ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਲਈ ਆਪਣੀ ਮਜ਼ੇਦਾਰ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। DILJIT DOSANJH ਨੇ ਆਪਣਾ ਇੱਕ ਹੋਰ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਜੋ ਕਿ ਪ੍ਰਸ਼ੰਸਕਾਂ ਨੂੰ ਖੂਬ ਹਸਾ ਰਿਹਾ ਹੈ। ਇਸ ਵੀਡੀਓ ‘ਚ ਉਨ੍ਹਾਂ ਦੇ ਨਾਲ ਅੰਗਰੇਜ਼ ਕਪਲ ਆਪਣੇ ਵਿਆਹ ਦੇ ਲਈ ਤਸਵੀਰਾਂ ਕਲਿੱਕ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ।
ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਦੋਸਾਂਝਾ ਵਾਲਾ stuck in Wedding Shoot’। ਇਸ ਵੀਡੀਓ ਚ ਦੇਖ ਸਕਦੇ ਹੋ ਦਿਲਜੀਤ ਦੋਸਾਂਝ ਜੋ ਕਿ ਇੱਕ ਪਹਾੜੀ ਦੀ ਚੋਟੀ ਉੱਤੇ ਆਪਣੀ ਫੋਟੋ ਖਿਚਵਾਉਣ ਲਈ ਖੜ੍ਹੇ ਹੋਏ ਨੇ ਪਰ ਕੈਮਰੇ ਦੇ ਫਰੇਮ ‘ਚ ਦਿਲਜੀਤ ਦੇ ਪਿੱਛੇ ਇੱਕ ਵੈਡਿੰਗ ਕਪਲ ਨਜ਼ਰ ਆ ਰਿਹਾ ਹੈ।
ਦਿਲਜੀਤ ਦੋਸਾਂਝ ਇਸ ਵੀਡੀਓ ‘ਚ ਕਹਿ ਰਹੇ ਨੇ- ‘ਇੱਕ ਤਾਂ ਪਤਾ ਨਹੀਂ ਵਿਆਹ ਵਾਲੇ ਦਿਨ ਕਿਹੜੇ ਲੱਛਣ ਕਰਨੇ ਹੁੰਦੇ ਨੇ…ਆ ਦੇਖ..ਉਨ੍ਹਾਂ ਨੂੰ ਮੇਰੀ ਗੱਲ ਲੱਗ ਗਈ ਪਤਾ..ਆਉਂਦੇ ਹੀ ਸਾਰਾ ਟੱਬਰ ਹੱਸੀ ਜਾਂਦਾ ਏ..ਏਨਾਂ ਦੇ ਲੱਛਣ ਨਹੀਂ ਮੁਕਦੇ..ਫੋਟੋ ਖਰਾਬ ਕਰਨੀ ਹੀ ਹੁੰਦੀ ਆ..’ । ਇਹ ਵੀਡੀਓ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਫਨੀ ਪ੍ਰਤੀਕਿਰਿਆ ਦੇ ਰਹੇ ਹਨ।
ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ । ਉਨ੍ਹਾਂ ਨੇ ਆਪਣੀ ਗੀਤਾਂ ਦੇ ਰਾਹੀਂ ਪੰਜਾਬੀ ਮਿਊਜ਼ਿਕ ਜਗਤ ਨੂੰ ਦੁਨੀਆ ਦੇ ਕੋਨੇ-ਕੋਨੇ ਚ ਪਹੁੰਚ ਦਿੱਤਾ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ। ਪਾਲੀਵੁੱਡ ਫ਼ਿਲਮਾਂ ਦੇ ਨਾਲ ਬਾਲੀਵੁੱਡ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ। ਇਸ ਸਮੇਂ ਉਨ੍ਹਾਂ ਦੀ ਝੋਲੀ ਪੰਜਾਬੀ ਫ਼ਿਲਮਾਂ ਦੇ ਨਾਲ ਹਿੰਦੀ ਫ਼ਿਲਮਾਂ ਵੀ ਹਨ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ
