ਲਾਰੇਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫਤਾਰ

ਸਿੱਧੂ ਮੂਸੇਵਾਲਾ ਕੇਸ ਦੇ ਮਾਸ੍ਟਰਮਾਇੰਡ ਲਾਰੇਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਦੇ ਵਿਚ ਲੈ ਲਿਆ ਹੈ । ਸਿੱਧੂ ਮੂਸੇਵਾਲਾ ਦਾ ਕੇਸ ਬਹੁਤ ਏ ਵਿਸ਼ਵ ਪੱਧਰ ਦੇ ਵਿਚ ਸੁਰਖੀਆਂ ਦੇ ਵਿਚ ਰਿਹਾ ਹੈ । ਸਿੱਧੂ ਵਿਸ਼ਵ ਪੱਧਰ ਤੇ ਮਸ਼ਹੂਰ ਕਲਾਕਾਰ ਰਿਹਾ ਹੈ । ਥੋੜੀ ਹੀ ਉਮਰ ਦੇ ਵਿਚ ਵੱਡਾ ਨਾਮ ਬਣਾਉਣ ਵਾਲਾ ਸਿੱਧੂ ਮੂਸੇਵਾਲਾ ਨੂੰ 29 5 ਨੂੰ ਕਤ-ਲ ਕਰ ਦਿੱਤਾ ਗਿਆ ਸੀ ।

ਇਸ ਦੀ ਜਿੰਮੇਵਾਰੀ ਲਾਰੇਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੇ ਚਕੀ ਸੀ । ਗੋਲਡੀ ਬਰਾੜ ਦਾ ਕਹਿਣਾ ਹੈ ਕਿ ਸਿੱਧੂ ਨੇ ਵਿੱਕੀ ਮਿੱਡੂਖੇੜਾ ਦੇ ਕਤਲ ਵਿਚ ਦੋਸ਼ੀਆਂ ਦੀ ਮਦਦ ਕੀਤੀ ਸੀ । ਪਰ ਸਿੱਧੂ ਨੇ ਕਿਹਾ ਸੀ ਉਸਦਾ ਇਸਦੇ ਵਿਚ ਕੋਈ ਵੀ ਹੱਥ ਨਹੀਂ ਸੀ । ਅਜੇ ਲੰਬੀ ਬਹਿਸ ਤੋਂ ਬਾਅਦ ਲਾਰੇਂਸ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਲਾਰੇਂਸ ਨੂੰ ਕਰੜੇ ਸੁਰੱਖਿਆ ਪ੍ਰਬੰਧ ਤੇ ਪੂਰੀ ਚੌਕਸੀ ਦੇ ਨਾਲ ਪੰਜਾਬ ਵਿਚ ਲਿਆਂਦਾ ਜਾ ਰਿਹਾ ਹੈ ।ਦੂਜੇ ਪਾਸੇ ਡਰ ਇਹ ਵੀ ਹੈ ਕਿ ਲਾਰੇਂਸ ਬਿਸ਼ਨੋਈ ਦਾ ਜੈਲੀ ਮੁਕਾਬਲਾ ਨਾ ਬਣਾ ਦਿਤਾ ਜਾਵੇ । ਲਾਰੇਂਸ ਬਿਸ਼ਨੋਈ ਨੇ ਆਪ ਵੀ ਇਹ ਖ਼ਦਸ਼ਾ ਜਤਾਇਆ ਹੈ ਕਿ ਮੈਨੂੰ ਪੰਜਾਬ ਪੁਲਿਸ ਦੇ ਹਵਾਲੇ ਨਾ ਕੀਤਾ ਜਾਵੇ ਕਿਉਕਿ ਉਸ ਨੂੰ ਵੀ ਡਰ ਹੈ ਕਿ ਉਸਦਾ ਜੈਲੀ ਮੁਕਾਬਲਾ ਨਾ ਬਣਾ ਦਿਤਾ ਜਾਵੇ ।

ਦਿੱਲੀ ਤੋਂ ਲਾਰੇਂਸ ਨੂੰ ਮਾਨਸਾ ਦੇ ਵਿਚ ਲੈ ਕੇ ਜਾਇਆ ਜਾਵੇਗਾ ਤੇ ਸਿੱਧੂ ਦੇ ਮਾਮਲੇ ਬਾਰੇ ਪੁੱਛ ਗਿੱਛ ਕੀਤੀ ਜਾਵੇਗੀ । ਸਿੱਧੂ ਮਾਮਲੇ ਦੇ ਵਿਚ ਹੁਣ ਤਕ ਬਹੁਤ ਸਾਰੇ ਲੋਕ ਦੀ ਗ੍ਰਿਫਤਾਰੀ ਹੋ ਚੁਕੀ ਹੈ । ਪਰ ਗੋਲਡੀ ਬਰਾੜ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ । ਸਰਕਾਰ ਤੇ ਪੰਜਾਬ ਪੁਲਿਸ ਦੇ ਸਹਿਜੋਗ ਦੇ ਨਾਲ ਇਸ ਕੇਸ ਦੇ ਵਿਚ ਸਖਤ ਕਾਰਵਾਈ ਕੀਤੀ ਜਾ ਰਹੀ ਹੈ । ਥੋੜੇ ਦਿਨ ਹੀ ਪਹਿਲਾ ਕੇਕੜਾ ਨੂੰ ਗ੍ਰਿਫਤਾਰ ਕੀਤਾ ਸੀ ਜਿਸਨੇ ਸਿੱਧੂ ਦੀ ਸੂਹ ਦਿਤੀ ਸੀ । ਉਸਨੇ ਦਸਿਆ ਹੈ ਕਿ 15 ਹਜ਼ਾਰ ਲੈਕੇ ਇਹ ਕਮ ਕੀਤਾ ਹੈ ।

Leave a Reply

Your email address will not be published.