Home / न्यूज़ / ਵਦੇਸ਼ੀ ਲਾੜੀ ਨੇ ਆਪਣੇ ਵਿਆਹ ਵਿਚ ਪਾਇਆ 60 ਕਿੱਲੋ ਸੋਨਾ

ਵਦੇਸ਼ੀ ਲਾੜੀ ਨੇ ਆਪਣੇ ਵਿਆਹ ਵਿਚ ਪਾਇਆ 60 ਕਿੱਲੋ ਸੋਨਾ

ਵਿਆਹ’ ਮੌਕੇ ਸੋਨੇ ਦੇ ਗਹਿਣਾ ਪਾਉਣਾ ਆਮ ਗੱਲ ਹੈ। ਪਰ ਚੀਨ ਵਿਚ ਇਕ ਲਾੜੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿਉਂਕਿ ਲਾੜੀ ਨੇ ਆਪਣੇ ਵਿਆਹ ਵਾਲੇ ਦਿਨ 60 ਕਿਲੋ ਸੋਨੇ ਦੇ ਗਹਿਣੇ ਪਾਏ ਸਨ। ਹੁਬੇਈ ਸੂਬੇ ਦੀ ਰਹਿਣ ਵਾਲੀ ਇਸ ਲਾੜੀ ਨੂੰ ਵਿਆਹ ਵਾਲੇ ਦਿਨ ਹਰ ਕੋਈ ਦੇਖਦਾ ਹੀ ਰਹਿ ਗਿਆ। 30 ਸਤੰਬਰ ਨੂੰ ਆਪਣੇ ਵਿਆਹ ਵਿਚ ਪਾਏ ਇਹਨਾਂ ਭਾਰੀ ਗਹਿਣਿਆਂ ਕਾਰਨ ਲਾੜੀ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵਾਇਰਲ ਤਸਵੀਰ ਵਿਚ ਲਾੜੀ ਵਿਆਹ ਦੀ ਸਫੇਦ ਡਰੈੱਸ ਅਤੇ ਹੱਥਾਂ ਵਿਚ ਗੁਲਾਬ ਦੇ ਫੁੱਲਾਂ ਦਾ ਇਕ ਗੁਲਦਸਤਾ ਫੜੇ ਨਜ਼ਰ ਆ ਰਹੀ ਹੈ।ਗਹਿਣਿਆਂ ਦੇ ਵਜ਼ਨ ਕਾਰਨ ਲਾੜੀ ਦਾ ਹਿੱਲਣਾ ਵੀ ਮੁਸ਼ਕਲ ਸੀ ਅਤੇ ਤੁਰਨ ਲਈ ਉਹ ਲਾੜੇ ਦੀ ਮਦਦ ਲੈ ਰਹੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਲਾੜੀ ਨੂੰ ਇਹ ਗਹਿਣੇ ਉਸ ਦੇ ਪਤੀ ਨੇ ਦਾਜ ਦੇ ਤੌਰ ‘ਤੇ ਦਿੱਤੇ ਸਨ। ਲਾੜੇ ਨੇ ਉਸ ਨੂੰ ਸੋਨੇ ਦੇ 60 ਗਲੇ ਦੇ ਹਾਰ (necklaces) ਦਿੱਤੇ ਅਤੇ ਹਰੇਕ ਦਾ ਵਜ਼ਨ ਇਕ ਕਿਲੋਗ੍ਰਾਮ ਸੀ। ਨੈੱਕਲੈਸ ਦੇ ਇਲਾਵਾ ਲਾੜੀ ਨੇ ਹੱਥਾਂ ਵਿਚ ਭਾਰੀ ਕੰਗਨ ਪਹਿਨੇ ਹੋਏ ਸਨ।

ਲਾੜੀ ਨੂੰ ਕੰਗਨ ਲਾੜੇ ਦੇ ਪਰਿਵਾਰ ਨੇ ਤੋਹਫੇ ਵਿਚ ਦਿੱਤੇ ਸਨ। ਦੱਸਿਆ ਜਾ ਰਿਹਾ ਹੈ ਕਿ ਲਾੜੇ ਦਾ ਪਰਿਵਾਰ ਬਹੁਤ ਅਮੀਰ ਹੈ। ਅਕਸਰ ਲੋਕ ਗਹਿਣੇ ਸਮਾਜਿਕ ਤੌਰ ‘ਤੇ ਲੋਕਾਂ ਨੂੰ ਦਿਖਾਉਣ ਲਈ ਪਾਉਂਦੇ ਹਨ ਪਰ ਇਸ ਲਾੜੀ ਨੂੰ ਦੇਖ ਕੇ ਵਿਆਹ ਵਿਚ ਆਏ ਲੋਕਾਂ ਨੂੰ ਤਰਸ ਆ ਰਿਹਾ ਸੀ। ਵਿਆਹ ਵਿਚ ਆਏ ਮਹਿਮਾਨਾਂ ਨੇ ਲਾੜੀ ਨੂੰ ਮਦਦ ਲਈ ਪੁੱਛਿਆ, ਜਿਸ ‘ਤੇ ਉਸ ਨੇ ਮੁਸਕੁਰਾ ਕੇ ਮਨਾ ਕਰ ਦਿੱਤਾ। ਲਾੜੀ ਨੇ ਕਿਹਾ ਕਿ ਉਹ ਠੀਕ ਹੈ ਅਤੇ ਵਿਆਹ ਦੀਆ ਰਸਮਾਂ ਦਾ ਪਾਲਣ ਕਰਨਾ ਜਾਰੀ ਰੱਖੇਗੀ।

ਸਥਾਨਕ ਲੋਕ ਇੱਥੇ ਸੋਨੇ ਨੂੰ ‘ਗੁੱਡ ਲੱਕ’ ਦਾ ਪ੍ਰਤੀਕ ਮੰਨਦੇ ਹਨ। ਇੱਥੇ ਲੋਕਾਂ ਲਈ ਸੋਨਾ ਧਨ ਅਤੇ ਖੁਸ਼ਹਾਲੀ ਦੀ ਨਿਸ਼ਾਨੀ ਵੀ ਹੈ। ਲੋਕ ਬੁਰੀਆਂ ਆਤਮਾਵਾਂ ਅਤੇ ਬੁਰੀ ਕਿਸਮਤ ਤੋਂ ਛੁਟਕਾਰਾ ਪਾਉਣ ਲਈ ਵੀ ਸੋਨੇ ਦੀ ਵਰਤੋਂ ਕਰਦੇ ਹਨ।

About Jagjit Singh

Leave a Reply

Your email address will not be published. Required fields are marked *