ਪੰਜਾਬੀ ਐਕਟਰੈੱਸ ਸ਼ਹਿਨਾਜ਼ ਗਿੱਲ ਜੋ ਕਿ ਲੰਬੇ ਸਮੇਂ ਤੋਂ ਬਾਅਦ ਪੰਜਾਬ ਪਹੁੰਚ ਗਈ ਹੈ । ਜੀ ਹਾਂ ਉਹ ਇਕੱਲੇ ਨਹੀਂ ਸਗੋ ਆਪਣੇ ਵਧੀਆ ਮਿੱਤਰ ਸਿਧਾਰਥ ਸ਼ੁਕਲਾ ਦੇ ਨਾਲ ਆਈ ਹੈ । ਦੋਵਾਂ ਨੂੰ ਚੰਡੀਗੜ੍ਹ ਏਅਰਪੋਰਟ ਉੱਤੇ ਇਕੱਠੇ ਸਪਾਟ ਕੀਤਾ ਗਿਆ ਹੈ ।ਏਅਰਪੋਰਟ ਤੋਂ ਦੋਵਾਂ ਦੀਆਂ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਨੇ । ਫੈਨਜ਼ ਦੋਵਾਂ ਨੂੰ ਇਕੱਠੇ ਦੇਖ ਕੇ ਕਾਫੀ ਉਤਸੁਕ ਨੇ।
ਇਹ ਵੀਡੀਓਜ਼ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਸ਼ੇਅਰ ਹੋ ਰਹੀਆਂ ਨੇ ।ਜੇ ਗੱਲ ਕਰੀਏ ਦੋਵਾਂ ਜਣਿਆ ਦੀ ਦੋਸਤੀ ਟੀਵੀ ਦੇ ਇੱਕ ਰਿਆਲਟੀ ਸ਼ੋਅ ਤੋਂ ਹੋਈ ਸੀ । ਦੋਵਾਂ ਦੀਆਂ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀ ਹੈ । ਜਿਸ ਕਰਕੇ ਸੋਸ਼ਲ ਮੀਡੀਆ ਉੱਤੇ #Sidnaaz ਨਾਂਅ ਦਾ ਹੈਸ਼ਟੈਗ ਖੂਬ ਟਰੈਂਡ ਕਰਦਾ ਹੈ ।ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੀ ਤਾਂ ਉਹ ਹਾਲ ਹੀ ‘ਚ ਅਰਜੁਨ ਕਾਨੂੰਗੋ ਦੇ ਨਵੇਂ ਗੀਤ ‘ਵਾਅਦਾ ਹੈ’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉੱਧਰ ਸਿਧਾਰਥ ਸ਼ੁਕਲਾ ਵੀ ਬਿੱਗ ਬੌਸ ਸੀਜ਼ਨ 14 ‘ਚ ਵੀ ਕੁਝ ਹਫਤਿਆਂ ਲਈ ਦਿਖਾਈ ਦਿੱਤੇ ਸਨ ।
ਦਸ ਦੇਈਏ ਕਿ ਸ਼ਹਿਨਾਜ਼ ਗਿੱਲ ਪਹਿਲ ਨਾਲੋਂ ਬਹੁਤ ਸ੍ਲਿਮ ਦਿੱਖ ਰਹੀ ਹੈ |ਇਹ ਦਿੱਖ ਉਸਦੀ ਬਿਗ ਬੌਸ ਦੇ ਘਰ ਵਿੱਚੋ ਆਉਣ ਤੋਂ ਬਾਅਦ ਹੋਈ |ਤੁਸੀਂ ਕਾਫੀ ਗੀਤਾਂ ਦੇ ਵਿਚ ਸ਼ਹਿਨਾਜ਼ ਨੂੰ ਦੇਖਿਆ ਹੋਵੇ ਪਰ ਹੁਣ ਦੀ ਦਿੱਖ ਉਸਦੀ ਬਿਲਕੁਲ ਵੱਖ ਹੀ ਨਜ਼ਰ ਆਉਂਦੀ ਹੈ |ਦਰਅਸਲ ਦੇ ਵਿਚ ਸ਼ਹਿਨਾਜ਼ ਹਮੇਸ਼ਾ ਹੀ ਇਹ ਕਹਿੰਦੀ ਸੀ ਕਿ ਉਹ ਮੋਤੀ ਹੈ ਪਰ ਉਸਨੇ ਹੁਣ ਆਪਣੀ ਦਿੱਖ ਨੂੰ ਇਕ ਵੱਖਰਾ ਹੀ ਰੂਪ ਦਿੱਤਾ ਹੈ ਤੇ ਪਹਿਲਾ ਨਾਲੋਂ ਕਾਫੀ ਬਦਲ ਗਈ ਹੈ |ਪਾਲੀਵੁੱਡ ਦੀਆ ਹੋਰ ਤਾਜ਼ਾ ਖ਼ਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |