Home / न्यूज़ / ਸ਼ਹਿਨਾਜ਼ ਦੇ ਪਿਤਾ ਨੇ ਫਿਰ ਸ਼ਹਿਨਾਜ਼ ਨੂੰ ਕਿਹਾ

ਸ਼ਹਿਨਾਜ਼ ਦੇ ਪਿਤਾ ਨੇ ਫਿਰ ਸ਼ਹਿਨਾਜ਼ ਨੂੰ ਕਿਹਾ

ਪੰਜਾਬੀ ਅਦਾਕਾਰਾ ਤੇ ਗਾਇਕਾ ਸ਼ਹਿਨਾਜ਼ ਕੌਰ ਗਿੱਲ ਅਤੇ ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਦੋਵਾਂ ਦੀ ਕੈਮਿਸਟਰੀ ਤੋਂ ਸ਼ਹਿਨਾਜ਼ ਤੇ ਸਿਧਾਰਥ ਦੇ ਪ੍ਰਸ਼ੰਸਕ ਬਹੁਤ ਖੁਸ਼ ਹਨ ਪਰ ਸ਼ਹਿਨਾਜ਼ ਦੇ ਪਿਤਾ ਉਨ੍ਹਾਂ ਦੇ ਰਿਸ਼ਤੇ ਦੀਆਂ ਖ਼ਬਰਾਂ ਤੋਂ ਬਹੁਤ ਪ੍ਰੇਸ਼ਾਨ ਹਨ। ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਸੁੱਖ ਸਿਧਾਰਥ ਤੇ ਸ਼ਹਿਨਾਜ਼ ਤੋਂ ਖੁਸ਼ ਨਹੀਂ ਹਨ ਤੇ ਪਹਿਲਾਂ ਵੀ ਕਈ ਵਾਰ ਆਪਣੀ ਧੀ ਖ਼ਿਲਾਫ਼ ਬੋਲ ਚੁੱਕੇ ਹਨ।

ਹੁਣ ਸ਼ਹਿਨਾਜ਼ ਦੇ ਪਿਤਾ ਦਾ ਕਹਿਣਾ ਹੈ ਕਿ,’ਜੇਕਰ ਸ਼ਹਿਨਾਜ਼ ਕੌਰ ਗਿੱਲ ਉਸ ਨੂੰ ਪਿਤਾ ਮੰਨਦੀ ਹੈ ਤਾਂ ਉਸ ਨੂੰ ਉਨ੍ਹਾਂ ਦੀ ਰਾਏ ਨਾਲ ਫ਼ਰਕ ਪੈਂਦਾ।’ਉਨ੍ਹਾਂ ਇਕ ਇੰਟਰਵਿਊ ‘ਚ ਇਹ ਵੀ ਕਿਹਾ,’ਨਾ ਤਾਂ ਮੈਂ ਉਸ ਦੇ ਖ਼ਿਲਾਫ਼ ਹਾਂ ਤੇ ਨਾ ਹੀ ਮੈਂ ਉਸ ਦੇ ਹੱਕ ‘ਚ ਹਾਂ। ਨਾ ਹੀ ਮੈਂ ਇਸ ਦਾ ਵਿਰੋਧ ਕਰਦਾ ਹਾਂ ਤੇ ਨਾ ਹੀ ਮੈਂ ਚਾਹੁੰਦਾ ਹਾਂ ਕਿ ਇਹ ਦੋਵੇਂ ਇਕੱਠੇ ਹੋਣ। ਮੈਂ ਪਿਤਾ ਹਾਂ ਪਰ ਜੇ ਕੋਈ ਮੈਨੂੰ ਪਿਤਾ ਸਮਝੇ ਤਾਂ।

ਜੇਕਰ ਕੋਈ ਨਹੀਂ ਸਮਝੇਗਾ ਕਿ ਮੈਂ ਪਿਤਾ ਹਾਂ ਤਾਂ ਮੈਂ ਪਿਤਾ ਕਿਸ ਗੱਲ ਦਾ? ਬੱਚੇ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਮੇਰਾ ਪਿਤਾ ਹੈ।”ਸੰਤੋਖ ਸਿੰਘ ਸੁੱਖ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ,ਜਿਸ ‘ਚ ਉਹ ਆਖ ਰਹੇ ਹਨ ਕਿ ਮੈਂ ਆਪਣੀ ਧੀ ਨੂੰ ਬਹੁਤ ਪਿਆਰ ਕਰਦਾ ਹੈ ਪਰ ਮੈਂ ਇਸ ਗੱਲ ਤੋਂ ਪ੍ਰੇਸ਼ਾਨ ਹਾਂ ਕਿ ਸ਼ਹਿਨਾਜ਼ ਪੰਜਾਬ ਆਉਣ ਤੋਂ ਬਾਅਦ ਵੀ ਮੈਨੂੰ ਤੇ ਪਰਿਵਾਰ ਨੂੰ ਨਹੀਂ ਮਿਲੀ।ਸੰਤੋਖ ਸਿੰਘ ਸੁੱਖ ਵੀਡੀਓ ‘ਚ ਕਹਿ ਰਹੇ ਹਨ ਕਿ ਮੈਨੂੰ ਆਪਣੀ ਧੀ ਦੀਆਂ ਹਰਕਤਾਂ ਕਾਰਨ ਦੋਸਤਾਂ ਦੇ ਸਾਹਮਣੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਹੈ।ਸੰਤੋਖ ਸਿੰਘ ਸੁੱਖ ਦਾ ਕਹਿਣਾ ਹੈ ਕਿ ਮੇਰੇ ਦੋਸਤਾਂ ਨੇ ਸ਼ਹਿਨਾਜ਼ ਨੂੰ ਬਹੁਤ ਵੋਟਾਂ ਦਿੱਤੀਆਂ ਸਨ।

ਅਜਿਹੇ ‘ਚ ਦੋਸਤਾਂ ਦੇ ਬੱਚੇ ਸ਼ਹਿਨਾਜ਼ ਨੂੰ ਮਿਲਣਾ ਚਾਹੁੰਦੇ ਸਨ ਪਰ ਅਜਿਹਾ ਨਹੀਂ ਹੋਇਆ ਅਤੇ ਉਹ ਇਸ ਕਾਰਨ ਨਾਰਾਜ਼ ਹਨ। ਇਸ ਨਵੀਂ ਵੀਡੀਓ ‘ਚ ਸੰਤੋਖ ਸਿੰਘ ਕਹਿੰਦੇ ਹਨ, ‘ਮੈਂ ਆਪਣੇ ਦੋਸਤਾਂ ਸਾਹਮਣੇ ਸ਼ਰਮਿੰਦਾ ਮਹਿਸੂਸ ਕੀਤਾ ਪਰ ਉਹ ਮੇਰੀ ਧੀ ਹੈ ਅਤੇ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ। ਮੈਨੂੰ ਪਤਾ ਹੈ ਕਿ ਮੈਂ ਉਸ ਨਾਲ ਕੁਝ ਸਮੇਂ ਲਈ ਪ੍ਰੇਸ਼ਾਨ ਹੋਵਾਂਗਾ ਪਰ ਮੈਂ ਜ਼ਿਆਦਾ ਦੇਰ ਗੁੱਸੇ ਨਹੀਂ ਹੋ ਸਕਦਾ।’ ਸੰਤੋਖ ਸਿੰਘ ਨੇ ਵੀਡੀਓ ‘ਚ ਇਹ ਵੀ ਦੱਸਿਆ ਹੈ ਕਿ ਉਸ ਕੋਲ ਸ਼ਹਿਨਾਜ਼ ਦੇ ਮੈਨੇਜਰ ਦਾ ਨੰਬਰ ਹੈ ਅਤੇ ਇਨ੍ਹਾਂ ਚੀਜ਼ਾਂ ਨੂੰ ਜ਼ਬਰਦਸਤੀ ਵਧਾਇਆ ਗਿਆ ਹੈ।

About Jagjit Singh

Leave a Reply

Your email address will not be published. Required fields are marked *