ਕੁਝ ਲੋਕਾਂ ਦੇ ਵਿਰੋਧ ਦੇ ਬਾਵਜੂਦ ਹਾਲੀਵੁੱਡ ਦੇ ਸਿਤਾਰੇ ਲਗਾਤਾਰ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਹਨ । ਇਸ ਸਭ ਦੇ ਚਲਦੇ ਅਦਾਕਾਰਾ ਅਮਾਂਡਾ ਸਰਨੀ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ ਹਨ । ਆਪਣੇ ਟਵੀਟ ਦੇ ਜਰੀਏ ਅਮਾਂਡਾ ਨੇ ਬਾਲੀਵੁੱਡ ਹਸਤੀਆਂ ਅਕਸ਼ੇ ਕੁਮਾਰ, ਅਜੇ ਦੇਵਗਨ, ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਤੇ ਕਰਨ ਜੌਹਰ ਨੂੰ ਜਵਾਬ ਦਿੱਤਾ ਹੈ ਜਿਹੜੇ ਕਿਸਾਨ ਅੰਦੋਲਨ ਦਾ ਪ੍ਰਚਾਰ ਕਰਨ ਵਾਲਿਆਂ ਨੂੰ ‘ਕੂੜ ਪ੍ਰਚਾਰ’ ਦੱਸ ਰਹੇ ਸਨ ।
ਅਮਾਂਡਾ ਸਰਨੀ ਨੇ ਕਿਹਾ ਹੈ ਕਿ ‘ਇਨ੍ਹਾਂ ਬੇਵਕੂਫ਼ਾਂ ਨੂੰ ਕਿਸ ਨੇ ਹਾਇਰ ਕੀਤਾ ਹੈ, ਜਿਨ੍ਹਾਂ ਨੇ ਇਹ ਪ੍ਰੌਪੇਗੰਡਾ ਲਿਖਿਆ ਹੈ। ਪੂਰੀ ਤਰ੍ਹਾਂ ਅਸਬੰਧਤ ਹਸਤੀਆਂ ਭਾਰਤ ਨੂੰ ਤੋੜਨ ਦੀ ਸਾਜ਼ਿਸ਼ ਰਚ ਰਹੀਆਂ ਹਨ ਤੇ ਇਸ ਲਈ ਉਨ੍ਹਾਂ ਨੂੰ ਪੈਸਾ ਵੀ ਮਿਲਿਆ ਹੈ? ਕੁਝ ਤਾਂ ਸੋਚੋ, ਘੱਟੋ-ਘੱਟ ਇਸ ਨੂੰ ਤਾਂ ਕੁਝ ਰੀਅਲਸਟਿਕ ਰੱਖਦੇ’। ਇੱਥੇ ਹੀ ਬਸ ਨਹੀਂ ਅਮਾਂਡਾ ਸਰਨੀ ਨੇ ਵੀ ਇੰਸਟਾਗ੍ਰਾਮ ਇੱਕ ਪੋਸਟ ਪਾ ਕੇ ਕਿਸਾਨਾਂ ਦੇ ਮੁੱਦੇ ਤੇ ਆਪਣਾ ਪੱਖ ਰੱਖਿਆ ਹੈ ।
ਉਨ੍ਹਾਂ ਇੰਸਟਾਗ੍ਰਾਮ ਪੋਸਟ ਉੱਤੇ ਲਿਖਿਆ ਸੀ ਦੁਨੀਆ ਵੇਖ ਰਹੀ ਹੈ। ਤੁਹਾਨੂੰ ਮੁੱਦੇ ਸਮਝਣ ਲਈ ਭਾਰਤੀ ਜਾਂ ਪੰਜਾਬੀ ਜਾਂ ਦੱਖਣੀ ਏਸ਼ੀਆਈ ਹੋਣਾ ਜ਼ਰੂਰੀ ਨਹੀਂ। ਤੁਸੀਂ ਸਿਰਫ਼ ਇਨਸਾਨੀਅਤ ਦੇ ਹਮਾਇਤੀ ਹੋਣੇ ਚਾਹੀਦੇ ਹੋ। ਸਦਾ ਪ੍ਰਗਟਾਵੇ ਦੀ ਆਜ਼ਾਦੀ ਪ੍ਰੈੱਸ ਦੀ ਆਜ਼ਾਦੀ, ਮੂਲ ਨਾਗਰਿਕ ਅਧਿਕਾਰਾ ਮਜ਼ਦੂਰਾਂ ਲਈ ਸਮਾਨਤਾ ਤੇ ਸਤਿਕਾਰ ਦੀ ਮੰਗ ਕਰਨੀ ਚਾਹੀਦੀ ਹੈ।
ਇਕ ਪਾਸੇ ਸਾਰਾ ਬਾਲੀਵੁੱਡ ਕਿਸਾਨਾਂ ਦੇ ਉਲਟ ਚੱਲ ਰਿਹਾ ਹੈ ਪਰ ਹਾਲੀਵੁੱਡ ਦੀ ਤਾਰੀਫ ਕਰਨੀ ਬਣਦੀ ਹੈ ਜੋ ਕਿ ਆਪਣੇ ਦੇਸ਼ ਦੇ ਨਾ ਹੋ ਕੇ ਬੇਗਾਨੇ ਹਨ ਪਰ ਇਸ ਸਮੇ ਉਹ ਕਿਸਾਨਾਂ ਦੇ ਹੱਕ ਦੇ ਵਿਚ ਆਵਾਜ਼ ਬੁਲੰਦ ਕਰ ਰਹੇ ਹਨ |ਅਤੇ ਇਹ ਕਹਿਣਾ ਜਿਕਰਜੋਗ ਹੋਵੇਗਾ ਕਿ ਪੰਜਾਬੀ ਤੇ ਹਾਲੀਵੁੱਡ ਦੇ ਕਲਾਕਾਰਾਂ ਨੇ ਇਸ ਅੰਦੋਲਨ ਨੂੰ ਬਹੁਤ ਵੱਡਾ ਬਣਾਇਆ ਹੈ |ਕਿਉਕਿ ਹਾਲੀਵੁੱਡ ਦੇ ਕਲਾਕਾਰ ਅੰਤਰਰਾਸ਼ਟਰੀ ਪੱਧਰ ਤੇ ਟਵੀਟ ਕਰਕੇ ਕਿਸਾਨਾਂ ਦਾ ਸਾਥ ਦੇ ਰਹੇ ਹਨ |ਪੰਜਾਬ ਦੇ ਬਹੁਤੇ ਕਲਾਕਾਰ ਇਸ ਅੰਦੋਲਨ ਦਾ ਹਿਸਾ ਬਣੇ ਹਨ |ਕੋਈ ਵਿਰਲਾ ਹੀ ਪੰਜਾਬੀ ਕਲਾਕਾਰ ਹੋ ਜਿਸਨੇ ਇਸ ਅੰਦੋਲਨ ਦਾ ਸਾਥ ਨਹੀਂ ਦਿੱਤੋ ਹੋਵੇਗਾ |ਸਾਰੇ ਕਿਸਾਨ ਬਣ ਕੇ ਹੀ ਇਸ ਅੰਦੋਲਨ ਦੇ ਵਿਚ ਆਏ ਸੀ |
