ਮੂਸੇਵਾਲਾ ਤੋਂ ਬਾਅਦ ਸਿੱਧੂ ਦੇ ਕਰੀਬੀ ਦੀ ਕੀਤੀ ਜਾ ਰਹੀ ਰੇਕੀ

ਸ੍ਰੀ ਮੁਕਤਸਰ ਸਾਹਿਬ ‘ਚ ਪੰਜਾਬੀ ਗਾਇਕ ਮੂਸੇਵਾਲਾ ਦੇ ਕਰੀਬੀ ਦੀ ਰੇਕੀ ਦਾ ਮਾਮਲਾ ਸਾਹਮਣੇ ਆਇਆ ਹੈ। ਰੇਕੀ ਕਰਨ ਵਾਲੇ ਸ਼ੱਕੀ ਦੀਆਂ ਤਸਵੀਰਾਂ CCTV ‘ਚ ਕੈਦ ਹੋਈਆਂ ਹਨ। ਮੂੰਹ ਢਕ ਕੇ ਘਰ ਦੀ ਰੇਕੀ ਕਰਦਾ ਸ਼ਖਸ ਨਜ਼ਰ ਆਇਆ ਹੈ। ਸ਼ਿਕਾਇਤ ਤੋਂ ਬਾਅਦ ਸੁਰੱਖਿਆ ਵਧਾਈ ਗਈ। ਮੂਸੇਵਾਲਾ ਦੇ ਕਰੀਬੀ ਦੇ ਘਰ ਦੀ ਸੁਰੱਖਿਆ ਵਧਾਈ ਗਈ। ਮੂਸੇਵਾਲਾ ਦੇ ਕਰੀਬੀ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਮੂਸੇਵਾਲਾ ਕਤਲ ਕੇਸ ਵਿੱਚ ਮੁੱਖ ਮੁਲਜ਼ਮ ਗੋਲਡੀ ਬਰਾੜ ਨੇ ਵੀ ਆਪਣੀ ਆਡੀਓ ਵਿੱਚ ਮੁਕਤਸਰ ਦੇ ਸ਼ਖਸ ਦਾ ਜ਼ਿਕਰ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਸਿੱਧੂ ਮੂਸੇਵਾਲਾ ਦਾ ਬਹੁਤ ਖਾਸ ਹੈ। ਇਸੇ ਸ਼ਖਸ ਦੇ ਜ਼ਰੀਏ 2 ਕਰੋੜ ਰੁਪਏ ਦੀ ਆਫ਼ਰ ਮਿਲਣ ਦੀ ਗੱਲ ਕਹੀ ਸੀ।

ਪਿਛਲੇ ਦਿਨੀਂ ਸ੍ਰੀ ਮੁਕਤਸਰ ਸਾਹਿਬ ‘ਚ ਲਗਾਤਾਰ ਵਟਸਐਪ ਕਾਲਾਂ ‘ਤੇ ਧਮਕੀਆਂ ਮਿਲਣ ਵਾਲੇ ਵਿਅਕਤੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਦਾ ਖਾਸਾ ਦੱਸਿਆ ਜਾਂਦਾ ਹੈ। ਪੀੜਤਾ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਅਤੇ ਨਾਲ ਹੀ ਸੀਸੀਟੀਵੀ ਫੁਟੇਜ ਵੀ ਦਿੱਤੀ ਹੈ, ਜਿਸ ਵਿੱਚ ਇੱਕ ਸ਼ੱਕੀ ਪੂਰਾ ਮੂੰਹ ਢੱਕ ਕੇ ਘਰ ਦੀ ਰੇਕੀ ਕਰਦਾ ਨਜ਼ਰ ਆ ਰਿਹਾ ਹੈ। ਪੁਲਿਸ ਵੱਲੋਂ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਬੈਰੀਕੇਡ ਲਗਾ ਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।ਪੁਲਿਸ ਸੂਤਰਾਂ ਅਨੁਸਾਰ ਗੋਲਡੀ ਬਰਾੜ ਨੇ ਪਿਛਲੇ ਦਿਨੀਂ ਜਾਰੀ ਆਡੀਓ ਵਿੱਚ ਮੁਕਤਸਰ ਸਾਹਿਬ ਦੇ ਇੱਕ ਵਿਅਕਤੀ ਦਾ ਵੀ ਜ਼ਿਕਰ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਸਿੱਧੂ ਦਾ ਬਹੁਤ ਖਾਸ ਸੀ ਅਤੇ ਉਸ ਨੇ ਸਿੱਧੂ ਨੂੰ ਦੋ ਕਰੋੜ ਦੇਣ ਲਈ ਕਿਹਾ ਸੀ।

ਸੂਤਰਾਂ ਦੀ ਮੰਨੀਏ ਤਾਂ ਪੀੜਤਾ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ, ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਘਰ ਦੇ ਆਲੇ-ਦੁਆਲੇ ਸੁਰੱਖਿਆ ਸਖਤ ਕਰ ਦਿੱਤੀ ਹੈ। ਸੀਸੀਟੀਵੀ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਪੂਰਾ ਮੂੰਹ ਲਪੇਟ ਕੇ ਘਰ ਦੀ ਰੇਕੀ ਕਰਦਾ ਨਜ਼ਰ ਆ ਰਿਹਾ ਹੈ।ਦੱਸ ਦੇਈਏ ਕਿ ਬੀਤੀ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਪਿੰਡ ਜਵਾਹਰਕੇ ਵਿਖੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

Leave a Reply

Your email address will not be published.