ਧੀ ਦੇ ਖਿਲਾਫ ਧਰਨਾ ਲਾਉਣ ਬਾਰੇ ਬਾਪ ਬਾਰੇ ਆਈ ਵੱਡੀ ਖ਼ਬਰ

ਦੋ ਦਿਨ ਪਹਿਲਾਂ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਤੋਂ ਪ੍ਰਲਾਦ ਨਾਮ ਦੇ ਬਜ਼ੁਰਗ ਵਿਅਕਤੀ ਦੇ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪ੍ਰਲਾਦ ਸਿੰਘ ਨੇ ਆਪਣੀ ਧੀ ਕਮਲਜੀਤ ਕੌਰ ਤੇ ਮਕਾਨ ਵੇਚ ਦੇਣ ਦੇ ਦੋਸ਼ ਲਾਏ ਸਨ। ਧਰਨਾ ਲਗਾ ਕੇ ਇਨਸਾਫ਼ ਲਈ ਬੈਠੇ ਬਜ਼ੁਰਗ ਨੇ ਦੱਸਿਆ ਸੀ ਕਿ ਉਸ ਦਾ ਪੁੱਤਰ ਪਹਿਲਾਂ ਹੀ ਦੁਨੀਆਂ ਤੋਂ ਜਾ ਚੁੱਕਾ ਹੈ। ਉਸ ਦੀ ਧੀ ਆਪਣੀ ਮਾਂ ਨੂੰ ਗੁਮਰਾਹ ਕਰ ਕੇ ਉਨ੍ਹਾਂ ਦਾ ਮਕਾਨ ਵੇਚ ਗਈ

ਜਦ ਕਿ ਬਜ਼ੁਰਗ ਪੰਜਾਬ ਤੋਂ ਬਾਹਰ ਕੰਬਾਈਨ ਤੇ ਗਿਆ ਹੋਇਆ ਸੀ। ਬਜ਼ੁਰਗ ਨੇ ਇਹ ਵੀ ਦੋਸ਼ ਲਾਏ ਸਨ ਕਿ ਉਨ੍ਹਾਂ ਦੇ ਪੁੱਤਰ ਦੀ ਜਾਨ ਜਾਣ ਦੇ ਮਾਮਲੇ ਵਿੱਚ ਉਨ੍ਹਾਂ ਦਾ ਕਿਸੇ ਨਾਲ ਕੇਸ ਚਲਦਾ ਸੀ ਪਰ ਉਨ੍ਹਾਂ ਦੀ ਧੀ ਦੂਜੀ ਧਿਰ ਨਾਲ ਸਮਝੌਤਾ ਕਰਕੇ ਕਈ ਲੱਖ ਰੁਪਏ ਲੈ ਗਈ। ਕਮਲਜੀਤ ਕੌਰ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਆਪਣੇ ਪਿਤਾ ਤੇ ਦੋਸ਼ ਲਗਾਇਆ ਹੈ

ਕਿ ਉਹ ਦਾਰੂ ਪੀਣ ਦੇ ਨਾਲ ਨਾਲ ਹੋਰ ਵੀ ਅਮਲ ਕਰਦੇ ਹਨ। ਦਾਰੂ ਕਾਰਨ ਹੀ ਉਨ੍ਹਾਂ ਨੇ ਪਿੰਡ ਖੇਲੇ ਵਿਚ ਆਪਣੀ ਜਾਇਦਾਦ ਵੇਚ ਦਿੱਤੀ ਸੀ। ਇਸ ਤੋਂ ਬਾਅਦ ਉਹ ਗੋਇੰਦਵਾਲ ਸਾਹਿਬ ਆ ਗਏ ਕਮਲਜੀਤ ਕੌਰ ਦੇ ਦੱਸਣ ਮੁਤਾਬਿਕ ਉਨ੍ਹਾਂ ਦੀ ਮਾਂ ਨੇ ਮੱਝਾਂ ਗਾਵਾਂ ਰੱਖ ਕੇ ਦੁੱਧ ਵੇਚ ਕੇ ਗੋਇੰਦਵਾਲ ਸਾਹਿਬ ਵਾਲੀ ਥਾਂ ਖ਼ਰੀਦੀ ਸੀ। ਉਨ੍ਹਾਂ ਦੀ ਮਾਂ ਨੇ ਹੀ 2010 ਵਿੱਚ ਉਸ ਦਾ ਵਿਆਹ ਕੀਤਾ ਜਦ ਕਿ ਵਿਆਹ ਵਾਲੇ ਦਿਨ ਉਨ੍ਹਾਂ ਦੇ ਪਿਤਾ ਨੂੰ ਬੰਦ ਕਰਕੇ ਰੱਖਣਾ ਪਿਆ ਸੀ।

ਜੋ ਦਾਰੂ ਦੀ ਲੋਰ ਵਿਚ ਮਾਹੌਲ ਖ਼ਰਾਬ ਕਰ ਰਿਹਾ ਸੀ। ਕਮਲਜੀਤ ਨੇ ਦੱਸਿਆ ਹੈ ਕਿ ਉਨ੍ਹਾਂ ਭੈਣ ਭਰਾਵਾਂ ਦੇ ਵਿਆਹ ਤੇ ਖਰਚਾ ਅਤੇ ਮਾਂ ਦੇ ਆਪਰੇਸ਼ਨ ਤੇ ਖਰਚ ਹੋ ਜਾਣ ਕਾਰਨ ਮਕਾਨ ਵਿਕ ਗਿਆ। ਮਕਾਨ ਉਸ ਦੀ ਮਾਂ ਦਾ ਸੀ। ਭਰਾ ਦੇ ਮਾਮਲੇ ਵਿਚ ਪੈਸੇ ਲੈਣ ਦੇ ਦੋਸ਼ ਨੂੰ ਵੀ ਕਮਲਜੀਤ ਨੇ ਨਕਾਰਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਨੂੰ ਆਪਣੇ ਕੋਲ ਰੱਖਣ ਲਈ ਤਿਆਰ ਹੈ ਪਰ ਉਹ ਦਾਰੂ ਨਹੀਂ ਛੱਡ ਰਿਹਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

ਖਾਲਸਾ ਏਡ ਦੇ ਮੁਖੀ ਦੀ ਸੰਗਤਾਂ ਨੂੰ ਅਪੀਲ

ਵੱਡੀ ਖਬਰ ਆ ਰਹੀ ਹੈ ਰਵੀ ਸਿੰਘ ਖਾਲਸਾ ਏਡ ਦੀ ਸੰਸਥਾ ਬਾਰੇ ਜਾਣਕਾਰੀ ਅਨੁਸਾਰ ਰਵੀ ਸਿੰਘ ਖਾਲਸਾ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਕ੍ਰਿਪਾ ਕਰਕੇ ਖਾਲਸਾ ਏਡ ਨੂੰ ਦੁਨੀਆ ਵਿਚ ਕਿਤੇ ਵੀ ਨਕਦ ਦਾਨ (Cash donations) ਨਾ ਕਰੋ। ਕਿਰਪਾ ਕਰਕੇ ਹਮੇਸ਼ਾ ਬੈਂਕ, ਕ੍ਰੈਡਿਟ ਕਾਰਡ ਜਾਂ ਚੈੱਕ ਦੁਆਰਾ ਦਾਨ ਕਰੋ।ਕ੍ਰਿਪਾ ਕਰਕੇ ਨੋਟ ਕੀਤਾ ਜਾਵੇ ਕਿ ਉੱਪਰ ਲਿਖੀ ਹੋਈ ਬੇਨਤੀ ਕੋਵਡ ਵਾਸਤੇ ਮਾਲੀ ਮਦਦ (monetary donation) ਦੀ ਅਪੀਲ ਨਹੀਂ ਹੈ।

ਦੱਸ ਦਈਏ ਕਿ ਇਸ ਤੋਂ ਬਾਅਦ ਰਵੀ ਸਿੰਘ ਖਾਲਸਾ ਨੇ ਇੱਕ ਟਵੀਟ ਸਾਝਾਂ ਕਰਦਿਆਂ ਲਿਖਿਆ ਹੈ ਕਿ ਇਸ ਤਰ੍ਹਾਂ ਦੇ ਵਿਅਕਤੀਆਂ ਤੋਂ ਚੌਕਸ ਰਹੋ। ਸਾਨੂੰ ਕਿਸੇ ਨੇ ਦੱਸਿਆ ਹੈ ਕਿ ਖਾਲਸਾ ਏਡ ਲਈ ਫੰਡ ਇਕੱਤਰ ਕਰਨ ਲਈ ਇਸ ਫੋਟੋ ਨੂੰ ਵਟਸਐਪ ‘ਤੇ ਸ਼ੇਅਰ ਕੀਤਿ ਜਾ ਰਿਹਾ ਹੈ !! ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਖਾਲਸਾ ਏਡ ਦਾ ਬੈਂਕ ਖਾਤਾ ਨਹੀ ਹੈ !! ਇਹ ਇੱਕ ਫਰਾਡ ਹੈ। ਕਿਰਪਾ ਕਰਕੇ ਇਸ ਪੋਸਟ ਨੂੰ ਸ਼ੇਅਰ ਕਰੋ ਤਾਂ ਹੋਰਨਾਂ ਵੀਰਾਂ ਭੈਣਾਂ ਨੂੰ ਚੌਕਸ ਕੀਤਾ ਜਾ ਸਕੇ। ਹੁਣ ਅਸੀਂ ਇਸ ਫਰਾਡ ਬਾਰੇ ਪੁਲਸ ਨਾਲ ਸੰਪਰਕ ਵਿੱਚ ਹਾਂ।।। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਹੈ ਕਿ ਇਹ ਸਹੀ ਖਾਲਸਾ ਏਡ ਬੈਂਕ ਵੇਰਵੇ ਹਨ।

https://www. khalsa aid. org/donate.ਦੱਸ ਦਈਏ ਕਿ ਰਵੀ ਸਿੰਘ ਖਾਲਸਾ ਦੀ ਸੰਸਥਾ ਦੁਨੀਆ ਭਰ ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ ਤੇ ਦੁਨੀਆ ਚ ਕੋਨੇ-ਕੋਨੇ ਤੱਕ ਸੇਵਾ ਕਰਨ ਲਈ ਆਪਣੀ ਟੀਮ ਭੇਜਦੇ ਰਹਿੰਦੇ ਹਨ। ਦੁਨੀਆ ਚ ਕਿਸੇ ਵੀ ਮੁਲਕ ਚ ਜਦੋਂ ਵੀ ਕੋਈ ਕਿਸੇ ਵੀ ਵਰਗ ਨੂੰ ਦਿੱਕਤ ਆਉਦੀ ਹੈ ਤਾਂ ਰਵੀ ਸਿੰਘ ਖਾਲਸਾ ਦੀ ਸੰਸਥਾ ਸਭ ਤੋਂ ਪਹਿਲਾਂ ਪਹੁੰਚਦੀ ਹੈ ਤੇ ਮੱਦਦ ਕਰਦੀ ਹੈ।ਦਸ ਦੇਈਏ ਕਿ ਰਵੀ ਸਿੰਘ ਦਾ ਭਾਰਤ ਹੀ ਨਹੀਂ ਵਿਦੇਸ਼ ਦੇ ਵਿਚ ਵੀ ਬਹੁਤ ਨਾਮ ਹੈ ਕਿਉਕਿ ਉਹ ਕਿਸੇ ਦੀਨ ਮਜ੍ਹਬ ਨੂੰ ਦੇਖ ਕੇ ਨਹੀਂ ਸਗੋਂ ਆਪਣੀ ਸੇਵਾ ਭਾਵਨਾ ਦੇ ਨਾਲ ਹੀ ਸੇਵਾ ਕਰਦੇ ਹਨ |

ਸਿੱਖਾਂ ਨੇ ਜਿਤਿਆ ਦੁਨੀਆ ਦਾ ਦਿਲ

ਸਿੱਖ ਧਰਮ ਹੀ ਅਜਿਹਾ ਧਰਮ ਹੈ ਜੋ ਜਾਤ ਪਾਤ ਤੋਂ ਉੱਪਰ ਉੱਠ ਕੇ ਹਰ ਵਰਗ ਦੀ ਮੱਦਦ ਕਰਨ ਲਈ ਹਰ ਜਗ੍ਹਾ ਪਹੁੰਚ ਜਾਦਾ ਹੈ। ਅਜਿਹੀ ਖਬਰ ਅਸੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ।ਅਜਿਹੀ ਹੀ ਇਕ ਸੰਸਥਾ ਹੈ ਜਿਸ ਨੇ ਹਰ ਖੇਤਰ ਵਿੱਚ ਅੱਗੇ ਆ ਕੇ ਲੋਕਾਂ ਦੀ ਸਹਾਇਤਾ ਕੀਤੀ ਹੈ। ਹੁਣ ਸਿੱਖਾਂ ਵੱਲੋਂ ਹੋ ਗਿਆ ਐਲਾਨ, ਖੁਦ ਜਹਾਜ ਉਡਾ ਕੇ ਇੰਡੀਆ ਲੈ ਕੇ ਆ ਰਹੇ ਇਹ ਕੀਮਤੀ ਚੀਜ, ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ।

ਕਰੋਨਾ ਦੇ ਕਾਰਨ ਭਾਰਤ ਵਿੱਚ ਬਹੁਤ ਜ਼ਿਆਦਾ ਵਿਅਕਤੀਆਂ ਦੀ ਜਿੰਦਗੀ ਜਾ ਰਹੀ ਹੈ। ਕਿਉਂਕਿ ਭਾਰਤ ਚ ਆਕਸੀਜਨ ਅਤੇ ਵੈਂਟੀਲੇਟਰਾਂ ਦੀ ਘਾਟ ਕਾਰਨ ਲੋਕਾਂ ਨੂੰ ਔਖ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਸਥਿਤੀ ਨੂੰ ਦੇਖਦੇ ਹੋਏ ਵਿਦੇਸ਼ਾਂ ਵਿਚ ਵਸਣ ਵਾਲੇ ਸਿੱਖ ਭਾਈਚਾਰੇ ਤੇ ਅੰਗਰੇਜ਼ਾ ਵੱਲੋਂ ਮਦਦ ਕੀਤੀ ਜਾ ਰਹੀ ਹੈ।ਦੱਸ ਦਈਏ ਕਿ ਖਾਲਸਾ ਏਡ ਇਕ ਅਜਿਹੀ ਸੰਸਥਾ ਹੈ , ਜਿਸ ਨੇ ਦੁਨੀਆਂ ਦੇ ਹਰ ਕੋਨੇ ਵਿੱਚ ਲੋਕਾਂ ਦੀ ਮਦਦ ਕੀਤੀ ਹੈ। ਹੁਣ ਭਾਰਤ ਵਿੱਚ ਆਕਸੀਜਨ ਦੀ ਕਮੀ ਨੂੰ ਦੇਖਦੇ ਹੋਏ , 200 ਆਕਸੀਜਨ ਕੰਸਟਰਕਟਰ ਭਾਰਤ ਨੂੰ ਭੇਜੇ ਜਾ ਰਹੇ ਹਨ। ਇਸ ਦੀ ਜਾਣਕਾਰੀ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਲਾਈਨਸ ਕਲੱਬ ਦੇ ਕੁਝ ਮੈਂਬਰਾਂ ਵੱਲੋਂ ਵੀ ਉਨ੍ਹਾਂ ਦੀ ਭਰਪੂਰ ਸਹਾਇਤਾ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਜਿਨ੍ਹਾਂ ਦੀ ਮਦਦ ਨਾਲ ਸ਼ਨੀਵਾਰ ਨੂੰ ਇਹ ਸਾਰੀ ਸਹਾਇਤਾ ਲੈ ਕੇ ਇਕ ਪੰਜਾਬੀ ਸਰਦਾਰ ਜਸਪਾਲ ਸਿੰਘ ਜੀ ਪਾਇਲਟ ਆਪ ਉਡਾਣ ਭਰ ਕੇ ਭਾਰਤ ਆ ਰਹੇ ਹਨ।ਕਾਰਗੋ ਕੰਪਨੀ ਦੀ ਟੀਮ ਵੱਲੋਂ ਇਸ ਸਾਰੇ ਕੰਮ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ। ਰਵੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਾਰੀ ਟੀਮ ਵੱਲੋਂ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਦਿਨ-ਰਾਤ ਮਿਹਨਤ ਕੀਤੀ ਜਾ ਰਹੀ ਹੈ।।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਸੱਸ ਸੋਹਰੇ ਦੀ ਸੇਵਾ ਕਰਨ ਅਮਰੀਕਾ ਛੱਡ ਕੇ ਪੰਜਾਬ ਆਈ ਨੂੰਹ

ਅੱਜਕੱਲ੍ਹ ਆਮ ਦੇਖਿਆ ਜਾਂਦਾ ਹੈ, ਕੁਝ ਲੋਕ ਬਜ਼ੁਰਗ ਮਾਂ ਪਿਓ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ ਜਾਂ ਫਿਰ ਉਨ੍ਹਾਂ ਨੂੰ ਛੱਡ ਬਾਹਰਲੇ ਮੁਲਕ ਚਲੇ ਜਾਂਦੇ ਹਨ। ਇਸ ਤਰ੍ਹਾਂ ਕਈ ਬੁੱਢੇ ਮਾਂ ਪਿਓ ਆਸ਼ਰਮ ਜਾਂ ਸੜਕਾਂ ਉੱਤੇ ਰੁਲਦੇ ਦੇਖੇ ਜਾਂਦੇ ਹਨ। ਲੋਕੀ ਪੈਸਾ ਕਮਾਉਣ ਦੇ ਲਾਲਚ ਵਿੱਚ ਮਾਂ ਪਿਓ ਨੂੰ ਗਵਾ ਦਿੰਦੇ ਹਨ ਪਰ ਇੱਕ ਕਥਨ ਯਾਦ ਰੱਖਿਓ- ਤਿੰਨ ਰੰਗ ਨਹੀਂ ਲੱਭਦੇ ਹੁਸਨ, ਜਵਾਨੀ ਤੇ ਮਾਪੇ। ਇਸ ਦੇ ਉਲਟ ਕੁਝ ਲੋਕ ਬਜ਼ੁਰਗਾਂ ਦੀ ਸੇਵਾ ਨੂੰ ਹੀ ਅਸਲ ਸੇਵਾ ਸਮਝਦੇ ਹਨ। ਕਿਉਂਕਿ ਉਹ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹਨ, ਕਿ ਪੈਸੇ ਗੁਆਚੇ ਲੱਭ ਸਕਦੇ ਹਨ ਪਰ ਮਾਪੇ ਨਹੀਂ ਲੱਭਦੇ।

ਅਜਿਹਾ ਹੀ ਇਕ ਮਾਮਲਾ ਬਰਨਾਲਾ ਸ਼ਹਿਰ ਦੇ ਇੱਕ ਪਿੰਡ ਮਾਂਗੇਵਾਲ ਤੋਂ ਸਾਹਮਣੇ ਆਇਆ, ਜਿੱਥੇ ਰਹਿੰਦੇ ਪਰਿਵਾਰ ਦਾ ਇੱਕ ਪੁੱਤ ਜੋ ਅਮਰੀਕਾ ਵਰਗੇ ਮੁਲਕ ਨੂੰ ਆਪਣੇ ਮਾਂ ਪਿਓ ਲਈ ਛੱਡ ਆਇਆ। ਇਸ ਵਿਅਕਤੀ ਨੇ ਆਪਣੇ ਬਜ਼ੁਰਗ ਮਾਪਿਆਂ ਬਾਰੇ ਸੋਚਦੇ ਹੋਏ, ਉਨ੍ਹਾਂ ਨੂੰ ਅਮਰੀਕਾ ਹੀ ਬੁਲਾ ਲਿਆ ਪਰ ਉਥੇ ਉਸ ਦੇ ਮਾਪਿਆਂ ਦਾ ਮਨ ਨਾ ਲੱਗਿਆ ਅਤੇ ਉਹ ਪੰਜਾਬ ਵਾਪਸ ਆ ਗਏ। ਪੁੱਤ ਨੂੰ ਜਦੋਂ ਪਤਾ ਲੱਗਾ ਕਿ ਉਸਦੇ ਮਾਪਿਆਂ ਨੂੰ ਉਸ ਦੀ ਲੋੜ ਹੈ ਤਾਂ ਉਹ ਆਪਣੇ ਪਰਿਵਾਰ ਸਮੇਤ ਪੰਜਾਬ ਵਾਪਿਸ ਆਇਆ।

ਪਰਿਵਾਰ ਵਿੱਚ ਉਸ ਦੀ ਘਰਵਾਲੀ ਅਤੇ ਇਕ ਬੇਟਾ ਵੀ ਸ਼ਾਮਿਲ ਹਨ। ਅਮਰੀਕਾ ਤੋਂ ਆਏ ਲੜਕੇ ਨੇ ਦੱਸਿਆ ਕਿ ਉਹ 1987 ਵਿਚ ਬਾਹਰਲੇ ਮੁਲਕ ਗਿਆ ਸੀ। ਜਦੋਂ ਪੰਜਾਬ ਦੇ ਹਾਲਾਤ ਬਹੁਤ ਖ਼ਰਾਬ ਸਨ। ਅਮਰੀਕਾ ਵਿੱਚ ਕੰਮ ਕਾਰ ਕਰਦੇ ਪੱਕਾ ਹੋ ਗਿਆ ਪਰ ਮਾਪਿਆਂ ਦੇ ਹਾਲਾਤਾਂ ਬਾਰੇ ਪਤਾ ਲੱਗਣ ਤੇ 20 ਸਾਲ ਬਾਅਦ ਪੰਜਾਬ ਵਾਪਸ ਆਇਆ ਅਤੇ ਮਨ ਲਗਾ ਕੇ ਮਾਪਿਆਂ ਦੀ ਸੇਵਾ ਕਰਨ ਲੱਗਾ ਅਤੇ ਪੰਜਾਬ ਵਿਚ ਰਹਿ ਕੇ ਹੀ ਖੇਤੀਬਾੜੀ ਦਾ ਕੰਮ ਸ਼ੁਰੂ ਕਰ ਦਿੱਤਾ। ਅਮਰੀਕਾ ਤੋਂ ਆਈ ਬਜ਼ੁਰਗਾਂ ਦੀ ਨੂੰਹ ਦਾ ਕਹਿਣਾ ਹੈ ਕਿ ਉਸ ਦੇ ਸੱਸ ਸਹੁਰੇ ਦੀ ਸਿਹਤ ਠੀਕ ਨਹੀਂ ਸੀ।

ਜਿਸ ਕਾਰਨ ਉਸ ਨੇ ਸੱਸ ਸਹੁਰੇ ਦੀ ਦਵਾਈ ਤੋਂ ਇਲਾਵਾ ਉਨ੍ਹਾਂ ਦੇ ਖਾਣ ਪੀਣ ਦਾ ਖਾਸ ਧਿਆਨ ਰੱਖ ਕੇ ਹੀ ਉਨ੍ਹਾਂ ਨੂੰ ਤੰਦਰੁਸਤ ਕਰ ਦਿੱਤਾ। ਜਿਸ ਕਾਰਨ ਸੱਸ ਸਹੁਰੇ ਦੀ ਦਵਾਈ ਬੰਦ ਹੋ ਗਈ ਅਤੇ ਅੱਜ ਉਹ ਬਿਲਕੁਲ ਠੀਕ ਹਨ। ਅਮਰੀਕਾ ਤੋਂ ਆਏ ਲੜਕੇ ਦੇ ਪਿਤਾ ਦਾ ਕਹਿਣਾ ਹੈ ਕਿ ਅੱਜ ਉਹ ਬਹੁਤ ਖੁਸ਼ ਹਨ ਕਿਉਂਕਿ ਨੂੰਹ ਪੁੱਤ ਵੱਲੋਂ ਉਨ੍ਹਾਂ ਦੀ ਦਿਲ ਲਗਾ ਕੇ ਸੇਵਾ ਕੀਤੀ ਜਾ ਰਹੀ ਹੈ। ਜੇ ਅਜਿਹੇ ਨੂੰਹ ਪੁੱਤ ਹੋਣ ਤਾਂ ਮਾਪਿਆਂ ਲਈ ਇਹ ਜਿੰਦਗੀ ਕਿਸੇ ਸਵਰਗ ਤੋਂ ਘੱਟ ਨਹੀਂ ਰਹਿ ਜਾਂਦੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

ਸਟੇਜ਼ ‘ਤੇ ਖੜ੍ਹਾ ਕੇ ਕੁੜੀ ਨੂੰ ਗੁਤੋਂ ਫੜ੍ਹ ਕੁੱਟਣ ਵਾਲੀ ਪ੍ਰਿੰਸੀਪਲ ‘ਤੇ

ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਰੋਪੜ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਦਾ ਮਾਮਲਾ ਛਾਇਆ ਹੋਇਆ ਹੈ। ਸਕੂਲ ਵਿਚ ਅਸੈਂਬਲੀ ਦੌਰਾਨ ਸਟੇਜ ਤੇ ਪ੍ਰਿੰਸੀਪਲ ਦੁਆਰਾ ਇੱਕ ਵਿਦਿਆਰਥਣ ਦੀ ਗੁੱਤ ਫੜ ਕੇ ਖਿੱ-ਚ-ਣ ਅਤੇ ਚ-ਪੇ-ੜਾਂ ਲਾਉਣ ਤੋਂ ਸ਼ੁਰੂ ਹੋਇਆ ਇਹ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸਭ ਤੋਂ ਪਹਿਲਾਂ ਵਾਇਰਲ ਹੋਈ ਵੀਡੀਓ ਵਿਚ ਪ੍ਰਿੰਸੀਪਲ ਮੈਡਮ ਅੰਜੂ ਚੌਧਰੀ ਦੁਆਰਾ ਲੜਕੀ ਦੀ ਗੁੱਤ ਖਿੱ-ਚੀ ਜਾ ਰਹੀ ਹੈ।

ਉਸ ਦੇ ਚ-ਪੇ-ੜਾਂ ਲਾ ਕੇ ਪੁੱਛਿਆ ਜਾ ਰਿਹਾ ਹੈ ਕਿ ਉਹ ਕਿਉਂ ਹੱਸੀ? ਉਹ ਇਸ ਦਾ ਕਾਰਨ ਦੱਸੇ। ਇਸ ਤੋਂ ਬਾਅਦ ਵਿਭਾਗ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਇਹ ਵੀਡੀਓ 2 ਸਾਲ ਪੁਰਾਣੀ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਕ ਆਡੀਓ ਵਾਇਰਲ ਹੋਈ। ਇਸ ਆਡੀਓ ਵਿਚ ਪ੍ਰਿੰਸੀਪਲ ਮੈਡਮ ਦੁਆਰਾ ਕਿਸੇ ਹੋਰ ਅਧਿਆਪਕਾ ਨਾਲ ਬਹੁਤ ਹੀ ਗ-ਰ-ਮਾ-ਈ ਨਾਲ ਗੱਲ ਕੀਤੀ ਜਾ ਰਹੀ ਸੀ।

ਇਸ ਆਡੀਓ ਬਾਰੇ ਕਿਹਾ ਜਾ ਰਿਹਾ ਸੀ ਕਿ ਇਸ ਵਿੱਚ ਸੁਣਾਈ ਦੇਣ ਵਾਲੀ ਆਵਾਜ਼ ਮੈਡਮ ਅੰਜੂ ਚੌਧਰੀ ਦੀ ਹੈ। ਇਸ ਤਰ੍ਹਾਂ ਇਹ ਮਾਮਲਾ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣ ਗਿਆ। ਇਸ ਤਰ੍ਹਾਂ ਕੁਝ ਲੋਕ ਪ੍ਰਿੰਸੀਪਲ ਦੇ ਹੱ-ਕ ਵਿਚ ਆਏ ਅਤੇ ਕੁਝ ਉਨ੍ਹਾਂ ਦੀ ਆਲੋਚਨਾ ਕਰਦੇ ਨਜ਼ਰ ਆਏ। ਬਾਲ ਸੁਰੱਖਿਆ ਵਿਭਾਗ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।

ਬਾਰ੍ਹਵੀਂ ਜਮਾਤ ਦੀਆਂ ਕੁਝ ਕੁੜੀਆਂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਸੀ ਕਿ ਜੇਕਰ ਮੈਡਮ ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਹ ਸਕੂਲ ਛੱਡ ਦੇਣਗੀਆਂ। ਹੁਣ ਪ੍ਰਿੰਸੀਪਲ ਤੇ ਧਾਰਾ 232 ਆਈ.ਪੀ.ਸੀ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਜਦਕਿ ਬਾਲ ਸੁਰੱਖਿਆ ਦਫਤਰ ਰੋਪਡ਼ ਦੀ ਜਾਂਚ ਰਿਪੋਰਟ ਅਜੇ ਨਹੀਂ ਆਈ। ਹੁਣ ਦੇਖਣਾ ਹੋਵੇਗਾ ਕਿ ਅਦਾਲਤ ਵੱਲੋਂ ਇਸ ਮਾਮਲੇ ਤੇ ਆਉਣ ਵਾਲੇ ਸਮੇਂ ਦੌਰਾਨ ਕੀ ਫ਼ੈਸਲਾ ਲਿਆ ਜਾਂਦਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

ਲਾੜੇ ਨੇ ਇੰਝ ਕੀਤੀ ਲਾਡੀ ਦੀ ਡਿਮਾਂਡ ਪੂਰੀ

ਤਾਜ਼ਾ ਖਬਰਾਂ
ਲਾੜੀ ਨੇ ਲਾੜੇ ਅੱਗੇ ਰੱਖਤੀ ਹੈਲੀਕਾਪਟਰ ਦੀ ਡਿਮਾਂਡ, ਅਗਲੇ ਨੇ ਵੀ ਲਿਆਕੇ ਪਿੰਡ ਚ ਉਤਾਰ ਦਿੱਤਾ ਜਹਾਜ
April 28, 2021 – by admin – Leave a Comment

ਵਿਆਹ ਸ਼ਾਦੀ ਦੇ ਬੰਧਨ ਵਿੱਚ ਬੰਨ੍ਹਣਾ ਜ਼ਿੰਦਗੀ ਦੇ ਸਭ ਤੋਂ ਅਹਿਮ ਅਤੇ ਖੂਬਸੂਰਤ ਪਲਾਂ ਵਿੱਚੋਂ ਇੱਕ ਹੈ, ਕਿਉਂਕਿ ਵਿਆਹ ਨੂੰ ਹਰ ਇੱਕ ਵਿਅਕਤੀ ਬਹੁਤ ਹੀ ਯਾਦਗਾਰ ਬਣਾਉਂਦਾ ਹੈ। ਅੱਜ ਕੱਲ੍ਹ ਦੇਖਿਆ ਜਾਂਦਾ ਹੈ, ਕਈ ਲੋਕ ਪੁਰਾਣੇ ਸਮਿਆਂ ਦੇ ਵਾਂਗ ਬੈਲ ਗੱਡੀਆਂ ਦੀ ਵਰਤੋਂ ਕਰਕੇ ਵਿਆਹ ਨੂੰ ਯਾਦਗਾਰ ਬਣਾਉਂਦੇ ਹਨ। ਕੁਝ ਲੋਕ ਚਰਚਾ ਦਾ ਵਿਸ਼ਾ ਬਣਨ ਲਈ ਲਾੜੀ ਨੂੰ ਬੁਲੇਟ, ਟਰੈਕਟਰ ਜਾਂ ਸਾਈਕਲ ਤੇ ਵਿਆਹ ਕੇ ਲਿਆਉਂਦੇ ਹਨ। ਇਸ ਦੇ ਉਲਟ ਕੁਝ ਲੋਕ ਬਹੁਤ ਹੀ ਸਾਦੇ ਤਰੀਕੇ ਨਾਲ ਵਿਆਹ ਕਰਨਾ ਪਸੰਦ ਕਰਦੇ ਹਨ। ਜੋ ਸਮਾਜ ਨੂੰ ਇੱਕ ਨਵੀਂ ਸੇਧ ਦਿੰਦੇ ਹਨ। ਕੁਝ ਲੋਕ ਬਹੁਤ ਹੀ ਖਰਚਾ ਕਰਦੇ ਹਨ,

ਜਿਵੇਂ ਕਿ ਇਹ ਮਾਮਲਾ ਸਾਹਮਣੇ ਆਇਆ ਹੈ। ਰਾਜਸਥਾਨ ਦੇ ਇੱਕ ਸ਼ਹਿਰ ਭਰਤਪੁਰ ਵਿੱਚ ਲਾੜੇ ਨੇ ਲਾੜੀ ਨੂੰ ਖੁਸ਼ ਕਰਨ ਲਈ ਹੈਲੀਕਾਪਟਰ ਲਿਆਂਦਾ। ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਸ਼ਹਿਰ ਭਰਤਪੁਰ ਵਿੱਚ ਲਾੜਾ ਲਾੜੀ ਨੂੰ ਵਿਆਹੁਣ ਲਈ ਹੈਲੀਕਾਪਟਰ ਤੇ ਆਇਆ। ਇਸ ਅਨੋਖੇ ਅਤੇ ਯਾਦਗਾਰੀ ਵਿਆਹ ਨੂੰ ਦੇਖਣ ਲਈ ਬਹੁਤ ਹੀ ਭਾਰੀ ਭੀੜ ਲੱਗੀ। ਲੋਕ ਬੜੇ ਹੀ ਉਤਸ਼ਾਹ ਨਾਲ ਇਸ ਦ੍ਰਿਸ਼ ਨੂੰ ਦੇਖਣ ਆਏ। ਜਾਣਕਾਰੀ ਅਨੁਸਾਰ ਲਾੜਾ ਲਾੜੀ ਨਾਲ ਵਿਆਹ ਕਰਾਉਣ ਤੋਂ ਬਾਅਦ ਉਸ ਨੂੰ ਹੈਲੀਕਾਪਟਰ ਤੇ ਲੈ ਗਿਆ। ਲਾੜੀ ਦਾ ਨਾਮ ਰਮਾ ਹੈ

ਅਤੇ ਉਹ ਕਰੀਲੀ ਪਿੰਡ ਦੀ ਰਹਿਣ ਵਾਲੀ ਹੈ। ਲਾੜੇ ਦਾ ਨਾਮ ਸੀਆਰਾਮ ਹੈ, ਜੋ ਕਿ ਪਿੰਡ ਰਾਏਪੁਰ ਤੋਂ ਮੰਗਲਵਾਰ ਨੂੰ ਲਾੜੀ ਨੂੰ ਵਿਆਹੁਣ ਆਇਆ। ਇਨ੍ਹਾਂ ਦਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਲਾੜੀ ਨੇ ਆਪਣੇ ਪਤੀ ਨੂੰ ਆਪਣੀ ਇੱਛਾ ਦੱਸਦੇ ਹੋਏ ਕਿਹਾ ਸੀ ਕਿ ਉਹ ਆਪਣੇ ਸਹੁਰੇ ਘਰ ਹੈਲੀਕਾਪਟਰ ਵਿੱਚ ਉੱਡ ਕੇ ਜਾਣਾ ਚਾਹੁੰਦੀ ਹੈ। ਲਾੜੀ ਦੀ ਇੱਛਾ ਅਨੁਸਾਰ ਲਾੜਾ ਹੈਲੀਕਾਪਟਰ ਦੁਆਰਾ ਲਾੜੀ ਨੂੰ ਪਿੰਡ ਕਰੀਲੀ ਤੋਂ ਵਿਆਹ ਕੇ ਰਾਏਪੁਰ ਲੈ ਗਿਆ।

ਜਾਣਕਾਰੀ ਅਨੁਸਾਰ ਲਾੜਾ ਸੀਆਰਾਮ ਡਾਕ ਵਿਭਾਗ ਵਿਚ ਸਰਕਾਰੀ ਕਰਮਚਾਰੀ ਹੈ। ਜਦੋਂ ਉਸ ਨੂੰ ਲਾੜੀ ਦੀ ਹੈਲੀਕਾਪਟਰ ਤੇ ਜਾਣ ਦੀ ਇੱਛਾ ਬਾਰੇ ਪਤਾ ਲੱਗਾ ਤਾਂ ਉਸ ਨੇ 4 ਲੱਖ ਰੁਪਏ ਵਿਚ ਹੈਲੀਕਾਪਟਰ ਦਾ ਪ੍ਰਬੰਧ ਕਰ ਦਿੱਤਾ। ਜਿੱਥੇ ਇਸ ਵਿਆਹ ਦੀ ਚਰਚਾ ਹੋ ਰਹੀ ਹੈ। ਉਥੇ ਹੀ ਕੁਝ ਲੋਕ ਇਸ ਨੂੰ ਫਜ਼ੂਲ ਦਾ ਖਰਚ ਵੀ ਦੱਸ ਰਹੇ ਹਨ। ਜਦ ਕਿ ਕੁਝ ਦਾ ਕਹਿਣਾ ਹੈ ਕਿ ਵਿਆਹ ਰੋਜ਼ ਰੋਜ਼ ਨਹੀਂ ਹੁੰਦਾ। ਇਸ ਲਈ ਇਸ ਪਲ ਨੂੰ ਯਾਦਗਾਰ ਬਣਾਉਣਾ ਚਾਹੀਦਾ ਹੈ।

ਤੁਹਾਨੂੰ ਤਾਂ ਰੱਬ ਨੇ ਵੀ ਮਾਫ ਨੀ ਕਰਨਾ

ਜਿਵੇਂ ਕਿ ਸਾਨੂੰ ਪਤਾ ਹੈ ਕੋਰੋਨਾ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਇਸ ਨੇ ਕਰੋੜਾਂ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਅਜਿਹੇ ਵਿੱਚ ਆਕਸੀਜਨ ਦੀ ਕਮੀ ਦਵਾਈਆਂ ਦੀ ਕਮੀ ਅਤੇ ਹੋਰ ਬਹੁਤ ਮੁਸ਼ਕਿਲਾਂ ਸਾਹਮਣੇ ਆ ਰਹੀਆਂ ਹਨ। ਜਿਸ ਕਾਰਨ ਕੋਰੋਨਾ ਪੀਡ਼ਤਾਂ ਦੀ ਮੌਤ ਦੀ ਗਿਣਤੀ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹੇ ਸਮੇਂ ਵਿੱਚ ਵੀ ਲੋਕ ਆਪਣੀਆਂ ਮਾੜੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਜਿਵੇਂ ਰੇਮੇਡਿਸੀਵਰ ਵਰਗੀ ਦਵਾਈ ਆਮ ਰੇਟ ਨਾਲੋਂ ਦੁੱਗਣੇ ਚੌਗਣੇ ਰੇਟ ਤੇ ਵੇਚੀ ਜਾ ਰਹੀ ਹੈ।

ਕੋਰੋਨਾ ਦੇ ਨਾਮ ਉੱਤੇ ਕਾਲਾ ਬਾਜ਼ਾਰੀ ਸ਼ੁਰੂ ਹੋ ਚੁੱਕੀ ਹੈ। ਅਜਿਹਾ ਹੀ ਇੱਕ ਮਾਮਲਾ ਮੱਧ ਪ੍ਰਦੇਸ਼ ਦੇ ਰਤਲਾਮ ਸ਼ਹਿਰ ਤੋਂ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਰਤਲਾਮ ਸ਼ਹਿਰ ਦੇ ਜੀਵਾਂਸ਼ ਹਸਪਤਾਲ ਵਿੱਚ 2 ਡਾਕਟਰ ਰੇਮਡੇਸੀਵਰ ਦੀ ਕਾਲਾ ਬਾਜ਼ਾਰੀ ਕਰਦੇ ਹੋਏ ਫੜੇ ਗਏ। ਦੱਸ ਦਈਏ ਕਿ ਰੈਮਡੀਸੀਵਰ ਕੋਰੋਨਾ ਦੇ ਮਰੀਜ਼ਾਂ ਨੂੰ ਦੇਣ ਵਾਲੀ ਦਵਾਈ ਹੈ। ਉਪਰੋਕਤ ਜਾਣਕਾਰੀ ਅਨੁਸਾਰ ਪੁਲਸ ਵੱਲੋਂ ਦੋ ਡਾਕਟਰਾਂ ਨੂੰ ਕਾਬੂ ਕੀਤਾ ਗਿਆ।

ਜੋ ਕਿ ਢਾਈ ਹਜ਼ਾਰ ਰੁਪਏ ਦੀ ਕੀਮਤ ਵਾਲੇ ਰੇਮਡੇਸੀਵਰ ਟੀਕੇ ਨੂੰ 30-30 ਹਜ਼ਾਰ ਰੁਪਏ ਵਿੱਚ ਵੇਚਣ ਦਾ ਸੌਦਾ ਕਰ ਰਹੇ ਸਨ। ਪੁਲੀਸ ਦਾ ਕਹਿਣਾ ਹੈ ਕਿ ਕਿਸੇ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਜੀਵਾਸ਼ਮ ਹਸਪਤਾਲ ਦੇ ਬਾਹਰ ਰੇਮਡੇਸੀਵਰ ਦਾ ਟੀਕਾ ਅਸਮਾਨੀ ਭਾਅ ਤੇ ਵੇਚਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਹਸਪਤਾਲ ਵਿੱਚ ਛਾਪਾ ਮਾਰਿਆ ਗਿਆ। ਜਿੱਥੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਇਹ ਵਿਅਕਤੀ ਮੰਦਸੌਰ ਦਾ ਰਹਿਣ ਵਾਲਾ ਹੈ।

ਜਿਸ ਦਾ ਨਾਮ ਉਤਸਵ ਨਾਇਕ ਹੈ। ਉਸ ਦਾ ਕਹਿਣਾ ਹੈ ਕਿ ਇਹ ਟੀਕਾ ਜੀਵਾਂਸ਼ ਹਸਪਤਾਲ ਦੇ ਆਨ ਡਿਊਟੀ ਡਾਕਟਰ ਜਿਸ ਦਾ ਨਾਮ ਯਸ਼ਪਾਲ ਸਿੰਘ ਰਾਠੌੜ ਹੈ, ਨੇ ਵੇਚਣ ਲਈ ਉਸਨੂੰ ਦਿੱਤਾ ਸੀ। ਪੁਲਿਸ ਵੱਲੋਂ ਯਸ਼ਪਾਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਨਾਲ ਹੀ ਕੁਝ ਇੰਜੈਕਸ਼ਨ ਵੀ ਬਰਾਮਦ ਕੀਤੇ ਗਏ। ਪੁਲੀਸ ਦਾ ਕਹਿਣਾ ਹੈ ਕਿ ਯਸਪਾਲ ਸਿੰਘ ਵੱਲੋਂ ਆਪਣਾ ਜੁਰਮ ਕਬੂਲ ਲਿਆ ਗਿਆ ਹੈ ਅਤੇ ਨਾਲ ਹੀ ਦੱਸਿਆ ਹੈ ਕਿ ਅਸੀਂ ਪਿਛਲੇ ਕੁਝ ਦਿਨਾਂ ਤੋਂ ਇਸ ਟੀਕੇ ਨੂੰ 30-30 ਹਜ਼ਾਰ ਰੁਪਏ ਵਿੱਚ ਵੇਚ ਕੇ ਮੁਨਾਫ਼ਾ ਕਮਾ ਰਹੇ ਸੀ।

ਵਿਆਹ ਦੀਆ ਰਸਮਾਂ ਨਾਲ ਗੂੰਜਿਆ ਪੁਲਿਸ ਥਾਣਾ

ਸਾਡੇ ਮੁਲਕ ਵਿੱਚ ਕੋਰੋਨਾ ਦੀ ਲਪੇਟ ਵਿਚ ਆਉਣ ਵਾਲੇ ਵਿਅਕਤੀਆਂ ਦੀ ਗਿਣਤੀ ਜਿਸ ਪੱਧਰ ਤੇ ਪਹੁੰਚ ਚੁੱਕੀ ਹੈ ਅਤੇ ਹਰ ਰੋਜ਼ ਇਸ ਵਿੱਚ ਵਾਧਾ ਹੋ ਰਿਹਾ ਹੈ। ਇਹ ਸਥਿਤੀ ਸੱਚਮੁੱਚ ਹੀ ਹੋਸ਼ ਉਡਾਉਣ ਵਾਲੀ ਹੈ। ਸਿਹਤ ਅਧਿਕਾਰੀ ਪੁਲੀਸ ਅਧਿਕਾਰੀ ਅਤੇ ਸਫ਼ਾਈ ਸੇਵਕ ਅੱਗੇ ਹੋ ਕੇ ਕੋਰੋਨਾ ਦਾ ਮੁਕਾਬਲਾ ਕਰ ਰਹੇ ਹਨ। ਇਨ੍ਹਾਂ ਨੂੰ ਦਿਨ ਰਾਤ ਕੰਮ ਕਰਨਾ ਪੈ ਰਿਹਾ ਹੈ। ਕਈ ਵਾਰ ਤਾਂ ਇਨ੍ਹਾਂ ਨੂੰ ਕਿਸੇ ਖਾਸ ਜ਼ਰੂਰੀ ਕੰਮ ਲਈ ਵੀ ਛੁੱਟੀ ਨਹੀਂ ਮਿਲਦੀ। ਅੱਜ ਅਸੀਂ ਗੱਲ ਕਰ ਰਹੇ ਹਾਂ।

ਰਾਜਸਥਾਨ ਦੇ ਡੂੰਗਰਪੁਰ ਜ਼ਿਲੇ ਦੀ ਇੱਥੇ ਆਸ਼ਾ ਰੋਤ ਨਾਮ ਦੀ ਲੜਕੀ ਪੁਲੀਸ ਮੁਲਾਜ਼ਮ ਹੈ। ਉਸ ਦਾ 30 ਅਪਰੈਲ ਨੂੰ ਵਿਆਹ ਹੈ। ਜਦੋਂ ਉਸ ਨੇ ਆਪਣੇ ਵਿਆਹ ਦੇ ਸਬੰਧ ਵਿਚ ਪੁਲੀਸ ਵਿਭਾਗ ਤੋਂ ਛੁੱਟੀ ਦੀ ਮੰਗ ਕੀਤੀ ਤਾਂ ਉਸ ਨੂੰ ਵਿਆਹ ਲਈ ਸੀਮਤ ਛੁੱਟੀ ਤਾਂ ਦੇ ਦਿੱਤੀ ਗਈ ਪਰ ਵਿਆਹ ਦੀਆਂ ਬਾਕੀ ਰਸਮਾਂ ਲਈ ਛੁੱਟੀ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ। ਇਸ ਦਾ ਅਸਲ ਕਾਰਨ ਕੋਰੋਨਾ ਦੱਸਿਆ ਜਾ ਰਿਹਾ ਹੈ।

ਕੋਰੋਨਾ ਕਾਰਨ ਪੁਲੀਸ ਅਧਿਕਾਰੀਆਂ ਨੂੰ ਡਿਊਟੀ ਤੋਂ ਛੁੱਟੀ ਨਹੀਂ ਦਿੱਤੀ ਜਾ ਰਹੀ। ਜਿਸ ਕਰਕੇ ਉਹ ਕਈ ਕਈ ਦਿਨ ਆਪਣੇ ਘਰ ਨਹੀਂ ਜਾ ਸਕਦੇ। ਆਸ਼ਾ ਨੂੰ ਹਲਦੀ ਦੀ ਰਸਮ ਲਈ ਛੁੱਟੀ ਨਾ ਮਿਲਣ ਤੇ ਥਾਣੇ ਵਿਚ ਹੀ ਮਹਿਲਾ ਪੁਲੀਸ ਅਧਿਕਾਰੀਆਂ ਨੇ ਇਸ ਰਸਮ ਨੂੰ ਨਿਭਾਉਣ ਦਾ ਪ੍ਰਬੰਧ ਕੀਤਾ। ਇਸ ਦਾ ਉਦੇਸ਼ ਵਿਆਹ ਵਾਲੀ ਲੜਕੀ ਨੂੰ ਆਪਣੇਪਣ ਦਾ ਅਹਿਸਾਸ ਕਰਵਾਉਣਾ ਸੀ।

ਥਾਣੇ ਵਿਚ ਹੀ ਹਲਦੀ ਦੀ ਰਸਮ ਨਿਭਾਈ ਗਈ ਅਤੇ ਇਸ ਸੰਬੰਧ ਵਿਚ ਗੀਤ ਵੀ ਗਾਏ ਗਏ। ਇਸ ਤਰ੍ਹਾਂ ਇਸ ਮਹਿਲਾ ਕਾਂਸਟੇਬਲ ਲਈ ਇਹ ਰਸਮ ਇੱਕ ਯਾਦਗਾਰੀ ਹੋ ਨਿੱਬੜੀ। ਛੁੱਟੀ ਦੀ ਘਾਟ ਹੋਣ ਕਾਰਨ ਪਰਿਵਾਰ ਦੇ ਮੈਂਬਰਾਂ ਦੀ ਬਜਾਏ, ਉਸ ਦੇ ਸਾਥੀ ਕਰਮਚਾਰੀਆਂ ਨੇ ਇਸ ਰਸਮ ਵਿੱਚ ਸ਼ਾਮਲ ਹੋ ਕੇ ਉਸ ਨੂੰ ਆਪਣੇਪਣ ਦਾ ਅਹਿਸਾਸ ਕਰਵਾਇਆ।

ਵਿਆਹ ਦੇਖਣ ਜਾ ਰਹੀ ਕੁੜੀ ਨਾਲ ਮਾਂ ਦੀਆ ਅੱਖਾਂ ਸਾਹਮਣੇ ਦੇਖੋ ਕਿ ਹੋਇਆ

ਸੜਕਾਂ ਤੇ ਆਵਾਜਾਈ ਬਹੁਤ ਵਧ ਗਈ ਹੈ। ਹਰ ਇੱਕ ਵਿਅਕਤੀ ਕੋਲ ਆਪਣਾ ਵਾਹਨ ਹੈ। ਅਸੀਂ ਦੇਖਦੇ ਹਾਂ ਕਿ ਕਈ ਵਾਰ ਕਾਰ ਵਿੱਚ ਇਕੱਲੀ ਹੀ ਸਵਾਰੀ ਹੁੰਦੀ ਹੈ। ਬੱਸਾਂ ਜਾਂ ਆਟੋ ਵਿੱਚ ਵੀ ਸਵਾਰੀਆਂ ਘੱ-ਟ ਹੁੰਦੀਆਂ ਹਨ। ਇਹ ਸਭ ਵਾਹਨਾਂ ਦੀ ਗਿਣਤੀ ਜ਼ਿਆਦਾ ਹੋਣ ਦਾ ਸਿੱਟਾ ਹੈ। ਸੜਕ ਪਾਰ ਕਰਨ ਲਈ ਸਾਨੂੰ ਕਿੰਨੀ ਦੇਰ ਉਡੀਕ ਕਰਨੀ ਪੈਂਦੀ ਹੈ। ਇਸ ਵਧਦੀ ਆਵਾਜਾਈ ਕਾਰਨ ਹਾ-ਦ-ਸਿ-ਆਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਸੜਕ ਤੇ ਛੋਟੀ ਜਿਹੀ ਅ-ਣ-ਗ-ਹਿ-ਲੀ ਕੀਤੇ ਜਾਣ ਕਾਰਨ ਜਾ-ਨ ਜਾ ਸਕਦੀ ਹੈ।

ਟ੍ਰੈਫ਼ਿਕ ਪੁਲੀਸ ਦੁਆਰਾ ਵਾਰ ਵਾਰ ਲੋਕਾਂ ਨੂੰ ਸਮਝਾਇਆ ਜਾਂਦਾ ਹੈ। ਅੰਮ੍ਰਿਤਸਰ ਵਿੱਚ ਇੱਕ ਮਿ-ਲ-ਟ-ਰੀ ਟਰੱਕ ਦੀ ਲਪੇਟ ਵਿਚ ਐਕਟਿਵਾ ਸਵਾਰ ਮਾਂ ਧੀ ਦੇ ਆਉਣ ਕਾਰਨ ਧੀ ਦਾ ਦੇ-ਹਾਂ-ਤ ਹੋ ਗਿਆ ਅਤੇ ਮਾਂ ਦੇ ਸੱ-ਟਾਂ ਲੱਗੀਆਂ ਹਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਔਰਤ ਦੇ ਦੱਸਣ ਮੁਤਾਬਿਕ ਉਹ ਮਜੀਠਾ ਰੋਡ ਦੇ ਰਹਿਣ ਵਾਲੇ ਹਨ। ਉਹ ਮਾਂ ਧੀ ਦੋਵੇਂ ਹੀ ਐਕਟਿਵਾ ਤੇ ਕਿਤੇ ਜਾ ਰਹੀਆਂ ਸਨ

ਕਿ ਰਸਤੇ ਵਿਚ ਮਿ-ਲ-ਟ-ਰੀ ਟਰੱਕ ਨੇ ਉਨ੍ਹਾਂ ਦੇ ਬਿਲਕੁਲ ਅੱਗੇ ਆ ਕੇ ਕੱ-ਟ ਮਾ-ਰ ਦਿੱਤਾ। ਜਿਸ ਕਾਰਨ ਉਹ ਡਿੱ-ਗ ਪਏ। ਇਸ ਔਰਤ ਨੇ ਰੋਂ-ਦੇ ਹੋਏ ਦੱਸਿਆ ਕਿ ਹਾਦਸੇ ਵਿੱਚ ਉਨ੍ਹਾਂ ਦੀ ਬੇਟੀ ਦੀ ਜਾ-ਨ ਚਲੀ ਗਈ ਹੈ। ਜਦਕਿ ਉਨ੍ਹਾਂ ਦੇ ਆਪਣੇ ਸੱ-ਟਾਂ ਲੱਗੀਆਂ ਹਨ, ਔਰਤ ਦਾ ਕਹਿਣਾ ਹੈ ਕਿ ਉਹ ਬੇ-ਕ-ਸੂ-ਰ ਹਨ। ਉਹ ਬਿਲਕੁਲ ਸਾਈਡ ਤੇ ਜਾ ਰਹੇ ਸੀ। ਮਿ-ਲ-ਟ-ਰੀ ਟਰੱਕ ਨੇ ਉਨ੍ਹਾਂ ਦੇ ਅੱਗੇ ਆ ਕੇ ਕੱ-ਟ ਮਾ-ਰਿ-ਆ ਹੈ।

ਔਰਤ ਨੇ ਕਾਰਵਾਈ ਦੀ ਮੰ-ਗ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਐਕਟਿਵਾ ਸਵਾਰਾਂ ਨਾਲ ਹਾ-ਦ-ਸਾ ਵਾਪਰਨ ਦੀ ਜਾਣਕਾਰੀ ਮਿਲੀ ਹੈ। ਪੁਲੀਸ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

ਜੱਟ ਚੱਲਿਆ ਸੀ ਪ੍ਰਾਈਵੇਟ ਕਮ੍ਪਨੀ ਕੋਲ ਕਣਕ ਵੇਚਣ ਤੇ ਫਿਰ

ਲਗਪਗ 5 ਮਹੀਨੇ ਤੋਂ ਕਿਸਾਨ ਦਿੱਲੀ ਦੇ ਵੱਖ ਵੱਖ ਸਥਾਨਾਂ ਤੇ ਬੈਠੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਨੇ ਜੋ 3 ਖੇਤੀ ਕਾਨੂੰਨ ਹੋਂਦ ਵਿਚ ਲਿਆਂਦੇ ਹਨ। ਉਨ੍ਹਾਂ ਨੂੰ ਰੱਦ ਕੀਤਾ ਜਾਵੇ, ਕਿਉਂਕਿ ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਬਣਾਏ ਗਏ ਹਨ। ਕਿਸਾਨਾਂ ਦਾ ਮੰਨਣਾ ਹੈ ਕਿ ਜੇਕਰ ਇਹ ਤਿੰਨ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਕਿਸਾਨਾਂ ਹੱਥੋਂ ਜ਼ਮੀਨ ਛੁੱਟ ਜਾਵੇਗੀ। ਇਹ ਕਾਨੂੰਨ ਕਿਸਾਨਾਂ ਨੂੰ ਖ਼ਤਮ ਕਰਨ ਲਈ ਹੋਂਦ ਵਿਚ ਲਿਆਂਦੇ ਗਏ ਹਨ।

ਜਦਕਿ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਦੇ ਹੱਕ ਵਿਚ ਦੱਸ ਰਹੀ ਹੈ। ਕਿਸਾਨ ਅਤੇ ਕੇਂਦਰ ਸਰਕਾਰ ਆਪਣੇ ਆਪਣੇ ਸਟੈਂਡ ਤੇ ਡਟੇ ਹੋਏ ਹਨ। ਸੋਸ਼ਲ ਮੀਡੀਆ ਤੇ ਹੁਣ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਕੁਝ ਵਿਅਕਤੀ ਜੋ ਖੁਦ ਨੂੰ ਕਿਸਾਨ ਆਗੂ ਦੱਸਦੇ ਹਨ। ਇਕ ਟਰੈਕਟਰ ਟਰਾਲੀ ਨੂੰ ਰੋਕਦੇ ਹਨ। ਟਰਾਲੀ ਵਿੱਚ ਕਣਕ ਰੱਖੀ ਹੋਈ ਹੈ ਅਤੇ ਇਸ ਟਰੈਕਟਰ ਤੇ ਇੱਕ ਨੌਜਵਾਨ ਬੈਠਾ ਹੈ। ਇਸ ਨੌਜਵਾਨ ਅਤੇ ਇਨ੍ਹਾਂ ਕਿਸਾਨ ਆਗੂਆਂ ਦੀ ਗੱਲਬਾਤ ਤੋਂ ਪਤਾ ਲੱਗਦਾ ਹੈ |

ਕਿ ਟਰੈਕਟਰ ਵਾਲਾ ਨੌਜਵਾਨ ਆਪਣੀ ਫ਼ਸਲ ਕਾਰਪੋਰੇਟ ਘਰਾਣਿਆਂ ਦੇ ਸ਼ੈਲਰ ਵਿਚ ਵੇਚਣ ਜਾ ਰਿਹਾ ਹੈ। ਕਿਸਾਨ ਆਗੂ ਉਸ ਨੂੰ ਸਮਝਾਉਂਦੇ ਹਨ ਕਿ ਉਸ ਦੀ ਕਣਕ ਬੇਸ਼ੱਕ ਨਾ ਵਿਕੇ ਪਰ ਉਹ ਆਪਣੀ ਜ਼ਮੀਰ ਜਾਗਦੀ ਰੱਖੇ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਕਈ ਮਹੀਨਿਆਂ ਤੋਂ ਸੜਕਾਂ ਤੇ ਬੈਠੇ ਹਨ। ਜੇਕਰ ਕਿਸਾਨ ਹੀ ਆਪਣੇ ਅਸੂਲਾਂ ਤੋਂ ਉਲਟ ਜਾ ਕੇ ਕਾਰਪੋਰੇਟ ਘਰਾਣਿਆਂ ਕੋਲ ਫਸਲਾਂ ਵੇਚੇਗਾ ਤਾਂ ਸਾਡਾ ਸੰਘਰਸ਼ ਕਾਮਯਾਬ ਕਿਵੇਂ ਹੋ ਸਕੇਗਾ।

ਦੂਜੇ ਪਾਸੇ ਟਰੈਕਟਰ ਵਾਲਾ ਨੌਜਵਾਨ ਕਹਿੰਦਾ ਹੈ ਕਿ ਮੰਡੀਆਂ ਵਿੱਚ ਬਾਰਦਾਨਾ ਨਹੀਂ ਹੈ। ਕਈ ਕਈ ਦਿਨ ਕਣਕ ਨਹੀਂ ਵਿਕਦੀ। ਇਸ ਤਰ੍ਹਾਂ ਕਿਸੇ ਕੋਲ ਮੰਡੀ ਵਿੱਚ ਬੈਠਣ ਦਾ ਸਮਾਂ ਵੀ ਨਹੀਂ ਹੈ। ਕਣਕ ਕਿਸੇ ਦੇ ਭਰੋਸੇ ਤੇ ਮੰਡੀ ਵਿਚ ਵੀ ਨਹੀਂ ਛੱਡੀ ਜਾ ਸਕਦੀ। ਕਿਸਾਨ ਆਗੂ ਇਸ ਨੌਜਵਾਨ ਨੂੰ ਸਮਝਾਉਂਦੇ ਹਨ ਕਿ ਜੇਕਰ ਸੰਘਰਸ਼ ਨੂੰ ਕਾਮਯਾਬ ਕਰਨਾ ਹੈ ਤਾਂ ਉਨ੍ਹਾਂ ਨੂੰ ਮਿਲ ਕੇ ਉਪਰਾਲਾ ਕਰਨਾ ਹੋਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ