ਪੰਜਾਬੀ ਗਾਇਕ ਜੱਸ ਮਾਣਕ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਨਵੀਂ ਤਸਵੀਰ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਅੱਜ ਮੈਂ ਜੋ ਕੁਝ ਵੀ ਹਾਂ ਸਿਰਫ ਇੱਕ ਤੇਰੀ ਰਹਿਮਤ ਕਰਕੇ ਆ ਵਾਹਿਗੁਰੂ ਜੀ ।
ਪਿਛਲੇ ਸਾਲ ਮੈਂ ਇੱਕ ਇੱਛਾ ਕੀਤੀ ਸੀ ਕਿ ਜੇ ਲਹਿੰਗਾ ਇੱਕ ਬਿਲੀਅਨ ਵਿਊਜ਼ ਨੂੰ ਪਾਰ ਕਰ ਜਾਵੇਗਾ ਤਾਂ ਮੈਂ ਪੈਦਲ ਯਾਤਰਾ ਕਰਾਂਗਾ ਆਪਣੇ ਘਰ ਮੋਹਾਲੀ ਤੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੱਕ’।ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਅੱਜ ਅਸੀਂ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗਏ ਹਾਂ 220km 7 ਦਿਨਾਂ ‘ਚ ਅਤੇ ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਹੈ । ਧੰਨਵਾਦ ਤੇ ਹਮੇਸ਼ਾਂ ਮੇਰੇ ਤੇ ਮੇਹਰ ਕਰਨ ਲਈ ਵਾਹਿਗੁਰੂ ਜੀ ਤੁਹਾਡਾ ਬਹੁਤ ਧੰਨਵਾਦ’।
ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਜੱਸ ਮਾਣਕ ਨੂੰ ਮੁਬਾਰਕਾਂ ਦੇ ਰਹੇ ਨੇ ।ਦਸ ਦੇਈਏ ਕਿ ਲੌਂਗ ਲਾਚੀ ਗੀਤ ਤੋਂ ਬਾਅਦ ਲਹਿੰਗਾ ਗੀਤ ਵੀ ਬਿੱਲੀਆਂ ਦੀ ਸ਼੍ਰੇਣੀ ਦੇ ਵਿਚ ਆ ਗਿਆ ਹੈ |ਤੇ ਅਜਿਹੇ ਬਹੁਤ ਥੋੜੇ ਗੀਤ ਹਨ ਜੋ ਪੰਜਾਬੀ ਇੰਡਸਟਰੀ ਦੇ ਵਿੱਚੋ ਬਿਲੀਅਨ ਪਾਰ ਕਰ ਚੁੱਕੇ ਹਨ |ਹਾਲਾਂਕਿ ਮਨਿੰਦਰ ਬੁੱਟਰ ਨੇ ਇਸ ਗੀਤ ਤੇ ਇਤਰਾਜ ਵੀ ਜਤਾਇਆ ਸੀ ਕਿ ਇਹ ਗੀਤ ਉਸਦਾ ਸੀ ਤੇ ਇਸ ਦੀ ਰਾਇਮ ਚੱਕ ਕੇ ਜੱਸ ਮਾਣਕ ਨੇ ਆਪਣਾ ਗੀਤ ਲਿਖ ਦਿੱਤੋ ਸੀ |
ਇਹ ਓਹਨਾ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ |ਓਹਨਾ ਇਹ ਵੀ ਕਿਹਾ ਸੀ ਕਿ ਜਿਨ੍ਹਾਂ ਨੂੰ ਮਈ ਭਰਾ ਮੰਦਾ ਰਿਹਾ ਓਹਨਾ ਨੇ ਹੀ ਮੇਰੇ ਨਾਲ ਇਹ ਕਮ ਕੀਤਾ ਹੈ |ਪਰ ਖੈਰ ਹੁਣ ਲਹਿੰਗਾ ਗੀਤ ਵੀ ਬਿਲੀਅਨ ਦੀ ਸ਼੍ਰੇਣੀ ਦੇ ਵਿਚ ਆਉਣ ਲੱਗਾ ਹੈ ਜਿਸਦੇ ਨਾਲ ਜੱਸ ਮਾਣਕ ਕਾਫੀ ਖੁਸ਼ ਨਾਜਰ ਆ ਰਹੇ ਹਨ |
