ਪੰਜਾਬ ਦੇ ਸਾਬਕਾ ਮੰਤਰੀ ਅਤੇ ਟਕਸਾਲੀ ਅਕਾਲੀ ਆਗੂ ਸੇਵਾ ਸਿੰਘ ਸੇਖਵਾਂ ਆਮ ਆਦਮੀ ਪਾਰਟੀ ਵਿਚ ਸ਼ਾਮਲ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖ਼ੁਦ ਸੇਖਵਾਂ ਪਿੰਡ ਜਾ ਕੇ ਸੇਵਾ ਸਿੰਘ ਸੇਖਵਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ।ਸੇਵਾ ਸਿੰਘ ਸੇਖਵਾਂ ਨੇ ਕੁਝ ਸਾਲ ਪਹਿਲਾਂ ਅਕਾਲੀ ਦਲ ਬਾਦਲ ਵਿਚੋਂ ਬਗਾਵਤ ਕਰਕੇ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਮਿਲਕੇ ਅਕਾਲੀ ਦਲ ਟਕਸਾਲੀ ਬਣਾ ਲਿਆ ਸੀ।

ਇਸ ਤੋਂ ਕੁਝ ਸਮਾਂ ਬਾਅਦ ਵਿਚ ਉਹ ਅਕਾਲੀ ਦਲ ਦੇ ਇੱਕ ਹੋਰ ਬਾਗੀ ਆਗੂ ਸੁਖਦੇਵ ਸਿੰਘ ਢੀਂਡਸਾ ਨਾਲ ਉਨ੍ਹਾਂ ਦੇ ਅਕਾਲੀ ਦਲ ਸੰਯੁਕਤ ਵਿਚ ਚਲੇ ਗਏ।ਪਰ ਹੁਣ ਉਹ ਅਚਾਨਕ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਰਹੇ ਗਏ ਹਨ।ਇਸ ਮੌਕੇ ਆਪਣੇ ਸੰਖੇਖ ਬਿਆਨ ਵਿਚ ਉਨ੍ਹਾਂ ਮੀਡੀਆ ਨੂੰ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਬਿਮਾਰ ਸਨ ਅਤੇ ਕੋਈ ਵੀ ਅਕਾਲੀ ਆਗੂ ਉਨ੍ਹਾਂ ਦੀ ਖ਼ਬਰ ਲੈਣ ਨਹੀਂ ਆਇਆ।

ਸੇਖਵਾਂ ਨੇ ਕਿਹਾ ਕਿਸੇ ਅਕਾਲੀ ਦਲ ਦੇ ਆਗੂ ਨੇ ਆਕੇ ਇਹ ਨਹੀਂ ਪੁੱਛਿਆ ਕਿ ਮਰ ਗਿਆ ਕਿ ਜਿਊਂਦਾ ਹੈ।

ਅਰਵਿੰਦ ਕੇਜਰੀਵਾਲ ਉੱਤੇ ਉਨ੍ਹਾਂ ਦਾ ਕੋਈ ਅਹਿਸਾਨ ਨਹੀਂ ਹੈ, ਪਰ ਫਿਰ ਵੀ ਉਹ ਉਨ੍ਹਾਂ ਦੇ ਘਰ ਖ਼ਬਰ ਲੈਣ ਆਏ ਹਨ, ਇਸ ਲਈ ਉਹ ਅੱਜ ਤੋਂ ਕੇਜਰੀਵਾਲ ਨੂੰ ਸਮਰਪਿਤ ਹੁੰਦੇ ਹਨ।

ਕੈਨੇਡਾ ’ਚ 3 ਪੰਜਾਬੀ ਨੌਜਵਾਨਾਂ ਦੀ ਸ਼ਰਮਨਾਕ ਕਰਤੂਤ, ਨਾਬਾਲਗ ਕੁੜੀਆਂ….

ਅਸੀਂ ਸਾਰੇ ਜਾਣਦੇ ਹੀ ਹਾਂ ਕੇ ਸਾਡੇ ਪੰਜਾਬ ਤੋਂ ਕਾਫੀ ਮੁੰਡੇ ਕੈਨੇਡਾ ਪੜਾਈ ਕਰਨ ਜਾਂਦੇ ਤੇ ਕਈ ਤੇ ਮੁੰਡੇ ਓਥੇ ਜਾ ਕੇ ਵਧੀਆ ਪੜਾਈ ਕਰਦੇ ਹਨ ਪਰ ਕਈ ਮੁੰਡੇ ਓਥੇ ਜਾ ਕਿ ਲੋਕਾਂ ਦੀਆ ਗੱਲਾਂ ਵਿਚ ਆਣਕੇ ਕਈ ਪੁੱਠੇ ਕੰਮ ਵੀ ਕਰਦੇ ਹਨ ਇਹ ਸਭ ਨੂੰ ਦੇਖਦੇ ਹੋਏ ਇਕ ਪੰਜਾਬ ਦੇ 3 ਮੁੰਡਿਆਂ ਵਲੋਂ ਇਕ ਬਹੁਤ ਸ਼ਰਮਨਾਕ ਕੰਮ ਕੀਤਾ ਗਇਆ ਹੈ ਜਿਸਨੂੰ ਦੇਖਦੇ ਸਾਹਮਣੇ ਆਇਆ ਹੈ ਕਿ ਓਹਨਾ ਵਲੋਂ ਇਕ ਨਾਬਾਲਕ ਕੁੜੀ ਨਾਲ ਜਿਸਮਫਰੋਸ ਦਾ ਮਾਮਲਾ ਸਾਹਮਣੇ ਆਇਆ ਹੈ | ਜਦੋ ਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੂੰ ਇਹ ਗੱਲ ਪਤਾ ਲਗੀ ਤੇ ਓਹਨਾ ਵਲੋਂ ਮੌਕੇ ਤੇ ਕਾਰਵਾਈ ਕੀਤੀ ਗਈ ਤੇ ਓਹਨਾ ਨੇ ਦਸਿਆ ਕਿ ਇਹਨਾਂ 3 ਮੁੰਡਿਆਂ ਦੇ ਨਾਲ 1 ਹੋਰ ਮੁੰਡਾ ਵੀ ਹੈ ਜੋ ਕਿ ਅਜੇ ਪੁਲਿਸ ਉਸਨੂੰ ਲੱਭ ਰਹੀ ਹੈ |

ਖਬਰ ਕੈਨੇਡਾ ਦੇ bramton ਸ਼ਹਿਰ ਤੋਂ ਹੈ ਜਿਸ ਚ ਦਸਿਆ ਜਾ ਰਿਹਾ ਹੈ ਕਿ ਇਕ ਮਨਪ੍ਰੀਤ ਨਾਮ ਦਾ ਮੁੰਡਾ ਤੇ ਇਕ ਹਰਕੁਵਰ ਨਾਮ ਦਾ ਮੁੰਡਾ ਜੋ ਕੇ ਕੈਨੇਡਾ ਵਿਚ ਨਾਬਾਲਕ ਕੁੜੀਆਂ ਦੇ ਨਾਲ ਜਿਸਮਫਰੋਸ਼ੀ ਕਰਦੇ ਹੈ ਤੇ ਇਕ ਮੁੰਡਾ ਓਹਨਾ ਦੇ ਨਾਲ ਹੋਰ ਵੀ ਹੈ ਦਸਿਆ ਆ ਰਿਹਾ ਹੈ ਕਿ ਉਸਦਾ ਨਾਮ ਅੰਮ੍ਰਿਤਪਾਲ ਹੈ ਤੇ ਉਹ ਕੁੜੀਆਂ ਦੇ ਨਾਲ ਕੁੱਟਮਾਰ ਵੀ ਕਰਦਾ ਹੈ ਤੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਦਾ ਹੈ, ਨਾਲ ਦੇ ਨਾਲ ਓਹਨਾ ਦੇ ਨਾਲ ਬਹੁਤ ਬੁਰਾ ਸਲੂਕ ਵੀ ਕਰਦੇ ਹਨ |

ਜਦੋ ਗੱਲਬਾਤ ਪੂਰੀ ਪਤਾ ਲਗਦੀ ਹੈ ਤੇ ਜਦੋ ਕਰਵਾਈ ਕੀਤੀ ਜਾਂਦੀ ਤੇ ਉਸ ਸਮੇ ਇਹ ਪਤਾ ਲਗਦਾ ਹੈ ਕਿ ਇਕ ਨਿਕੀ ਜਹੀ ਕੁੜੀ ਜੋ ਕਿ ਆਪ ਕਹਿੰਦੀ ਹੈ ਇਹਨਾਂ ਵਲੋਂ ਮੈਨੂੰ ਜਖਮੀ ਹਾਲਤ ਵਿਚ ਬਾਹਰ ਛੱਡ ਦਿਤਾ ਤੇ ਉਸ ਨਾਲ ਜਿਸਮਫਰੋਸ਼ੀ ਵੀ ਕੀਤੀ ਜਾਂਦੀ ਸੀ , ਉਸ ਨਿਕੀ ਜਹੀ ਬੱਚੀ ਨੇ ਦੱਸਿਆਂ ਕੇ ਜਦੋ ਇਹ ਜਿਸਮਫਰੋਸ਼ੀ ਕਰਨ ਲਈ ਕਹਿੰਦੇ ਸੀ ਤੇ ਜਦੋ ਮੈ ਮਨਾ ਕਰ ਦਿੰਦੀ ਸੀ ਤੇ ਇਹਨਾਂ ਵਲੋਂ ਮੈਨੂੰ ਕੁੱਟ ਮਾਰ ਵੀ ਕੀਤੀ ਸੀ ਇਹਨਾਂ ਵਲੋਂ ਮੈਨੂੰ ਬਹੁਤ ਮਾੜੀ ਹਾਲਾਤ ਵਿਚ ਵੀ ਰੱਖਿਆ ਜਾਂਦਾ ਸੀ |

ਜਦੋ ਪੁਲਿਸ ਨੇ ਕਾਰਵਾਈ ਕੀਤੀ ਤੇ ਓਹਨਾ ਵਲੋਂ ਕਿਹਾ ਗਇਆ ਕਿ ਕੁੜੀ ਦੀ ਹਾਲਤ ਬਹੁਤ ਗੰਭੀਰ ਹੈ ਤੇ ਉਸਨੂੰ ਹੁਣ ਹਸਪਤਾਲ ਵਿਚ ਦਾਖ਼ਲ ਕੀਤਾ ਗਇਆ ਹੈ ਤੇ ਓਹਨਾ ਵਲੋਂ ਕਿਹਾ ਗਇਆ ਕੇ ਇਕ ਮੁੰਡੇ ਬਾਰੇ ਕੁੜੀ ਦਸ ਰਹੀ ਹੈ ਤੇ ਓਸਤੇ ਵੀ ਪੂਰੀ ਕਾਰਵਾਈ ਕੀਤੀ ਜਾਓ |

ਅਮਰੀਕੀ ਜਵਾਈ ਦੇ ਮਾਮਲੇ ਵਿਚ ਆਈ ਤਾਜਾ ਖਬਰ

ਰੱਖੜੀ ਵਾਲੇ ਦਿਨ ਮਾਹਿਲਪੁਰ ਦੇ ਪਿੰਡ ਝੁੱਗੀਆਂ ਵਿਚ ਮਨਦੀਪ ਸਿੰਘ ਨਾਮ ਦੇ ਵਿਅਕਤੀ ਦੁਆਰਾ ਆਪਣੀ ਸੱਸ ਬਲਬੀਰ ਕੌਰ ਅਤੇ ਪਤਨੀ ਸ਼ਬਦੀਪ ਕੌਰ ਤੇ ਪਿ-ਸ-ਤੌ-ਲ ਚਲਾਉਣ ਦਾ ਮਾਮਲਾ ਪੁਲੀਸ ਨੇ ਸੁਲਝਾ ਲਿਆ ਹੈ। ਇਸ ਘਟਨਾ ਵਿੱਚ ਮਨਦੀਪ ਸਿੰਘ ਨੇ ਆਪਣੀ ਸੱਸ ਬਲਬੀਰ ਕੌਰ ਤੇ 2 ਵਾਰ ਕੀਤੇ ਸਨ ਅਤੇ ਪਤਨੀ ਸ਼ਬਦੀਪ ਕੌਰ ਤੇ 4 ਵਾਰ। ਇਸ ਤੋਂ ਬਾਅਦ ਬਲਬੀਰ ਕੌਰ ਦੀ ਜਾਨ ਚਲੀ ਗਈ ਸੀ ਅਤੇ ਸ਼ਬਦੀਪ ਕੌਰ ਹਸਪਤਾਲ ਵਿੱਚ ਭਰਤੀ ਹੈ।

ਮਨਦੀਪ ਸਿੰਘ ਅਮਰੀਕਾ ਤੋਂ ਆ ਕੇ ਰਾਤ ਆਪਣੇ ਸਹੁਰੇ ਘਰ ਰਿਹਾ ਸੀ ਅਤੇ ਸਵੇਰੇ ਉੱਠ ਕੇ ਇਹ ਚੰਦ ਚਾੜ੍ਹ ਕੇ ਦੌੜ ਗਿਆ ਸੀ। ਪਹਿਲਾਂ ਤਾਂ ਇਹ ਹੀ ਖਿਆਲ ਕੀਤਾ ਜਾਂਦਾ ਸੀ ਕਿ ਮਨਦੀਪ ਸਿੰਘ ਤੇ ਸ਼ਬਦੀਪ ਕੌਰ ਦੀ ਆਪਸ ਵਿੱਚ ਨਹੀਂ ਸੀ ਬਣਦੀ ਪਰ ਹੁਣ ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਾ ਹੈ ਕਿ ਮਨਦੀਪ ਸਿੰਘ ਦੇ ਆਪਣੀ ਕਲਾਸਮੇਟ ਰਹਿ ਚੁੱਕੀ ਮਮਤਾ ਨਾਮ ਦੀ ਲੜਕੀ ਨਾਲ ਪੁਰਾਣੇ ਪ੍ਰੇਮ ਸੰਬੰਧਾਂ ਹਨ। ਮਮਤਾ ਥਾਣਾ ਫਿਲੌਰ ਦੇ ਪਿੰਡ ਰਾਏਪੁਰ ਦੀ ਰਹਿਣ ਵਾਲੀ ਹੈ।

ਜਦੋਂ ਸੀਨੀਅਰ ਪੁਲੀਸ ਅਫ਼ਸਰ ਮਮਤਾ ਦੇ ਘਰ ਪੁੱਜੇ ਤਾਂ ਮਮਤਾ ਤੋਂ ਪੁਲੀਸ ਨੇ ਉਸ ਦਾ ਫੋਨ ਲੈ ਲਿਆ ਪਰ ਮਮਤਾ ਨੇ ਆਪਣੇ ਮੋਬਾਇਲ ਵਿਚੋਂ ਮਨਦੀਪ ਨਾਲ ਸੰਬੰਧਤ ਸਭ ਕੁਝ ਡਿਲੀਟ ਕੀਤਾ ਹੋਇਆ ਸੀ। ਜਦੋਂ ਮੈਸੰਜਰ ਖੋਲ੍ਹ ਕੇ ਦੇਖਿਆ ਗਿਆ ਤਾਂ ਮਨਦੀਪ ਆਨਲਾਈਨ ਸੀ। ਫੋਨ ਕਰਨ ਤੇ ਮਨਦੀਪ ਨੇ ਫੋਨ ਕੱਟ ਦਿੱਤਾ ਅਤੇ ਐੱਸ ਐੱਮ ਐੱਸ ਭੇਜ ਕੇ ਕਿਹਾ ਕਿ ਉਸ ਦੇ ਮੋਬਾਈਲ ਦੀ ਬੈਟਰੀ ਥੋੜੀ ਹੈ। ਇਸ ਲਈ ਉਹ ਕੁਝ ਸਮੇਂ ਬਾਅਦ ਗੱਲ ਕਰੇਗਾ।

ਇਸ ਤਰ੍ਹਾਂ ਮਨਦੀਪ ਦੇ ਆਏ ਐਸ ਐਮ ਐਸ ਨੇ ਮਮਤਾ ਨੂੰ ਫਸਾ ਦਿੱਤਾ ਅਤੇ ਪੁਲੀਸ ਨੇ ਮਮਤਾ ਨੂੰ ਫੜ ਲਿਆ ਹੈ। ਹੁਣ ਪੁਲੀਸ ਮਨਦੀਪ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਮਨਦੀਪ ਨੇ ਇਹ ਕਰਤੂਤ ਕਰਨ ਤੋਂ ਬਾਅਦ 26 ਅਗਸਤ ਨੂੰ ਵਾਪਸ ਅਮਰੀਕਾ ਦੌੜ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਪੁਲੀਸ ਨੇ ਇਨ੍ਹਾਂ ਦੀ ਸਕੀਮ ਦਾ ਭਾਂਡਾ ਭੰਨ ਦਿੱਤਾ। ਦੇਖਣ ਵਾਲੀ ਗੱਲ ਹੈ ਕਿ ਹੁਣ ਪੁਲੀਸ ਮਨਦੀਪ ਨੂੰ ਕਿੰਨੀ ਦੇਰ ਵਿੱਚ ਕਾਬੂ ਕਰਦੀ ਹੈ।

ਗੁਰਦਾਸ ਮਾਨ ਦੇ ਬਾਰੇ ਆਈ ਇਹ ਵੱਡੀ ਖਬਰ

ਪੰਜਾਬ ਵਿੱਚ ਜਿਥੇ ਪਹਿਲੇ ਦਿਨ ਤੋਂ ਹੀ ਕਿਸਾਨਾਂ ਦਾ ਪੰਜਾਬ ਦੇ ਗਾਇਕਾ ਅਤੇ ਅਦਾਕਾਰਾ ਵੱਲੋਂ ਖੇਤੀ ਸੰਘਰਸ਼ ਵਿੱਚ ਸਾਥ ਦਿੱਤਾ ਜਾ ਰਿਹਾ ਹੈ। ਉਥੇ ਹੀ ਦਿੱਲੀ ਦੀਆਂ ਸਰਹੱਦਾਂ ਤੇ ਪਿਛਲੇ ਸਾਲ 26 ਨਵੰਬਰ ਤੋਂ ਕਿਸਾਨਾਂ ਦੇ ਚੱਲ ਰਹੇ ਧਰਨੇ ਵਿੱਚ ਵੀ ਸਾਰੇ ਗਾਇਕਾਂ ਤੇ ਅਦਾਕਾਰਾ ਵੱਲੋਂ ਕਿਸਾਨਾਂ ਦੇ ਨਾਲ ਹੋਣ ਦਾ ਭਰੋਸਾ ਦੁਆਇਆ ਜਾ ਰਿਹਾ ਹੈ। ਅਤੇ ਕਿਸਾਨੀ ਸੰਘਰਸ਼ ਵਿਚ ਆਪਣੀ ਸ਼ਮੂਲੀਅਤ ਦਰਜ ਕਰਵਾਈ ਜਾ ਰਹੀ ਹੈ। ਉਥੇ ਹੀ ਪੰਜਾਬ ਦੇ ਅਦਾਕਾਰਾ ਅਤੇ ਗਾਇਕਾਂ ਵੱਲੋਂ ਕਰੋਨਾ ਦੇ ਦੌਰ ਵਿੱਚ ਵੀ ਕਰੋਨਾ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਅੱਗੇ ਆ ਕੇ ਮਦਦ ਕੀਤੀ ਗਈ ਸੀ। ਜਿੱਥੇ ਉਨ੍ਹਾਂ ਵੱਲੋਂ ਕੋਰੋਨਾ ਨਾਲ ਪ੍ਰਭਾਵਤ ਹੋਣ ਵਾਲੇ ਲੋਕਾਂ ਲਈ ਉਨ੍ਹਾਂ ਦੇ ਇਲਾਜ ਲਈ ਕਈ ਤਰ੍ਹਾਂ ਦੀਆਂ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਗਈਆਂ।

ਉੱਥੇ ਹੀ ਬਹੁਤ ਸਾਰੇ ਪੰਜਾਬੀ ਗਾਇਕ ਆਪਣੀਆਂ ਕੁਝ ਨਿੱਜੀ ਗੱਲਾਂ ਨੂੰ ਲੈ ਕੇ ਵੀ ਚਰਚਾ ਵਿੱਚ ਬਣੇ ਰਹਿੰਦੇ ਹਨ। ਹੁਣ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਬਾਰੇ ਇੱਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪੰਜਾਬ ਦੀ ਪ੍ਰਸਿੱਧ ਮਹਾਨ ਸਖਸ਼ੀਅਤ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਜਿੱਥੇ ਕੁੱਝ ਸਮਾਂ ਪਹਿਲਾਂ ਹੀ ਆਪਣੇ ਇੱਕ ਬਿਆਨ’ ਇੱਕ ਰਾਸ਼ਟਰ ਇੱਕ ਭਾਸ਼ਾ ‘ਦੇ ਕਾਰਨ ਲੋਕਾਂ ਦੇ ਵਿਰੋਧ ਦਾ ਅੱਜ ਤਕ ਸਾਹਮਣਾ ਕਰ ਰਹੇ ਹਨ।

ਜਿਸ ਕਾਰਨ ਉਨ੍ਹਾਂ ਨੂੰ ਖੇਤੀ ਕਿਸਾਨੀ ਸੰਘਰਸ਼ ਵਿਚ ਵੀ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਸੀ। ਇਥੇ ਹੀ ਉਹ ਆਪਣੇ ਇੱਕ ਬਿਆਨ ਨੂੰ ਲੈ ਕੇ ਮੁੜ ਵਿਵਾਦਾਂ ਵਿਚ ਘਿਰ ਗਏ ਹਨ। ਜਿੱਥੇ ਉਨ੍ਹਾਂ ਵੱਲੋਂ ਇਹ ਬਿਆਨ ਨਕੋਦਰ ਦੇ ਡੇਰਾ ਮੁਰਾਦ ਸ਼ਾਹ ਤੋਂ ਸਾਹਮਣੇ ਆਇਆ ਹੈ। ਜਿੱਥੇ ਉਨ੍ਹਾਂ ਵੱਲੋਂ ਦਿੱਤੇ ਗਏ ਇੱਕ ਬਿਆਨ ਕਾਰਨ ਸਿੱਖ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਲਾਡੀ ਸਾਈਂ ਜੀ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੀ ਵੰਸ਼ ਵਿਚੋਂ ਹਨ ਅਤੇ ਉਨ੍ਹਾਂ ਦੇ ਬੱਚੇ ਹਨ।

ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਲੋਕਾਂ ਵਿਚ ਰੋਸ ਦੇਖਿਆ ਜਾ ਰਿਹਾ ਹੈ। ਜਿੱਥੇ ਪਹਿਲਾਂ ਹਿੰਦੀ ਅਤੇ ਪੰਜਾਬੀ ਭਾਸ਼ਾ ਦੇ ਵਿਤਕਰੇ ਨੂੰ ਲੈ ਕੇ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ। ਪਰ ਹੁਣ ਉਨ੍ਹਾਂ ਦੇ ਫਿਰ ਤੋਂ ਵਿਵਾਦ ਪੂਰਨ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਫਿਰ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਕੈਨੇਡਾ ਆ ਰਹੇ ਪੰਜਾਬੀ ਮੁੰਡੇ-ਕੁੜੀਆਂ ਨੂੰ ਮੈਕਸਿਕੋ ਬਾਰਡਰ ‘ਤੇ ਰੋਕਿਆ

ਕਨੇਡਾ ਵਿਚ ਸਾਡੇ ਪੰਜਾਬੀ ਮੁੰਡੇ ਕੁੜੀਆਂ ਪੜ੍ਹਾਈ ਕਾਰਨ ਦੇ ਲਈ ਜਾਂਦੇ ਹਨ |ਤੇ ਕੁਸ਼ ਲੋਕ ਘੁੰਮਣ ਫਿਰਨ ਦੇ ਸ਼ੋਕੀਨ ਹੁੰਦੇ ਹਨ ਜਿਸਦੇ ਕਰਕੇ ਉਹ ਕਨੇਡਾ ਵਿਚ ਜਾ ਰਹੇ ਹਨ |ਪਾਰ ਤੁਹਾਨੂੰ ਦਸ ਦੇਈਏ ਹਾਲ ਹੀ ਦੇ ਵਿਚ ਇਕ ਖਬਰ ਸਾਹਮਣੇ ਆ ਰਹੀ ਹੈ ਜਿਸਦੇ ਵਿਚ ਕਨੇਡਾ ਨੂੰ ਜਾਨ ਵਾਲੇ ਯਾਤਰੀਆਂ ਨੂੰ ਮੈਕਸੀਕੋ ਤੋਂ ਹੀ ਵਾਪਿਸ ਭੇਜ ਦਿੱਤਾ ਗਿਆ |ਦਸ ਦੇਈਏ ਕਿ ਕਨੇਡਾ ਦੇ ਵਿਚ ਕਰੋਨਾ ਨੂੰ ਧਯਾਨ ਵਿਚ ਰੱਖਦੇ ਹੋਏ 7 ਸਿਤੰਬਰ ਤਕ ਪਾਬੰਦੀਆਂ ਲਗਾਇਆ ਗਈਆਂ ਹਨ |

ਤੇ ਹਾਲਾਤ ਨੂੰ ਦੇਖਦੇ ਹੋਏ ਇਹ ਪਾਬੰਧੀਆ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ |ਭਾਰਤ ਦੇ ਵਿਚ ਸਿਧਿਆ ਉਡਾਣਾਂ ਨਾ ਉਡਣ ਕਰਕੇ ਲੋਕ ਘੁੰਮਦੇ ਹੋਏ ਕਨੇਡਾ ਨੂੰ ਜਾਰ੍ਹੇ ਹਨ |ਪਾਰ ਦਸ ਦੇਈਏ ਕਿ ਹੁਣ ਮੈਕਸੀਕੋ ਦੇ ਵਿਚ ਵੀ ਹਰ ਤਰਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਬਹੁਤ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ |ਹੋਰ ਵੀ ਜਿਵੇ ਕੋਈ ਜਾਲੀ ਕਰੋਨਾ ਰਿਪੋਰਟ ਜਾ ਫਿਰ ਕੋਈ ਜਾਲੀ ਆਈਲੈਟਸ ਕਰਕੇ ਕਨੇਡਾ ਦਾ ਰੁੱਖ ਅਪਣਾਉਂਦਾ ਹੈ ਤਾ ਉਸਨੂੰ ਵੀ ਮੈਕਸੀਕੋ ਤੋਂ ਕਨੇਡਾ ਦੀ ਉਡਾਨ ਵਿਚ ਨਹੀਂ ਬੈਠਣ ਦਿੱਤਾ ਜਾ ਰਿਹਾ |

ਖਬਰ ਅਜੇਹੀ ਆ ਰਹੀ ਹੈ ਕਿ ਬਾਰੀਕੀ ਦੇ ਨਾਲ ਸਾਰੇ ਦਾਸਤਾਵਜ ਚੈੱਕ ਕੀਤੇ ਜਾ ਰਹੇ ਹਨ |ਕਿਉਕਿ ਪਿੱਛੇ ਦਿਨੀ ਬਹੁਤ ਵਿਦਿਆਰਥੀਆਂ ਨੂੰ ਕਨੇਡਾ ਵਿੱਚੋ ਦਰੁਸਤ ਅੰਗਰੇਜ਼ੀ ਨਾ ਆਉਣ ਤੇ ਵਾਪਿਸ ਭੇਜ ਦਿੱਤਾ ਗਿਆ ਹੈ | ਹੁਣ ਕਨੇਡਾ ਜਾਨ ਦੇ ਲਾਇ ਵੀਜਾ ਤਾ ਜਰੂਰੀ ਹੈ ਪਰ ਇਹ ਵੀਜਾ ਕਨੇਡਾ ਸਰਕਾਰ ਬਾਰੀਕੀ ਨਾਲ ਚੈੱਕ ਕਰਨ ਤੇ ਰੱਦ ਵੀ ਕਰ ਸਕਦੀ ਹੈ |ਬਹੁਤ ਸਾਰੇ ਲੋਕ ਜਾਲੀ ਦਸਤਾਵੇਜ ਬਣਾ ਕੇ ਬਾਹਰ ਦਾ ਰੁੱਖ ਆਪਣਾ ਰਹੇ ਹਨ ਇਸੇ ਨੂੰ ਮਦੇ ਨਜ਼ਰ ਰੱਖਦੇ ਹੋਏ ਸਰਕਾਰ ਨੇ ਸਖਤੀ ਆਪਣੀ ਹੈ ਤੇ ਹਰ ਆਉਣ ਜਾਨ ਵਾਲੇ ਯਾਤਰੀਆਂ ਤੇ ਆਪਣੀ ਨਜ਼ਰ ਬਣਾ ਕੇ ਰੱਖੀ ਹੋਈ ਹੈ |ਦੇਖੋ ਮਾਮਲੇ ਦੇ ਨਾਲ ਜੁੜੀ ਇਕ ਵਿਸ਼ੇਸ ਰਿਪੋਰਟ

ਸ੍ਰੀ ਆਨੰਦਪੁਰ ਸਾਹਿਬ ਵਿਖੇ ਠੇਕਾ ਮੁਲਾਜ਼ਮਾਂ ਵੱਲੋਂ ਕੈਪਟਨ ਖ਼ਿਲਾਫ਼ ਰੋਸ ਪ੍ਰਦਰਸ਼ਨ

ਸ੍ਰੀ ਆਨੰਦਪੁਰ ਸਾਹਿਬ (ਚੋਵੇਸ਼ ਲਟਾਵਾ)- ਅੱਜ ਜ਼ਿਲ੍ਹਾ ਰੂਪਨਗਰ ਦੇ ਅਧਿਕਾਰੀਆਂ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਰਕਰਾਂ ਵੱਲੋਂ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ ਗਿਆ। ਇਥੇ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਦਾ ਸਮਾਗਮ ਦੌਰਾਨ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਰਕਰਾਂ ਵੱਲੋਂ ਕਾਲੀਆਂ ਝੰਡੀਆਂ ਵਿਖਾ ਕੇ ਸਵਾਗਤ ਕੀਤਾ ਗਿਆ। ਇਕ ਪਾਸੇ ਕੈਪਟਨ ਅਮਰਿੰਦਰ ਸਿੰਘ ਆਪਣੇ ਹੈਲੀਕਾਪਟਰ ਰਾਹੀਂ ਆ ਰਹੇ ਸਨ ਅਤੇ ਦੂਜੇ ਪਾਸੇ ਕਾਲੀਆਂ ਝੰਡੀਆਂ ਵਿਖਾ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਬੇਰੋਜ਼ਗਾਰ ਅਤੇ ਪੰਜਾਬ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤਾਂ ਉਸ ਸਮੇਂ ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਫ਼ਸਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਇਹ ਪ੍ਰਦਰਸ਼ਨ ਕਰਦੇ ਕਰਦੇ ਆਡੀਟੋਰੀਅਮ ਦੇ ਨਜ਼ਦੀਕ ਪਹੁੰਚ ਗਏ।

ਇਥੇ ਜ਼ਿਕਰਯੋਗ ਹੈ ਕਿ ਇਥੇ ਦਸਮੇਸ਼ ਅਕੈਡਮੀ ਵਿਚ ਮੁੱਖ ਮੰਤਰੀ ਪੰਜਾਬ ਦਾ ਆਉਣ ਦਾ ਪ੍ਰੋਗਰਾਮ ਸੀ ਅਤੇ ਇਸ ਬਾਰੇ ਜਿਵੇਂ ਹੀ ਵਰਕਰਾਂ ਦਾ ਕਾਫ਼ਲਾ ਅੱਗੇ ਵੱਧਣ ਲੱਗਿਆ ਤਾਂ ਰਸਤੇ ਵਿਚ ਪੁਲਸ ਪ੍ਰਸਾਸਨ ਵਲੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਵਰਕਰਾਂ ਨੂੰ ਰੌਕ ਲਿਆ ਪਰ ਵਰਕਰਾਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ, ਜ਼ਿਲ੍ਹਾ ਜਰਨਲ ਸਕੱਤਰ ਵਰਿੰਦਰ ਸਿੰਘ, ਸਰਕਲ ਪ੍ਰਧਾਨ ਕਪਿਲ ਮਹਿੰਦਲੀ , ਬ੍ਰਾਂਚ ਪ੍ਰਧਾਨ ਮੱਖਣ ਸਿੰਘ, ਦਰਸਨ ਸਿੰਘ, ਅਮਨਦੀਪ, ਸੁਰਿੰਦਰ ਸਿੰਘ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਇਨਲਿਸਟਮੈਂਟ,ਠੇਕਾ ਪ੍ਰਣਾਲੀ, ਆਊਟਸੋਰਸ, ਸੁਸਾਇਟੀਆਂ, ਕੰਪਨੀਆਂ ਆਦਿ ਕੈਟਾਗਿਰੀਆਂ ਤਹਿਤ ਪਿਛਲੇ 12-13 ਸਾਲਾਂ ਲਗਾਤਾਰ ਕੰਮ ਕਰਦੇ ਆ ਰਹੇ ਠੇਕਾ ਕਾਮਿਆ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਹੈ, ਉਥੇ ਹੀ ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਬਣੇ ਸਰਕਾਰੀ ਮਹਿਕਮਿਆਂ ਨੂੰ ਕਾਰਪੋਰੇਟ ਘਰਣਿਆ ਦੀ ਅੰਨ੍ਹੀ ਲੁੱਟ ਕਰਨ ਲਈ ਨਿੱਜੀਕਰਨ ਕੀਤਾ ਜਾ ਰਿਹਾ ਹੈ, ਜਿਸ ਨਾਲ ਜਿੱਥੇ ਪਹਿਲਾਂ ਤੋਂ ਲੱਗੇ ਕਾਮੇ ਬੇਰੁਜ਼ਗਾਰ ਹੋ ਜਾਣਗੇ ਉਥੇ ਹੀ ਪੜ੍ਹ-ਲਿਖ ਰਹੇ ਨੌਜਵਾਨ ਵਰਗ ਲਈ ਨੌਕਰੀਆਂ ਦੇ ਵਸੀਲੇ ਵੀ ਖ਼ਤਮ ਹੋ ਜਾਣਗੇ।

ਉਨ੍ਹਾਂ ਮੰਗ ਕੀਤੀ ਕਿ ਸਮੂਹ ਸਰਕਾਰੀ ਮਹਿਕਮਿਆਂ ਦਾ ਨਿੱਜੀਕਰਣ ਬੰਦ ਕੀਤੀ ਜਾਵੇ, ਜਲ ਸਪਲਾਈ ਮਹਿਕਮੇ ਵਿਚ ਇਨਲਿਸਟਮੈਂਟ,ਠੇਕੇਦਾਰਾਂ,ਆਉਟਸੋਰਸਿੰਗ, ਕੰਪਨੀਆਂ, ਸੁਸਾਇਟੀਆਂ ਰਾਹੀ ਸੇਵਾਵਾਂ ਦੇ ਰਹੇ ਠੇਕਾ ਕਾਮਿਆਂ ਨੂੰ ਸਿੱਧੇ ਰੂਪ ਵਿਚ ਸਬੰਧਤ ਮਹਿਕਮੇ ਵਿਚ ਮਰਜ ਕਰਕੇ ਰੈਗੂਲਰ ਕੀਤਾ ਜਾਵੇ। ਨਵੇਂ ਖੇਤੀ ਅਤੇ ਲੇਬਰ ਕਾਨੂੰਨ ਰੱਦ ਕੀਤੇ ਜਾਣ। ਅੰਤ ਵਿਚ ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਠੇਕਾ ਕਾਮਿਆਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ ਅਤੇ ਸਮੂਹ ਮਹਿਕਮਿਆਂ ਦਾ ਨਿੱਜੀਕਰਣ ਬੰਦ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਸੰਘਰਸ਼ ਜਾਰੀ ਰੱਖਦੇ ਹੋਏ ਪਿੰਡਾਂ ਅਤੇ ਸ਼ਹਿਰਾਂ ਵਿਚ ਆਉਣ ਵਾਲੇ ਮੁੱਖ ਮੰਤਰੀ, ਮੰਤਰੀਆਂ ਅਤੇ ਵਿਧਾਇਕ ਦਾ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਵੇਗਾ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਬੇਅਦਬੀਆਂ ਰੋਕਣ ਦਾ ਹੋਕਾ ਦੇ ਰਿਹਾ ਇਹ ਸਿੰਘ

ਇਕ ਗੁਰੂ ਦੇ ਪਿਆਰੇ ਸਿੱਖ ਗੁਰਲਾਲ ਸਿੰਘ ਵਲੋਂ ਪਿੰਡਾਂ-ਪਿੰਡਾਂ ਵਿਚ ਜਾ ਕਿ ਦਿੱਤਾ ਜਾ ਰਿਹਾ ਹੈ ਹੋਕਾ, ਉਸ ਸਿੱਖ ਵਲੋਂ ਕਿਹਾ ਜਾਂਦਾ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦੀਆ ਸਰਕਾਰਾਂ ਵਲੋਂ ਬੇਅਦਬੀਆਂ ਹੋ ਰਹੀਆਂ ਹਨ ਉਸ ਚੀਜ ਤੋਂ ਜਾਗਰੂਕ ਕਰਵਾਉਣ ਲਈ ਗੁਰਲਾਲ ਸਿੰਘ ਵਲੋਂ ਸਾਈਕਲ ਤੇ ਜਾ ਕਿ ਕੀਤਾ ਜਾ ਰਿਹਾ ਹੈ ਪ੍ਰਚਾਰ, ਉਸ ਸਿੰਘ ਵਲੋਂ ਕਿਹਾ ਜਾਂਦਾ ਹੈ ਕਿ ਗੁਰੂ ਪਿਆਰਿਓ ਜੋ ਸਾਡੇ ਨਾਲ ,ਸਾਡੇ ਗੁਰੂ ਸਾਹਿਬ ਜੀ ਨਾਲ ਬੇਅਦਬੀਆਂ ਹੋ ਰਹੀਆਂ ਹਨ ਸਾਨੂੰ ਜਾਗਰੂਕ ਹੋਣਾ ਪੈਣਾ ਹੈ , ਕਈ ਜਗਾ ਤੇ ਲੋਕ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗਾਂ ਵੀ ਲਾਈਆਂ ਗਈਆਂ ਹਨ, ਸਾਡੇ ਗੁਰੂ ਸਾਹਿਬ ਜੀ ਨੂੰ ਨਾਲੀਆਂ ਚ ਰੋਲਿਆ ਗਿਆ ਪਰ ਸਾਡੇ ਸਿਖਾਂ ਬਾਰੇ ਕਿਸੇ ਸਰਕਾਰ ਨੇ ਨਹੀਂ ਸੋਚਣਾ | ਜੋ ਸਾਡੇ ਨਾਲ ਅੱਜ ਸਰਕਾਰ ਕਰ ਰਹੀ ਹੈ ਆਉਣ ਵਾਲੇ ਸਮੇ ਤਕ ਕਿਸੇ ਨੇ ਸਾਡੀ ਬਾਹ ਨਹੀਂ ਫੜਨੀ |

ਭਾਈ ਗੁਰਲਾਲ ਸਿੰਘ ਜੀ ਨਾਲ ਜਦੋ ਗੱਲਬਾਤ ਕੀਤੀ ਤੇ ਓਹਨਾ ਨੇ ਦਸਿਆ ਕਿ ਜੋ ਗੁਰੂ ਸਾਹਿਬ ਜੀ ਬੇਅਦਬੀ ਹੋ ਰਹੀ ਹੈ ਇਹ ਸਾਡੀ ਆਪਣੀ ਹੀ ਲਾਪਰਵਾਹੀ ਹੈ ਕਿਉਂਕਿ ਜੇ ਅਸੀਂ ਆਪਣੇ ਬਾਪੂ ਦੀ ਕਦਰ ਨਹੀਂ ਕਰ ਸਕਦੇ ਫਿਰ ਸਾਡਾ ਆਉਣ ਵਾਲੇ ਸਮੇ ਤਕ ਸਾਡਾ ਨਾਮ ਵਜੂਦ ਵੀ ਮੁੱਕ ਜਾਓ | ਓਹਨਾ ਵਲੋਂ ਕਿਹਾ ਜਾ ਰਿਹਾ ਹੈ ਕਿ ਜ ਸਾਡਾ ਆਉਣ ਵਾਲੇ ਸਮੇ ਵਿਚ ਵਜੂਦ ਮੁੱਕ ਗਿਆ ਤੇ ਸਾਡੇ ਬੱਚਿਆਂ ਨੂੰ ਸਾਡੇ ਬਾਰੇ ਕੁਝ ਨਹੀਂ ਪਤਾ ਲਗਣਾ ਹੈ | ਓਹਨਾ ਨੇ ਕਿਹਾ ਸਾਨੂੰ ਆਪਣੇ-ਆਪਣੇ ਪਿੰਡ ਵਿਚ ਰਾਤ ਨੂੰ ਗੁਰੂਘਰਾਂ ਵਿਚ ਪਹਿਰੇ ਦੇਣੇ ਪਹਿਣਗੇ ਕਿਉਂਕਿ ਕਿਉਂਕਿ ਅਸੀਂ ਆਪਣੇ ਪਿਓ ਦੀ ਪੱਗ ਨਹੀਂ ਸੰਬਾਲ ਸਕਦੇ ਫਿਰ ਅਸੀਂ ਕੁਝ ਵੀ ਨਹੀਂ ਸੰਬਲ ਸਕਦੇ ਹਾਂ |

ਭਾਈ ਗੁਰਲਾਲ ਸਿੰਘ ਜੀ ਨੇ ਕਿਹਾ ਕਿ ਮੈ 84 ਪਿੰਡਾਂ ਵਿਚ ਅਵਾਜ ਦੇ ਆਇਆ ਹਾਂ ਕਿ ਗੁਰੂ ਸਾਹਿਬ ਜੀ ਦੀ ਜੋ ਬੇਅਦਬੀ ਹੋਈ ਹੈ ਸਾਨੂੰ ਉਸਨੂੰ ਲੈ ਸੂਜਵਾਨ ਰਹਿਣਾ ਚਾਹੀਦਾ ਹੈ ਓਹਨਾ ਨੇ ਕਿਹਾ ਕਿ ਸਿਖਾਂ ਤੋਂ ਤਾਂ ਸਰਕਾਰ ਪਹਿਲਾ ਹੀ ਨਫਰਤ ਕਰਦੀ ਹੈ ਤੇ ਇਹਨਾਂ ਨੇ ਸਿਖਾਂ ਬਾਰੇ ਕੁਝ ਨਹੀਂ ਸੋਚਣਾ ਹੈ ਕਿਉਂਕਿ ਤੁਹਾਨੂੰ ਵੀ ਪਤਾ ਹੈ ਸਾਰਿਆਂ ਨੂੰ ਕਿ ਗੁਰੂਘਰਾਂ ਵਿਚ ਬੇਅਦਬੀ ਸ਼ਰੇਆਮ ਹੋ ਰਹੀ ਹੈ ਪਰ ਸਾਡੀ ਸਰਕਾਰ ਨੇ ਅੱਜ ਤਕ ਕਿਸੇ ਵੀ ਦੋਸੀ ਨੂੰ ਸਜਾ ਨਹੀਂ ਦਿਤੀ ਹੈ ਕਿਉਂਕਿ ਇਹ ਸਰਕਾਰ ਸਭ ਕੁਝ ਆਪ ਕਰਵਾ ਰਹੀ ਹੈ ਪਹਿਲਾ ਅਕਾਲੀ ਦਲ ਦੇ ਸਮੇ ਹਰ ਰੋਜ ਬੇਅਦਬੀ ਹੁੰਦੀਂ ਸੀ ਤੇ ਅੱਜ ਦੇ ਸਮੇ ਵਿਚ ਕਾਂਗਰਸ ਸਰਕਾਰ ਹੈ ਤੇ ਅੱਜ ਤਕ 300 ਸਾਡੇ ਗੁਰੂ ਸਾਹਿਬਾਨ ਜੀ ਦੇ ਸਰੂਪਾਂ ਦੀਆ ਬੇਅਦਬੀਆਂ ਹੋਈਆਂ ਹਨ |

ਗੁਰਲਾਲ ਸਿੰਘ ਜੀ ਨੇ ਕਿਹਾ ਕਿ ਅੱਜ ਦੇ ਸਮੇ ਵਿਚ ਜੋ ਲੋਕ ਸਿਆਸੀ ਪਾਰਟੀਆਂ ਨਾਲ ਰਹਿੰਦੇ ਹਨ ਉਹ ਸਿਰਫ ਇਕ ਸਰਕਾਰ ਦੀ ਜੇਬ ਵਿੱਚੋ ਬਣੇ ਹਨ ਕਿਉਂਕਿ ਅੱਜ ਦੇ ਸਮੇ ਵਿਚ ਕਿਸੇ ਵਿਚ ਵੀ ਕੁਝ ਵੀ ਕਰਨ ਦੀ ਹਿੰਮਤ ਨਹੀਂ ਹੈਗੀ | ਓਹਨਾ ਨੇ ਕਿਹਾ ਮੈਨੂੰ ਇਹ ਕੰਮ ਕਰਣ ਦਾ ਕੋਈ ਸ਼ੋਂਕ ਨਹੀਂ ਹੈ ਮੈਨੂੰ ਕੋਈ ਸਿਆਸੀ ਪਾਰਟੀ ਵੀ ਨਹੀਂ ਖਰੀਦ ਸਕਦੀ ਕਿਉਂਕਿ ਖਰੀਦੇ ਉਹ ਜਾਂਦੇ ਹਨ ਜਿਨ੍ਹਾਂ ਨੂੰ ਮੌਤ ਦਾ ਡਰ ਹੁੰਦਾ ਹੈ ਜਿਸ ਦਿਨ ਮੈ ਇਸ ਰਾਹ ਤੇ ਤੁਰਿਆ ਸੀ ਮੈ ਆਪਣੇ ਅੰਦਰੋਂ ਮੌਤ ਦਾ ਡਰ ਖ਼ਤਮ ਕਰਕੇ ਹੀ ਤੁਰਿਆ ਹਾਂ ਕਿਉਂਕਿ ਸਰਕਾਰ ਨੂੰ ਸਿੱਖ ਤੇ ਸ਼ੁਰੂ ਤੋਂ ਹੀ ਨਹੀਂ ਸੀ ਪਸੰਦ ਇਸ ਕਰਕੇ ਮੈ ਵੀ ਓਹਨਾ ਨੂੰ ਪਸੰਦ ਨਹੀਂ ਆਉਣਾ ਹੈ |

ਬੱਸੀ ਬੋਲਿਆ ਸਿੱਪੀ ਗਿੱਲ ਬਾਰੇ

ਅੱਜ ਖਬਰ ਸਿੱਪੀ ਗਿੱਲ ਨੂੰ ਲੈ ਕੇ ਆ ਰਹੀ ਜਿਸ ਵਿਚ ਦਸਿਆ ਜਾਂਦਾ ਹੈ ਕਿ ਜਦੋ ਸਿੱਪੀ ਗਿੱਲ ਨੇ ਕੈਨੇਡਾ ਦਾ ਵੀਜਾ ਲਾਉਣਾ ਸੀ ਤੇ ਉਸਨੇ ਕੈਨੇਡਾ ਦੇ ਵੀਜ਼ੇ ਲਈ 7 ਵਾਰੀ ਫਾਇਲ ਲਾਈ ਤੇ 7 ਵਾਰੀ ਹੀ ਨਹੀਂ ਲੱਗੀ | ਫਿਰ ਉਸਨੇ ਆਪਣੇ ਰਿਸਤੇਦਾਰ ਨਾਲ ਜਦੋ ਗੱਲਬਾਤ ਕੀਤੀ ਤੇ ਓਹਨਾ ਨੇ ਅਗਿਓ ਜੋਗਿੰਦਰ ਸਿੰਘ ਬਾਸੀ ਜੀ ਨਾਲ ਗੱਲਬਾਤ ਕੀਤੀ | ਜੋਗਿੰਦਰ ਬਾਸੀ ਜੀ ਨਾਲ ਜਦੋ ਓਹਨਾ ਦੇ ਰਿਸ਼ਤੇਦਾਰਾਂ ਨੇ ਗੱਲਬਾਤ ਕੀਤੀ ਤੇ ਓਹਨਾ ਨੇ ਦਸਿਆ ਕਿ ਮੁੰਡੇ ਨੇ 7 ਵਾਰੀ ਕੋਸਿਸ ਕੀਤੀ ਏ ਪਰ ਗੱਲਬਾਤ ਨਹੀਂ ਬਣੀ |

ਫਿਰ ਜਦੋ ਜੋਗਿੰਦਰ ਬਾਸੀ ਜੀ ਨੇ ਆਪਣੀ ਕੈਨੇਡਾ ਸਰਕਾਰ ਦੀ ਅੰਬੈਸੀ ਨਾਲ ਗੱਲਬਾਤ ਕੀਤੀ ਤੇ ਓਹਨਾ ਨੂੰ ਸਿੱਪੀ ਗਿੱਲ ਬਾਰੇ ਸਾਰਾ ਕੁਝ ਦਸਿਆ | ਜੋਗਿੰਦਰ ਬਾਸੀ ਨੇ ਕਿਹਾ ਕਿ ਮੈਨੂੰ ਉਸ ਸਮੇ ਇਹ ਦਸਿਆ ਗਿਆ ਸੀ ਕਿ ਮੁੰਡਾ ਗੀਤ ਗਾਉਂਦਾ ਹੈ ਤੇ ਮੇਹਨਤੀ ਵੀ ਕਰਦਾ ਹੈ ਪਰ ਇਸਦੀ ਗਲਬਾਤ ਨਹੀ ਬਣੀ ਤੁਸੀ ਬਣਾ ਦਿਓ | ਫਿਰ ਜੋਗਿੰਦਰ ਬਾਸੀ ਜੀ ਨੇਕਿਹਾ ਕਿ ਮੈ ਇਹ ਸੋਚਿਆ ਸੀ ਕਿ ਮੁੰਡੇ ਦੀ ਜ਼ਿੰਦਗੀ ਬਣ ਜਾਓ ਕੈਨੇਡਾ ਵਿਚ ਆਣਕੇ | ਫਿਰ ਓਹਨਾ ਨੇ ਦਸਿਆ ਕਿ ਮੈ ਉਸਨੂੰ ਕੈਨੇਡਾ ਬੁਲਾ ਲਿਆ ਤੇ ਇਥੇ ਜਦੋ ਆਇਆ ਸੀ ਤੇ ਮੈ ਉਸਨੂੰ ਆਪਣੇ ਕੋਲ ਹੀ ਆਪਣੇ ਘਰ ਵਿਚ ਰੱਖਿਆ ਸੀ |

ਜਦੋ ਉਸਨੂੰ ਜੋਗਿੰਦਰ ਬਾਸੀ ਜੀ ਨੇ ਸਿੱਪੀ ਗਿੱਲ ਨੂੰ ਕੈਨੇਡਾ ਬੁਲਾਇਆ ਓਹਨਾ ਨੇ ਕਿਹਾ ਕਿ ਮੈ ਸੋਚਿਆ ਸੀ ਕਿ ਚੱਲ ਅਜੇ ਨਵਾਂ ਨਵਾਂ ਕੈਨੇਡਾ ਆਇਆ ਹੈ ਤੇ ਇਸਨੂੰ ਕੋਈ ਜਾਣਦਾ ਨਹੀਂ ਹੈ ਫਿਰ ਮੇਰੇ ਮਾਤਾ ਜੀ ਨੇ ਕਿਹਾ ਕਿ ਇਸਨੂੰ ਆਪੇ ਨਾਲ ਹੀ ਰੱਖ ਲੈਂਦੇ ਹਾਂ ਫਿਰ ਜਦੋ ਇਸਨੂੰ ਰੱਖਿਆ ਤੇ ਇਸ ਵਲੋਂ ਬਹੁਤ ਮਾੜੀਆਂ ਹਰਕਤਾਂ ਕੀਤੀ ਜਾਂਦੀਆਂ ਸੀ ਇਸਨੇ ਆਪਣੀਆਂ ਜੁਬਾਰਾ ਨੂੰ ਧੋਣ ਲਗਿਆ ਪਹਿਲਾ ਇਹ ਚੰਗੀ ਤਰਾਂ ਸੁੰਗਦਾ ਹੁੰਦਾ ਸੀ ਫਿਰ ਇਹ ਧੋਂਦਾ ਸੀ ਇਸ ਵਲੋਂ ਘਰ ਵਿਚ ਪੋਚੇ ਵੀ ਲਗਾਏ ਜਾਂਦੇ ਸੀ | ਇਸਨੇ ਆਪਣੇ ਕੰਮ ਵਾਸਤੇ ਜੋਗਿੰਦਰ ਬਾਸੀ ਦੀਆ ਵੀ ਜੁਰਾਬਾਂ ਧੋਂਦਾ ਰਿਹਾ ਓਹਨਾ ਨੇ ਕਿਹਾ ਕਿ ਮੇਰੀ ਮਾਤਾ ਜੀ ਕਹਿੰਦੇ ਕਿ ਇਹ ਤੇ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈ ਤੇ ਇਕ ਪੰਜਾਬੀ ਗੀਤਕਾਰ ਹਾਂ ਪਰ ਜਿਵੇ ਦੇ ਇਹ ਕੰਮ ਕਰਦਾ ਹੈ ਦੇਖਣ ਤੋਂ ਤਾਂ ਲਗਦਾ ਨਹੀਂ ਕਿ ਇਹ ਗੀਤਕਾਰ ਹੈ |

ਜੋਗਿੰਦਰ ਬਾਸੀ ਜੀ ਨੇ ਕਿਹਾ ਕਿ ਮੇਨੂ ਕਿਸੇ ਰਿਸੇਦਾਰ ਤੋਂ ਪਤਾ ਲਗਿਆ ਕਿ ਇਸਨੇ ਕੰਮ ਕਰਨ ਵਾਸਤੇ ਡੀਜਲ ਪੰਪ ਤੇ ਵੀ ਕੰਮ ਕਰਦਾ ਰਿਹਾ | ਇਸ ਵਲੋਂ ਕੈਨੇਡਾ ਵਿਚ ਬਹੁਤ ਚੋਰੀ ਚੋਰੀ ਕੰਮ ਵੀ ਕੀਤੇ ਗਏ | ਇਹ ਓਸਤੁ ਬਾਅਦ ਇੰਡੀਆ ਵਾਪਿਸ ਚੱਲ ਗਿਆ ਤੇ ਕਲ ਇਸਦਾ ਇਕ ਗੀਤ ਆਇਆ ਜਿਸ ਚ ਇਹ ਗੁੰਡਾ ਬਣਿਆ ਸੀ ਤੇ ਇਸਦਾ ਗੀਤ ਸਾਡੇ ਟੀਵੀ ਵਿਚ ਚ ਰਿਹਾ ਸੀ ਤੇ ਮੇਰੇ ਮਾਤਾ ਜੀ ਨੇ ਕਿਹਾ ਕਿ ਇਹ ਓਹੀ ਮੁੰਡਾ ਹੈ ਜੋ ਸਾਡੇ ਘਰ ਆਣਕੇ ਤੁਹਾਡੀਆਂ ਜੁਰਾਬਾਂ ਧੋਂਦਾ ਸੀ ਓਹਨਾ ਨੇ ਕਿਹਾ ਕਿ ਇਸਦੀ ਹਵਾ ਉਹੀ ਹੋ ਗਈ ਹੈ | ਓਹਨਾ ਦੀ ਮਾਤਾ ਜੀ ਨੇ ਕਿਹਾ ਕਿ ਜਿਵੇ ਦੇ ਇਹ ਗੀਤ ਗਾਉਂਦਾ ਲਗਦਾ ਤੇ ਹੇਗਾ ਨਹੀਂ ਇਹ ਕਿ ਇਹ ਕੋਈ ਗੀਤਕਾਰ ਹੈ | ਗੀਤਕਾਰ ਇਹ ਘੱਟ ਲਗਦਾ ਹੈ ਇਹ ਜਿਆਦਾ ਗੁੰਡਾ ਲੱਗ ਰਿਹਾ | ਇਹ ਜਦੋ ਮੇਰੇ ਕੋਲੋਂ ਕੈਨੇਡਾ ਚ ਸੀ ਓਦੋ ਤੇ ਬਹੁਤ ਕਹਿੰਦਾ ਸੀ ਕਿ ਮੇਰੀ ਮਦਦ ਕਰੋ ਪਰ ਅੱਜ ਦੇ ਸਮੇ ਵਿਚ ਇਹ ਚੰਗੀ ਪੂਛ ਹਿਲਾ ਰਿਹਾ ਹੈ |

ਪਤੀ ਦੀ ਦਾੜ੍ਹੀ ਅਤੇ ਕੇਸ ਤੱਕ ਪੁੱਟ ਦਿੰਦੀ ਸੀ ਪਤਨੀ! ਪਤਨੀ ਤੋਂ ਦੁਖੀ ਪੁਲਿਸ ਮੁਲਾਜ਼ਮ ਨੇ ਕੀਤੀ ਖੁਦ+ਕੁਸ਼ੀ

ਖਬਰ ਤਰਨ ਤਾਰਨ ਤੋਂ ਆ ਰਹੀ ਹੈ ਜਿਸ ਵਿਚ ਦਸਿਆ ਜਾ ਰਿਹਾ ਹੈ ਕਿ ਇਕ ਪੁਲਿਸ ਮੁਲਾਜਮ ਨੇ ਆਪਣੀ ਪਤਨੀ ਤੇ ਸੱਸ ਤੋਂ ਦੁਖੀ ਹੋ ਕੇ ਕੀਤੀ ਖੁਦ+ਕੁਸ਼ੀ | ਦਸਿਆ ਜਾਂਦਾ ਹੈ ਕਿ ਉਸਦੀ ਪਤਨੀ ਨੇ ਬਾਹਰ ਕਿਸੇ ਹੋਰ ਮੁੰਡੇ ਨਾਲ ਸੰਬੰਧ ਬਣਾਏ ਸੀ | ਇਸ ਗੱਲ ਦਾ ਸ਼ਮਸ਼ੇਰ ਸਿੰਘ ਨੂੰ ਪਤਾ ਸੀ ਕਿ ਉਸਦੀ ਪਤਨੀ ਦੇ ਬਾਹਰ ਵੀ ਚੱਕਰ ਚੱਲ ਰਹੇ ਹਨ ਉਸਨੇ ਆਪਣੀ ਪਤਨੀ ਨੂੰ ਬਹੁਤ ਸਮਝੌਣ ਦੀ ਕੋਸਿਸ ਵੀ ਕੀਤੀ ਸੀ ਪਰ ਉਹ ਨਾ ਮਨੀ ਉਸ ਵਲੋਂ ਉਲਟਾ ਆਪਣੀ ਮਾਂ ਨੂੰ ਨਾਲ ਕੇ ਆਪਣੇ ਪਤੀ ਨੂੰ ਕੁਟਦੀ ਸੀ |

ਤੁਹਾਨੂੰ ਅਸੀਂ ਦਸਦੇ ਪੁਲਿਸ ਮੁਲਾਜਮ ਦਾ ਨਾਮ ਸ਼ਮਸ਼ੇਰ ਸਿੰਘ ਹੈ ਉਸਦੀ ਆਪਣੀ ਫੈਮਿਲੀ ਅੰਮ੍ਰਿਤਸਰ ਵਿਚ ਰਹਿੰਦੀ ਹੈ ਤੇ ਤਰਨ ਤਾਰਨ ਚ ਉਹ ਆਪਣੀ ਪਤਨੀ ਦੇ ਨਾਲ ਰਹਿੰਦਾ ਸੀ ਕਿਉਂਕਿ ਉਹ ਪੁਲਿਸ ਮੁਲਾਜਮ ਸੀ ਤੇ ਉਸਨੂੰ ਸਰਕਾਰ ਵਲੋਂ ਕਮਰਾ ਮਿਲਿਆ ਹੋਇਆ ਸੀ ਇਸ ਕਰਕੇ ਉਹ ਆਪਣੀ ਪਤਨੀ ਦੇ ਨਾਲ ਰਹਿੰਦਾ ਸੀ | ਪਰ ਉਸਦੀ ਪਤਨੀ ਬਹੁਤ ਕੁੱਟਦੀ ਸੀ ਕਿਉਂਕਿ ਉਹ ਕਹਿੰਦੀ ਸੀ ਮੈ ਤੇਰੇ ਨਾਲ ਨਹੀਂ ਰਹਿਣਾ ਹੈ | ਉਸਨੇ ਬਾਹਰ ਵੀ ਇਕ ਮੁੰਡਾ ਰੱਖਿਆ ਹੋਇਆ ਸੀ ਜਿਸਨੂੰ ਉਹ ਪਿਆਰ ਕਰਦੀ ਸੀ | ਜਦੋ ਸ਼ਮਸ਼ੇਰ ਸਿੰਘ ਉਸਦੀ ਗੱਲ ਨਹੀਂ ਸੀ ਮੰਨਦਾ ਤੇ ਉਹ ਆਪਣੀ ਮਾਂ ਨੂੰ ਬੁਲਾ ਕਿ ਕੱਟਦੀ ਸੀ ਉਸਨੂੰ ਧਮਕੀਆ ਵੀ ਦਿੰਦੀ ਸੀ | ਇਕ ਦਿਨ ਉਸਦੀ ਪਤਨੀ ਕਹਿੰਦੀ ਕੇ ਮੈ ਤੈਨੂੰ ਛੱਡ ਜਾਣਾ ਹੈ ਪਰ ਉਸ ਵਲੋਂ ਮਿਨਤਾ ਕਰਕੇ ਉਸਨੇ ਆਪਣੀ ਪਤਨੀ ਨੂੰ ਰੋਕ ਲਿਆ |

ਜਦੋ ਸ਼ਮਸ਼ੇਰ ਸਿੰਘ ਦੇ ਪਰਿਵਾਰ ਤਕ ਇਹ ਖ਼ਬਰ ਪਾਉਚਦੀ ਹੈ ਤੇ ਓਹਨਾ ਵਲੋਂ ਦਸਿਆ ਜਾਂਦਾ ਹੈ ਸ਼ਮਸ਼ੇਰ ਸਾਨੂੰ ਪਹਿਲਾ ਇਸ ਬਾਰੇ ਦਸਦਾ ਸੀ ਤੇ ਅਸੀਂ ਉਸਨੇ ਕਹਿੰਦੇ ਸੀ ਕਿ ਤੂੰ ਕੁੜੀ ਨੂੰ ਛੱਡ ਦੇ ਇਕ ਦਿਨ ਇਸਨੇ ਤੈਨੂੰ ਮਾਰ ਦੇਣਾ ਹੈ ਪਰ ਉਸਨੂੰ ਸਾਡੀ ਗੱਲ ਕਦੇ ਵੀ ਨਹੀਂ ਸੀ ਮਨੀ | ਓਹਨਾ ਨੇ ਦਸਿਆ ਕਿ ਉਸਦੀ ਪਤਨੀ ਤੇ ਉਸਦੀ ਸੱਸ ਜਦੋ ਇਸਨੂੰ ਕੁੱਟਦੇ ਸੀ ਤੇ ਉਸ ਸਮੇ ਜਦੋ ਸਾਡੇ ਕੋਲ ਇਹ ਘਰੇ ਆਉਂਦਾ ਸੀ ਤੇ ਜਦੋ ਅਸੀਂ ਇਸਨੂੰ ਪੁੱਛਦੇ ਸੀ ਕਿ ਤੈਨੂੰ ਇਹ ਸੱਟ ਕਿਵੇਂ ਲਗੀ ਸਾਨੂੰ ਅਗਿਓ ਇਹ ਕਹਿ ਦਿੰਦਾ ਸੀ ਕ ਮੇਰਾ ਐਕਸੀਡੈਂਟ ਹੋਇਆ ਹੈ ਸਾਨੂੰ ਕਦੇ ਉਸਨੇ ਇਹ ਨਹੀਂ ਸੀ ਦਸਿਆ ਕਿ ਮੇਰੀ ਪਤਨੀ ਜਾ ਮੇਰੀ ਸੱਸ ਵੀ ਕੁਟਦੀ ਹੈ |

ਸ਼ਮਸ਼ੇਰ ਦੇ ਭਰਾ ਨੇ ਦਸਿਆ ਕਿ ਸਮਸ਼ੇਰ ਨੇ ਇਕ ਦਿਨ ਮੈਨੂੰ ਦੁਖੀ ਹੋ ਕਿ ਦਸਿਆ ਕਿ ਮੇਰੀ ਪਤਨੀ ਮੈਨੂੰ ਦਾੜੀ ਤੋਂ ਫੜ ਕਿ ਵੀ ਕੁੱਟਦੀ ਹੈ |

ਜਦੋ ਤਰਨ ਤਾਰਨ ਦੀ ਪੁਲਿਸ ਨਾਲ ਗੱਲਬਾਤ ਕੀਤੀ ਤੇ ਓਹਨਾ ਨੇ ਦਸਿਆ ਕਿ ਅਸੀਂ ਸਮਸ਼ੇਰ ਸਿੰਘ ਦੀ ਸੱਸ ਤੇ ਉਸਦੀ ਪਤਨੀ ਦਾ ਜਿਸ ਨਾਲ ਚੱਕਰ ਸੀ ਅਸੀਂ ਓਹਨਾ ਦੇ ਕੇਸ ਕਰ ਦਿੱਤੋ ਤੇ ਸਾਡੇ ਵਲੋਂ ਕਾਰਵਾਈ ਜਾਰੀ ਹੈ |

ਨਵਜੋਤ ਸਿੰਘ ਸਿੱਧੂ ਹੁਣ ਚੁੱਪ ਕਿਊ

ਪਾਕਿ ਦੇ ਲਾਹੌਰ ਕਿਲ੍ਹੇ ’ਚ ਸਥਾਪਿਤ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਨੂੰ ਕੱਟੜਪੰਥੀ ਸੰਗਠਨ ਦੇ ਲੋਕਾਂ ਵੱਲੋਂ ਤੋੜੇ ਅਤੇ ਹਿੰਦੂ ਮੰਦਰ ਵਿੱਚ ਤੋੜਭੰਨ ਕੀਤੇ ਜਾਣ ਨੂੰ ਲੈ ਕੇ ਰੋਸ ਵੱਖ-ਵੱਖ ਥਾਵਾਂ ’ਤੇ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਤਹਿਤ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦੇ ਪ੍ਰਧਾਨ ਸੁਰੇਸ਼ ਮਹਾਜਨ ਦੀ ਪ੍ਰਧਾਨਗੀ ਵਿੱਚ ਭਾਜਪਾ ਵਰਕਰਾਂ ਨੇ ਪਾਕਿਸਤਾਨ ਸਰਕਾਰ ਵਿਰੁੱਧ ਹਾਥੀ ਗੇਟ ਚੌਕ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਨੇ ਪਾਕਿਸਤਾਨ ਦਾ ਰਾਸ਼ਟਰੀ ਝੰਡਾ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਪੁਤਲਾ ਵੀ ਫੂਕਿਆ।

ਮਹਾਜਨ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਕੀਤਾ ਕਿ ਉਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਨੂੰ ਤੀਜੀ ਵਾਰ ਤੋੜੇ ਜਾਣ ’ਤੇ ਵੀ ਚੁੱਪ ਕਿਉਂ ਹੈ? ਕੀ ਇਸਦੇ ਪਿੱਛੇ ਉਨ੍ਹਾਂ ਦੀ ਇਮਰਾਨ ਖਾਨ ਅਤੇ ਜਨਰਲ ਬਾਜਵਾ ਨਾਲ ਦੋਸਤੀ ਤਾਂ ਕਾਰਨ ਨਹੀਂ ਹੈ ਜਾਂ ਫਿਰ ਉਹ ਕੱਟੜਪੰਥੀਆਂ ਦੀ ਹਮਾਇਤ ਕਰਦੇ ਹਨ? ਉਨ੍ਹਾਂ ਨੇ ਕਿਹਾ ਕਿ ਸਿੱਧੂ ਦੀ ਚੁੱਪੀ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਹ ਪਾਕਿਸਤਾਨ ਦੇ ਸਮਰਥਕ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਕਦੇ ਸਿੱਖ ਪਰਿਵਾਰ ਦੀਆਂ ਬੇਟੀਆਂ ਨੂੰ ਅਗਵਾ ਕਰ ਕੇ ਜਬਰਨ ਧਰਮ ਪਰਿਵਰਤਨ ਕਰ ਕੇ ਉਨ੍ਹਾਂ ਦਾ ਜਬਰਨ ਨਿਕਾਹ ਕਰਵਾਇਆ ਜਾਂਦਾ ਹੈ ਤਾਂ ਕਦੇ ਸਾਡੇ ਗੁਰੂਧਾਮਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬੀ ਸਮਾਜ ਆਪਣੀ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ’ਤੇ ਇਹ ਤੀਜੀ ਵਾਰ ਹਮਲਾ ਕਰ ਉਸ ਨੂੰ ਤੋੜਿਆ ਗਿਆ ਹੈ। ਸੁਰੇਸ਼ ਮਹਾਜਨ ਨੇ ਕਿਹਾ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਅਤੇ ਉਨ੍ਹਾਂ ਦੀਆਂ ਨਿਸ਼ਾਨੀਆਂ ਕੱਟੜਪੰਥੀ ਸੰਗਠਨਾਂ ਦੇ ਨਿਸ਼ਾਨੇ ’ਤੇ ਰਹਿੰਦੀਆਂ ਹਨ। ਇਸ ਦਾ ਹਾਲਿਆ ਉਦਾਹਰਣ ਲਾਹੌਰ ਵਿੱਚ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਹ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹ ਇਸ ਸੰਵੇਦਨਸ਼ੀਲ ਮੁੱਦੇ ਨੂੰ ਪਾਕਿਸਤਾਨ ਸਰਕਾਰ ਸਾਹਮਣੇ ਮਜਬੂਤੀ ਨਾਲ ਚੁੱਕਣ ਤਾਂ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ।

ਉਨ੍ਹਾਂ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਘਟਨਾ ਦੇ ਦੋਸ਼ੀਆਂ ਦੀ ਛੇਤੀ ਤੋਂ ਛੇਤੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ। ਇਸ ਮੌਕੇ ਪ੍ਰਦੇਸ਼ ਉਪ-ਪ੍ਰਧਾਨ ਰਾਕੇਸ਼ ਗਿੱਲ, ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕੰਧਾਰੀ, ਸੁਖਮਿੰਦਰ ਪਿੰਟੂ, ਡਾ. ਰਾਕੇਸ਼ ਸ਼ਰਮਾ, ਡਾ. ਰਾਮ ਚਾਵਲਾ, ਜਰਨੈਲ ਸਿੰਘ ਢੋਟ ਆਦਿ ਮੌਜੂਦ ਸਨ।