ਪਿੱਛਲੇ ਕੁਸ਼ ਦਿਨਾਂ ਤੋਂ ਲਾਰੇਂਸ ਬਿਸ਼ਨੋਈ ਦਾ ਇਕ ਇੰਟਰਵਿਊ ਬਹੁਤ ਜਿਆਦਾ ਵਿਰਲਾ ਹੋ ਰਿਹਾ ਹੈ | ਜੋ ਕਿ ਭਾਰਤੀ ਤੰਤਰ ਤੇ ਸਵਾਲ ਚੱਕਦਾ ਹੈ ਕਿ ਕਿਸ ਤਰਾਂ ਕੋਈ ਇਕ ਗੈਂਗਸਟਰ ਪੁਲਿਸ ਦੇ ਹਿਰਾਸਤ ਦੇ ਵਿਚ ਰਹਿ ਕੇ ਇੰਟਰਵਿਊ ਕਰ ਸਕਦਾ ਹੈ | ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਸੀ ਕਿ ਲਾਰੇਂਸ ਦਾ ਇੰਟਰਵਿਊ ਕਿਥੇ ਹੋਇਆ ਉਸਦਾ ਇਕ ਹੋਰ ਇੰਟਰਵਿਊ ABP ਸਾਂਝਾ ਦੇ ਵਲੋਂ ਕੀਤਾ ਗਿਆ |
ਲਾਰੇਂਸ ਨੇ ਇਹ ਤਾ ਨਹੀਂ ਦਸਿਆ ਕਿ ਇਹ ਇੰਟਰਵਿਊ ਕਿਥੇ ਦਾ ਹੈ ਬਸ ਉਸਨੇ ਹੀ ਕਿਹਾ ਕਿ ਜਿਲਦ ਦੇ ਵਿੱਚੋ ਉਹ ਆਪਣਾ ਪੱਖ ਰੱਖਣਾ ਚਾਉਂਦਾ ਸੀ | ਉਸਨੇ ਇਹ ਵੀ ਕਿਹਾ ਕਿ ਉਹ ਕੋਈ ਗੁੰਡਾ ਨੀ ਹੈ ਜਦੋ ਸਲਮਾਨ ਖਾਨ ਨੂੰ ਖਤਮ ਕਰ ਦੇਵੇਗਾ ਓਦੋ ਉਹ ਗੁੰਡਾ ਬਣੇਗਾ | ਉਸਨੇ ਕਿਹਾ ਕਿ ਉਹ ਇਕ ਵਿਦਿਆਰਥੀ ਹੈ ਤੇ ਯੂਨੀਵਰਸਿਟੀ ਦੋ ਬਾਅਦ ਸਿੱਧਾ ਜੇਲ ਦੇ ਵਿਚ ਗਿਆ | ਉਸਨੇ ਕਿਹਾ ਉਹ ਤਾ ਘਰ ਵੀ ਨਹੀਂ ਗਿਆ ਉਸਨੇ ਕਿਹਾ ਉਹ ਵੀ ਬਾਹਰ ਆਉਣਾ ਚਾਉਂਦਾ ਹੈ ਬਾਹਰ ਦੀ ਦੁਨੀਆ ਦੇਖਣਾ ਚਾਉਂਦਾ ਹੈ | ਉਸਨੇ ਹੋਰ ਬਹੁਤ ਕੁਸ਼ ਕਿਹਾ |

ਪਰ ਸਵਾਲ ਇਹ ਉੱਠਦਾ ਹੈ ਇਸ ਸਾਰੀ ਇੰਟਰਵਿਊ ਦੇ ਵਿਚ ਲਾਰੇਂਸ ਅਰਾਮ ਦੇ ਨਾਲ ਇੰਟਰਵਿਊ ਕਰ ਰਿਹਾ ਸੀ | ਲਾਰੇਂਸ ਨੇ ਕਿਹਾ ਕਿ ਉਹ ਚੋਰੀ ਹੀ ਇੰਟਰਵਿਊ ਦੇ ਰਿਹਾ ਹੈ ਪਰ ਅਜਿਹਾ ਇਸ ਵੀਡੀਓ ਦੇ ਵਿਚ ਲੱਗ ਨਹੀਂ ਰਿਹਾ ਸੀ | ਜਦੋ ਪਤਰਕਾਰ ਨੇ ਸਵਾਲ ਕੀਤਾ ਕਿ ਓਹਨਾ ਨੂੰ ਫੋਨ ਕਿਸ ਤਰਾਂ ਮੁਹਈਆ ਕਰਵਾਇਆ ਜਾਂਦਾ ਹੈ ਤਾ ਓਹਨਾ ਨੇ ਕਿਹਾ ਸੀ ਕਿ ਜੇਲ ਦੀ ਕੰਧ ਸੁੱਟ ਕੇ ਜਾਂਦੇ ਹਨ |

ਇਸਤੇ ਉਸ ਨੇ ਇਹ ਵੀ ਦਸਿਆ ਕਿ ਜੇਲ ਦੇ ਵਿੱਚੋ ਫੋਨ ਫੜੇ ਵੀ ਜਾਂਦੇ ਹਨ ਅਜਿਹਾ ਨਹੀਂ ਹੈ ਕਿ ਉਹ ਮੇਰੇ ਕੋਲ ਹੀ ਪਹੁੰਚੇ | ਪਤਰਕਾਰ ਨੇ ਇਹ ਵੀ ਕਿਹਾ ਕਿ ਉਸਨੂੰ ਕਿ ਲੋੜ ਹੈ ਬਾਹਰ ਆਉਣ ਦੀ ਉਸਨੂੰ ਤਾ ਅੰਦਰ ਹੀ ਬਾਹਰ ਵਰਗੀਆਂ ਸੁਖ ਸਹੂਲਤਾਂ ਮਿਲ ਰਹੀਆਂ ਹਨ | ਉਸਨੇ ਕਿਹਾ ਨਹੀਂ ਉਹ ਵੀ ਚੋਰੀ ਹੀ ਇੰਟਰਵਿਊ ਕਰ ਰਿਹਾ ਹੈ | ਦੇਖੋ ਇਹ ਸਾਰੀ ਵੀਡੀਓ ਜਿਸਦੇ ਵਿਚ ਲਾਰੇਂਸ ਨੇ ਪਤਰਕਾਰ ਦੇ ਸਾਹਮਣੇ ਬਹੁਤ ਸਾਰੀਆਂ ਗੱਲਾਂ ਰੱਖੀਆਂ