Home / न्यूज़ / ਲਾੜੇ ਨੇ ਇੰਝ ਕੀਤੀ ਲਾਡੀ ਦੀ ਡਿਮਾਂਡ ਪੂਰੀ

ਲਾੜੇ ਨੇ ਇੰਝ ਕੀਤੀ ਲਾਡੀ ਦੀ ਡਿਮਾਂਡ ਪੂਰੀ

ਤਾਜ਼ਾ ਖਬਰਾਂ
ਲਾੜੀ ਨੇ ਲਾੜੇ ਅੱਗੇ ਰੱਖਤੀ ਹੈਲੀਕਾਪਟਰ ਦੀ ਡਿਮਾਂਡ, ਅਗਲੇ ਨੇ ਵੀ ਲਿਆਕੇ ਪਿੰਡ ਚ ਉਤਾਰ ਦਿੱਤਾ ਜਹਾਜ
April 28, 2021 – by admin – Leave a Comment

ਵਿਆਹ ਸ਼ਾਦੀ ਦੇ ਬੰਧਨ ਵਿੱਚ ਬੰਨ੍ਹਣਾ ਜ਼ਿੰਦਗੀ ਦੇ ਸਭ ਤੋਂ ਅਹਿਮ ਅਤੇ ਖੂਬਸੂਰਤ ਪਲਾਂ ਵਿੱਚੋਂ ਇੱਕ ਹੈ, ਕਿਉਂਕਿ ਵਿਆਹ ਨੂੰ ਹਰ ਇੱਕ ਵਿਅਕਤੀ ਬਹੁਤ ਹੀ ਯਾਦਗਾਰ ਬਣਾਉਂਦਾ ਹੈ। ਅੱਜ ਕੱਲ੍ਹ ਦੇਖਿਆ ਜਾਂਦਾ ਹੈ, ਕਈ ਲੋਕ ਪੁਰਾਣੇ ਸਮਿਆਂ ਦੇ ਵਾਂਗ ਬੈਲ ਗੱਡੀਆਂ ਦੀ ਵਰਤੋਂ ਕਰਕੇ ਵਿਆਹ ਨੂੰ ਯਾਦਗਾਰ ਬਣਾਉਂਦੇ ਹਨ। ਕੁਝ ਲੋਕ ਚਰਚਾ ਦਾ ਵਿਸ਼ਾ ਬਣਨ ਲਈ ਲਾੜੀ ਨੂੰ ਬੁਲੇਟ, ਟਰੈਕਟਰ ਜਾਂ ਸਾਈਕਲ ਤੇ ਵਿਆਹ ਕੇ ਲਿਆਉਂਦੇ ਹਨ। ਇਸ ਦੇ ਉਲਟ ਕੁਝ ਲੋਕ ਬਹੁਤ ਹੀ ਸਾਦੇ ਤਰੀਕੇ ਨਾਲ ਵਿਆਹ ਕਰਨਾ ਪਸੰਦ ਕਰਦੇ ਹਨ। ਜੋ ਸਮਾਜ ਨੂੰ ਇੱਕ ਨਵੀਂ ਸੇਧ ਦਿੰਦੇ ਹਨ। ਕੁਝ ਲੋਕ ਬਹੁਤ ਹੀ ਖਰਚਾ ਕਰਦੇ ਹਨ,

ਜਿਵੇਂ ਕਿ ਇਹ ਮਾਮਲਾ ਸਾਹਮਣੇ ਆਇਆ ਹੈ। ਰਾਜਸਥਾਨ ਦੇ ਇੱਕ ਸ਼ਹਿਰ ਭਰਤਪੁਰ ਵਿੱਚ ਲਾੜੇ ਨੇ ਲਾੜੀ ਨੂੰ ਖੁਸ਼ ਕਰਨ ਲਈ ਹੈਲੀਕਾਪਟਰ ਲਿਆਂਦਾ। ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਸ਼ਹਿਰ ਭਰਤਪੁਰ ਵਿੱਚ ਲਾੜਾ ਲਾੜੀ ਨੂੰ ਵਿਆਹੁਣ ਲਈ ਹੈਲੀਕਾਪਟਰ ਤੇ ਆਇਆ। ਇਸ ਅਨੋਖੇ ਅਤੇ ਯਾਦਗਾਰੀ ਵਿਆਹ ਨੂੰ ਦੇਖਣ ਲਈ ਬਹੁਤ ਹੀ ਭਾਰੀ ਭੀੜ ਲੱਗੀ। ਲੋਕ ਬੜੇ ਹੀ ਉਤਸ਼ਾਹ ਨਾਲ ਇਸ ਦ੍ਰਿਸ਼ ਨੂੰ ਦੇਖਣ ਆਏ। ਜਾਣਕਾਰੀ ਅਨੁਸਾਰ ਲਾੜਾ ਲਾੜੀ ਨਾਲ ਵਿਆਹ ਕਰਾਉਣ ਤੋਂ ਬਾਅਦ ਉਸ ਨੂੰ ਹੈਲੀਕਾਪਟਰ ਤੇ ਲੈ ਗਿਆ। ਲਾੜੀ ਦਾ ਨਾਮ ਰਮਾ ਹੈ

ਅਤੇ ਉਹ ਕਰੀਲੀ ਪਿੰਡ ਦੀ ਰਹਿਣ ਵਾਲੀ ਹੈ। ਲਾੜੇ ਦਾ ਨਾਮ ਸੀਆਰਾਮ ਹੈ, ਜੋ ਕਿ ਪਿੰਡ ਰਾਏਪੁਰ ਤੋਂ ਮੰਗਲਵਾਰ ਨੂੰ ਲਾੜੀ ਨੂੰ ਵਿਆਹੁਣ ਆਇਆ। ਇਨ੍ਹਾਂ ਦਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਲਾੜੀ ਨੇ ਆਪਣੇ ਪਤੀ ਨੂੰ ਆਪਣੀ ਇੱਛਾ ਦੱਸਦੇ ਹੋਏ ਕਿਹਾ ਸੀ ਕਿ ਉਹ ਆਪਣੇ ਸਹੁਰੇ ਘਰ ਹੈਲੀਕਾਪਟਰ ਵਿੱਚ ਉੱਡ ਕੇ ਜਾਣਾ ਚਾਹੁੰਦੀ ਹੈ। ਲਾੜੀ ਦੀ ਇੱਛਾ ਅਨੁਸਾਰ ਲਾੜਾ ਹੈਲੀਕਾਪਟਰ ਦੁਆਰਾ ਲਾੜੀ ਨੂੰ ਪਿੰਡ ਕਰੀਲੀ ਤੋਂ ਵਿਆਹ ਕੇ ਰਾਏਪੁਰ ਲੈ ਗਿਆ।

ਜਾਣਕਾਰੀ ਅਨੁਸਾਰ ਲਾੜਾ ਸੀਆਰਾਮ ਡਾਕ ਵਿਭਾਗ ਵਿਚ ਸਰਕਾਰੀ ਕਰਮਚਾਰੀ ਹੈ। ਜਦੋਂ ਉਸ ਨੂੰ ਲਾੜੀ ਦੀ ਹੈਲੀਕਾਪਟਰ ਤੇ ਜਾਣ ਦੀ ਇੱਛਾ ਬਾਰੇ ਪਤਾ ਲੱਗਾ ਤਾਂ ਉਸ ਨੇ 4 ਲੱਖ ਰੁਪਏ ਵਿਚ ਹੈਲੀਕਾਪਟਰ ਦਾ ਪ੍ਰਬੰਧ ਕਰ ਦਿੱਤਾ। ਜਿੱਥੇ ਇਸ ਵਿਆਹ ਦੀ ਚਰਚਾ ਹੋ ਰਹੀ ਹੈ। ਉਥੇ ਹੀ ਕੁਝ ਲੋਕ ਇਸ ਨੂੰ ਫਜ਼ੂਲ ਦਾ ਖਰਚ ਵੀ ਦੱਸ ਰਹੇ ਹਨ। ਜਦ ਕਿ ਕੁਝ ਦਾ ਕਹਿਣਾ ਹੈ ਕਿ ਵਿਆਹ ਰੋਜ਼ ਰੋਜ਼ ਨਹੀਂ ਹੁੰਦਾ। ਇਸ ਲਈ ਇਸ ਪਲ ਨੂੰ ਯਾਦਗਾਰ ਬਣਾਉਣਾ ਚਾਹੀਦਾ ਹੈ।

About Jagjit Singh

Leave a Reply

Your email address will not be published.