Home / बॉलीवुड / ਸਿੱਧੂ ਮੂਸੇਵਾਲਾ ਨੇ ਪੋਸਟ ਪਾ ਕੇ ਕੀਤੀ ਖੁਸ਼ੀ ਸਾਂਝੀ

ਸਿੱਧੂ ਮੂਸੇਵਾਲਾ ਨੇ ਪੋਸਟ ਪਾ ਕੇ ਕੀਤੀ ਖੁਸ਼ੀ ਸਾਂਝੀ

ਗਾਇਕ ਸਿੱਧੂ ਮੂਸੇਵਾਲਾ ਆਪਣੇ ਪਿਤਾ ਦੇ ਕਾਫੀ ਕਰੀਬ ਹੈ । ਉਹ ਅਕਸਰ ਆਪਣੇ ਗੀਤਾਂ ਵਿੱਚ ਪਿਤਾ ਦੀ ਗੱਲ ਕਰਦਾ ਦਿਖਾਈ ਦਿੰਦਾ ਹੈ । ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਜਨਮ ਦਿਨ ਹੈ । ਇਸ ਖ਼ਾਸ ਮੌਕੇ ਤੇ ਸਿੱਧੂ ਮੂਸੇਵਾਲਾ ਨੇ ਬਹੁਤ ਹੀ ਖ਼ਾਸ ਤਸਵੀਰ ਆਪਣੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ ।ਇਸ ਤਸਵੀਰ ਵਿੱਚ ਸਿੱਧੂ ਮੂਸੇਵਾਲਾ ਤੇ ਉਸ ਦੇ ਪਿਤਾ ਦਿਖਾਈ ਦੇ ਰਹੇ ਹਨ । ਸਿੱਧੂ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

ਤਸਵੀਰ ਤੇ ਲੋਕ ਲਗਾਤਾਰ ਕਮੈਂਟ ਕਰਕੇ ਦੋਹਾਂ ਸਿੱਧੂਆਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੱਧੂ ਮੂਸੇ ਵਾਲਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦਾ ਹੈ । ਉਹ ਅਕਸਰ ਆਪਣੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦਾ ਹੈ । ਸਿੱਧੂ ਦੇ ਪ੍ਰਸ਼ੰਸਕਾਂ ਵੀ ਉਹਨਾਂ ਦੀਆਂ ਪੋਸਟਾਂ ਨੂੰ ਕਾਫੀ ਪਸੰਦ ਵੀ ਕਰਦੇ ਹਨ ।ਦਸ ਦੇਈਏ ਕਿ ਸਿੱਧੂ ਮੂਸੇਵਾਲਾ ਤੇ ਉਸਦੇ ਮਾਤਾ ਪਿਤਾ ਵੀ ਕਿਸਾਨਾਂ ਦੀ ਹਮਾਇਤ ਲਾਇ ਦਿੱਲੀ ਪਹੁੰਚੇ |ਓਹਨਾ ਨੇ ਵੀ ਸਰਕਾਰ ਨੂੰ ਇਹ ਅਪੀਲ ਕੀ ਕਿ ਸਰਕਾਰ ਜਲਦੀ ਤੋਂ ਜਲਦੀ ਇਹ ਬਿੱਲ ਵਾਪਿਸ ਲੈ ਲਵੇ |

ਓਹਨਾ ਕਿਹਾ ਕਿ ਸਰਕਾਰ ਕਿਸਾਨਾਂ ਦੇ ਸਬਰ ਨੂੰ ਪਰਖ ਰਹੀ ਹੈ |ਪਰ ਜਿਹੜੇ ਕ਼ਾਨੂਨ ਕਿਸਾਨਾਂ ਨੂੰ ਪਸੰਦ ਹੀ ਨਹੀਂ ਉਹ ਲਾਗੂ ਹੀ ਕਿਊ ਕੀਤੇ ਜਾ ਰਹੇ hn |ਓਹਨਾ ਦਸਿਆ ਕਿ ਜੇਕਰ ਏਨੀ ਗਿਣਤੀ ਦੇ ਵਿਚ ਕਿਸਾਨ ਇਹਨਾਂ ਬਿਲਾਂ ਦਾ ਵਿ-ਰੋਧ ਕਰ ਰਹੇ ਹਨ ਤਾ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਬਿੱਲ ਕੋਈ ਫਾਇਦੇ ਵਾਲੇ ਨਹੀਂ ਹਨ |ਦੇਸ਼ ਵਿਦੇਸ਼ ਦੀਆ ਹੋਰ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ ਅੱਸੀ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਸਭ ਤੋਂ ਤੇਜ ਖ਼ਬਰਾਂ ||ਧੰਨਵਾਦ

About Jagjit Singh

Leave a Reply

Your email address will not be published. Required fields are marked *