ਵੱਡੇ ਐਕਸ਼ਨ ਦੀ ਤਿਆਰੀ ‘ਚ Punjab Police

ਭਾਈ ਅਮ੍ਰਿਤਪਾਲ ਸਿੰਘ ਤੇ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰ ਦਿਤੀ ਹੈ | ਹੁਣੇ ਹੁਣੇ ਵੱਡੀ ਖਬਰ ਆ ਰਹੀ ਹੈ ਕਿ ਅੱਜ ਅਮ੍ਰਿਤਪਾਲ ਸਿੰਘ ਨੇ ਰਾਮਪੁਰਾਫੂਲ ਦੇ ਵਿਚ ਪਹੁੰਚਣਾ ਸੀ | ਹਰ ਵਾਰ ਦੀ ਤਰਾਂ ਹੀ ਅਮ੍ਰਿਤਪਾਲ ਸਿੰਘ ਆਪਣੇ ਕਾਫਲੇ ਦੇ ਨਾਲ ਨਿਕਲਿਆ ਸੀ ਪਰ ਪੰਜਾਬ ਪੁਲਿਸ ਨੇ ਤਕਰੀਬਨ ਜਲੰਧਰ ਦੇ ਕੋਲੋਂ ਅਮ੍ਰਿਤਪਾਲ ਦਾ ਪਿੱਛਾ ਕੀਤਾ ਗਿਆ | ਪਿੱਛਾ ਕਰਦੇ ਹੋਏ ਅਮ੍ਰਿਤਪਾਲ ਦੇ ਕੁੱਛ ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿਚ ਲੈ ਲਿਆ ਹੈ |


ਦਸਿਆ ਇਹ ਵੀ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਨੇ ਅਮ੍ਰਿਤਪਾਲ ਦੀ ਗੱਡੀ ਦਾ ਪਿੱਛਾ ਨਹੀਂ ਕੀਤਾ |ਪਿੱਛਲੇ ਲੰਬੇ ਸਮੇ ਤੋਂ ਭਾਈ ਅਮ੍ਰਿਤਪਾਲ ਸਿੰਘ ਪੰਜਾਬ ਦੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਕਿ ਉਹ ਲਗਾਤਾਰ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ ਤੇ ਨੌਜਵਾਨ ਵੱਡੀ ਤਾਦਾਦ ਦੇ ਵਿਚ ਉਸ ਦੇ ਨਾਲ ਜੁੜ ਰਹੇ ਹਨ | ਸੈਂਟ ਭਿੰਡਰਾਂਵਾਲੇ ਤੋਂ ਬਾਅਦ ਅਮ੍ਰਿਤਪਾਲ ਅਜਿਹਾ ਚੇਹਰਾ ਹੈ ਜਿਸਨੂੰ ਸਿੱਖ ਨੌਜਵਾਨਾਂ ਨੇ ਕਬੂਲ ਲਿਆ ਸੀ | ਬੀਤੇ ਦਿਨੀ ਅਜਨਾਲੇ ਦੇ ਵਿਚ ਜਾ ਕੇ ਅਮ੍ਰਿਤਪਾਲ ਨੇ ਆਪਣੇ ਸਾਥੀ ਤੂਫ਼ਾਨ ਸਿੰਘ ਨੂੰ ਵੀ ਪੁਲਿਸ ਤੋਂ ਛੁਡਵਾ ਲਿਆ ਸੀ | ਤੂਫ਼ਾਨ ਸਿੰਘ ਬੇਕਸੂਰ ਸੀ ਪਰ ਪੁਲਿਸ ਨੇ ਸ਼ੱਕ ਦੇ ਅਧਾਰ ਤੇ ਹੀ ਉਸਨੂੰ ਹਿਰਾਸਤ ਦੇ ਵਿਚ ਲੈ ਲਿਆ ਸੀ |

ਪੰਜਾਬ ਪੁਲਿਸ ਨੇ ਅੱਜ ਵੱਡਾ ਐਕਸ਼ਨ ਕੀਤਾ ਹੈ ਅਮ੍ਰਿਤਪਾਲ ਸਿੰਘ ਨੂੰ ਹਿਰਾਸਤ ਦੇ ਵਿਚ ਲੈਣ ਦੇ ਲਈ ਵੱਡੀ ਗਿਣਤੀ ਦੇ ਵਿਚ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਦੇ ਕਾਫਲੇ ਨੂੰ ਘੇਰਾ ਪਾਇਆ ਸੀ | ਸੂਤਰਾਂ ਤੋਂ ਪਤਾ ਚਲ ਰਿਹਾ ਹੈ ਕਿ ਅਮ੍ਰਿਤਪਾਲ ਸਿੰਘ ਨੂੰ ਤਾ ਕੁੱਛ ਨਹੀਂ ਕਿਹਾ ਪਰ ਓਹਨਾ ਦੇ ਸਾਥੀ ਹਿਰਾਸਤ ਦੇ ਵਿਚ ਲੈ ਲਏ ਗਏ ਹਨ | ਅਮ੍ਰਿਤਪਾਲ ਸਿੰਘ ਰਾਮਪੁਰਾਫੂਲ ਦੇ ਵਿਚ ਨਹੀਂ ਪਹੁੰਚ ਪਾਏ ਕਿਉਕਿ ਰਸਤੇ ਦੇ ਵਿਚ ਹੀ ਓਹਨਾ ਦੇ ਸਾਥੀਆਂ ਨੂੰ ਹਿਰਾਸਤ ਦੇ ਵਿਚ ਲਿਆ ਗਿਆ | ਦੇਖੋ ਮਾਮਲੇ ਦੇ ਨਾਲ ਜੁੜੀ ਇਹ ਇਕ ਵੀਡੀਓ ਰਿਪੋਰਟ

Leave a Reply

Your email address will not be published. Required fields are marked *