ਸਿੱਧੂ ਨੇ ਦਸਿਆ ਕਿਊ ਬੈਨ ਹੋਈ ਮੂਸਾ ਜੱਟ ਫਿਲਮ

ਅੱਜ 1 ਅਕਤੂਬਰ ਨੂੰ ਰਲੀਜ ਹੋਣ ਵਾਲੀ ਸਿੱਧੂ ਮੂਸੇਵਾਲਾ ਦੀ ਫਿਲਮ ਤੇ ਭਾਰਤ ਸਰਕਾਰ ਨੇ ਬੈਨ ਲਗਾ ਦਿੱਤਾ ਸੀ |ਇਹ ਫਿਲਮ ਵੈਸੇ ਤਾ ਭਾਰਤ ਨੂੰ ਚਡ ਬਾਕੀ ਸਬ ਦੇਸ਼ ਦੇ ਵਿਚ ਰਿਲੀਜ ਹੋਣ ਜਾ ਰਹੀ ਹੈ ਪਰ ਭਾਰਤ ਸਰਕਾਰ ਨੇ ਇਸ ਫਿਲਮ ਨੂੰ ਸੈਂਸਰ ਸਰਟੀਫਿਕੇਟ ਨਹੀਂ ਦਿੱਤਾ |ਸਿੱਧੂ ਮੂਸੇਵਾਲੇ ਨੇ ਆਪਣੇ ਪੇਜ ਤੇ ਇਕ ਫੋਟੋ ਪਾ ਕੇ ਕਿਹਾ ਕਿ ਜਦੋ ਦਾ ਮਈ ਗਾਉਣਾ ਸ਼ੁਰੂ ਕੀਤਾ ਓਦੋ ਤੋਂ ਹੀ ਮੇਰੇ ਨਾਲ ਏਦਾਂ ਹੁੰਦਾ ਆਇਆ ਹੈ |ਬਹੁਤ ਲੋਕ ਕਹਿੰਦੇ ਹਨ ਮਈ ਹਾਲੇ ਕਲ ਦਾ ਜਵਾਕ ਹਾਂ ਤੇ ਉਹ ਪੁਰਾਣੇ ਹਨ ਓਹਨਾ ਨੇ ਦੁਨੀਆ ਦੇਖੀ ਹੈ |

ਸਿੱਧੂ ਨੇ ਕਿਹਾ ਕਿ ਏਥੇ ਨਵੇਂ ਹੀ ਪੁਰਅੰਬੇ ਹੁੰਦੇ ਹਨ ਤੇ ਮਈ ਇਸ ਫਿਲਮ ਦੀ ਤਾਰੀਖ ਨਹੀਂ ਬਾਦਲਾਗਾ ਇਹ ਫਿਲਮ ਭਾਰਤ ਨੂੰ ਛੱਡ ਕੇ ਬਾਕੀ ਸਭ ਜਗਾਹ ਰਲੀਜ ਹੋਵੇਗੀ |ਸਿੱਧੂ ਮੂਸੇਵਾਲੇ ਨੇ ਕਿਹਾ ਕਿ ਉਹ ਹਾਲੇ ਨਵਾਂ ਹੈ ਇਕ ਤਾ ਇਸ ਫਿਲਮ ਤੇ ਰੋਕ ਤਾ ਲਗਾਈ ਹੈ ਕਿ ਇਹ ਕਿੱਸਣਾ ਦੇ ਹੱਕ ਵਿਚ ਹੈ ਤੇ ਦੂਜਾ ਤਾ ਕਰਕੇ ਕਿ ਇਹ ਫਿਲਮ ਮੇਰੀ ਪਹਿਲੀ ਫਿਮਲ ਹੈ |ਪਰ ਲੋਕਾਂ ਦੀ ਦੇਖੀਏ ਤਾ ਇਕ ਅਕਤੂਬਰ ਨੂੰ ਅਮਰਿੰਦਰ ਗਿੱਲ ਦੀ ਫਿਲਮ ਚੱਲ ਮੇਰਾ ਪੁੱਤ 3 ਆ ਰਹੀ ਹੈ |

ਕੁੱਛ ਲੋਕ ਇਹ ਕਹਿ ਰਹੇ ਹਨ ਕਿ ਇਹ ਫਿਲਮ ਅਮਰਿੰਦਰ ਗਿੱਲ ਦੇ ਕਹਿਣ ਤੇ ਬੈਨ ਕੀਤੀ |ਪਰ ਕੋਈ ਕਲਾਕਾਰ ਕਿਸੇ ਦੀ ਫਿਲਮ ਨਹੀਂ ਰੋਕ ਸਕਦਾ ਸਿੱਧੂ ਨੇ ਵੀ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਪਰ ਕੁੱਛ ਲੋਕ ਗ਼ਲਤ ਆਈ ਡੀ ਬਣਾ ਕੇ ਅਮਰਿੰਦਰ ਗਿੱਲ ਦੀ ਪੋਸਟ ਤੇ ਕਮੈਂਟਸ ਕਰ ਰਹੇ ਹਨ |ਦੂਜੇ ਪਾਸੇ ਅਮਰਿੰਦਰ ਗਿੱਲ ਨੇ ਵੀ ਕੋਈ ਅਜਿਹਾ ਬਿਆਨ ਨਹੀਂ ਦਿਤਾ ਜਿਸਦੇ ਵਿਚ ਕਿਸੇ ਵੀ ਤਰਾਂ ਦੀ ਵਿਵਾਦਿਤ ਟਿਪਣੀ ਹੋਵੇ |

ਫਿਲਮ ਨੂੰ ਸੈਂਸਰ ਕਰਨ ਦਾ ਫੈਸਲਾ ਸੈਂਸਰ ਬੋਰਡ ਦਾ ਹੁੰਦਾ ਹੈ ਨਾ ਈ ਕਿਸੇ ਨਿਜੀ ਕਲਾਕਾਰ ਦਾ |ਇਸ ਕਰਕੇ ਆਪਾਂ ਵਿਚ ਬਹਿਸ ਕਰਨੀ ਛੱਡ ਕੇ ਜਿਹੜੀ ਫਿਲਮ ਵਧੀਆ ਲੱਗਦੀ ਉਹ ਦੇਖੋ |ਹੋਰ ਨਵੀਆਂ ਨਵੀਆਂ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |

ਪੰਜਾਬੀਆਂ ਦੇ ਮਨਪਸੰਦ ਦੇਸ਼ ਤੋਂ ਵੱਡੀ ਖਬਰ

ਨਿਊਜ਼ੀਲੈਂਡ ’ਚ ਰਹਿੰਦੇ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਦਰਅਸਲ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਮਾਈਗ੍ਰੈਂਟਸ ਨੂੰ ਅੱਜ ਇਕ ਵੱਡੀ ਰਾਹਤ ਦਿੰਦਿਆਂ “one of residency category – the resident visa 2021” ਦਾ ਐਲਾਨ ਕੀਤਾ ਹੈ, ਜਿਸ ਤਹਿਤ 165,000 ਕੱਚੇ ਮਾਈਗ੍ਰੈਂਟਸ ਦਾ ਨਿਊਜ਼ੀਲੈਂਡ ਵਿਚ ਪੱਕੇ ਹੋਣ ਦਾ ਰਾਹ ਖੁੱਲ੍ਹ ਗਿਆ ਹੈ।

ਦੱਸ ਦਈਏ ਕਿ ਇਸ ਅਨਾਊਸਮੈਂਟ ਤਹਿਤ ਬਹੁਤ ਸਾਰੇ ਭਾਰਤੀ ਅਤੇ ਖ਼ਾਸ ਤੌਰ ‘ਤੇ ਪੰਜਾਬੀ, ਜੋ ਕਿ ਲੰਮੇ ਸਮੇਂ ਤੋਂ ਨਿਊਜ਼ੀਲੈਂਡ ਦੇ ਬੰਦ ਪਏ ਪੀ. ਆਰ. ਸਿਸਟਮ ਤੋਂ ਹਤਾਸ਼ ਹੋ ਗਏ ਸੀ ਅਤੇ ਕੇਨੈਡਾ ਵਰਗੇ ਮੁਲਕਾਂ ਦਾ ਰੁੱਖ ਕਰਨ ਲਈ ਮਜ਼ਬੂਰ ਹੋ ਗਏ ਸਨ। ਉਨ੍ਹਾਂ ਲਈ ਹੁਣ ਨਿਊਜ਼ੀਲੈਂਡ ਵਿਚ ਹੀ ਪੱਕੇ ਹੋਣ ਦਾ ਰਾਹ ਖੁੱਲ੍ਹ ਗਿਆ ਹੈ। ਹਾਲਾਂਕਿ ਜਿਹੜੇ ਮਾਈਗ੍ਰੈਂਟਸ ਕੋਵਿਡ ਦੇ ਚੱਲਦਿਆਂ ਨਿਊਜ਼ੀਲੈਂਡ ਤੋਂ ਬਾਹਰ ਫਸੇ ਹੋਏ ਨੇ, ਉਨ੍ਹਾਂ ‘ਤੇ ਇਹ ਰੂਲ ਲਾਗੂ ਨਹੀਂ ਹੁੰਦਾ ਅਤੇ ਉਨ੍ਹਾਂ ਨੂੰ ਅਜੇ ਹੋਰ ਉਡੀਕ ਕਰਨੀ ਪੈ ਸਕਦੀ ਹੈ। ਦੱਸ ਦਈਏ ਕਿ ਨਵੇਂ ਰੈਜੀਡੇਂਟ ਵੀਜ਼ੇ ਦੀਆਂ ਸ਼ਰਤਾਂ ਤਹਿਤ ਮੁੱਖ ਅਰਜ਼ੀ ਕਰਤਾ ਦੀ ਯੋਗਤਾ ਵਾਸਤੇ ਮਹੱਤਵਪੂਰਨ ਗੱਲਾਂ : –

29 ਸਤੰਬਰ 2021 ਵਾਲੇ ਦਿਨ ਨਿਊਜ਼ੀਲੈਂਡ ਵਿਚ ਮੌਜੂਦ ਹੋਣਾ ਜ਼ਰੂਰੀ ਨਿਊਜ਼ੀਲੈਂਡ ‘ਚ ਤਿੰਨ ਸਾਲ ਜਾਂ ਇਸ ਤੋਂ ਵੱਧ ਸਮੇਂ ਦੀ ਰਿਹਾਇਸ਼ ਹੋਵੇ ਜਾਂ ਘੱਟੋ-ਘੱਟ ਤਨਖਾਹ 27 ਡਾਲਰ ਪ੍ਰਤੀ ਘੰਟਾ ਦੀ ਦਰ ‘ਤੇ ਜਾਂ ਜਾਂ ਲੌਗ ਟਰਮ ਸਕਿਲ ਸ਼ੌਰਟੇਜ ਲਿਸਟ ਮੁਤਾਬਕ ਕੰਮ ਕਰ ਰਿਹਾ/ਰਹੀ ਹੋਵੇ ਜਾਂ ਪੇਸ਼ਾਵਰ ਰਜਿਸਟਰੇਸ਼ਨ (ਜਿਵੇਂ ਟੀਚਿੰਗ,ਨਰਸਿੰਗ) ਦਾ ਪਾਤਰ ਹੋਵੇ

ਜਾਂ ਹੈੱਲਥ ਅਤੇ ਐਜੂਕੇਸ਼ਨ ਸੈਕਟਰ ‘ਚ ਨੌਕਰੀ ਹੋਵੇਜਾ ਪ੍ਰਾਇਮਰੀ ਇੰਡਸਟਰੀ (ਡੇਅਰੀ ,ਫਾਰਮਿੰਗ ਆਦਿ) ਦੇ ਵਿਸ਼ੇਸ਼ ਰੋਲ ਵਿਚਜਿਹੜੇ ਵੀਜ਼ਾ ਧਾਰਕ ਨਿਊਜੀਲੈੰਡ ਵਿਚ critical workers ਦੇ ਤੌਰ ‘ਤੇ 6 ਮਹੀਨੇ ਜਾਂ ਉਸ ਤੋਂ ਵਧੇਰੇ ਸਮੇਂ ਲਈ ਕੰਮ ਕਰ ਰਹੇ ਹੋਣ 31 ਜੁਲਾਈ 2022 ਤੱਕ।ਵੀਜ਼ਾ ਧਾਰਕ ਆਪਣੇ ਪਾਰਟਨਰਜ਼ ਅਤੇ ਡਿਪੈਨਡਟਜ ਨੂੰ ਵੀ ਆਪਣੀ ਐਪਲੀਕੇਸ਼ਨ ਵਿਚ ਸ਼ਾਮਿਲ ਕਰ ਸਕਣਗੇ।ਐਪਲੀਕੇਂਟਸ ਨੂੰ ਹੈੱਲਥ ਸਰਟੀਫਿਕੇਟ, ਪੁਲਸ ਕਲੀਅਰੈਂਸ, ਸਕਿਉਰਟੀ ਚੈੱਕ, ਗੁੱਡ ਕਰੈਕਟਰ ਵਰਗੇ ਮਾਪਦੰਡ ਪਹਿਲਾਂ ਵਾਗੂੰ ਹੀ ਪੂਰੇ ਕਰਨੇ ਪੈਣਗੇ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

ਕੈਪਟਨ ਦਾ ਕਾਂਗਰਸ ਛੱਡਣ ਦਾ ਵੱਡਾ ਐਲਾਨ,BJP ਬਾਰੇ ਬੋਲ ਦਿਤੀ ਇਹ ਵੱਡੀ ਗੱਲ,ਕੀਤਾ ਵੱਡਾ ਧਮਾਕਾ

ਵੱਡੀ ਖਬਰ ਆ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਲਈ ਜਾਣਕਾਰੀ ਅਨੁਸਾਰ ਕੈਪਟਨ ਨੇ ਕੀਤਾ ਕਾਂਗਰਸ ਛੱਡਣ ਦਾ ਐਲਾਨ BJP ਚ ਹੋ ਸਕਦੀ ਹੈ ਜਲਦੀ ਐਂਟਰੀ ਤੇ ਖੇਤੀ ਕਾਨੂੰਨਾਂ ਦਾ ਹੋ ਸਕਦਾ ਪੱਕਾ ਹੱਲ। ਜਾਣਕਾਰੀ ਅਨੁਸਾਰ ਪੰਜਾਬ ਦੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰ ਸਰਕਾਰ ਵਿੱਚ ਵੱਡੀ ਜਿੰਮੇਵਾਰੀ ਮਿਲ ਸਕਦੀ ਹੈ। ਉਨ੍ਹਾਂ ਦੇ ਮੁਤਾਬਿਕ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਤ ਤੋਂ ਬਾਅਦ ਹੁਣ ਕੈਪਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਤ ਕਰ ਸਕਦੇ ਹਨ।

ਦੱਸ ਦਈਏ ਕਿ ਬੀਜੇਪੀ ਲੀਡਰ ਗਰੇਵਾਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਪੰਜਾਬ ਅਤੇ ਦੇਸ਼ ਨੂੰ ਕੈਪਟਨ ਦਾ ਲਾਭ ਲੈਣਾ ਚਾਹੀਦਾ ਹੈ। ਕੈਪਟਨ ਨੇਤਾਵਾਂ ਨੂੰ ਸਮਝਾ ਕੇ ਕਿਸਾਨਾਂ ਨੂੰ ਮਨਾਉਣਗੇ। ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰ ਵਿੱਚ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।ਦੱਸ ਦਈਏ ਕਿ ਉਨ੍ਹਾਂ ਕਿਹਾ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਕਰਨਾ ਹੈ ਕਿ ਜਿਸ ਕਾਂਗਰਸ ਪਾਰਟੀ ਨੇ ਉਸਦਾ ਅਪਮਾਨ ਕੀਤਾ ਹੈ ਉਸ ਵਿੱਚ ਰਹਿਣਾ ਹੈ ਜਾਂ ਨਹੀਂ। ਜਾਂ ਫੇਰ ਕੈਪਟਨ ਨੇ ਭਾਜਪਾ ਵਿੱਚ ਸ਼ਾਮਲ ਹੋਣਾ ਹੈ ਜਾਂ ਆਪਣੀ ਪਾਰਟੀ ਬਣਾ ਕੇ ਭਾਜਪਾ ਦੀ ਮਦਦ ਕਰਨੀ ਹੈ।ਦੱਸ ਦਈਏ ਕਿ ਗਰੇਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਸੁਲਝਾ ਸਕਦੇ ਹਨ। ਖੇਤੀ ਕਾਨੂੰਨ ਨੂੰ ਵਾਪਸ ਲੈਣ ਦੇ ਸਵਾਲ ‘ਤੇ ਗਰੇਵਾਲ ਨੇ ਕਿਹਾ ਕਿ ਕੁਝ ਵੀ ਹੋ ਸਕਦਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਦਾਅਵਾ ਕੀਤਾ ਐਮਐਸਪੀ ਲਿਖਤੀ ਰੂਪ ਵਿੱਚ ਵੀ ਦਿੱਤੀ ਜਾ ਸਕਦਾ ਹੈ।

ਦੱਸ ਦਈਏ ਕਿ ਜ਼ਿਕਰਯੋਗ ਹੈ ਕਿ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ। ਜਦਕਿ ਬੁੱਧਵਾਰ ਨੂੰ ਕੈਪਟਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤਾਂ ਚ ਇੰਨਾਂ ਮੁਲਾਕਾਤਾਂ ਨੂੰ ਸਿਆਸੀ ਨਜ਼ਰੀਏ ਤੋਂ ਬਹੁਤ ਮਹੱਤਪੂਰਣ ਸਮਝਿਆ ਜਾ ਰਿਹਾ ਹੈ। ਹੁਣ ਪੰਜਾਬ ਬੀਜੇਪੀ ਆਗੂ ਹਰਜੀਤ ਗਰੇਵਾਲ ਨੇ ਕੈਪਟਨ ਦੇ ਪੀਐੱਮ ਮੋਦਾ ਨਾਲ ਮੁਲਾਕਤ ਕਰਨ ਦੀ ਗੱਲ ਕਹਿ ਕੇ ਰਾਜਨੀਤਕ ਅਟਕਲਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ।ਇਸ ਜਾਣਕਾਰੀ ਬਾਰੇ ਆਪਣੀ ਰਾਇ ਜਰੂਰ ਦਿਉ।

ਕੇਜਰੀਵਾਲ ਸਰਕਾਰ ਨੇ ਦਿੱਤਾ ਪੰਜਾਬ ਨੂੰ ਇਹ ਤੋਹਫ਼ਾ, ਕੰਮ ਕਰਨ ਦੀਆਂ 6 ਗ੍ਰੰਟੀਆਂ ਦਿਤੀਆਂ ਲਿਖ ਕੇ

ਵੱਡੀ ਖਬਰ ਆ ਰਹੀ ਹੈ ਆਮ ਆਦਮੀ ਪਾਰਟੀ ਬਾਰੇ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬੀਆਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੀ ਗਰੰਟੀ ਦਿੱਤੀ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ‘ਆਪ’ ਉੱਪਰ ਵਾਅਦੇ ਕਾਪੀ ਕਰਨ ਦੀ ਗੱਲ ਕਹੀ । ਸੁਖਬੀਰ ਨੇ ਕਿਹਾ ਹੈ ਕਿ ਇਹ ਵਾਅਦੇ ਅਕਾਲੀ ਦਲ ਪਹਿਲਾਂ ਹੀ ਕਰ ਚੁੱਕਾ ਹੈ।

ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬੀਆਂ ਲਈ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਹਰੇਕ ਵਿਅਕਤੀ ਨੂੰ ਮੁਫ਼ਤ ਤੇ ਵਧੀਆ ਅਲਾਜ ਦਿੱਤਾ ਜਾਵੇਗਾ। ਸਾਰੀਆਂ ਦਵਾ ਈਆਂ, ਸਾਰੇ ਟੈਸਟ, ਅਪਰੇਸ਼ਨ ਮੁਫ਼ਤ ਹੋਣਗੇ।ਦੱਸ ਦਈਏ ਕਿ ਕੇਜਰੀਵਾਲ ਨੇ ਲੁਧਿਆਣਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰੀਕੇ ਨਾਲ ਦਿੱਲੀ ਦੇ ਲੋਕਾਂ ਨੂੰ ਮੁਫ਼ਤ ਤੇ ਵਧੀਆ ਇਲਾਜ ਦਿੱਤਾ ਜਾ ਰਿਹਾ ਹੈ, ਉਸੇ ਤਰੀਕੇ ਨਾਲ ਜੇਕਰ ਪੰਜਾਬ ਵਿੱਚ ਆਪ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਤੇ ਵਧੀਆ ਇਲਾਜ ਮੁੱਹਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹੌਸਪੀਟਲ ‘ਚ ਅਲਾਜ ਦੇ ਨਾਂ ਉੱਤੇ ਲੁੱਟ ਹੁੰਦੀ ਹੈ, ਉਹ ਰੁਕੇਗੀ। 10-20 ਲੱਖ ਦਾ ਆਪ੍ਰੇਸ਼ਨ ਵੀ ਮੁਫਤ ਕਰਵਾਇਆ ਜਾਵੇਗਾ।

ਦੱਸ ਦਈਏ ਕਿ ਇਸ ਮੌਕੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਦੇਸ਼ ਦੀ ਰਾਜਨੀਤੀ ਦੀ ਦਸ਼ਾ ਬਦਲਣ ਵਾਲੇ ਹਨ। ਉਨ੍ਹਾਂ ਕਿਹਾ ਕਿ ਵਾਅਦੇ ਤੋਂ ਮੁਕਰਿਆ ਜਾ ਸਕਦਾ ਹੈ ਪਰ ਗਾਰੰਟੀ ਤੋਂ ਨਹੀਂ। ਉਨ੍ਹਾਂ ਕਿਹਾ ਕਿ ਹੁਣ ਤੱਕ ਲੀਡਰ ਲਾਰੇ ਲਾ ਕੇ ਪੰਜਾਬ ਨੂੰ ਲੌਲੀਪੋਪ ਦਿੰਦੇ ਰਹੇ। ਪੰਜਾਬ ਵਿੱਚ ਸਰਕਾਰ ਨਾਮ ਦਾ ਕੁਝ ਨਹੀਂ ਵਿਖਾਈ ਦੇ ਰਿਹਾ।

ਦੱਸ ਦਈਏ ਕਿ ਇਸ ਮੌਕੇ ਕੇਜਰੀਵਾਲ ਦਾ ਇਲਾਜ ਸਬੰਧੀ 6 ਗਾਰੰਟੀਆਂ ਦਾ ਐਲਾਨ ਕੀਤਾ। ਪਹਿਲੀ- ਪੰਜਾਬ ‘ਚ ਹਰ ਕਿਸੇ ਨੂੰ ਮੁਫਤ ਇਲਾਜ ਮਿਲੇਗਾ। ਦੂਜੀ- ਦਵਾਈਆਂ, ਟੈਸਟ, ਅਲਾਜ ਸਭ ਕੁਝ ਮੁਫਤ ਹੋਵੇਗਾ। ਤੀਜੀ- ਪੰਜਾਬ ‘ਚ ਹਰ ਇੱਕ ਦਾ ਹੈੱਲਥ ਕਾਰਡ ਜਾਰੀ ਹੋਵੇਗਾ। ਚੌਥੀ- ਪੰਜਾਬ ਵਿੱਚ 16 ਹਜ਼ਾਰ ਪਿੰਡ ਕਲੀਨਕ ਖੋਲ੍ਹੇ ਜਾਣਗੇ। ਪੰਜਵੀਂ- ਸਰਕਾਰੀ ਹੌਸਪੀਟਲ ਨੂੰ ਠੀਕ ਕੀਤਾ ਜਾਵੇਗਾ। ਵੱਡੇ ਪੱਧਰ ਉੱਤੇ ਨਵੇਂ ਸਰਕਾਰੀ ਹੌਸਪੀਟਲ ਖੋਲੇ ਜਾਣਗੇ।

ਘਰੇ ਆਏ ਬਿਜਲੀ ਵਾਲੇ ਮੀਟਰ ਕੱਟਣ ਤਾਂ ,CM ਚੰਨੀ ਨੇ ਫੋਨ ਤੇ ਆਖੀ ਇਹ ਗੱਲ ,ਪੂਰੇ ਪੰਜਾਬ ਵਿਚ ਹੋਈ ਚਰਚਾ

ਕਾਂਗਰਸ ਪਾਰਟੀ ਵੱਲੋਂ ਜਿੱਥੇ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਥੇ ਹੀ ਚਰਨਜੀਤ ਸਿੰਘ ਚੰਨੀ ਵੱਲੋਂ 20 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਸਹੁੰ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਦੇ ਕੰਮਾਂ ਨੂੰ ਇਮਾਨਦਾਰੀ ਨਾਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜਿੱਥੇ ਉਨ੍ਹਾਂ ਵੱਲੋਂ ਆਮ ਲੋਕਾਂ ਵਿਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਜਾ ਰਿਹਾ ਹੈ। ਉਥੇ ਹੀ ਵੱਖ-ਵੱਖ ਜਗ੍ਹਾ ਤੇ ਜਾ ਕੇ ਗੁਰੂ ਦਾ ਸ਼ੁਕਰਾਨਾ ਵੀ ਅਦਾ ਕੀਤਾ ਗਿਆ ਹੈ। ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੇ ਐਲਾਨ ਕੀਤੇ ਗਏ ਹਨ ਜਿਸ ਦਾ ਫਾਇਦਾ ਪੰਜਾਬ ਦੇ ਲੋਕਾਂ ਨੂੰ ਹੋ ਸਕੇ।

ਪੰਜਾਬ ਦੇ ਮੁੱਖ ਮੰਤਰੀ ਦਾ ਨਾਮ ਲੈ ਕੇ ਅਜਿਹਾ ਕੰਮ ਹੋਇਆ ਹੈ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਨਹੀਂ ਗਿਆ ਸੀ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਪੰਜਾਬ ਦੇ ਮੁੱਖ ਮੰਤਰੀ ਵੱਲੋ ਆਪਣੇ ਅਹੁੱਦੇ ਤੇ ਬਿਰਾਜਮਾਨ ਹੋਣ ਤੋਂ ਬਾਅਦ ਗਰੀਬ ਪਰਿਵਾਰਾਂ ਦੇ ਪਿੰਡਾਂ ਵਿੱਚ ਬਿਜਲੀ ਦੇ ਬਿੱਲ ਅਤੇ ਪਾਣੀ ਦੇ ਬਿੱਲ ਮੁਆਫ਼ ਕੀਤੇ ਗਏ ਸਨ। ਉਥੇ ਹੀ ਇਹ ਵੀ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਕਿਸੇ ਵੀ ਗ਼ਰੀਬ ਪਰਿਵਾਰ ਦਾ ਬਿਜਲੀ ਦਾ ਕੁਨੈਕਸ਼ਨ ਨਹੀਂ ਕੱਟਿਆ ਜਾਵੇਗਾ। ਅਜਿਹਾ ਹੀ ਇਕ ਮਾਮਲਾ ਇੱਕ ਪਿੰਡ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਬਿਜਲੀ ਮੁਲਾਜ਼ਮਾਂ ਵੱਲੋਂ ਇਕ ਗਰੀਬ ਪਰਿਵਾਰ ਦਾ ਬਿਜਲੀ ਦਾ ਕੁਨੈਕਸ਼ਨ ਕੱਟਿਆ ਗਿਆ।

ਜਿਸ ਤੋਂ ਬਾਅਦ ਬਿਜਲੀ ਵਿਭਾਗ ਦੇ ਇਸ ਕਰਮਚਾਰੀ ਦੀ ਸਾਰੇ ਪਿੰਡ ਦੇ ਲੋਕਾਂ ਵੱਲੋਂ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਸ਼ਿਕਾਇਤ ਕਰਨ ਦਾ ਆਖਿਆ ਗਿਆ। ਉਸ ਬਿਜਲੀ ਕਰਮਚਾਰੀ ਵੱਲੋਂ ਪਿੰਡ ਵਾਸੀਆਂ ਦੀ ਜੇ ਈ ਨਾਲ ਗੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਿੰਡ ਵਾਸੀਆਂ ਵੱਲੋਂ ਮੁੜ ਤੋਂ ਬਿਜਲੀ ਦਾ ਕੁਨੈਕਸ਼ਨ ਬਹਾਲ ਕਰਨ ਦੀ ਮੰਗ ਕੀਤੀ ਗਈ। ਜਿਸ ਤੋਂ ਬਾਅਦ ਗਰੀਬ ਪਰਵਾਰ ਦਾ ਕਲੈਕਸ਼ਨ ਮੁੜ ਬਹਾਲ ਕਰ ਦਿੱਤਾ ਗਿਆ। ਉਸ ਪਰਵਾਰ ਦੀ ਗਰੀਬ ਔਰਤ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਸੀ ਕਿ ਉਸ ਵੱਲੋਂ ਕਿਸ਼ਤਾਂ ਵਿੱਚ ਸਾਰਾ ਬਿੱਲ ਅਦਾ ਕਰ ਦਿੱਤਾ ਜਾਵੇਗਾ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਗਏ ਆਦੇਸ਼ਾਂ ਦੇ ਕਾਰਨ ਹੀ ਇਸ ਗਰੀਬ ਪਰਵਾਰ ਦਾ ਬਿਜਲੀ ਦਾ ਕੁਨੈਕਸ਼ਨ ਕੱਟ ਹੋਣ ਤੋਂ ਬਚ ਗਿਆ ਹੈ। ਉਥੇ ਹੀ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਘਟਨਾ ਕਿਸ ਜਗ੍ਹਾ ਦੀ ਹੈ। ਉਥੇ ਹੀ ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਵੱਲੋ ਐੱਸ ਸੀ ਤੇ ਬੀਪੀਐਲ ਪਰਿਵਾਰਾਂ ਨੂੰ 200 ਯੂਨਿਟ ਤੋਂ ਵਧਾ ਕੇ 300 ਯੂਨਿਟ ਵੀ ਮੁਫ਼ਤ ਕੀਤੇ ਗਏ ਹਨ।

ਅਫਸਾਨਾ ਖਾਨ ਬਾਰੇ ਆਈ ਇਹ ਮਾੜੀ ਖ਼ਬਰ ,ਅਟੈਕ ਤੋਂ ਬਾਦ ਇਹ ਗੱਲ ਦਾ ਲੱਗਿਆ ਝਟਕਾ

ਹਰ ਸਾਲ ਬਿੱਗ ਬੌਸ ਸ਼ੋਅ ਦੇ ਫੈਨਜ਼ ਦੇ ਵੱਲੋਂ ਬਿੱਗ ਬੌਸ ਦੇ ਆਉਣ ਦਾ ਇੰਤਜ਼ਾਰ ਕੀਤਾ ਜਾਂਦਾ ਹੈ । ਦਰਸ਼ਕਾਂ ਦੇ ਵੱਲੋਂ ਇਸ ਸ਼ੋਅ ਨੂੰ ਬਹੁਤ ਸਾਰਾ ਪਿਆਰ ਦਿੱਤਾ ਜਾਂਦਾ ਹੈ । ਇਸ ਸ਼ੋਅ ਵਿਚ ਵੱਖ ਵੱਖ ਪ੍ਰਸਿੱਧ ਹਸਤੀਆਂ ਆਉਂਦੀਆਂ ਹਨ , ਜਿਨ੍ਹਾਂ ਦੇ ਵੱਲੋਂ ਵੱਖ ਵੱਖ ਤਰੀਕਿਆਂ ਦੇ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ । ਇਸੇ ਤੇ ਚੱਲਦੇ ਬਿਗ ਬੌਸ ਪੰਦਰਾਂ ਨੂੰ ਲੈ ਕੇ ਬਿੱਗ ਬੋਸ ਦੇ ਫੈਨਜ਼ ਦੇ ਵਿਚ ਕਾਫੀ ਇਸ ਸ਼ੋਅ ਨੂੰ ਲੈ ਕੇ ਦਿਲਚਸਪੀ ਵੇਖਣ ਨੂੰ ਮਿਲ ਰਹੀ ਹੈ । ਇਸ ਸ਼ੋਅ ਦੇ ਵਿੱਚ ਪੰਜਾਬੀ ਪ੍ਰਸਿੱਧ ਗਾਇਕਾ ਅਫਸਾਨਾ ਖਾਨ ਦੇ ਆਉਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਸੀ । ਪਰ ਬੀਤੇ ਦਿਨੀਂ ਅਫ਼ਸਾਨਾ ਖਾਂਨ ਨੂੰ ਪੈਨਿਕ ਅਟੈਕ ਆਉਣ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਇਸ ਸ਼ੋਅ ਦੇ ਵਿੱਚ ਆਓਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ।

ਜਿਸ ਕਾਰਨ ਅਫਸਾਨਾ ਖ਼ਾਨ ਦੇ ਫੈਨਸ ਦੇ ਵਿਚ ਕਾਫੀ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਸੀ ।ਪਰ ਹੁਣ ਇਸੇ ਵਿਚਕਾਰ ਪੰਜਾਬੀ ਪ੍ਰਸਿੱਧ ਗਾਇਕ ਅਫਸਾਨਾ ਖ਼ਾਨ ਦੇ ਪ੍ਰਸ਼ੰਸਕਾਂ ਦੇ ਲਈ ਇਕ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਕਿ ਹੁਣ ਅਫਸਾਨਾ ਖ਼ਾਨ ਨੇ ਬਿੱਗ ਬੌਸ ਪੰਦਰਾਂ ਦੇ ਵਿੱਚ ਮੁੜ ਤੋਂ ਜਾਣ ਦਾ ਫ਼ੈਸਲਾ ਕੀਤਾ ਹੈ । ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੋਟਲ ਚ ਕੁਆਰਟੀਨ ਦੌਰਾਨ ਅਫਸਾਨਾ ਖਾਨ ਨੂੰ ਪੈਨਿਕ ਅਟੈਕ ਆ ਗਿਆ ਸੀ । ਜਿਸ ਤੋਂ ਬਾਅਦ ਅਫਸਾਨਾ ਖਾਨ ਨੇ ਮੈਡੀਕਲ ਰਿਪੋਰਟ ਦੇ ਆਧਾਰ ਤੇ ਇਸ ਸ਼ੋਅ ਵਿਚ ਜਾਣ ਤੋਂ ਆਪਣੇ ਹੱਥ ਖੜ੍ਹੇ ਕਰ ਦਿੱਤੇ ਸਨ । ਪਰ ਹੁਣ ਬਿੱਗ ਬੌਸ ਦੇ ਵਿਚ ਅਫਸਾਨਾ ਖ਼ਾਨ ਨੇ ਮੁੜ ਤੋਂ ਜਾਣ ਦਾ ਫ਼ੈਸਲਾ ਕਰ ਲਿਆ ਹੈ ।

ਮੀਡੀਆ ਖ਼ਬਰਾਂ ਤੋਂ ਪਤਾ ਚੱਲਿਆ ਹੈ ਕਿ ਅਫਸਾਨਾ ਖ਼ਾਨ ਨੇ ਮੁੜ ਤੋਂ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ ਵਿੱਚ ਹਿੱਸਾ ਲੈਣ ਦਾ ਫ਼ੈਸਲਾ ਕੀਤਾ ਹੈ। ਜਿਸ ਦੇ ਚਲਦੇ ਹੁਣ ਉਹ ਜਲਦ ਹੀ ਪੰਜਾਬ ਤੋਂ ਮੁੰਬਈ ਵਾਪਸ ਆਵੇਗੀ । ਸੂਤਰਾਂ ਦੇ ਹਵਾਲੇ ਤੋਂ ਖਬਰਾਂ ਮਿਲ ਰਹੀਆਂ ਹਨ ਕਿ ਅਫਸਾਨਾ ਖ਼ਾਨ ਅੱਜ ਰਾਤ ਤਕ ਮੁੰਬਈ ਪਹੁੰਚ ਜਾਵੇਗੀ ਤੇ ਇਸ ਸ਼ੋਅ ਦੇ ਬਾਕੀ ਪ੍ਰਤੀਯੋਗੀਆਂ ਦੇ ਨਾਲ ਜੁੜ ਜਾਵੇਗੀ । ਉੱਥੇ ਹੀ ਬਿੱਗ ਬੌਸ ਪੰਦਰਾਂ ਦੇ ਸ਼ੋਅ ਨਾਲ ਜੁੜੇ ਇਕ ਸੂਤਰ ਦਾ ਕਹਿਣਾ ਹੈ ਕਿ ਇਹ ਸੱਚ ਹੈ ਕਿ ਅਫਸਾਨਾ ਖ਼ਾਨ ਨੇ ਡਾਕਟਰੀ ਰਿਪੋਰਟ ਦੇ ਆਧਾਰ ਤੇ ਬਿੱਗ ਬੌਸ ਪੰਦਰਾਂ ਦੇ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਸੀ ।

ਉਸ ਨੂੰ ਡਾਕਟਰਾਂ ਨੇ ਆਰਾਮ ਕਰਨ ਦੀ ਸਲਾਹ ਦਿੱਤੀ ਸੀ । ਅਤੇ ਬਿੱਗ ਬੌਸ ਦੀ ਟੀਮ ਦੇ ਵੱਲੋਂ ਅਫਸਾਨਾ ਖਾਨ ਦੀ ਥਾਂ ਤੇ ਕਿਸੇ ਹੋਰ ਸੈਲੀਬ੍ਰਿਟੀ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਸੀ। ਪਰ ਹੁਣ ਇਕ ਦਿਨ ਬਾਅਦ ਹੀ ਅਫਸਾਨਾ ਖਾਨ ਦੇ ਵੱਲੋਂ ਬਿੱਗ ਬੌਸ ਪੰਦਰਾਂ ਚ ਮੁੜ ਤੋਂ ਅਹੁਦਾ ਫ਼ੈਸਲਾ ਕਰ ਲਿਆ ਗਿਆ ਹੈ । ਜਿਸ ਦੇ ਚਲਦੇ ਬਿਗ ਬਾਸ ਦੀ ਟੀਮ ਦੇ ਵਿਚ ਵੀ ਕਾਫੀ ਖੁਸ਼ੀ ਹੈ ਕਿ ਅਫਸਾਨਾ ਖਾਨ ਥੋਡ਼੍ਹੇ ਸਮੇਂ ਚ ਸ਼ੋਅ ਚ ਵਾਪਸ ਆ ਗਈ ਹੈ ਤੇ ਉਹ ਅੱਜ ਰਾਤ ਮੁੰਬਈ ਪਹੁੰਚ ਜਾਵੇਗੀ ।

CM ਚੰਨੀ ਤੇ ਨਵਜੋਤ ਸਿੰਘ ਸਿੱਧੂ ਦੀ ਜਦੋ ਹੋਈ ਮੀਟਿੰਗ ,ਤਾਂ ਨਵਜੋਤ ਸਿੰਘ ਸਿੱਧੂ ਨੇ ਸ਼ਰੇਆਮ ਆਖੀ ਇਹ ਗੱਲ

ਨਵਜੋਤ ਸਿੰਘ ਸਿੱਧੂ ਦੁਆਰਾ ਪੰਜਾਬ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਵਿੱਚ ਉਥਲ ਪੁਥਲ ਮਚੀ ਹੋਈ ਹੈ। ਨਵਜੋਤ ਸਿੰਘ ਸਿੱਧੂ ਦੁਆਰਾ ਕੁਝ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਦੇ ਨਾਲ ਨਾਲ ਏ ਜੀ ਅਤੇ ਡੀ ਜੀ ਪੀ ਦੀ ਨਿਯੁਕਤੀ ਤੇ ਇਤਰਾਜ਼ ਜਤਾਇਆ ਗਿਆ ਸੀ। ਸਿੱਧੂ ਨੂੰ ਮਨਾਉਣ ਲਈ ਕਈ ਮੰਤਰੀਆਂ ਦੁਆਰਾ ਕੋਸ਼ਿਸ਼ ਕੀਤੀ ਜਾ ਰਹੀ ਸੀ। ਹਾਈ ਕਮਾਨ ਨੇ ਮਾਮਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਛੱਡ ਦਿੱਤਾ ਸੀ।

ਮੁੱਖ ਮੰਤਰੀ ਨੇ 2 ਦਿਨ ਤੋਂ ਬਾਅਦ ਇਸ ਮਸਲੇ ਦੇ ਹੱਲ ਹੋਣ ਦੀ ਉਮੀਦ ਜਤਾਈ ਸੀ। ਅੱਜ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਬੈਠਕ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲੀ ਮੀਟਿੰਗ ਵਿੱਚ ਸੀਨੀਅਰ ਲੀਡਰ ਲਾਲ ਸਿੰਘ, ਕੁਲਜੀਤ ਸਿੰਘ ਨਾਗਰਾ, ਸੁੱਖ ਸਰਕਾਰੀਆ, ਪਰਗਟ ਸਿੰਘ ਅਤੇ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਗੱਲਬਾਤ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਜੇਕਰ ਗੱਲ ਸਹੀ ਦਿਸ਼ਾ ਵੱਲ ਤੁਰਦੀ ਹੈ ਤਾਂ ਬਾਅਦ ਵਿੱਚ ਸਿੱਧੂ ਅਤੇ ਮੁੱਖ ਮੰਤਰੀ ਦੋਵਾਂ ਦੀ ਮੀਟਿੰਗ ਹੋ ਸਕਦੀ ਹੈ।

ਜਿਸ ਵਿੱਚ ਕੋਈ ਅਹਿਮ ਫੈਸਲਾ ਲਿਆ ਜਾ ਸਕਦਾ ਹੈ। ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਇੱਕ ਟਵੀਟ ਕੀਤਾ। ਜਿਸ ਵਿੱਚ ਉਹ ਲਿਖਦੇ ਹਨ ਕਿ 2015 ਵਿੱਚ ਬਾਦਲ ਸਰਕਾਰ ਸਮੇਂ ਬੇਅਦਬੀ ਮਾਮਲੇ ਤੇ ਜੋ ਐੱਸ ਆਈ ਟੀ ਬਣੀ ਸੀ, ਉਸ ਦੇ ਮੁਖੀ ਇਕਬਾਲਪ੍ਰੀਤ ਸਿੰਘ ਸਹੋਤਾ ਸਨ। ਉਨ੍ਹਾਂ ਨੇ 2 ਬੇਕਸੂਰ ਨੌਜਵਾਨਾਂ ਨੂੰ ਦੋਸ਼ੀ ਗਰਦਾਨ ਦਿੱਤਾ ਸੀ ਅਤੇ ਬਾਦਲਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ। 2018 ਵਿਚੋਂ ਕੁਝ ਮੰਤਰੀਆਂ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਦੋਵੇਂ ਨੌਜਵਾਨਾਂ ਨੂੰ ਇਨਸਾਫ ਦਿਵਾਉਣ ਲਈ ਸਾਥ ਦੇਣ ਦਾ ਭਰੋਸਾ ਦਿੱਤਾ ਸੀ।

ਸਿੱਧੂ ਦੇ ਇਸ ਟਵੀਟ ਨੂੰ ਹਰ ਕੋਈ ਆਪਣੇ ਤੌਰ ਤੇ ਲੈ ਰਿਹਾ ਹੈ। ਕੋਈ ਕਹਿ ਰਿਹਾ ਹੈ ਕਿ ਸਿੱਧੂ ਦੇ ਰੌਂਅ ਵਿੱਚ ਨਰਮੀ ਨਹੀਂ ਆਈ ਅਤੇ ਮਸਲੇ ਦਾ ਹੱਲ ਨਿਕਲਣਾ ਸੌਖਾ ਨਹੀਂ। ਕਈ ਲੋਕਾਂ ਦਾ ਨਜ਼ਰੀਆ ਇਹ ਹੈ ਕਿ ਸਿੱਧੂ ਨੇ ਇਸ ਸਮੇਂ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਅਤੇ ਏ ਜੀ ਦੀ ਨਿਯੁਕਤੀ ਦਾ ਜ਼ਿਕਰ ਨਹੀਂ ਕੀਤਾ। ਉਨ੍ਹਾਂ ਨੇ ਸਿਰਫ ਡੀ ਜੀ ਪੀ ਦੀ ਹੀ ਗੱਲ ਕੀਤੀ ਹੈ। ਇਸ ਲਈ ਹੋ ਸਕਦਾ ਹੈ ਡੀ ਜੀ ਪੀ ਦੇ ਮਾਮਲੇ ਤੇ ਸਿੱਧੂ ਦੀ ਸੰਤੁਸ਼ਟੀ ਕਰਵਾ ਕੇ ਮਸਲਾ ਹੱਲ ਕਰ ਲਿਆ ਜਾਵੇ। ਹਰ ਕੋਈ ਆਪਣੇ ਅੰਦਾਜੇ ਲਗਾਉਂਦਾ ਹੈ। ਮੀਟਿੰਗ ਦੇ ਕੀ ਸਿੱਟੇ ਨਿਕਲਦੇ ਹਨ? ਇਹ ਤਾਂ ਮੀਟਿੰਗ ਖ਼ਤਮ ਹੋਣ ਤੇ ਹੀ ਪਤਾ ਲੱਗੇਗਾ।

ਅਨੀਤਾ ਦੇਵਗਨ ਨੇ ਪਾਈ ਆਪਣੀ ਜਵਾਨੀ ਵੇਲੇ ਦੀ ਤਸਵੀਰ ਤਾ

ਅਨੀਤਾ ਦੇਵਗਨ (Anita Devgan) ਕਿਸੇ ਪਛਾਣ ਦੇ ਮੁਹਤਾਜ਼ ਨਹੀਂ ਹਨ । ਉਨ੍ਹਾਂ ਨੇ ਕਈ ਹਿੱਟ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਆਪਣੇ ਬਹਿਤਰੀਨ ਕੰਮ ਦੇ ਲਈ ਉਨ੍ਹਾਂ ਨੂੰ ਪੀਟੀਸੀ ਪੰਜਾਬੀ ਅਵਾਰਡ 2020 ‘ਚ ਫ਼ਿਲਮ ‘ਜੱਦੀ ਸਰਦਾਰ’ ਲਈ ਬੈਸਟ ਸਪੋਟਿੰਗ ਐੱਕਟਰੈੱਸ ਦਾ ਅਵਾਰਡ ਮਿਲਿਆ ਸੀ। ਏਨਾਂ ਦਿਨੀਂ ਅਨੀਤਾ ਦੇਵਗਨ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਇਸ ਵਾਰ ਉਨ੍ਹਾਂ ਨੇ ਆਪਣੀ ਸਕੂਲ ਪੜ੍ਹਦਿਆਂ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ।ਇਸ ਪੁਰਾਣੀ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਹੈ ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਉਹ ਗਿਆਰਵੀਂ ਕਲਾਸ ਚ ਪੜ੍ਹਦੀ ਸੀ ਤੇ ਇਹ ਪਹਿਲੀ ਤਸਵੀਰ ਜੋ ਉਨ੍ਹਾਂ ਨੇ ਵੱਡੇ ਹੋ ਕਿ ਖਿੱਚਵਾਈ ਸੀ। ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਵੀ ਜੰਮ ਕੇ ਕਮੈਂਟ ਕਰ ਰਹੇ ਨੇ। ਐਕਟਰ ਕਰਮਜੀਤ ਅਨਮੋਲ ਨੇ ਕਮੈਂਟ ਕਰਕੇ ਕਿਹਾ ਹੈ ਕਿ ਤੁਸੀਂ ਤਾਂ ਬਲੈਕ ਐਂਡ ਵ੍ਹਾਈਟ ਜ਼ਮਾਨੇ ਦੇ ਹੋ’ ।

ਗਾਇਕ ਜਸਬੀਰ ਜੱਸੀ ਨੇ ਕਿਹਾ ਕਿ ਇੱਥੇ ਤਾਂ ਬੜੇ ਭੋਲੇ ਲੱਗ ਰਹੇ ਹੋ। ਦ੍ਰਿਸ਼ਟੀ ਗਰੇਵਾਲ ਨੇ ਹਾਰਟ ਵਾਲਾ ਇਮੋਜ਼ੀ ਪੋਸਟ ਕੀਤਾ ਹੈ। ਇਸ ਤੋਂ ਇਲਾਵਾ ਕਈ ਹੋਰ ਕਲਾਕਾਰ ਤੇ ਪ੍ਰਸ਼ੰਸਕਾਂ ਦੀਆਂ ਆਪੋ ਆਪਣੀ ਪ੍ਰਤੀਕਿਰਿਆ ਆ ਰਹੀਆਂ ਨੇ।ਅਨੀਤਾ ਦੇਵਗਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਦੂਰਦਰਸ਼ਨ ਤੋਂ ਕੀਤੀ ਸੀ ।ਫ਼ਿਲਮਾਂ ‘ਚ ਉਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਅਤੇ ਇਨ੍ਹਾਂ ਕਿਰਦਾਰਾਂ ਨੂੰ ਬਹੁਤ ਹੀ ਬਾਖੂਬੀ ਨਿਭਾਇਆ ਹੈ ।

ਹਾਲ ਹੀ ਅਨੀਤਾ ਦੇਵਗਨ ਪੁ-ਆ-ੜਾ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।ਅਨੀਤਾ ਦੇਵਗਨ ਇਸ ਤਰਾਂ ਦੇ ਅਦਾਕਾਰ ਹਨ ਕਿ ਓਹਨਾ ਦੀ ਐਕਟਿੰਗ ਦਾ ਹਰ ਕੋਈ ਦੀਵਾਨਾ ਹੈ ਹਰ ਤਰਾਂ ਦੇ ਰੋਲ ਦੇ ਵਿਚ ਅਨੀਤਾ ਬਿਲਕੁਲ ਖੂਬ ਜਾਂਦੇ ਹਨ ਤੇ ਉਸ ਕਿਰਦਾਰ ਨੂੰ ਬਾਖੂਬੀ ਨਿਭਾਉਂਦੇ ਹਨ |ਬਹੁਤ ਜਿਆਦਾ ਰੋਲ ਅਨੀਤਾ ਦੇਵਗਨ ਨੇ ਮਾਂ ਦੇ ਕੀਤੇ ਹਨ ਤੇ ਹਨ ਨੂੰ ਬਾਖੂਬੀ ਨਿਭਾਇਆ ਵੀ ਹੈ |

ਭੂਤਾਂ ਭਰੇਤਾਂ ਦਾ ਵੱਡਾ ਰਾਜ ਖੁੱਲਿਆ , ਵਿਗਿਆਨੀਆਂ ਨੇ ਲਭਿਆ ਨਰਕ ਦਾ ਰਸਤਾ

ਯਮਨ ਦੇ ਮਾਰੂਥਲ ਦੇ ਮੱਧ ਵਿੱਚ ਇੱਕ ਅਜਿਹਾ ‘ਖੂਹ’ ਹੈ, ਜੋ ਲੰਮੇ ਸਮੇਂ ਤੋਂ ਰਹੱਸਮਈ ਰਿਹਾ ਹੈ। ਯਮਨ ਦੇ ਬਰਹੂਤ ਵਿੱਚ ਸਥਿਤ ਇਸ ਖੂਹ ਨੂੰ ‘ਨਰਕ ਦਾ ਖੂਹ’ ਕਿਹਾ ਜਾਣ ਲੱਗਾ। ਹੁਣ ਓਮਾਨ ਤੋਂ 8 ਲੋਕਾਂ ਦੀ ਟੀਮ ਇਸ ਦੇ ਹੇਠਾਂ ਉਤਰ ਗਈ ਹੈ ਅਤੇ ਵੇਖਿਆ ਹੈ ਕਿ ਇਸ ਰਹੱਸਮਈ ਟੋਏ ਵਿੱਚ ਕੀ ਹੈ।ਇਹ ਕਿਹਾ ਜਾਂਦਾ ਸੀ ਕਿ ਭੂਤਾਂ ਨੂੰ ਇੱਥੇ ਕੈਦ ਕੀਤਾ ਗਿਆ ਸੀ। ਜਿੰਨ ਅਤੇ ਭੂਤ ਇਸ ਦੇ ਅੰਦਰ ਰਹਿੰਦੇ ਹਨ। ਸਥਾਨਕ ਲੋਕ ਇਸ ਬਾਰੇ ਗੱਲ ਕਰਨ ਤੋਂ ਵੀ ਝਿਜਕਦੇ ਹਨ। ਹਾਲਾਂਕਿ, ਸਪੱਸ਼ਟ ਤੌਰ ਤੇ ਟੋਏ ਦੇ ਅੰਦਰ ਕੁਝ ਵੀ ਅਲੌਕਿਕ ਨਹੀਂ ਮਿਲਿਆ. ਵਿਗਿਆਨੀਆਂ ਨੂੰ ਵੱਡੀ ਗਿਣਤੀ ਵਿੱਚ ਸੱਪ ਅਤੇ ਗੁਫਾ ਵਾਲੇ ਮੋਤੀ ਮਿਲੇ।

ਓਮਾਨ ਦੇ ਨੇੜੇ ਪਾਇਆ ਗਿਆ ਇਹ ਖੱਡਾ 30 ਮੀਟਰ ਚੌੜਾ ਅਤੇ 100-250 ਮੀਟਰ ਡੂੰਘਾ ਹੈ। ਯਮਨ ਦੇ ਅਧਿਕਾਰੀ ਲੰਮੇ ਸਮੇਂ ਤੋਂ ਇਹ ਸੋਚਦੇ ਰਹੇ ਕਿ ਇਸ ਵਿਸ਼ਾਲ ਟੋਏ ਦੇ ਹੇਠਾਂ ਕੀ ਹੈ। ਓਮਾਨ ਕੈਵ ਐਕਸਪਲੋਰੇਸ਼ਨ ਟੀਮ (OCET) ਇਸ ਟੋਏ ਵਿੱਚ ਉਤਰੀ ਅਤੇ ਇੱਥੇ ਵੱਡੀ ਗਿਣਤੀ ਵਿੱਚ ਸੱਪ ਪਾਏ ਗਏ। ਇਨ੍ਹਾਂ ਤੋਂ ਇਲਾਵਾ ਕੁਝ ਮਰੇ ਹੋਏ ਜਾਨਵਰ ਅਤੇ ਗੁਫਾ ਮੋਤੀ ਵੀ ਮਿਲੇ ਹਨ।

ਓਮਾਨ ਵਿੱਚ ਜਰਮਨ ਯੂਨੀਵਰਸਿਟੀ ਆਫ਼ ਟੈਕਨਾਲੌਜੀ ਦੇ ਭੂ -ਵਿਗਿਆਨ ਦੇ ਪ੍ਰੋਫੈਸਰ ਮੁਹੰਮਦ ਅਲ ਕਿੰਦੀ ਨੇ ਦੱਸਿਆ ਕਿ ਇੱਥੇ ਸੱਪ ਸਨ, ਪਰ ਜੇ ਤੁਸੀਂ ਉਨ੍ਹਾਂ ਨੂੰ ਪਰੇਸ਼ਾਨ ਨਾ ਕਰੋ, ਤਾਂ ਉਹ ਕੁਝ ਨਹੀਂ ਕਰਦੇ। ਇੱਥੇ ਗੁਫਾ ਦੀਆਂ ਕੰਧਾਂ ਵਿੱਚ ਦਿਲਚਸਪ ਟੈਕਸਟ ਅਤੇ ਸਲੇਟੀ ਅਤੇ ਹਰੇ ਮੋਤੀ ਹਨ, ਜੋ ਵਗਦੇ ਪਾਣੀ ਤੋਂ ਬਣੇ ਹਨ ਮਾਹਰਾ ਦੇ ਭੂ-ਵਿਗਿਆਨਕ ਸਰਵੇਖਣ ਅਤੇ ਖਣਿਜ ਸਰੋਤ ਅਥਾਰਟੀ ਦੇ ਡਾਇਰੈਕਟਰ-ਜਨਰਲ ਸਾਲਾਹ ਬਭੈਰ ਨੇ ਪਹਿਲਾਂ ਦੱਸਿਆ ਸੀ ਕਿ ਇਹ ਖੱਡਾ ਬਹੁਤ ਡੂੰਘਾ ਹੈ ਅਤੇ ਇਸਦੇ ਤਲ ‘ਤੇ ਬਹੁਤ ਘੱਟ ਆਕਸੀਜਨ ਅਤੇ ਹਵਾਦਾਰੀ ਹੈ। ਸਾਲਾਹ ਨੇ ਕਿਹਾ ਕਿ 50 ਮੀਟਰ ਹੇਠਾਂ ਚਲੇ ਗਏ ਹਨ। ਇੱਥੇ ਕੁਝ ਅਜੀਬ ਵੀ ਪਾਇਆ ਗਿਆ ਸੀ ਅਤੇ ਇੱਕ ਬਦਬੂ ਵੀ ਸੀ। ਰੌਸ਼ਨੀ ਇਸ ਟੋਏ ਵਿੱਚ ਡੂੰਘੀ ਪ੍ਰਵੇਸ਼ ਨਹੀਂ ਕਰਦੀ।

ਸਾਲਾਹ ਦਾ ਕਹਿਣਾ ਹੈ ਕਿ ਇਹ ਖੱਡਾ ਲੱਖਾਂ ਸਾਲ ਪੁਰਾਣਾ ਹੈ ਅਤੇ ਇਸ ਨੂੰ ਹੋਰ ਅਧਿਐਨ, ਖੋਜ ਅਤੇ ਜਾਂਚ ਦੀ ਲੋੜ ਹੈ। ਸਾਲਾਹ ਨੇ ਇਸ ਨੂੰ ‘ਰਹੱਸਮਈ ਸਥਿਤੀ’ ਦੀ ਫੋਟੋ ਦੱਸਿਆ ਹੈ।

ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਬਾਰੇ ਮਾੜੀ ਖ਼ਬਰ ,ਗੱਡੀ ਦਾ ਹੋਇਆ ਐਕਸੀ+ਡੈਂਟ

ਕਿਸਾਨਾਂ ਦੇ ਵੱਲੋਂ ਪਿਛਲੇ ਇਕ ਸਾਲ ਤੋਂ ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ ਖੇਤੀਬਾਡ਼ੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ । ਕਿਸਾਨ ਪਿਛਲੇ ਦਸ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ । ਤਾਂ ਜੋ ਸਰਕਾਰ ਦੇ ਲਿਆਂਦੇ ਹੋਏ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤਾ ਜਾ ਸਕੇ । ਪਰ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਲਗਾਤਾਰ ਕਿਸਾਨਾਂ ਪ੍ਰਤੀ ਅੜੀਅਲ ਰਵੱਈਆ ਅਪਨਾਇਆ ਜਾ ਰਿਹਾ ਹੈ । ਜਿੱਥੇ ਪਹਿਲਾਂ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਨਾਲ ਮੀਟਿੰਗਾਂ ਕਰਕੇ ਗੱਲਬਾਤ ਕੀਤੀ ਜਾਂਦੀ ਸੀ । ਪਰ ਸਰਕਾਰ ਦੇ ਵੱਲੋਂ ਹੁਣ ਉਨ੍ਹਾਂ ਮੀਟਿੰਗਾਂ ਦਾ ਦੌਰ ਵੀ ਸਮਾਪਤ ਕਰ ਦਿੱਤਾ ਗਿਆ ਹੈ ਤੇ ਸਰਕਾਰ ਲਗਾਤਾਰ ਆਪਣਾ ਰੁੱਖਾ ਵਤੀਰਾ ਕਿਸਾਨਾਂ ਪ੍ਰਤੀ ਅਪਣਾ ਰਹੀ ਹੈ ।

ਪਰ ਦੂਜੇ ਪਾਸੇ ਕਿਸਾਨਾਂ ਨੂੰ ਹਰ ਵਰਗ ਦੇ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਦੇਸ਼ਵਾਸੀਆਂ ਤੋਂ ਹੀ ਨਹੀਂ , ਬਲਕਿ ਵਿਦੇਸ਼ਾਂ ਤੋਂ ਵੀ ਕਿਸਾਨਾਂ ਦੇ ਅੰਦੋਲਨ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ । ਕਿਸਾਨਾਂ ਦੇ ਸਮਰਥਨ ਵਿੱਚ ਲਗਾਤਾਰ ਹਰ ਵਰਗ ਦੇ ਵੱਲੋਂ ਵੱਧ ਚਡ਼੍ਹ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ । ਇਸ ਵਿਚਕਾਰ ਕਿਸਾਨੀ ਅੰਦੋਲਨ ਦਾ ਵੱਧ ਤੋਂ ਵੱਧ ਸਮਰਥਨ ਕਰਨ ਵਾਲੇ ਗੋਲਡਨ ਹਟ ਵਾਲੇ ਰਾਮ ਸਿੰਘ ਰਾਣਾ ਦੇ ਬਾਰੇ ਹੁਣ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ । ਦਰਅਸਲ ਕਿਸਾਨੀ ਸੰਘਰਸ਼ ਦੇ ਵਿਚ ਵੱਧ ਚਡ਼੍ਹ ਕੇ ਸੇਵਾ ਨਿਭਾਉਣ ਵਾਲੇ ਰਾਮ ਸਿੰਘ ਰਾਣਾ ਦੇ ਵੱਲੋਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਹੈ ।

ਰਾਮ ਸਿੰਘ ਰਾਣਾ ਤੇ ਉਨ੍ਹਾਂ ਦਾ ਬੇਟਾ ਗੱਡੀ ਦੇ ਵਿੱਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ ਤਾਂ ਰਾਸਤੇ ਦੇ ਵਿੱਚ ਦੋ ਟਰੱਕਾਂ ਵਿਚਕਾਰ ਉਨ੍ਹਾਂ ਦੀ ਗੱਡੀ ਦਾ ਦਾ ਐਕਸੀਡੈਂਟ ਹੋ ਗਿਆ । ਜਿਸ ਵਿੱਚ ਉਨ੍ਹਾਂ ਦੀ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ । ਬੇਸ਼ੱਕ ਇਸ ਪੂਰੀ ਘਟਨਾ ਦੌਰਾਨ ਰਾਣਾ ਸਿੰਘ ਰਾਮ ਸਿੰਘ ਰਾਣਾ ਦੀ ਗੱਡੀ ਨੇ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ । ਪਰ ਗਨੀਮਤ ਰਹੀ ਹੈ ਕਿ ਇਸ ਪੂਰੀ ਘਟਨਾ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ।ਇਸ ਘਟਨਾ ਦੇ ਵਾਪਰਨ ਤੋਂ ਬਾਅਦ ਗੋਲਡਨ ਹਟ ਵਾਲੇ ਰਾਮ ਸਿੰਘ ਰਾਣਾ ਦੇ ਵੱਲੋਂ ਇਕ ਵੀਡੀਓ ਬਣਾ ਕੇ ਸਾਂਝੀ ਕੀਤੀ ਗਈ । ਜਿਸ ਤੇ ਵਿਚ ਉਹ ਸਮੁੱਚੇ ਦੇਸ਼ ਵਾਸੀਆਂ ਸਮੇਤ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਨਜ਼ਰ ਆਏ ਕਿ ਉਹ ਵਾਹਨਾਂ ਨੂੰ ਸਾਵਧਾਨੀ ਦੇ ਨਾਲ ਚਲਾਵੇ ਤਾਂ ਜੋ ਵੱਡੀ ਘਟਨਾ ਵਾਪਰਨ ਤੋਂ ਬਚਾਅ ਹੋ ਸਕੇ । ਨਾਲ ਹੀ ਉਨ੍ਹਾਂ ਦੇ ਵੱਲੋਂ ਇਸ ਵੀਡੀਓ ਦੇ ਵਿੱਚ ਆਪਣੀ ਗੱਡੀ ਵੀ ਵਿਖਾਈ ਗਈ ਜੋ ਕਿ ਇਸ ਪੂਰੇ ਹਾਦਸੇ ਦੌਰਾਨ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ ।