ਮੂਸੇਵਾਲਾ ਮਾਮਲੇ ਵਿਚ ਤਾਜਾ ਖਬਰ ਪੁਲਿਸ ਅਫਸਰਾਂ ਨੂੰ

ਮੂਸੇਵਾਲਾ ਕੇਸ ਦੇ ਵਿਚ ਹੁਣ ਤਕ ਤਫਤੀਸ਼ ਜਾਰੀ ਹੈ ।ਤੇ ਹੁਣੇ ਹੁਣੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਸ ਕੇਸ ਦੀ ਤਫਤੀਸ਼ ਕਰ ਰਹੇ ਉੱਚ ਪੱਧਰ ਦੇ ਅਧਿਕਾਰੀਆਂ ਨੂੰ ਵੀ ਧਮਕਾਇਆ ਜਾ ਰਿਹਾ ਹੈ ਕਿ ਇਸ ਕੇਸ ਤੋਂ ਦੂਰ ਰਹੋ । ਕਿਹਾ ਜਾ ਰਿਹਾ ਹੈ ਕਿ ਜਿਵੇ ਤੁਸੀਂ ਛਾਪੇਮਾਰੀ ਕਰ ਰਹੇ ਹੋ ਇਸਦਾ ਅੰਜਾਮ ਠੀਕ ਨਹੀਂ ਹੋਵੇਗਾ । ਦਸਿਆ ਜਾ ਰਿਹਾ ਹੈ ਸਿੱਧੂ ਦੇ ਕੇਸ ਨਾਲ ਜੁੜੇ ਪੁਲਿਸ ਅਫਸਰ ਨੂੰ ਵੀ ਧਮਕਾਇਆ ਜਾ ਰਿਹਾ ਹੈ ।

ਹੁਣ ਸਿੱਧੂ ਵਾਲੇ ਕੇਸ ਦੇ ਵਿਚ ਬਹੁਤ ਸਾਰੇ ਬੰਦੇ ਫੜੇ ਗਏ ਹਨ ਤੇ ਉਹ ਸ਼ੂਟਰਾ ਦਾ ਵੀ ਖੁਲਾਸਾ ਹੋ ਗਿਆ ਹੈ ਜਿਨ੍ਹਾਂ ਨੇ ਸਿੱਧੂ ਤੇ ਗੋਲੀਆਂ ਚਲਾਇਆ ਸੀ । ਪਰ ਏਥੇ ਇਹ ਕਹਿਣਾ ਜਿਕਰਜੋਗ ਹੈ ਕਿ ਇਹ ਸ਼ੂਟਰ ਜਾ ਤਾਲੁਕਾਤ ਰੱਖਣ ਵਾਲਾ ਇਨਸਾਨ ਪੁਲਿਸ ਦੇ ਗ੍ਰਿਫਤ ਵਿਚ ਹੋਵੇਗਾ ਜਾ ਨਹੀਂ । ਸਿੱਧੂ ਦਾ ਭੋਗ 8 ਤਾਰੀਕ ਨੂੰ ਮਾਨਸਾ ਵਿਚ ਹੀ ਹੈ । ਸਿੱਧੂ ਦੇ ਜਾਨ ਤੇ ਪੰਜਾਬ ਹੀ ਨਹੀਂ ਬਲਕਿ ਪੂਰਾ ਦੇਸ਼ ਰੋਇਆ । ਬਹੁਤ ਸਾਰੇ ਗੋਰੇ ਕਾਲੇ ਜੋ ਸਿੱਧੂ ਦੇ ਫੈਨ ਸੀ ਉਹ ਉਸਦੀਆਂ ਵੀਡੀਓ ਦੇਖਦੇ ਰੋਂਦੇ ਹੋਏ ਨਾਜਰ ਆ ਰਹੇ ਹਨ ।ਜਿਵੇ ਵੀ ਸੀ ਸਿੱਧੂ ਮੂਸੇਵਾਲਾ ਨੇ ਵਿਦੇਸ਼ ਤਕ ਆਪਣਾ ਨਾਮ ਬਣਾਇਆ ਹੈ ।

ਬਾਲੀਵੁੱਡ ਨੂੰ ਛੱਡ ਕੇ ਸਿੱਧੂ ਨੇ ਹਾਲੀਵੁੱਡ ਵੱਲ ਨੂੰ ਰੁੱਖ ਕੀਤਾ ਸੀ ਤੇ ਹਾਲੀਵੁੱਡ ਤਕ ਆਪਣੀ ਪਹਿਚਾਣ ਕਾਇਮ ਕੀਤੀ ਸੀ । ਸਿੱਧੂ ਮੂਸੇਵਾਲਾ ਮਾਰਿਆ ਨਾਈ ਸਗੋਂ ਅਮਰ ਹੋ ਗਿਆ ਉਹ ਹਰੇਕ ਬੱਚੇ ਤੇ ਬਜ਼ੁਰਗ ਦੇ ਦਿਲ ਤੇ ਰਾਜ ਕਰ ਗਿਆ ਤੇ ਉਸਦੀ ਆਵਾਜ਼ ਵੀ ਅਮਰ ਹੋ ਗਈ । ਸ਼ਾਇਦ ਹੀ ਕੋਈ ਕਲਾਕਾਰ ਉਸਦੇ ਵਾਂਗ ਰੁਤਬਾ ਤੇ ਨਾਮ ਬਣਾ ਸਕੇ ਕਿਉਕਿ ਸਿੱਧੂ ਇਕ ਕਲਾਕਾਰ ਹੀ ਨਹੀਂ ਸਗੋਂ ਇਕ ਰਾਜਨੀਤਿਕ ਨੇਤਾ ਵੀ ਸੀ । ਉਸਨੇ ਅਜੇ ਤਕ ਕਿਸੇਵੀ ਨਸ਼ੇ ਤੇ ਗੀਤ ਨਹੀਂ ਗਾਇਆ ਸ਼ਾਇਦ ਇਸੇ ਕਰਕੇ ਲੋਕ ਉਸਨੂੰ ਬਹੁਤ ਪਸੰਦ ਕਰਦੇ ਸਨ ।

Leave a Reply

Your email address will not be published.