Home / न्यूज़ / ਰਣਜੀਤ ਬਾਵਾ ਨੇ ਨਵੇਂ ਸਾਲ ਤੇ ਦਿੱਤਾ ਇਹ ਬਿਆਨ

ਰਣਜੀਤ ਬਾਵਾ ਨੇ ਨਵੇਂ ਸਾਲ ਤੇ ਦਿੱਤਾ ਇਹ ਬਿਆਨ

ਨਵਾਂ ਸਾਲ ਚੜ੍ਹਨ ਵਿੱਚ ਕੁਝ ਹੀ ਘ੍ਹੰਟੇ ਰਹਿ ਗਏ ਹਨ । ਪਰ ਇਸ ਤੋਂ ਪਹਿਲਾਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਗਾਇਕ ਰਣਜੀਤ ਬਾਵਾ ਨੇ ਵੱਡਾ ਐਲਾਨ ਕੀਤਾ ਹੈ । ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਤੇ ਪੋਸਟ ਪਾ ਕੇ ਨਵੇਂ ਸਾਲ ਦੀ ਮੁਬਾਰਕਾਂ ਨਾ ਭੇਜਣ ਲਈ ਕਿਹਾ ਹੈ । ਇਹ ਪੋਸਟ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।ਰਣਜੀਤ ਬਾਵਾ ਨੇ ਪੋਸਟ ‘ਚ ਲਿਖਿਆ ਹੈ, ‘ਕੋਈ ਵੀ ਵੀਰ ਨਵੇਂ ਸਾਲ ਦੀਆਂ ਮੁਬਾਰਕਾਂ ਨਾ ਭੇਜੇ, ਨਵਾਂ ਸਾਲ ਕਿਸਾਨੀ ਸੰਘਰਸ਼ ਦੀ ਜਿੱਤ ਦੇ ਨਾਲ ਮਨਾਂਵਗੇ।ਧੰਨਵਾਦ।’

ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਰਣਜੀਤ ਬਾਵਾ ਨੇ ਕੈਪਸ਼ਨ ‘ਚ ਲਿਖਿਆ ਹੈ ‘ਚੜ੍ਹਦੀ ਕਲਾ ਪੰਜਾਬ ਦੀ।’ ਰਣਜੀਤ ਬਾਵਾ ਦੀ ਇਸ ਪੋਸਟ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਲੋਕ ਲਗਾਤਾਰ ਇਸ ਪੋਸਟ ਤੇ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਣਜੀਤ ਬਾਵਾ ਕਿਸਾਨ ਸੰਘਰਸ਼ ਦੇ ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਹਨ । ਉਹਨਾਂ ਵੱਲੋਂ ਜਿੱਥੇ ਕਿਸਾਨ ਮੋਰਚੇ ਤੇ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਉੱਥੇ ਉਹ ਸੋਸ਼ਲ ਮੀਡੀਆ ਰਾਹੀਂ ਵੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਹਨ ।ਦਸ ਦੇਈਏ ਕਿ ਰਣਜੀਤ ਬਾਵਾ ਤੇ ਜੱਸ ਬਾਜਵਾ ਹੀ ਸਭ ਤੋਂ ਪਹਿਲਾ ਕਿਸਾਨ ਅੰਦੋਲਨ ਦੇ ਲਈ ਮੂਹਰੇ ਆਏ ਸੀ |ਇਸ ਤੋਂ ਪਹਿਲਾ ਰਣਜੀਤ ਬਾਵਾ ਨੇ ਕੰਗਨਾ ਦੀ ਵੀ ਬਹੁਤ ਲਾਹ ਪਾਹ ਕੀਤੀ ਸੀ |

ਕਿਉਕਿ ਕੰਗਨਾ ਦਾ ਰਵਈਆ ਕਿਸਾਨਾਂ ਲਈ ਵਧੀਆ ਨਹੀਂ ਸੀ |ਰਣਜੀਤ ਬਾਵਾ ਦਾ ਇਹ ਵੀ ਕਹਿਣਾ ਹੈ ਕਿ ਕੰਗਨਾ ਨੇ ਬਾਵੇ ਨੂੰ ਬਲਾਕ ਕੀਤਾ ਹੋਇਆ ਹੈ |ਦਸ ਦੇਈਏ ਕਿ ਰਣਜੀਤ ਬਾਵਾ ਸਮੇ ਸਮੇ ਤੇ ਕਿਸਾਨ ਅੰਦੋਲਨ ਦੇ ਵਿਚ ਹਾਜ਼ਿਰੀ ਲਗਵਾ ਰਹੇ ਹਨ |ਉਹ ਇਕ ਕਲਾਕਾਰ ਦੇ ਤਰਾਂ ਨਹੀਂ ਸਗੋਂ ਇਕ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ ਇਸ ਅੰਦੋਲਨ ਦੇ ਵਿਚ ਹਿਸਾ ਲੈ ਰਹੇ ਹਨ |

About Jagjit Singh

Leave a Reply

Your email address will not be published. Required fields are marked *