Home / न्यूज़ / ਮੁੰਡੇ ਨੂੰ ਦੁਕਾਨ ਤੋਂ ਲੈ ਗਏ ਤੇ ਫਿਰ

ਮੁੰਡੇ ਨੂੰ ਦੁਕਾਨ ਤੋਂ ਲੈ ਗਏ ਤੇ ਫਿਰ

ਕੋਈ ਸਮਾਂ ਸੀ, ਜਦੋਂ ਪੰਜਾਬੀ ਨੌਜਵਾਨ ਦਾ ਆਦਰਸ਼ ਪੰਜਾਬ ਦੇ ਜੋ-ਧੇ ਹੁੰਦੇ ਸਨ। ਨੌਜਵਾਨ ਫੌਜ ਵਿੱਚ ਭਰਤੀ ਹੋ ਕੇ ਮੁਲਕ ਦੀ ਸੇਵਾ ਕਰਦੇ ਸਨ। ਪੰਜਾਬੀਆਂ ਨੇ ਮੁਲਕ ਦੀ ਸੇਵਾ ਤੋਂ ਲੈ ਕੇ ਹਰ ਖਿੱ-ਤੇ ਵਿੱਚ ਆਪਣਾ ਨਾਂ ਕੀਤਾ ਹੈ। ਜਿਸ ਕਾਰਨ ਪੂਰੀ ਦੁਨੀਆ ਵਿਚ ਪੰਜਾਬੀਆਂ ਦਾ ਨਾਮ ਚਲ ਰਿਹਾ ਹੈ ਪਰ ਅੱਜ ਕੱਲ ਦੇ ਕਲਾਕਾਰਾਂ ਨੇ ਪੰਜਾਬ ਦੀ ਜਵਾਨੀ ਦਾ ਬੇੜਾ ਹੀ ਗਰਕ ਕਰ ਦਿੱਤਾ ਹੈ। ਕਿਉਂਕਿ ਪੰਜਾਬੀ ਗਾਇਕੀ ਵਿੱਚ ਲੋਕ ਤੱਥ ਦੀ ਥਾਂ ਲੱ-ਚ-ਰ-ਤਾ ਤੇ ਹਥਿਆਰਾਂ ਨੇ ਲੈ ਲਈ ਹੈ। ਹੁਣ ਨੌਜਵਾਨ ਇਨ੍ਹਾਂ ਗੀਤਾਂ ਨੂੰ ਸੁਣਕੇ ਇਸ ਪਾਸੇ ਚੱਲ ਪਏ ਹਨ।

ਅਜਿਹਾ ਹੀ ਮਾਮਲਾ ਜਗਰਾਉਂ ਸ਼ਹਿਰ ਤੋਂ ਸਾਹਮਣੇ ਆਇਆ, ਜਿੱਥੇ ਕਿ ਕੁਝ ਨੌਜਵਾਨਾਂ ਵੱਲੋਂ ਇਕ ਮੁੰਡੇ ਦੀ ਭਰੇ ਬਾਜ਼ਾਰ ਵਿੱਚ ਖਿੱਚ ਧੂ-ਹ ਕੀਤੀ ਗਈ। ਇਸ ਲੜਕੇ ਸਚਿਨ ਨੇ ਦੱਸਿਆ ਕਿ ਉਹ ਦੁਕਾਨ ਬੰਦ ਕਰਨ ਲੱਗਾ ਸੀ ਤਾਂ 3 ਨੌਜਵਾਨਾਂ ਇੰਦਰ, ਹਨੀ, ਸਾਗਰ ਨੇ ਉਸ ਦੀ ਖਿੱਚ ਧੂਹ ਕੀਤੀ। ਜਿਸ ਦੌਰਾਨ ਉਨ੍ਹਾਂ ਨੇ ਲੱਤ ਤੇ ਕਿਰਪਾਨ ਅਤੇ ਸਿਰ ਉੱਤੇ ਪੰਚ ਦਾ ਵਾ-ਰ ਕੀਤਾ ਅਤੇ ਉਸ ਨੂੰ ਸੂਏ ਤੇ ਲਿਜਾ ਕੇ ਉਸ ਦੇ ਕੱਪੜੇ ਫਾ-ੜ ਦਿੱਤੇ ਅਤੇ ਵਾਪਿਸ ਦਾਣਾ ਮੰਡੀ ਵਿੱਚ ਸੁੱ-ਟ ਦਿੱਤਾ।

ਲੜਕੇ ਦੀ ਮਾਤਾ ਸਪਨਾ ਅਤੇ ਪਿਤਾ ਰਵੀ ਦੇ ਦੱਸਣ ਅਨੁਸਾਰ ਉਨ੍ਹਾਂ ਦਾ ਲੜਕਾ ਸਵੇਰੇ ਦੁਕਾਨ ਤੇ ਗਿਆ ਸੀ। ਉਨ੍ਹਾਂ ਨੂੰ ਕਿਸੇ ਨੇ ਫੋਨ ਤੇ ਜਾਣਕਾਰੀ ਦਿੱਤੀ ਕਿ ਤੁਹਾਡੇ ਲੜਕੇ ਨੂੰ 3 ਨੌਜਵਾਨ ਖਿੱਚ ਧੂਹ ਕਰਕੇ ਚੁੱਕ ਕੇ ਲੈ ਗਏ ਹਨ। ਲੜਕੇ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਮੁੰਡਿਆਂ ਦਾ ਕਿਸੇ ਨਾਲ ਆਪਸੀ ਝ ਗ ੜਾ ਸੀ ਅਤੇ ਉਨ੍ਹਾਂ ਦਾ ਲੜਕਾ ਸਚਿਨ ਦੋਹਾਂ ਧਿਰਾਂ ਨੂੰ ਬੁਲਾ ਲੈਂਦਾ ਸੀ। ਜਿਸ ਕਾਰਨ 3 ਨੌਜਵਾਨਾਂ ਨੇ ਸਚਿਨ ਨਾਲ ਅਜਿਹਾ ਕੀਤਾ।

ਲੜਕੇ ਦੇ ਪਿਤਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੀ ਖਿੱਚ ਧੂਹ ਕਰਨ ਤੋਂ ਬਾਅਦ ਉਸ ਦੀ ਚਾਂਦੀ ਦੀ ਚੇਨ, ਛੱਲਾ, ਮੋਬਾਈਲ ਖੋ-ਹ ਕੇ ਲੈ ਗਏ। ਲੜਕੇ ਦੇ ਪਰਿਵਾਰ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪਰਿਵਾਰ ਦੇ ਮੈਂਬਰਾਂ ਨੇ ਪ੍ਰ-ਸ਼ਾ-ਸ-ਨ ਤੋਂ ਮੰਗ ਕਰਦੇ ਹੋਏ ਕਿਹਾ ਹੈ ਕਿ ਜਲਦ ਤੋਂ ਜਲਦ ਉਹ ਮੁੰਡੇ ਫ-ੜੇ ਜਾਣ, ਜਿਨ੍ਹਾਂ ਨੇ ਉਨ੍ਹਾਂ ਦੇ ਮੁੰਡੇ ਨਾਲ ਅਜਿਹਾ ਕੀਤਾ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਕਿ ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Leave a Reply

Your email address will not be published. Required fields are marked *