ਸਿੱਧੂ ਮੂਸੇਵਾਲਾ ਦੀ ਬਰਸੀ ਤੇ ਬਹੁਤ ਵੱਡਾ ਇਕੱਠ ਹੋਇਆ ਸੀ | ਬਹੁਤ ਸਾਰੇ ਨੌਜਵਾਨ ਬਜ਼ੁਰਗ ਬਚੇ ਸਿੱਧੂ ਦੀ ਬਰਸੀ ਤੇ ਪਹੁੰਚੇ | ਪਰ ਸਿੱਧੂ ਦੇ ਪਿਤਾ ਦਾ ਦੋਸ਼ ਹੈ ਕਿ ਪ੍ਰਸ਼ਾਸ਼ਨ ਨੇ ਬਹੁਤ ਸਾਰੇ ਲੋਕ ਨੂੰ ਪਹੁੰਚਣ ਨੀ ਦਿੱਤੋ | ਕਿਉਕਿ ਬੱਸ ਸਰਵਿਸ ਵੀ ਇਸ ਦਿਨ ਦੇ ਲਈ ਬੰਦ ਕਰ ਦਿਤੀਆਂ ਸੀ |
ਸਿੱਧੂ ਦੇ ਪਿਤਾ ਨੇ ਇਸ ਬਰਸੀ ਤੇ ਬਹੁਤ ਵੱਡੇ ਐਲਾਨ ਕੀਤੇ ਤੇ ਆਪਣੇ ਦਿਲ ਦੀਆ ਗੱਲਾਂ ਸਾਂਝੀਆਂ ਕੀਤੀਆਂ | ਓਹਨਾ ਨੇ ਕਿਹਾ ਕਿ ਅਸੀਂ ਆਪਣੇ ਪੁੱਤ ਦਾ ਇਨਸਾਫ ਲੈਕੇ ਰਹਿਣਾ ਹੈ ਉਸਦੇ ਲਾਇ ਸਾਨੂੰ ਚਾਹੇ ਕੁੱਛ ਵੀ ਕਰਨਾ ਪਵੇ |

ਸਿੱਧੂ ਦੀ ਬਰਸੀ ਤੇ ਸਿੱਧੂ ਦਾ ਇਕ ਨਵਾਂ ਬੁੱਤ ਵੀ ਬਣਾਇਆ ਗਿਆ ਜੋ ਕਿ ਹੂਬਹੂ ਸਿੱਧੂ ਮੂਸੇਵਾਲਾ ਦੇ ਵਰਗਾ ਹੀ ਦਿਖਦਾ ਸੀ | ਇਹ ਬੁੱਤ ਇਕਦਮ ਅਸਲੀ ਦਿਖਦਾ ਹੈ ਤੇ ਭੁਲਖਾ ਪਾਉਂਦਾ ਹੈ ਕਿ ਜਿਵੇ ਸਿੱਧੂ ਹੀ ਖੜਾ ਹੋਵੇ | ਸਿੱਧੂ ਬਚੇ ਤੋਂ ਬਜ਼ੁਰਗ ਦੇ ਦਿਲ ਦੇ ਵਿਚ ਰਾਜ ਕਰਦਾ ਸੀ |

ਪਰ ਇਹ ਪੰਜਾਬ ਦਾ ਪੁੱਤ 29 ਮਈ ਨੂੰ ਦੁਨੀਆ ਨੂੰ ਅਲਵਿਦਾ ਕਹਿ ਗਿਆ | ਪਰ ਸਿੱਧੂ ਦੇ ਮਾਤਾ ਪਿਤਾ ਹਲੇ ਤਕ ਸਿੱਧੂ ਦੇ ਇਨਸਾਫ ਦੇ ਲਈ ਦਰ ਦਰ ਤੇ ਜਾ ਕੇ ਠੋਕਰਾਂ ਖਾ ਰਹੇ ਹਨ | ਸਿੱਧੂ ਦੀ ਬਰਸੀ ਦੇ ਮੌਕੇ ਤੇ ਕਾਫੀ ਮਸ਼ਹੂਰ ਕਲਾਕਾਰਾਂ ਨੇ ਸ਼ਿਰਕਤ ਕੀਤੀ |

ਗੁਲਾਬ ਸਿੱਧੂ ਨੇ ਵੀ ਸਿੱਧੂ ਦੀ ਬਰਸੀ ਮੌਕੇ ਹਾਜਰੀ ਭਰੀ ਤੇ ਸਿੱਧੂ ਦੇ ਬੁੱਤ ਦੇ ਨਾਲ ਤਸਵੀਰ ਸਾਂਝੀ ਕੀਤੀ | ਇਹ ਤਾ ਹਾਲੇ ਸਾਨੂ ਵੀ ਯਕੀਨ ਨੀ ਹੁੰਦਾ ਕਿ ਸਿੱਧੂ ਇਸ ਦੁਨੀਆ ਤੋਂ ਚਲਾ ਗਿਆ ਹੈ |

ਸਿੱਧੂ ਨੇ ਪੰਜਾਬੀ ਮਿਊਜ਼ਿਕ ਨੂੰ ਇਕ ਵਧੀਆ ਲੈਵਲ ਦਿੱਤੋ ਸੀ ਤੇ ਉਸਦੇ ਲੈਵਲ ਦਾ ਹਾਲੇ ਤਕ ਕੋਈ ਵੀ ਕਲਾਕਾਰ ਨਹੀਂ ਹੈ | ਇਸਦੇ ਵਿਚ ਕੋਈ ਵੀ ਸ਼ੱਕ ਨਹੀਂ ਹੈ ਕਿ ਸਾਦਗੀ ਨੂੰ ਪਸੰਦ ਕਰਨ ਵਾਲਾ ਸਿੱਧੂ ਮੂਸੇਵਾਲਾ ਆਏ ਦਿਨ ਬਿਲਬੋਰਡ ਤੇ ਹੀ ਰਹਿੰਦਾ ਸੀ | ਉਹ ਇਕਲੌਤਾ ਕਲਾਕਾਰ ਸੀ ਜਿਸਦੇ ਬਹੁਤ ਸਾਰੇ ਗੀਤ ਬਿਲਬੋਰਡ ਦੇ ਵਿਚ ਜਾਂਦੇ ਸੀ |

ਜੇਕਰ ਸਿੱਧੂ ਥੋੜਾ ਸਮਾਂ ਇਸ ਦੁਨੀਆ ਤੇ ਰਹਿੰਦਾ ਤਾ ਉਹ ਦਿਨ ਦੂਰ ਨਹੀਂ ਸੀ ਜਦੋ ਸਿੱਧੂ ਮੂਸੇਵਾਲਾ ਵੱਡੇ ਵਡੇ ਕਲਾਕਾਰਾਂ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਚੋਟੀ ਦਾ ਪਹਿਲੇ ਨੰਬਰ ਦਾ ਕਲਾਕਾਰ ਬਣ ਜਾਂਦਾ |ਪਰ ਹੁਣ ਵੀ ਸਿੱਧੂ ਆਪਣੇ ਜਾਂ ਤੋਂ ਬਾਅਦ ਬਹੁਤ ਸਾਰੇ ਰਿਕਾਰਡ ਆਪਣੇ ਨਾਮ ਕਰ ਚੁੱਕਾ ਹੈ |