Home / न्यूज़ / ਸਟੇਜ਼ ‘ਤੇ ਖੜ੍ਹਾ ਕੇ ਕੁੜੀ ਨੂੰ ਗੁਤੋਂ ਫੜ੍ਹ ਕੁੱਟਣ ਵਾਲੀ ਪ੍ਰਿੰਸੀਪਲ ‘ਤੇ

ਸਟੇਜ਼ ‘ਤੇ ਖੜ੍ਹਾ ਕੇ ਕੁੜੀ ਨੂੰ ਗੁਤੋਂ ਫੜ੍ਹ ਕੁੱਟਣ ਵਾਲੀ ਪ੍ਰਿੰਸੀਪਲ ‘ਤੇ

ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਰੋਪੜ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਦਾ ਮਾਮਲਾ ਛਾਇਆ ਹੋਇਆ ਹੈ। ਸਕੂਲ ਵਿਚ ਅਸੈਂਬਲੀ ਦੌਰਾਨ ਸਟੇਜ ਤੇ ਪ੍ਰਿੰਸੀਪਲ ਦੁਆਰਾ ਇੱਕ ਵਿਦਿਆਰਥਣ ਦੀ ਗੁੱਤ ਫੜ ਕੇ ਖਿੱ-ਚ-ਣ ਅਤੇ ਚ-ਪੇ-ੜਾਂ ਲਾਉਣ ਤੋਂ ਸ਼ੁਰੂ ਹੋਇਆ ਇਹ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸਭ ਤੋਂ ਪਹਿਲਾਂ ਵਾਇਰਲ ਹੋਈ ਵੀਡੀਓ ਵਿਚ ਪ੍ਰਿੰਸੀਪਲ ਮੈਡਮ ਅੰਜੂ ਚੌਧਰੀ ਦੁਆਰਾ ਲੜਕੀ ਦੀ ਗੁੱਤ ਖਿੱ-ਚੀ ਜਾ ਰਹੀ ਹੈ।

ਉਸ ਦੇ ਚ-ਪੇ-ੜਾਂ ਲਾ ਕੇ ਪੁੱਛਿਆ ਜਾ ਰਿਹਾ ਹੈ ਕਿ ਉਹ ਕਿਉਂ ਹੱਸੀ? ਉਹ ਇਸ ਦਾ ਕਾਰਨ ਦੱਸੇ। ਇਸ ਤੋਂ ਬਾਅਦ ਵਿਭਾਗ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਇਹ ਵੀਡੀਓ 2 ਸਾਲ ਪੁਰਾਣੀ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਕ ਆਡੀਓ ਵਾਇਰਲ ਹੋਈ। ਇਸ ਆਡੀਓ ਵਿਚ ਪ੍ਰਿੰਸੀਪਲ ਮੈਡਮ ਦੁਆਰਾ ਕਿਸੇ ਹੋਰ ਅਧਿਆਪਕਾ ਨਾਲ ਬਹੁਤ ਹੀ ਗ-ਰ-ਮਾ-ਈ ਨਾਲ ਗੱਲ ਕੀਤੀ ਜਾ ਰਹੀ ਸੀ।

ਇਸ ਆਡੀਓ ਬਾਰੇ ਕਿਹਾ ਜਾ ਰਿਹਾ ਸੀ ਕਿ ਇਸ ਵਿੱਚ ਸੁਣਾਈ ਦੇਣ ਵਾਲੀ ਆਵਾਜ਼ ਮੈਡਮ ਅੰਜੂ ਚੌਧਰੀ ਦੀ ਹੈ। ਇਸ ਤਰ੍ਹਾਂ ਇਹ ਮਾਮਲਾ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣ ਗਿਆ। ਇਸ ਤਰ੍ਹਾਂ ਕੁਝ ਲੋਕ ਪ੍ਰਿੰਸੀਪਲ ਦੇ ਹੱ-ਕ ਵਿਚ ਆਏ ਅਤੇ ਕੁਝ ਉਨ੍ਹਾਂ ਦੀ ਆਲੋਚਨਾ ਕਰਦੇ ਨਜ਼ਰ ਆਏ। ਬਾਲ ਸੁਰੱਖਿਆ ਵਿਭਾਗ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।

ਬਾਰ੍ਹਵੀਂ ਜਮਾਤ ਦੀਆਂ ਕੁਝ ਕੁੜੀਆਂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਸੀ ਕਿ ਜੇਕਰ ਮੈਡਮ ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਹ ਸਕੂਲ ਛੱਡ ਦੇਣਗੀਆਂ। ਹੁਣ ਪ੍ਰਿੰਸੀਪਲ ਤੇ ਧਾਰਾ 232 ਆਈ.ਪੀ.ਸੀ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਜਦਕਿ ਬਾਲ ਸੁਰੱਖਿਆ ਦਫਤਰ ਰੋਪਡ਼ ਦੀ ਜਾਂਚ ਰਿਪੋਰਟ ਅਜੇ ਨਹੀਂ ਆਈ। ਹੁਣ ਦੇਖਣਾ ਹੋਵੇਗਾ ਕਿ ਅਦਾਲਤ ਵੱਲੋਂ ਇਸ ਮਾਮਲੇ ਤੇ ਆਉਣ ਵਾਲੇ ਸਮੇਂ ਦੌਰਾਨ ਕੀ ਫ਼ੈਸਲਾ ਲਿਆ ਜਾਂਦਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Leave a Reply

Your email address will not be published.