ਸੁਰੱਖਿਆ ਮੁਲਾਜਮਾ ਨੇ ਸਿੱਧੂ ਬਾਰੇ ਕੀਤੇ ਵੱਡੇ ਖੁਲਾਸੇ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲੈ ਕੇ ਜਿੱਥੇ ਆਏ ਦਿਨ ਹੀ ਬਹੁਤ ਸਾਰੇ ਖੁਲਾਸੇ ਹੋ ਰਹੇ ਹਨ। ਉੱਥੇ ਹੀ ਅਜੇ ਤਕ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਭਰੋਸਾ ਦੁਆਇਆ ਜਾ ਰਿਹਾ ਹੈ ਅਤੇ ਇਸ ਵਾਸਤੇ ਸਰਕਾਰ ਵੱਲੋਂ ਇਕ ਸਿੱਟ ਦਾ ਗਠਨ ਕੀਤਾ ਗਿਆ ਹੈ ਜੋ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਪੋਸਟ ਮਾਰਟਮ ਤੋਂ ਪਹਿਲਾਂ ਇਸ ਮਾਮਲੇ ਦੀ ਜਾਂਚ ਕੇਂਦਰੀ ਏਜੰਸੀਆਂ ਤੋਂ ਕਰਵਾਏ ਜਾਣ ਦੀ ਮੰਗ ਕੀਤੀ ਗਈ ਸੀ ਜਿਸ ਬਾਬਤ ਉਨ੍ਹਾਂ ਵੱਲੋਂ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਗਈ ਹੈ।

ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕੱਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਚਿੱਠੀ ਲਿਖੀ ਗਈ ਹੈ। ਉਸ ਵਿੱਚ ਇਸ ਮਾਮਲੇ ਦੀ ਕੇਂਦਰੀ ਏਜੰਸੀਆਂ ਕੋਲੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੈ । ਹੁਣ ਗਾਇਕ ਸਿੱਧੂ ਮੂਸੇਵਾਲਾ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਕਈ ਅਹਿਮ ਖੁਲਾਸੇ ਕੀਤੇ ਗਏ ਹਨ ਕਿ ਉਹ ਪਿਸਤੌਲ ਵਿੱਚ ਦੋ ਗੋਲੀਆਂ ਹੀ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਿੱਚ ਦੋ ਪੁਲਸ ਮੁਲਾਜ਼ਮ ਤੈਨਾਤ ਸਨ। ਜਿਨ੍ਹਾਂ ਵੱਲੋਂ ਹੁਣ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਸ ਦਿਨ ਸਿੱਧੂ ਉਨ੍ਹਾਂ ਨੂੰ ਆਪਣੇ ਨਾਲ ਨਹੀਂ ਲੈ ਕੇ ਗਿਆ ਸੀ।

ਅਤੇ ਉਹ ਆਪਣੇ ਪਿੰਡ ਦੇ ਬੱਸ ਸਟੈਂਡ ਤੋਂ ਗੋਲ-ਗੱਪੇ ਖਾਣ ਦਾ ਕਹਿ ਕੇ ਗਿਆ ਸੀ ਕਿ ਮੈਂ ਪੰਜ ਮਿੰਟ ਤੱਕ ਵਾਪਸ ਘਰ ਆ ਜਾਵਾਂਗਾ। ਜਿਥੇ ਦੋਵੇਂ ਸੁਰੱਖਿਆ ਮੁਲਾਜ਼ਮਾਂ ਨੂੰ ਘਰ ਛੱਡ ਗਿਆ ਸੀ ਉੱਥੇ ਹੀ ਉਸ ਦੇ ਪਿਤਾ ਜੀ ਦੇ ਘਰ ਆਉਣ ਤੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਇਸ ਦੀ ਜਾਣਕਾਰੀ ਉਨ੍ਹਾਂ ਦੇ ਪਿਤਾ ਜੀ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਜੀ ਬੁਲਟ ਪਰੂਫ ਗੱਡੀ ਦੇ ਵਿੱਚ ਲੈ ਕੇ ਜਾਣ ਲਈ ਤਿਆਰ ਹੋਏ ਤਾ ਉਹ ਪੰਚਰ ਹੋਈ ਸੀ ਇਸ ਲਈ ਥੋੜਾ ਸਮਾਂ ਲੱਗ ਗਿਆ ਅਤੇ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਇਹ ਘਟਨਾ ਵਾਪਰ ਗਈ।

ਉੱਥੇ ਹੀ ਮਾਤਾ-ਪਿਤਾ ਵੱਲੋਂ ਵੀ ਸੁਰੱਖਿਆ ਮੁਲਾਜ਼ਮਾਂ ਦਾ ਪੱਖ ਪੂਰਿਆ ਗਿਆ ਹੈ ਕਿ ਇਸ ਵਿੱਚ ਉਨ੍ਹਾਂ ਦੀ ਕੋਈ ਗਲਤੀ ਨਹੀਂ ਹੈ। ਉਨ੍ਹਾਂ ਦਾ ਪੁੱਤਰ ਹੀ ਉਹਨਾਂ ਨੂੰ ਨਾਲ ਨਹੀਂ ਲੈ ਕੇ ਗਿਆ ਸੀ। ਉਥੇ ਹੀ ਗੋਲ ਗਪਿਆਂ ਵਾਲੇ ਵੱਲੋਂ ਵੀ ਦੱਸਿਆ ਗਿਆ ਹੈ ਕਿ ਸਿੱਧੂ ਮੂਸੇਵਾਲ ਨੇ ਉਨ੍ਹਾਂ ਨੂੰ ਫੋਨ ਕਰਕੇ ਗੋਲਗੱਪੇ ਖਾਣ ਲਈ ਆਖਿਆ ਸੀ ਅਤੇ ਦੁਕਾਨ ਤੇ ਆਉਂਣ ਤੋਂ ਬਾਅਦ ਉਹ ਵੈਸੇ ਹੀ ਚਲਾ ਗਿਆ ਤੇ ਆਖਿਆ ਕਿ ਉਹ ਵਾਪਸ ਆ ਕੇ ਖਾ ਲਵੇਗਾ।

Leave a Reply

Your email address will not be published.