ਮੂਸੇਵਾਲਾ ਮਾਮਲੇ ਚ ਆਈ ਤਾਜ਼ਾ ਖਬਰ

ਮੂਸੇਵਾਲਾ ਮਾਮਲੇ ਦੇ ਵਿਚ ਵੱਡੇ ਖੁਲਾਸੇ ਹੋ ਰਹੇ ਹਨ । ਲਾਵਰਾਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਦੇ ਕੋਲ ਭੇਜ ਦਿੱਤੋ ਗਿਆ ਹੈ ਤੇ ਉਹ ਉਸ ਦੇ ਕੋਲੋਂ ਪੁੱਛ ਗਿੱਛ ਕਰ ਰਹੇ ਹਨ । ਹੁਣ ਹੁਣੇ ਨਵਾਂ ਖੁਲਾਸਾ ਹੋਇਆ ਹੈ ਕਿ ਪੰਜਾਬ ਹਰਿਆਣਾ ਦੇ ਬਾਰਡਰ ਤੇ ਹਥਿਆਰ ਮਿਤੀ ਦੇ ਵਿਚ ਦਫ਼ਨ ਕੀਤੇ ਗਏ ਹਨ । ਦਸਿਆ ਜਾ ਰਿਹਾ ਹੈ ਜੋ ਸਿੱਧੂ ਮਾਮਲੇ ਵਿਚ ਹਥਿਆਰ ਵਰਤੇ ਗਏ ਸੀ ਉਹ ਹਥਿਆਰ ਬਾਰੇ ਸੂਹ ਲੱਗੀ ਹੈ ।

ਸੂਤਰਾਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾ ਓਹਨਾ ਨੇ ਕਿਹਾ ਹੈ ਕਿ ਇਹ ਹਥਿਆਰ ਓਹਨਾ ਨੇ ਪੰਜਾਬ ਹਰਿਆਣਾ ਬਾਰਡਰ ਦੇ ਨੇੜੇ ਤੇੜੇ ਦਫ਼ਨ ਕੀਤੇ ਹਨ । ਲਾਰੇਂਸ ਨੇ ਹੋਰ ਵੀ ਕਈ ਵੱਡੇ ਖੁਲਾਸੇ ਕੀਤੇ ਹਨ । ਦੋ ਕਲਾਕਾਰਾਂ ਤੇ ਇਕ ਮਿਊਜ਼ਿਕ ਕਮ੍ਪਨੀ ਦਾ ਨਾਮ ਵੀ ਇਸ ਮਾਮਲੇ ਨਾਲ ਜੁੜ ਦਾ ਨਾਜਰ ਆ ਰਿਹਾ ਹੈ ।ਇਹ ਕਿਸ ਤਰੀਕੇ ਦੇ ਨਾਲ ਜੁੜ ਰਿਹਾ ਹੈ ਇਸ ਬਾਰੇ ਹਾਲੇ ਤਕ ਕੋਈ ਵੀ ਜਾਣਕਾਰੀ ਪੁਲਿਸ ਨੇ ਨਹੀਂ ਦਿੱਤੀ । ਸਿੱਧੂ ਦਾ ਮਾਮਲਾ ਸਿਰਫ ਪੰਜਾਬ ਵਿਚ ਹੀ ਨਹੀਂ ਵਿਦੇਸ਼ ਦੇ ਵਿਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਓਧਰ ਵਿਦੇਸ਼ ਵਿਚ ਰਹਿੰਦੇ ਗੋਲਡੀ ਬਰਾੜ ਲਈ ਵੀ ਰੇਡ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ।

ਇਹ ਮਾਮਲੇ ਦੀ ਤਫਤੀਸ਼ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ । ਕੇਜਰੀਵਾਲ ਨੇ ਵੀ ਬਿਆਨ ਦਿੱਤਾ ਹੈ ਕਿ ਇਸ ਕੇਸ ਦਾ ਇਨਸਾਫ ਜਲਦੀ ਹੀ ਦਿਲਾਇਆ ਜਾਵੇਗਾ ।ਉਸਨੇ ਇਹ ਵੀ ਕਿਹਾ ਕਿ ਜੋ ਇਹ ਗੈਂਗਸਟਰ ਸੀ ਉਹ ਪੁਰਾਣੀਆਂ ਸਰਕਾਰ ਦੇ ਹੀ ਬਣਾਏ ਹੋਏ ਹਨ ਹੁਣ ਇਹ ਅੱਸੀ ਖਤਮ ਕਰਾਂਗੇ । ਉਸਨੇ ਕਿਹਾ ਹੁਣ ਤਕ 130 ਤੋਂ ਵੱਧ ਗੈਂਗਸਟਰ ਨੂੰ ਫੜ ਲਿਆ ਗਿਆ ਹੈ । ਪੰਜਾਬ ਤੇ ਪੰਜਾਬੀ ਨਾਲ ਜੁੜੇ ਰਹਿਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ ।

Leave a Reply

Your email address will not be published.