Home / न्यूज़ / ਸੱਸ ਸੋਹਰੇ ਦੀ ਸੇਵਾ ਕਰਨ ਅਮਰੀਕਾ ਛੱਡ ਕੇ ਪੰਜਾਬ ਆਈ ਨੂੰਹ

ਸੱਸ ਸੋਹਰੇ ਦੀ ਸੇਵਾ ਕਰਨ ਅਮਰੀਕਾ ਛੱਡ ਕੇ ਪੰਜਾਬ ਆਈ ਨੂੰਹ

ਅੱਜਕੱਲ੍ਹ ਆਮ ਦੇਖਿਆ ਜਾਂਦਾ ਹੈ, ਕੁਝ ਲੋਕ ਬਜ਼ੁਰਗ ਮਾਂ ਪਿਓ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ ਜਾਂ ਫਿਰ ਉਨ੍ਹਾਂ ਨੂੰ ਛੱਡ ਬਾਹਰਲੇ ਮੁਲਕ ਚਲੇ ਜਾਂਦੇ ਹਨ। ਇਸ ਤਰ੍ਹਾਂ ਕਈ ਬੁੱਢੇ ਮਾਂ ਪਿਓ ਆਸ਼ਰਮ ਜਾਂ ਸੜਕਾਂ ਉੱਤੇ ਰੁਲਦੇ ਦੇਖੇ ਜਾਂਦੇ ਹਨ। ਲੋਕੀ ਪੈਸਾ ਕਮਾਉਣ ਦੇ ਲਾਲਚ ਵਿੱਚ ਮਾਂ ਪਿਓ ਨੂੰ ਗਵਾ ਦਿੰਦੇ ਹਨ ਪਰ ਇੱਕ ਕਥਨ ਯਾਦ ਰੱਖਿਓ- ਤਿੰਨ ਰੰਗ ਨਹੀਂ ਲੱਭਦੇ ਹੁਸਨ, ਜਵਾਨੀ ਤੇ ਮਾਪੇ। ਇਸ ਦੇ ਉਲਟ ਕੁਝ ਲੋਕ ਬਜ਼ੁਰਗਾਂ ਦੀ ਸੇਵਾ ਨੂੰ ਹੀ ਅਸਲ ਸੇਵਾ ਸਮਝਦੇ ਹਨ। ਕਿਉਂਕਿ ਉਹ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ, ਕਿ ਪੈਸੇ ਗੁਆਚੇ ਲੱਭ ਸਕਦੇ ਹਨ ਪਰ ਮਾਪੇ ਨਹੀਂ ਲੱਭਦੇ।

ਅਜਿਹਾ ਹੀ ਇਕ ਮਾਮਲਾ ਬਰਨਾਲਾ ਸ਼ਹਿਰ ਦੇ ਇੱਕ ਪਿੰਡ ਮਾਂਗੇਵਾਲ ਤੋਂ ਸਾਹਮਣੇ ਆਇਆ, ਜਿੱਥੇ ਰਹਿੰਦੇ ਪਰਿਵਾਰ ਦਾ ਇੱਕ ਪੁੱਤ ਜੋ ਅਮਰੀਕਾ ਵਰਗੇ ਮੁਲਕ ਨੂੰ ਆਪਣੇ ਮਾਂ ਪਿਓ ਲਈ ਛੱਡ ਆਇਆ। ਇਸ ਵਿਅਕਤੀ ਨੇ ਆਪਣੇ ਬਜ਼ੁਰਗ ਮਾਪਿਆਂ ਬਾਰੇ ਸੋਚਦੇ ਹੋਏ, ਉਨ੍ਹਾਂ ਨੂੰ ਅਮਰੀਕਾ ਹੀ ਬੁਲਾ ਲਿਆ ਪਰ ਉਥੇ ਉਸ ਦੇ ਮਾਪਿਆਂ ਦਾ ਮਨ ਨਾ ਲੱਗਿਆ ਅਤੇ ਉਹ ਪੰਜਾਬ ਵਾਪਸ ਆ ਗਏ। ਪੁੱਤ ਨੂੰ ਜਦੋਂ ਪਤਾ ਲੱਗਾ ਕਿ ਉਸਦੇ ਮਾਪਿਆਂ ਨੂੰ ਉਸ ਦੀ ਲੋੜ ਹੈ ਤਾਂ ਉਹ ਆਪਣੇ ਪਰਿਵਾਰ ਸਮੇਤ ਪੰਜਾਬ ਵਾਪਿਸ ਆਇਆ।

ਪਰਿਵਾਰ ਵਿੱਚ ਉਸ ਦੀ ਘਰਵਾਲੀ ਅਤੇ ਇਕ ਬੇਟਾ ਵੀ ਸ਼ਾਮਿਲ ਹਨ। ਅਮਰੀਕਾ ਤੋਂ ਆਏ ਲੜਕੇ ਨੇ ਦੱਸਿਆ ਕਿ ਉਹ 1987 ਵਿਚ ਬਾਹਰਲੇ ਮੁਲਕ ਗਿਆ ਸੀ। ਜਦੋਂ ਪੰਜਾਬ ਦੇ ਹਾਲਾਤ ਬਹੁਤ ਖ਼ਰਾਬ ਸਨ। ਅਮਰੀਕਾ ਵਿੱਚ ਕੰਮ ਕਾਰ ਕਰਦੇ ਪੱਕਾ ਹੋ ਗਿਆ ਪਰ ਮਾਪਿਆਂ ਦੇ ਹਾਲਾਤਾਂ ਬਾਰੇ ਪਤਾ ਲੱਗਣ ਤੇ 20 ਸਾਲ ਬਾਅਦ ਪੰਜਾਬ ਵਾਪਸ ਆਇਆ ਅਤੇ ਮਨ ਲਗਾ ਕੇ ਮਾਪਿਆਂ ਦੀ ਸੇਵਾ ਕਰਨ ਲੱਗਾ ਅਤੇ ਪੰਜਾਬ ਵਿਚ ਰਹਿ ਕੇ ਹੀ ਖੇਤੀਬਾੜੀ ਦਾ ਕੰਮ ਸ਼ੁਰੂ ਕਰ ਦਿੱਤਾ। ਅਮਰੀਕਾ ਤੋਂ ਆਈ ਬਜ਼ੁਰਗਾਂ ਦੀ ਨੂੰਹ ਦਾ ਕਹਿਣਾ ਹੈ ਕਿ ਉਸ ਦੇ ਸੱਸ ਸਹੁਰੇ ਦੀ ਸਿਹਤ ਠੀਕ ਨਹੀਂ ਸੀ।

ਜਿਸ ਕਾਰਨ ਉਸ ਨੇ ਸੱਸ ਸਹੁਰੇ ਦੀ ਦਵਾਈ ਤੋਂ ਇਲਾਵਾ ਉਨ੍ਹਾਂ ਦੇ ਖਾਣ ਪੀਣ ਦਾ ਖਾਸ ਧਿਆਨ ਰੱਖ ਕੇ ਹੀ ਉਨ੍ਹਾਂ ਨੂੰ ਤੰਦਰੁਸਤ ਕਰ ਦਿੱਤਾ। ਜਿਸ ਕਾਰਨ ਸੱਸ ਸਹੁਰੇ ਦੀ ਦਵਾਈ ਬੰਦ ਹੋ ਗਈ ਅਤੇ ਅੱਜ ਉਹ ਬਿਲਕੁਲ ਠੀਕ ਹਨ। ਅਮਰੀਕਾ ਤੋਂ ਆਏ ਲੜਕੇ ਦੇ ਪਿਤਾ ਦਾ ਕਹਿਣਾ ਹੈ ਕਿ ਅੱਜ ਉਹ ਬਹੁਤ ਖੁਸ਼ ਹਨ ਕਿਉਂਕਿ ਨੂੰਹ ਪੁੱਤ ਵੱਲੋਂ ਉਨ੍ਹਾਂ ਦੀ ਦਿਲ ਲਗਾ ਕੇ ਸੇਵਾ ਕੀਤੀ ਜਾ ਰਹੀ ਹੈ। ਜੇ ਅਜਿਹੇ ਨੂੰਹ ਪੁੱਤ ਹੋਣ ਤਾਂ ਮਾਪਿਆਂ ਲਈ ਇਹ ਜਿੰਦਗੀ ਕਿਸੇ ਸਵਰਗ ਤੋਂ ਘੱਟ ਨਹੀਂ ਰਹਿ ਜਾਂਦੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Leave a Reply

Your email address will not be published.