Home / न्यूज़ / ਸੋਨਾਕਸ਼ੀ ਸਿਨਹਾ ਨੇ ਕਰਵਾਈ ਮੰਗਣੀ

ਸੋਨਾਕਸ਼ੀ ਸਿਨਹਾ ਨੇ ਕਰਵਾਈ ਮੰਗਣੀ

ਨਵੀਂ ਦਿੱਲੀ : ਆਪਣੀ ਅਦਾਕਾਰੀ ਨਾਲ ਲੋਹਾ ਮਨਵਾਉਣ ਵਾਲੀ ਸੋਨਾਕਸ਼ੀ ਸਿਨਹਾ (Sonakshi Sinha) ਆਪਣੇ ਚਹੇਤਿਆਂ ਲਈ ਵੱਡੀ ਖ਼ੁਸ਼ਖ਼ਬਰੀ ਲੈ ਕੇ ਆਈ ਹੈ। ਇੰਸਟਾਗ੍ਰਾਮ ਉਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ ਜਿਸ ਤੋਂ ਲੱਗ ਰਿਹਾ ਹੈ ਕਿ ਅਦਾਕਾਰ ਨੇ ਮੰਗਣੀ ਕਰਵਾ ਲਈ ਹੈ। ਇਸ ਬਾਰੇ ਅਜੇ ਕੋਈ ਅਦਾਕਾਰਾ (actress) ਨੇ ਕੁਝ ਸਪੱਸ਼ਟ ਨਹੀਂ ਕੀਤਾ ਹੈ ਪਰ ਸੋਸ਼ਲ ਮੀਡੀਆ ਉਤੇ ਸਾਂਝੀਆਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਵਿੱਚ ਉਹ ਰਿੰਗ ਦਿਖਾਉਂਦੀ ਨਜ਼ਰ ਆ ਰਹੀ ਹੈ, ਜਿਸ ਤੋਂ ਆਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਮੰਗਣੀ (engagement) ਕਰਵਾ ਲਈ ਹੈ।

ਇਸ ਅਚਾਨਕ ਖ਼ਬਰ ਨਾਲ ਜਿੱਥੇ ਪ੍ਰਸ਼ੰਸਕ ਹੈਰਾਨ ਹਨ, ਉੱਥੇ ਹੀ ਉਹ ਆਪਣੀ ਪਸੰਦੀਦਾ ਅਦਾਕਾਰਾ ਨੂੰ ਇਸ ਖਾਸ ਮੌਕੇ ‘ਤੇ ਵਧਾਈ ਵੀ ਦੇ ਰਹੇ ਹਨ। ਸੋਨਾਕਸ਼ੀ ਨੇ ਖੁਦ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਤਿੰਨ ਵੱਖ-ਵੱਖ ਤਸਵੀਰਾਂ ਸਾਂਝੀਆਂ ਕਰ ਕੇ ਮੰਗਣੀ ਦੀ ਖ਼ਬਰ ਦਿੱਤੀ ਹੈ। ਇੱਕ ਫੋਟੋ ਵਿੱਚ ਆਪਣੀ ਮੰਗਣੀ ਦੀ ਰਿੰਗ ਦਿਖਾਉਂਦੀ ਨਜ਼ਰ ਆ ਰਹੀ ਹੈ। ਸੋਨਾਕਸ਼ੀ ਦਾ ਮੰਗੇਤਰ ਉਸ ਦਾ ਹੱਥ ਫੜੀ ਨਜ਼ਰ ਆ ਰਿਹਾ ਹੈ ਪਰ ਉਸਨੇ ਆਪਣੇ ਮੰਗੇਤਰ ਦਾ ਚਿਹਰਾ ਨਹੀਂ ਦਿਖਾਇਆ ਹੈ।

ਸੋਨਾਕਸ਼ੀ ਨੇ ਇਸ ਗੱਲ ਉਤੇ ਪੂਰੀ ਤਰ੍ਹਾਂ ਸਸਪੈਂਸ ਬਣਾ ਰੱਖਿਆ ਹੈ ਕਿ ਇਹ ਖਾਸ ਵਿਅਕਤੀ ਕੌਣ ਹੈ ਜੋ ਉਸ ਦੀ ਜ਼ਿੰਦਗੀ ‘ਚ ਸ਼ਾਮਲ ਹੋਣ ਵਾਲਾ ਹੈ। ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸ਼ਹਿਨਾਈ ਕਦੋਂ ਵੱਜੇਗੀ। ਦੂਜੀ ਫੋਟੋ ‘ਚ ਸੋਨਾਕਸ਼ੀ ਆਪਣੇ ਪਿਆਰੇ ਸਾਥੀ ਦੇ ਮੋਢੇ ‘ਤੇ ਪਿਆਰ ਨਾਲ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਤੀਜੀ ਤਸਵੀਰ ‘ਚ ਸੋਨਾਕਸ਼ੀ ਆਪਣੇ ਪਾਰਟਨਰ ਦਾ ਹੱਥ ਫੜੀ ਹੋਈ ਹੈ।

ਇਸ ਖੁਸ਼ਖਬਰੀ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਹੋਏ, ਸੋਨਾਕਸ਼ੀ ਨੇ ਕੈਪਸ਼ਨ ਵਿੱਚ ਆਪਣੀ ਖੁਸ਼ੀ ਅਤੇ ਉਤਸ਼ਾਹ ਵੀ ਜ਼ਾਹਰ ਕੀਤਾ ਹੈ। ਫੋਟੋਆਂ ਸਾਂਝੀਆਂ ਕਰਦੇ ਹੋਏ ਸੋਨਾਕਸ਼ੀ ਨੇ ਕੈਪਸ਼ਨ ‘ਚ ਲਿਖਿਆ, ‘ਮੇਰੇ ਲਈ ਇਹ ਬਹੁਤ ਵੱਡਾ ਦਿਨ ਹੈ। ਮੇਰਾ ਸਭ ਤੋਂ ਵੱਡਾ ਸੁਪਨਾ ਸਾਕਾਰ ਹੋਣ ਵਾਲਾ ਹੈ ਅਤੇ ਮੈਂ ਇਸਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦੀ।

ਤੁਹਾਨੂੰ ਦੱਸ ਦੇਈਏ ਕਿ ਭਾਵੇਂ ਸੋਨਾਕਸ਼ੀ ਸਿਨਹਾ ਨੇ ਆਪਣੇ ਪਾਰਟਨਰ ਦੇ ਨਾਂ ਦਾ ਖ਼ੁਲਾਸਾ ਨਹੀਂ ਕੀਤਾ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਅਤੇ ਨੋਟਬੁੱਕ ਫੇਮ ਅਭਿਨੇਤਾ ਜ਼ਹੀਰ ਇਕਬਾਲ ਦੀ ਡੇਟਿੰਗ ਦੀਆਂ ਚਰਚਾਵਾਂ ਆਮ ਹਨ। ਹਾਲਾਂਕਿ ਦੋਹਾਂ ਨੇ ਡੇਟਿੰਗ ਦੀਆਂ ਖ਼ਬਰਾਂ ਦੀ ਕਦੇ ਪੁਸ਼ਟੀ ਨਹੀਂ ਕੀਤੀ। ਹੁਣ ਸੋਨਾਕਸ਼ੀ ਦਾ ਪਾਰਟਨਰ ਜ਼ਹੀਰ ਇਕਬਾਲ ਹੈ ਜਾਂ ਕੋਈ ਹੋਰ, ਇਹ ਵੀ ਜਲਦੀ ਹੀ ਪਤਾ ਲੱਗ ਜਾਵੇਗਾ।

About Jagjit Singh

Leave a Reply

Your email address will not be published.