Home / न्यूज़ / 20 ਸਾਲਾ ਕੁੜੀ ਦੇ ਨਾਲ ਵਰਤਾ ਦਿੱਤਾ ਭਾਣਾ

20 ਸਾਲਾ ਕੁੜੀ ਦੇ ਨਾਲ ਵਰਤਾ ਦਿੱਤਾ ਭਾਣਾ

ਗੁਰਦਾਸਪੁਰ ਦੇ ਪਿੰਡ ਸੈਮਪੁਰ ਵਿੱਚ ਇੱਕ ਲੜਕੀ ਦੀ ਜਾਨ ਲੈਣ ਦਾ ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਮ੍ਰਿਤਕ ਘਰ ਵਿੱਚ ਇਕੱਲੀ ਰਹਿੰਦੀ ਸੀ। ਸੀਸੀਟੀਵੀ ਦੀ ਫੁਟੇਜ ਵਿਚ ਮ੍ਰਿਤਕਾ ਦੀ ਭੈਣ ਦਾ ਦਿਓਰ ਰਾਹੁਲ ਕੁਮਾਰ ਉਰਫ ਸ਼ੰਟੀ ਵਾਸੀ ਭਟੋਏ ਅਤੇ ਉਸ ਦਾ ਸਾਥੀ ਰੰਜਨ ਦਿਖਾਈ ਦੇ ਰਹੇ ਹਨ। ਸ਼ੰਟੀ ਤੇ ਪਹਿਲਾਂ ਵੀ 307 ਦਾ ਮਾਮਲਾ ਦਰਜ ਹੈ। ਉਹ ਜੇ ਲ੍ਹ ਤੋਂ ਕੁਝ ਸਮਾਂ ਪਹਿਲਾਂ ਹੀ ਆਇਆ ਹੈ। ਮ੍ਰਿਤਕਾ ਦੀ ਭੈਣ ਨੇ ਦੱਸਿਆ ਹੈ ਕਿ ਸ਼ੰਟੀ ਉਸ ਦੀ ਭੈਣ ਦਾ ਦਿਓਰ ਅਤੇ ਰਾਜਾ ਦੋਵੇਂ ਆਏ

ਅਤੇ ਘਟਨਾ ਨੂੰ ਅੰਜਾਮ ਦੇ ਕੇ ਚਲੇ ਗਏ। ਜਾਂਦੇ ਸਮੇਂ ਉਹ ਮ੍ਰਿਤਕਾ ਦੀ ਸਕੂਟਰੀ ਵੀ ਲੈ ਗਏ। ਇਸ ਔਰਤ ਦਾ ਕਹਿਣਾ ਹੈ ਕਿ ਸ਼ੰਟੀ ਮ੍ਰਿਤਕਾ ਨੂੰ ਵਿਆਹ ਲਈ ਜ਼ੋਰ ਪਾਉਂਦਾ ਸੀ। ਮ੍ਰਿਤਕਾ ਦੇ ਜੀਜੇ ਨੇ ਦੱਸਿਆ ਹੈ ਕਿ ਸ਼ੰਟੀ ਉਸ ਦੇ ਸਾਢੂ ਦਾ ਭਰਾ ਹੈ। ਇਹ ਦੋਵੇਂ ਵਿਅਕਤੀ ਮ੍ਰਿਤਕਾ ਨਾਲ ਧੱਕਾ ਕਰਨ ਦੇ ਇਰਾਦੇ ਨਾਲ ਆਏ ਸਨ। ਉਸ ਦੇ ਨਾ ਮੰਨਣ ਤੇ ਇਨ੍ਹਾਂ ਨੇ ਉਸ ਦੇ ਮੂੰਹ ਵਿੱਚ ਕੋਈ ਗ ਲ ਤ ਦਵਾਈ ਪਾ ਦਿੱਤੀ। ਇਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਸ ਵਿਅਕਤੀ ਨੇ ਇਹ ਵੀ ਦੱਸਿਆ

ਕਿ ਸ਼ੰਟੀ ਨੇ ਪਿਛਲੇ ਸਮੇਂ ਦੌਰਾਨ ਉਸ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੀ। ਸ਼ੰਟੀ ਨੇ ਮਿ੍ਤਕਾ ਤੋਂ ਗਵਾਹੀ ਵੀ ਦਿਵਾ ਲਈ ਸੀ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਸ ਦੀ ਸੱਸ ਉਸ ਨੂੰ ਹਰ ਕੰਮ ਵਿੱਚ ਬੁਲਾਉਂਦੀ ਸੀ ਪਰ ਸ਼ੰਟੀ ਨੂੰ ਉਸ ਦੇ ਉੱਥੇ ਜਾਣ ਤੇ ਇਤਰਾਜ਼ ਸੀ। ਕਿਰਨਪਾਲ ਕੌਰ ਨੇ ਦੱਸਿਆ ਹੈ ਕਿ ਮਿ੍ਤਕਾ ਪੂਜਾ ਉਨ੍ਹਾਂ ਦੀ ਛੋਟੀ ਭੈਣ ਸੀ ਅਤੇ ਸ਼ੰਟੀ ਉਨ੍ਹਾਂ ਦੇ ਜੀਜੇ ਦਾ ਛੋਟਾ ਭਰਾ। ਕਿਰਨਪਾਲ ਕੌਰ ਦਾ ਕਹਿਣਾ ਹੈ ਕਿ ਸ਼ੰਟੀ ਨੇ ਪਹਿਲਾਂ ਉਨ੍ਹਾਂ ਦੇ ਪਤੀ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੀ

ਅਤੇ ਹੁਣ ਉਨ੍ਹਾਂ ਦੀ ਭੈਣ ਦੀ ਜਾਨ ਲੈ ਲਈ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ 112 ਨੰਬਰ ਤੋਂ ਮਾਮਲੇ ਦੀ ਇਤਲਾਹ ਮਿਲੀ ਸੀ। ਉਨ੍ਹਾਂ ਨੇ ਪਿੰਡ ਵਿੱਚ ਜਾ ਕੇ ਮ੍ਰਿਤਕ ਦੇਹ ਬਰਾਮਦ ਕਰ ਲਈ। ਦੇਖਣ ਤੋਂ ਪਤਾ ਲੱਗਦਾ ਹੈ ਕਿ ਮ੍ਰਿਤਕਾ ਦਾ ਗਲਾ ਘੁੱ ਟ ਕੇ ਜਾਨ ਲਈ ਗਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਰਿਸ਼ਤੇਦਾਰਾਂ ਮੁਤਾਬਕ ਭਟੋਏ ਦਾ ਮੁੰਡਾ ਮ੍ਰਿਤਕਾ ਤੇ ਵਿਆਹ ਕਰਵਾਉਣ ਲਈ ਜ਼ੋਰ ਪਾਉਂਦਾ ਸੀ। ਕੁੜੀ ਘਰ ਵਿੱਚ ਇਕੱਲੀ ਰਹਿੰਦੀ ਸੀ। ਜਿਸ ਕਰਕੇ ਰਾਤ ਸਮੇਂ ਉਹ ਆਪਣੇ ਨਾਨਕਿਆਂ ਦੇ ਘਰ ਚਲੀ ਜਾਂਦੀ ਸੀ। ਜਦੋਂ ਉਹ ਸਵੇਰੇ ਆਪਣੇ ਘਰ ਆਈ ਤਾਂ ਕੁਝ ਸਮੇਂ ਬਾਅਦ ਹੀ ਰਾਹੁਲ ਅਤੇ

ਰਾਜਾ ਮੋਟਰਸਾਈਕਲ ਤੇ ਪਹੁੰਚ ਗਏ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ ਦੀ ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਰਾਹੁਲ ਕਮਰੇ ਦੇ ਅੰਦਰ ਜਾਂਦਾ ਹੈ ਅਤੇ ਉਸ ਦਾ ਸਾਥੀ ਮੋਟਰਸਾਈਕਲ ਕੋਲ ਖੜ੍ਹਦਾ ਹੈ। ਪੁਲਿਸ ਅਧਿਕਾਰੀ ਮੁਤਾਬਕ ਮ੍ਰਿਤਕਾ ਦੀ ਭੈਣ ਰਜਨੀ ਬਾਲਾ ਨੇ ਦੱਸਿਆ ਹੈ ਕਿ ਰਾਹੁਲ ਮ੍ਰਿਤਕਾ ਤੇ ਵਿਆਹ ਲਈ ਜ਼ੋਰ ਪਾਉਂਦਾ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾ ਅਤੇ ਰਾਹੁਲ ਦੇ ਸੰਬੰਧ ਸਨ। ਉਨ੍ਹਾਂ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਮ੍ਰਿਤਕ ਦੇਹ ਪੋਸਟ ਮਾ ਰ ਟ ਮ ਕਰਵਾਉਣ ਲਈ ਭੇਜੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Leave a Reply

Your email address will not be published.