Home / न्यूज़ / ਰਾਵੀ ਕੌਰ ਨੂੰ ਇਸ ਲਈ ਮਿਲ ਰਹੀਆਂ ਵਧਾਈਆਂ

ਰਾਵੀ ਕੌਰ ਨੂੰ ਇਸ ਲਈ ਮਿਲ ਰਹੀਆਂ ਵਧਾਈਆਂ

ਪੰਜਾਬੀ ਮਾਡਲ ਰਾਵੀ ਕੌਰ ਬੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ‘ਚ ਉਹ ਆਪਣੀ ਨਵੀਂ ਗੱਡੀ ਥਾਰ ਦੇ ਨਾਲ ਨਜ਼ਰ ਆ ਰਹੇ ਹਨ । ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਸਭ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ । ਇਨ੍ਹਾਂ ਤਸਵੀਰਾਂ ‘ਚ ਉਨ੍ਹਾਂ ਦੀ ਮਾਂ ਵੀ ਉਨ੍ਹਾਂ ਦੇ ਨਾਲ ਨਜ਼ਰ ਆ ਰਹੀ ਹੈ ।

ਰਾਵੀ ਕੌਰ ਬੱਲ ਕਈ ਪੰਜਾਬੀ ਗੀਤਾਂ ‘ਚ ਨਜ਼ਰ ਆ ਚੁੱਕੀ ਹੈ ।ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਮੰਗੇਤਰ ਦੀ ਮੌਤ ਹੋ ਗਈ ਸੀ । ਜਿਸ ਦੀ ਖਬਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ ।ਜਿਸ ਤੋਂ ਬਾਅਦ ਮਾਡਲ ਅਤੇ ਅਦਾਕਾਰਾ ਰਾਵੀ ਕੌਰ ਬੱਲ ਨੂੰ ਕਾਫੀ ਸਦਮਾ ਲੱਗਿਆ ਸੀ ।‘ਰਕਾਨ’, ‘ਚੁਆਇਸ’, ਸਣੇ ਕਈ ਗੀਤਾਂ ‘ਚ ਉਹ ਨਜ਼ਰ ਆ ਚੁੱਕੇ ਹਨ ।ਰਾਵੀ ਕੌਰ ਬੱਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

ਰਾਵੀ ਕੌਰ ਬੱਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਬਹੁਤ ਹੀ ਜਾਣਿਆ ਪਹਿਚਾਣਿਆ ਚੇਹਰਾ ਹੈ |ਰਾਵੀ ਨੇ ਬਹੁਤ ਸਾਰੇ ਪੰਜਾਬੀ ਗੀਤ ਕੀਤੇ |ਤੁਸੀਂ ਅਕਸਰ ਹੀ ਰਾਵੀ ਨੂੰ ਦੇਖਿਆ ਹੋਵੇਗਾ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਦੇ ਨਾਲ |ਸੋਸ਼ਲ ਮੀਡਿਆ ਤੇ ਐਕਟਿਵ ਰਹਿਣ ਵਾਲੀ ਰਾਵੀ ਕੌਰ ਬੱਲ ਪੰਜਾਬੀ ਸਰੋਤਿਆਂ ਦੇ ਦਿਲ ਤੇ ਵੀ ਰਾਜ ਕਰਦੀ ਹੈ |

ਜੇਕਰ ਗੱਲ ਕਰੀਏ ਰਾਵੀ ਦੀ ਤਾ ਰਾਵੀ ਮੋਹਾਲੀ ਦੀ ਹੀ ਰਹਿਣ ਵਾਲੀ ਹੈ ਤੇ ਉਸਨੇ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਪੜਾਈ ਪੂਰੀ ਕੀਤੀ ਸੀ |ਰਾਵੀ ਨੇ ਐਕਸਪਰਟ ਜੱਟ ਦੇ ਵਿਚ ਆ ਕੇ ਪ੍ਰਸਿੱਧੀ ਹਾਸਿਲ ਕੀਤੀ ਸੀ |ਇਸ ਤੋਂ ਬਾਅਦ ਜਿਗਰ ਤੇ ਹੋਰ ਬਹੁਤ ਸਾਰੇ ਹਿੱਟ ਕਲਾਕਾਰਾਂ ਦੇ ਨਾਲ ਆ ਕੇ ਰਾਵੀ ਕੌਰ ਨੇ ਆਪਣਾ ਨਾਮ ਚਮਕਾਇਆ ਸੀ |

About Jagjit Singh

Leave a Reply

Your email address will not be published. Required fields are marked *