ਪੰਜਾਬ ਦੇ ਵਿਚ ਕਲ ਦਾ ਉਸ ਸਮੇ ਤੋਂ ਮਾਹੌਲ ਗਰਮਾਇਆ ਹੋਇਆ ਹੈ ਜਦੋ ਤੋਂ ਪਤਾ ਲੱਗਾ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਦੇ ਪਿੱਛੇ ਪੁਲਿਸ ਲੱਗੀ ਹੋਈ ਹੈ | ਓਧਰ ਸਿੱਧੂ ਮੂਸੇਵਾਲਾ ਦੀ ਅੱਜ ਬਰਸੀ ਸੀ | ਸਿੱਧੂ ਦੀ ਬਰਸੀ ਤੇ ਵੀ ਪੁਲਿਸ ਵਲੋਂ ਆਉਣ ਜਾਨ ਵਾਲੇ ਨੌਜਵਾਨਾਂ ਨੂੰ ਰੋਕਿਆ ਗਿਆ | ਥਾਂ ਥਾਂ ਦੇ ਨਾਕੇਬੰਦੀ ਕਰਕੇ ਡਾਰ ਦਾ ਮਾਹੌਲ ਬਣਾ ਕੇ ਸਰਕਾਰ ਸਿੱਧੂ ਦੀ ਬਰਸੀ ਤੇ ਜਿਆਦਾ ਇਕੱਠ ਨਹੀਂ ਹੋਣ ਦੇ ਰਹੀ ਤਾ ਜੋ ਕੋਈ ਐਲਾਨ ਓਧਰੋਂ ਨਾ ਹੋ ਜਾਵੇ |
ਪਹਿਲਾ ਹੀ ਅਮ੍ਰਿਤਪਾਲ ਸਿੰਘ ਦੇ ਖਿਲਾਫ ਅਭਿਆਨ ਚਲਾ ਕੇ ਪੁਲਿਸ ਨੇ ਡਾਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ | ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਭਰੇ ਇਕੱਠ ਵਿਚ ਪੰਜਾਬ ਸਰਕਾਰ ਨੂੰ ਨਾਕਾਮ ਦਸਿਆ ਤੇ ਕਿਹਾ ਕਿ ਇਹ ਆਈ ਹੋਈ ਸਰਕਾਰ ਕੋਲੋਂ ਤਾ ਕੁੱਛ ਹੈ ਹੀ ਨਹੀਂ ਨਾ ਹੀ ਇਹ ਕੋਈ ਫੈਸਲਾ ਲੈਣ ਦੇ ਯੋਗ ਹੈ | ਇਸ ਦੀ ਸਾਰੀ ਕਮਾਂਡ ਤਾ ਦਿੱਲੀ ਨੇ ਸੰਭਾਲੀ ਹੋਈ ਹੈ | ਓਹਨਾ ਨੇ ਕਿਹਾ ਕਿ ਉਹ ਸਾਬਕਾ ਫੌਜੀ ਰਹੇ ਹਨ | ਚੀਨ ਦੇ ਬਾਰਡਰ ਤੇ ਜਾ ਕੇ ਓਹਨਾ ਨੇ ਆਪਣੀ ਡਿਊਟੀ ਨਿਭਾਈ ਹੈ | -30 ਡਿਗਰੀ ਦੇ ਵਿਚ ਡਿਊਟੀ ਕਰਦੇ ਹੱਥ ਗਲ ਜਾਂਦੇ ਨੇ ਤੇ ਫਿਰ ਲਾਰੇਂਸ ਦੇਸ਼ ਭਗਤ ਹੋਇਆ ਜਾ ਮੈ | ਸਿੱਧੂ ਦੇ ਪਿਤਾ ਜੀ ਨੇ ਕਿਹਾ ਕਿ ਹਨ ਨੇ ਬਰਸੀ ਨੂੰ ਨਾਕਾਮ ਕਾਰਨ ਦੇ ਲਈ ਬਹੁਤ ਵੱਡੇ ਪੱਧਰ ਤੇ ਜ਼ੋਰ ਲਗਾ ਦਿੱਤਾ ਸੀ |

ਪਹਿਲਾ ਲਾਰੇਂਸ ਦੀ ਇੰਟਰਵਿਊ ਦਾ ਆਉਣਾ ਬਹੁਤ ਮੰਦਭਾਗਾ ਹੈ ਕਿ ਜੇਲ ਦੇ ਵਿੱਚੋ ਵੀ ਹੁਣ ਇੰਟਰਵਿਊ ਹੋਣ ਲੱਗ ਗਏ | ਸਿੱਧੂ ਦੇ ਪਿਤਾ ਨੇ ਕਿਹਾ ਕਿ ਲਾਰੇਂਸ ਇਕ ਗਊਸ਼ਾਲਾ ਖੋਲ੍ਹਣਾ ਚਾਉਂਦਾ ਹੈ ਪਰ ਸਿੱਧੂ ਦੇ ਪਿਤਾ ਨੇ ਕਿਹਾ ਕਿ ਗਊਸ਼ਾਲਾ ਛੱਡ ਕੇ ਕੋਈ ਏਹੋ ਜਿਹੀ ਸ਼ਾਲਾ ਖੋਲ ਲਵੋ ਜਿਥੇ ਇਨਸਾਨ ਸੁਖ ਦਾ ਸਾਹ ਤੇ ਲੈ ਸਕਣ ਜਿਥੇ ਬਿਨਾ ਖ਼ੌਫ਼ ਤੋਂ ਲੋਕ ਰਹਿ ਸਕਣ | ਓਹਨਾ ਨੇ ਮਾਨਸਾ ਵਿਖੇ ਹੋਏ ਦੁਖਦ ਛੋਟੇ ਬਚੇ ਬਾਰੇ ਵੀ ਜਿਕਰ ਕੀਤਾ ਕਿ ਏਹੋ ਜਿਹੇ ਨੂੰ ਸਜਾ ਹੋਣੀ ਚਾਹੀਦੀ ਹੈ ਜਾ ਨਹੀਂ | ਓਹਨਾ ਨੇ ਕਿਹਾ ਇਹਨਾਂ ਤੇ 302 ਦੇ ਪਰਚੇ ਦਿਤੇ ਜਾਂਦੇ ਹਨ ਜੇਲ ਜਾ ਕੇ ਲਾਰੇਂਸ ਵਰਗਾ ਦੇ ਨਾਲ ਰਲ ਜਾਂਦੇ ਹਨ ਤੇ ਉਸਦੀਆਂ ਬ੍ਰਾਂਚਾਂ ਖੁਲ ਜਾਂਦੀਆਂ ਹਨ | ਦੇਖੋ ਸਿੱਧੂ ਦੇ ਪਿਤਾ ਬਲਕੌਰ ਸਿੰਘ ਦੀ ਬੇਬਾਕ ਬੋਲਬਾਣੀ