ਟੋਰਾਂਟੋ (ਬਿਊਰੋ)- ਕੈਨੇਡਾ ਵਿਚ ਪੜ੍ਹਨ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਬੀਤੇ ਦਿਨ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਕੀਤੇ ਐਲਾਨ ਮੁਤਾਬਕ ਵਿਦੇਸ਼ੀ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਪੂਰੀ ਕਰਨ ਮਗਰੋਂ ਓਪਨ ਵਰਕ ਪਰਮਿਟ ਲੈਣ ਦਾ ਸੌਖਾ ਮੌਕਾ ਮਿਲੇਗਾ। ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੀਆਂ ਰੁਕਾਵਟਾਂ ਕਾਰਨ ਅਜੇ ਦੇਸ਼ ਅਤੇ ਵਿਦੇਸ਼ਾਂ ‘ਚ ਸਫਰ ਕਰਨਾ ਸੁਰੱਖਿਅਤ ਨਹੀਂ ਹੈ ਜਿਸ ਕਰਕੇ ਕੈਨੇਡਾ ‘ਚ ਮਾਨਤਾ ਪ੍ਰਾਪਤ ਵਿੱਦਿਅਕ ਅਦਾਰਿਆਂ ਵਿਚ ਦਾਖਲਾ ਲੈ ਕੇ ਵਿਦੇਸ਼ਾਂ ‘ਚ ਆਪਣੇ ਘਰਾਂ ਤੋਂ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਦੀ ਸਹੂਲਤ ਲਈ ਵਰਕ ਪਰਮਿਟ ਦੀਆਂ ਸ਼ਰਤਾਂ ਦਾ ਲਚਕਦਾਰ ਹੋਣਾ ਜ਼ਰੂਰੀ ਹੈ।
ਉਨ੍ਹਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਸਟੱਡੀ ਪਰਮਿਟ ਦੀ ਅਰਜੀ ਸਵੀਕਾਰ ਕਰਨ ਮਗਰੋਂ ਆਨਲਾਈਨ ਪੜ੍ਹਾਈ ਪੂਰੀ ਕਰਕੇ 31 ਅਗਸਤ, 2022 ਤੱਕ ਕੈਨੇਡਾ ਵਿਚ ਆਉਣ ਵਾਲੇ ਵਿਦਿਆਰਥੀ ਆਪਣਾ ਓਪਨ ਵਰਕ ਪਰਮਿਟ ਲੈਣ ਦੇ ਯੋਗ ਸਮਝੇ ਜਾਣਗੇ। ਹੁਣ ਤੱਕ ਇਹ ਸਮਾਂ ਸੀਮਾ 31 ਦਸੰਬਰ, 2021 ਤੱਕ ਸੀ। ਹਾਲ ਹੀ ਵਿਚ ਨਿਯਮਾਂ ਵਿਚ ਕੀਤੀ ਇਕ ਵੱਖਰੀ ਸੋਧ ਮੁਤਾਬਕ ਕੈਨੇਡਾ ਦੇ ਓਪਨ ਵਰਕ ਪਰਮਿਟ ਲਈ ਯੋਗ ਨਾ ਹੋਣ ਵਾਲੇ ਵਿਦਿਆਰਥੀ ਆਪਣੇ ਪਤੀ ਜਾਂ ਪਤਨੀ ਨੂੰ ਕੈਨੇਡਾ ਵਿਚ ਵਰਕ ਪਰਮਿਟ ‘ਤੇ ਨਹੀਂ ਬੁਲਾ ਸਕਦੇ।
ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ 2021 ਦਾ ਇਮੀਗ੍ਰੇਸ਼ਨ ਕੋਟਾ (401000) ਲਗਭਗ ਪੂਰਾ ਹੋ ਜਾਣ ਕਾਰਨ ਐਕਸਪ੍ਰੈਸ ਐਂਟਰੀ ‘ਚੋਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਅਤੇ ਸਕਿੱਲਡ ਵਰਕਰਜ਼ ਕੈਟੇਗਰੀ ਦੇ ਡਰਾਅ ਕੱਢਣ ‘ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਅਧਿਕਾਰੀਆਂ ਵਲੋਂ ਪਰਮਾਨੈਂਟ ਰੈਜੀਡੈਂਸੀ ਲਈ ਹੁਣ ਤੱਕ ਮਿਲ ਚੁੱਕੀਆਂ ਅਰਜੀਆਂ ਦਾ ਨਿਪਟਾਰਾ ਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ। 2022 ਦੇ ਸ਼ੁਰੂ ‘ਚ ਹਰੇਕ ਦੂਸਰੇ ਹਫ਼ਤੇ ਡਰਾਅ ਨਿਕਲਣੇ ਦੁਬਾਰਾ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ।
ਓਪਨ ਵਰਕ ਪਰਮਿਟ ਲੈਣ ਦੇ ਯੋਗ ਉਨ੍ਹਾਂ ਵਿਦਿਆਰਥੀਆਂ ਨੂੰ ਸਮਝਿਆ ਜਾਵੇਗਾ ਜੋ ਇਸ ਸਮੇਂ ਸੀਮਾ ਤੱਕ ਕੈਨੇਡਾ ਆਉਣਗੇ, ਜੋ ਉਸ ਸਮੇਂ ਤੱਕ ਆਪਣੇ ਦੇਸ਼ ਅੰਦਰ ਰਹਿ ਕੇ ਹੀ ਆਪਣੇ ਘਰ ਤੋਂ ਆਨਲਾਈਨ ਪੜ੍ਹਾਈ ਕਰਨਗੇ। ਉਨ੍ਹਾਂ ਵਿਦਿਆਰਥੀਆਂ ਦੀਆਂ ਅਰਜ਼ੀਆਂ ਨੂੰ ਸਵੀਕਾਰ ਕੀਤਾ ਜਾਵੇਗਾ, ਕੀਤੀ ਗਈ ਇਸ ਸੋਧ ਤੋਂ ਬਾਅਦ ਉਹ ਵਿਦਿਆਰਥੀ ਹੀ ਆਪਣੇ ਪਤੀ, ਪਤਨੀ ਨੂੰ ਕਨੇਡਾ ਨਹੀਂ ਬੁਲਾ ਸਕਣਗੇ ਜੋ ਵਰਕ ਪਰਮਿਟ ਲਈ ਯੋਗ ਨਹੀਂ ਹੋਣਗੇ। ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਇਹ ਐਲਾਨ ਕਰਕੇ ਵਿਦਿਆਰਥੀਆਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਗਈ ਹੈ।
Month: November 2021
ਹੁਣ ਪਰਮੀਸ਼ ਵਰਮਾ ਨੇ ਘੇਰੀ ਕੰਗਨਾ ਰਣੌਤ
ਬਾਲੀਵੁੱਡ ਦੀ ਕੰਟਰੋਵਰਸ਼ੀਅਲ ਕੁਈਨ ਕੰਗਨਾ ਰਣੌਤ ਵੱਲੋਂ ਸੋਸ਼ਲ ਮੀਡੀਆ ‘ਤੇ ਸਿੱਖਾਂ ਖ਼ਿਲਾਫ਼ ਲਗਾਤਾਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਅਜਿਹੇ ‘ਚ ਹਰ ਕੋਈ ਕੰਗਨਾ ਰਣੌਤ ਦੀ ਇਸ ਬਿਆਨਬਾਜ਼ੀ ‘ਤੇ ਆਪੋ-ਆਪਣਾ ਵਿਰੋਧ ਜਤਾ ਰਿਹਾ ਹੈ। ਹੁਣ ਪੰਜਾਬੀ ਅਦਾਕਾਰ ਅਤੇ ਗਾਇਕ ਪਰਮੀਸ਼ ਵਰਮਾ ਨੇ ਵੀ ਇਸ ‘ਤੇ ਆਪਣਾ ਪ੍ਰਤੀਕਰਮ ਦਿੱਤਾ ਹੈ। ਪਰਮੀਸ਼ ਵਰਮਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ਕੁਝ ਲੋਕ ਅਜਿਹੇ ਹਨ, ਜੋ ਆਪਣੇ ਵਰਗੇ ਮੂਰਖ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਸੋਸ਼ਲ ਮੀਡੀਆ ‘ਤੇ ਗੰਦੀਆਂ ਗੱਲਾਂ ਕਰਦੇ ਹਨ। ਉਨ੍ਹਾਂ ਨੇ ਉਸੇ ਸਟੋਰੀ ‘ਚ ਸਾਫ ਕੀਤਾ ਕਿ ਪਰਮੀਸ਼ ਵਰਮਾ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਜ਼ਿਕਰ ਕਰ ਰਹੇ ਸਨ। ਕੰਗਨਾ ਰਣੌਤ ਲਈ ਪਰਮੀਸ਼ ਵਰਮਾ ਨੇ ਲਿਖਿਆ, ”ਮੈਨੂੰ ਤੁਹਾਡੇ ਲਈ ਅਫ਼ਸੋਸ ਹੈ।” ਪਰਮੀਸ਼ ਵਰਮਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇਸ ਗੱਲ ਦਾ ਜ਼ਿਕਰ ਕੀਤਾ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਸਿੱਖਾਂ ਨੂੰ ਮੱਛਰ ਕਹਿ ਕੇ 1984 ‘ਚ ਸਿੱਖਾਂ ਦੀ ਨਸਲਕੁਸ਼ੀ ਦੀ ਤਾਰੀਫ਼ ਕੀਤੀ ਸੀ, ਜਿਸ ਤੋਂ ਬਾਅਦ ਉਹ ਆਲੋਚਨਾ ਅਤੇ ਜਨਤਕ ਪ੍ਰਤੀਕਰਮ ਦਾ ਕੇਂਦਰ ਬਣੀ ਹੋਈ ਹੈ। ਕੰਗਨਾ ਰਣੌਤ ਨੂੰ ਵਿਵਾਦਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿਣਾ ਕੋਈ ਨਵੀਂ ਗੱਲ ਨਹੀਂ ਹੈ। ਅਦਾਕਾਰਾ ਨੂੰ ਟਵਿੱਟਰ ਤੋਂ ਸਥਾਈ ਪਾਬੰਦੀ ਮਿਲੀ ਹੈ ਅਤੇ ਵਿਵਾਦਪੂਰਨ ਬਿਆਨ ਦੇਣ ਲਈ ਉਸ ਦਾ ਅਧਿਕਾਰਤ ਖਾਤਾ ਮੁਅੱਤਲ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਉਸ ਵਿਰੁੱਧ ਐੱਫ. ਆਈ. ਆਰ. ਅਤੇ ਕਾਨੂੰਨੀ ਸ਼ਿਕਾਇਤਾਂ ਦਾ ਇਤਿਹਾਸ ਵੀ ਹੈ। ਦੱਸ ਦਈਏ ਕਿ ਕੰਗਨਾ ਰਣੌਤ ਇਸ ਤੋਂ ਪਹਿਲਾਂ ਵੀ ਕਿਸਾਨਾਂ ਖ਼ਿਲਾਫ਼ ਲਗਾਤਾਰ ਬਿਆਨਬਾਜ਼ੀ ਕਰਦੀ ਰਹੀ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਦੀ ਅਗਵਾਈ ਵਾਲੀ ਦਿੱਲੀ ਵਿਧਾਨ ਸਭਾ ਦੀ ਪੀਸ ਐਂਡ ਹਾਰਮਨੀ ਕਮੇਟੀ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਤਲਬ ਕੀਤਾ ਹੈ। ਪੈਨਲ ਦੇ ਚੇਅਰਪਰਸਨ ਰਾਘਵ ਚੱਢਾ ਨੇ ਵੀਰਵਾਰ ਨੂੰ ਕਿਹਾ ਕਿ ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਅਤੇ ਸਦਭਾਵਨਾ ਕਮੇਟੀ ਨੇ ਕੰਗਨਾ ਨੂੰ ਇੰਟਰਨੈੱਟ ਮੀਡੀਆ ‘ਤੇ ਕਥਿਤ ਨਫ਼ਰਤ ਭਰੀ ਪੋਸਟ ਲਈ ਤਲਬ ਕੀਤਾ ਹੈ।ਪੈਨਲ ਦੁਆਰਾ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਕਮੇਟੀ ਨੇ ਕੰਗਨਾ ਰਣੌਤ ਨੂੰ ਉਸ ਦੁਆਰਾ ਪੋਸਟ ਕੀਤੀ ਕਥਿਤ ਇਤਰਾਜ਼ਯੋਗ ਅਤੇ ਅਪਮਾਨਜਨਕ ਇੰਸਟਾਗ੍ਰਾਮ ਸਟੋਰੀ ਦਾ ਹਵਾਲਾ ਦਿੰਦੇ ਹੋਏ ਸ਼ਿਕਾਇਤਾਂ ਦੇ ਆਧਾਰ ‘ਤੇ 6 ਦਸੰਬਰ ਨੂੰ ਉਸ ਨੂੰ ਤਲਬ ਕਰਨ ਲਈ ਇਕ ਨੋਟਿਸ ਜਾਰੀ ਕੀਤਾ ਹੈ। ਸ਼ਿਕਾਇਤਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਕੰਗਨਾ ਰਣੌਤ ਨੇ ਆਪਣੀ ਸਟੋਰੀ ‘ਚ ਸਿੱਖ ਭਾਈਚਾਰੇ ਨੂੰ ‘ਖਾਲਿਸਤਾਨੀ ਅੱਤਵਾਦੀ’ ਕਰਾਰ ਦਿੱਤਾ ਹੈ। ਇਸ ਨੂੰ ਲੈ ਕੇ ਮੁੰਬਈ ‘ਚ ਕੰਗਨਾ ਰਣੌਤ ਖ਼ਿਲਾਫ਼ ਐੱਫ. ਆਈ. ਆਰ. ਵੀ ਦਰਜ ਹੋ ਚੁੱਕੀ ਹੈ।ਸੰਮਨ ਮੁਤਾਬਕ, ਅਦਾਕਾਰਾ ਕੰਗਨਾ ਰਣੌਤ ਨੂੰ ਅਗਲੇ ਮਹੀਨੇ 6 ਦਸੰਬਰ ਨੂੰ ਦੁਪਹਿਰ 12 ਵਜੇ ਤੱਕ ਦਿੱਲੀ ਵਿਧਾਨ ਸਭਾ ਦੀ ਪੀਸ ਐਂਡ ਹਾਰਮਨੀ ਕਮੇਟੀ ਦੇ ਸਾਹਮਣੇ ਪੇਸ਼ ਹੋਣਾ ਹੋਵੇਗਾ।
ਇਸ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਰਾਘਵ ਚੱਢਾ ਦਾ ਕਹਿਣਾ ਹੈ ਕਿ ਕੰਗਨਾ ਰਣੌਤ ਦਾ ਸਿੱਖਾਂ ਪ੍ਰਤੀ ਬਿਆਨ ਇਤਰਾਜ਼ਯੋਗ ਹੈ, ਇਸ ਲਈ ਸੰਮਨ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਦਰ ਮਾਰਗ ਪੁਲਸ ਸਟੇਸ਼ਨ ਦੇ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਅਨੁਸਾਰ, ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਅਜਿਹੀਆਂ ਪੋਸਟਾਂ ਜਾਣਬੁੱਝ ਕੇ ਪਾਈਆਂ ਗਈਆਂ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਵੀ ਸਾਂਝਾ ਕੀਤਾ ਗਿਆ।
ਸੰਗੀਤ ਜਗਤ ਦੇ ਗੁਰੂ ਬਾਰੇ ਆਈ ਇਹ ਮਾੜੀ ਖ਼ਬਰ
ਇਸ ਦੁਨੀਆਂ ਵਿਚ ਜਿਥੇ ਪਹਿਲਾਂ ਹੀ ਕਰੋਨਾ ਦੀ ਮਾਰ ਹੇਠ ਆਉਣ ਕਾਰਨ ਬਹੁਤ ਸਾਰੀਆਂ ਹਸਤੀਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈਆਂ ਹਨ। ਉਥੇ ਹੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਵੀ ਵੱਖ ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਅਜਿਹੀਆਂ ਸਖਸੀਅਤਾਂ ਹਨ , ਜੋ ਸੜਕ ਹਾਦਸਿਆ, ਬੀਮਾਰੀਆਂ ਅਤੇ ਹੋਰ ਕਾਰਨਾਂ ਦੇ ਚਲਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੀਆ ਹਨ। ਉਨ੍ਹਾਂ ਦੇ ਇਸ ਸੰਸਾਰ ਤੋਂ ਜਾਣ ਨਾਲ ਉਨ੍ਹਾਂ ਦੇ ਵੱਖ-ਵੱਖ ਖੇਤਰਾਂ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ।
ਹੁਣ ਪੰਜਾਬੀ ਸੰਗੀਤ ਜਗਤ ਵਿਚ ਚੋਟੀ ਦੀ ਮਸ਼ਹੂਰ ਸਟਾਰ ਹਸਤੀ ਦੀ ਅਚਾਨਕ ਮੌਤ ਹੋਣ ਕਾਰਨ ਦੇਸ਼ ਵਿਦੇਸ਼ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਪੰਜਾਬ ਵਿੱਚ ਪੰਜਾਬੀ ਸੰਗੀਤ ਜਗਤ ਦੇ ਉੱਘੇ ਸੰਗੀਤਕਾਰ ਸੁਰਿੰਦਰ ਬਚਨ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਸੰਗੀਤਕਾਰ ਸੁਰਿੰਦਰ ਬਚਨ ਦਾ ਦੇਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ। ਜਿਸ ਸਮੇਂ ਉਨ੍ਹਾਂ ਵੱਲੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਿਆ ਗਿਆ ਉਸ ਸਮੇਂ ਉਹ ਆਪਣੇ ਜੱਦੀ ਘਰ ਸੈਕਟਰ 20 ਵਿਖੇ ਸਨ। ਜਿਥੇ ਉਨ੍ਹਾਂ ਆਪਣੇ ਆਖਰੀ ਸਾਹ ਲਏ ਹਨ।
ਅੱਜ ਮੰਗਲਵਾਰ ਨੂੰ ਹੋਏ ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣਦੇ ਹੀ ਪੰਜਾਬੀ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਜਿੱਥੇ ਉਨ੍ਹਾ ਵੱਲੋ ਬੱਬੂ ਮਾਨ ਦੀ ਸਭ ਤੋਂ ਪਹਿਲਾਂ ਆਈ ਮਾਰਕੀਟ ਵਿੱਚ ਕੈਸਟ ਸੱਜਣ ਰੁਮਾਲ ਦੇ ਗਿਆ ਨੂੰ ਵੀ ਸੰਗੀਤ ਦਿੱਤਾ ਗਿਆ ਸੀ। ਮਹਾਨ ਸੰਗੀਤਕਾਰ ਸੁਰਿੰਦਰ ਬਚਨ ਵੱਲੋਂ ਆਪਣਾ ਸੰਗੀਤ ਦੇ ਕੇ ਬਹੁਤ ਸਾਰੀਆਂ ਹਸਤੀਆਂ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਗਿਆ। ਉਨ੍ਹਾਂ ਦੇ ਅੱਜ ਦੇਹਾਂਤ ਹੋਣ ਦੀ ਜਾਣਕਾਰੀ ਪੌਪ ਸਟਾਰ ਬਿੱਲ ਸਿੰਘ ਵੱਲੋਂ ਦਿੱਤੀ ਗਈ ਹੈ ।
ਉਨ੍ਹਾਂ ਦੇ ਦਿਹਾਂਤ ਦੀ ਖਬਰ ਮਿਲਦੇ ਹੀ ਜਿੱਥੇ ਦੇਸ਼-ਵਿਦੇਸ਼ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਉਥੇ ਹੀ ਸੰਗੀਤ ਜਗਤ ਨਾਲ ਜੁੜੀਆ ਹੋਈਆ ਬਹੁਤ ਸਾਰੀਆਂ ਸਖ਼ਸ਼ੀਅਤਾਂ ਵੱਲੋਂ ਉਨ੍ਹਾਂ ਦੇ ਦਿਹਾਂਤ ਉਪਰ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਉਥੇ ਹੀ ਉਨ੍ਹਾਂ ਦੇ ਦੇਹਾਂਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।
ਦੇਵ ਖਰੌੜ ਨੇ ਕੀਤਾ ਵੱਡਾ ਐਲਾਨ
ਸਾਲ 2022 ਨੂੰ ਆਫੀਸ਼ੀਅਲ ਤੌਰ ‘ਤੇ ਪੰਜਾਬੀ ਅਦਾਕਾਰ ਦੇਵ ਖਰੌੜ ਨੇ ਆਪਣੀ ਇੱਕ ਹੋਰ ਫ਼ਿਲਮ ਦੇ ਸੀਕਵਲ ਦਾ ਐਲਾਨ ਕਰ ਦਿੱਤਾ ਹੈ, ਜਿਸ ਤੋਂ ਬਾਅਦ ਜੇਕਰ ਇਹ ਕਿਹਾ ਜਾਵੇ ਕਿ ਇਹ ਸਾਲ ਦੇਵ ਖਰੋੜ ਦੀਆਂ ਫ਼ਿਲਮਾਂ ਦੇ ਸੀਕਵਲ ਦਾ ਸਾਲ ਹੈ ਤਾਂ ਇਸ ‘ਚ ਕੁਝ ਗਲਤ ਨਹੀਂ ਹੋਵੇਗਾ। ਦੱਸ ਦਈਏ ਕਿ ਦੇਵ ਖਰੌੜ ਕੋਲ ‘ਡਾਕੂਆਂ ਦਾ ਮੁੰਡਾ’, ‘ਸ਼ਰੀਕ’ ਤੇ ਫ਼ਿਲਮ ‘ਬਲੈਕੀਆ’ ਦੇ ਸੀਕਵਲ ਹਨ, ਜੋ ਸਾਲ 2022 ‘ਚ ਥੀਏਟਰ ‘ਚ ਰਿਲੀਜ਼ ਹੋਣ ਲਈ ਤਿਆਰ ਹਨ। ਹੁਣ ਇਸ ਲਿਸਟ ‘ਚ ਇੱਕ ਹੋਰ ਨਵਾਂ ਨਾਂ ਜੁੜਿਆ ਹੈ, ਉਹ ਹੈ ‘ਰੁਪਿੰਦਰ ਗਾਂਧੀ’ ਸੀਰੀਜ਼ ਦਾ ਤੀਜਾ ਭਾਗ। ਦੇਵ ਖਰੌੜ ਨੇ ਆਫੀਸ਼ੀਅਲੀ ‘ਰੁਪਿੰਦਰ ਗਾਂਧੀ ਦਿ ਗੈਂਗਸਟਰ’ ਦੇ ਤੀਸਰੇ ਭਾਗ ਦਾ ਐਲਾਨ ਕੀਤਾ ਹੈ, ਜਿਸ ਦਾ ਟਾਈਟਲ ਰੱਖਿਆ ਗਿਆ ਹੈ। ਫ਼ਿਲਮ ‘ਗਾਂਧੀ 3’ ਅਗਲੇ ਸਾਲ 9 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ‘ਗਾਂਧੀ 3’ ਨੂੰ ਡਾਇਰੈਕਟ ਮਨਦੀਪ ਬੈਨੀਪਾਲ ਦੁਆਰਾ ਕੀਤਾ ਜਾਵੇਗਾ। ਇਸ ਨੇ ਇਸ ਤੋਂ ਪਹਿਲਾਂ ‘ਡਾਕੂਆਂ ਦਾ ਮੁੰਡਾ’ ਤੇ ਦੇਵ ਖਰੌੜ ਦੀਆਂ ਕੁਝ ਆਉਣ ਵਾਲੀਆਂ ਫ਼ਿਲਮਾਂ ਨੂੰ ਡਾਇਰੈਕਟ ਕੀਤਾ ਹੈ।
ਰੁਪਿੰਦਰ ਗਾਂਧੀ ਗੈਂਗਸਟਰ? ਇੱਕ ਕਾਲਜ ਦੇ ਸਟੂਡੈਂਟ ਤੇ ਉਸ ਦੇ ਗੈਂਗ ਦੀ ਅਸਲ ਕਹਾਣੀ ‘ਤੇ ਅਧਾਰਤ ਸੀ, ਜੋ ਸੁਪਰ ਹਿੱਟ ਹੋ ਗਈ ਸੀ ਅਤੇ ਇਸ ਦੇ ਸੀਕਵਲ ਦਾ ਨਾਂ ‘ਰੁਪਿੰਦਰ ਗਾਂਧੀ 2 ਦਿ ਰੌਬਿਨਹੁੱਡ’ ਰੱਖਿਆ ਗਿਆ ਸੀ। ਹੁਣ ਤੀਜੇ ਭਾਗ ‘ਗਾਂਧੀ 3’ ਦਾ ਸਮਾਂ ਆ ਗਿਆ ਹੈ। ਇਹ ਆਉਣ ਵਾਲੀ ਫ਼ਿਲਮ ਦੇਵ ਖਰੌੜ ਦੁਆਰਾ ਲਿਖੀ ਗਈ ਹੈ। ਦੇਵ ਖਰੌੜ ਨੇ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਆਫੀਸ਼ੀਅਲ ਪੋਸਟਰ ਸਾਂਝਾ ਕੀਤਾ ਹੈ।
ਦੱਸ ਦਈਏ ਕਿ ਇਸ ‘ਚ ਵੀ ‘ਗਾਂਧੀ’ ਦੀ ਮੁੱਖ ਭੂਮਿਕਾ ਦੇਵ ਖਰੌੜ ਖੁਦ ਨਿਭਾਉਣਗੇ। ਹਾਲਾਂਕਿ ਫ਼ਿਲਮ ‘ਚ ਲੀਡ ਅਦਾਕਾਰਾ ਤੇ ਸਪੋਟਿੰਗ ਕਾਸਟ ਦਾ ਖੁਲਾਸਾ ਹੋਣਾ ਬਾਕੀ ਹੈ। ਇਸ ਦੌਰਾਨ ਦੇਵ ਖਰੌੜ ਕੋਲ ਸਾਲ 2022 ਲਈ ਬਹੁਤ ਕੁਝ ਹੈ। ਮਾਰਚ, ਅਪ੍ਰੈਲ, ਮਈ ਤੇ ਹੁਣ ਸਤੰਬਰ ਦੇ ਮਹੀਨੇ ਦੇਵ ਦੀ ਰਿਲੀਜ਼ ਨੂੰ ਲੈ ਕੇ ਰੁੱਝੇ ਹੋਏ ਹਨ। ਅਗਲੇ ਸਾਲ ਰਿਲੀਜ਼ ਹੋਣ ਵਾਲੀਆਂ ਵੱਡੀਆਂ ਫ਼ਿਲਮਾਂ ਵਿੱਚੋਂ ਦੇਵ ਖਰੌੜ ਦੀਆਂ ਫ਼ਿਲਮਾਂ ਵੀ ਅਹਿਮ ਫ਼ਿਲਮਾਂ ਹੋਣ ਵਾਲੀਆਂ ਹਨ।
ਕਰਮਜੀਤ ਅਨਮੋਲ ਦੇ ਘਰੋ ਆਈ ਵੱਡੀ ਖੁੱਸ਼ਖਬਰੀ
ਪੰਜਾਬ ਦੀ ਫ਼ਿਲਮ ਇੰਡਸਟਰੀ ਬੜੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਹੁਣ ਤਾਂ ਪੰਜਾਬੀ ਕਲਾਕਾਰਾਂ ਨੂੰ ਬਾਲੀਵੁੱਡ ਵਾਲੇ ਵੀ ਆਪਣੀਆਂ ਫਿਲਮਾਂ ਵਿੱਚ ਲੈਣ ਲਈ ਉਤਾਵਲੇ ਰਹਿੰਦੇ ਹਨ। ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਕਲਾਕਾਰ ਸੁਰਖੀਆਂ ਵਿਚ ਚੱਲ ਰਹੇ ਹਨ। ਪਹਿਲਾਂ ਪਰਮੀਸ਼ ਵਰਮਾ ਆਪਣੇ ਵਿਆਹ ਕਰਕੇ ਸੁਰਖੀਆਂ ਵਿਚ ਰਹੇ। ਇਸ ਤੋਂ ਬਾਅਦ ਮਸ਼ਹੂਰ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਤੇ ਪੁੱਤਰ ਪੁਖਰਾਜ ਭੱਲਾ ਦਾ ਵਿਆਹ ਵੀ ਸੁਰਖੀਆਂ ਵਿੱਚ ਰਿਹਾ।
ਪੁਖਰਾਜ ਭੱਲਾ ਅਤੇ ਜਸਵਿੰਦਰ ਭੱਲਾ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਖ਼ੂਬ ਮੁਬਾਰਕਾਂ ਦੇ ਰਹੇ ਸਨ ਕਿ ਇਸ ਵਿਚ ਹੀ ਮੁਬਾਰਕਾਂ ਵਾਲਾ ਦੌਰ ਮਸ਼ਹੂਰ ਪੰਜਾਬੀ ਕਾਮੇਡੀਅਨ ਕਰਮਜੀਤ ਅਨਮੋਲ ਵੱਲ ਸ਼ੁਰੂ ਹੋ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਕਰਮਜੀਤ ਅਨਮੋਲ ਨੂੰ ਮੁਬਾਰਕਾਂ ਉਨ੍ਹਾਂ ਦੇ ਪੁੱਤਰ ਅਰਮਾਨ ਅਨਮੋਲ ਕਰਕੇ ਦਿੱਤੀਆਂ ਜਾ ਰਹੀਆਂ ਹਨ। ਅਰਮਾਨ ਅਨਮੋਲ ਵੀ ਆਪਣੇ ਪਿਤਾ ਕਰਮਜੀਤ ਅਨਮੋਲ ਵਾਂਗ ਹੀ ਐਕਟਿੰਗ ਦੇ ਖੇਤਰ ਵਿੱਚ ਚੰਗਾ ਨਾਮ ਕਮਾ ਰਹੇ ਹਨ। ਅਰਮਾਨ ਨੇ ਆਪਣੇ ਐਸ ਡੀ ਕਾਲਜ ਚੰਡੀਗੜ੍ਹ ਦੇ ਜ਼ੋਨਲ ਯੂਥ ਪ੍ਰੋਗਰਾਮ ਵਿਚ ਹਿੱਸਾ ਲਿਆ ਸੀ।
ਇਸ ਪ੍ਰੋਗਰਾਮ ਵਿੱਚ ਉਨ੍ਹਾਂ ਦੇ ਸਕਿੱਟ ਵਿਚ ਕੀਤੇ ਗਏ ਰੋਲ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ, ਜਿਸ ਲਈ ਉਨ੍ਹਾਂ ਨੂੰ ਇਕ ਖੂਬਸੂਰਤ ਟਰਾਫੀ ਵੀ ਦਿੱਤੀ ਗਈ। ਕਰਮਜੀਤ ਅਨਮੋਲ ਨੇ ਅਰਮਾਨ ਨਾਲ ਇਹ ਟਰਾਫੀ ਫੜ ਕੇ ਇਕ ਤਸਵੀਰ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਸਾਂਝੀ ਕੀਤੀ ਹੈ। ਜਿਸ ਤੋਂ ਬਾਅਦ ਹਰ ਕੋਈ ਕਰਮਜੀਤ ਅਨਮੋਲ ਅਤੇ ਅਰਮਾਨ ਅਨਮੋਲ ਨੂੰ ਮੁਬਾਰਕਾਂ ਦੇ ਰਿਹਾ ਹੈ। ਉਨ੍ਹਾਂ ਦੀ ਇਸ ਪੋਸਟ ਤੇ ਕੁਮੈਂਟ ਕਰਕੇ ਗੁਰਪ੍ਰੀਤ ਘੁੱਗੀ, ਸਮੀਪ ਕੰਗ, ਸਚਿਨ ਆਹੂਜਾ ਤੋਂ ਇਲਾਵਾ ਹੋਰਨਾਂ ਕਈ ਵੱਡੇ ਕਲਾਕਾਰਾਂ ਨੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਹਨ।
ਸਿੱਧੂ ਮੂਸੇਵਾਲੇ ਨੇ ਕਰ ਦਿੱਤਾ ਇਹ ਵੱਡਾ ਐਲਾਨ
ਇਸ ਸਮੇਂ ਪੰਜਾਬ ਦੀ ਸਿਆਸਤ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਉੱਥੇ ਹੀ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਪਾਰਟੀ ਦੀ ਜਿੱਤ ਵਾਸਤੇ ਅੱਡੀ ਚੋਟੀ ਦਾ ਜੋਰ ਲਾਇਆ ਜਾ ਰਿਹਾ ਹੈ। ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਪਹਿਲਾਂ ਹੀ ਕਈ ਜਗ੍ਹਾ ਤੇ ਰੈਲੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਵੱਖ-ਵੱਖ ਚੋਣ ਹਲਕਿਆਂ ਤੋਂ ਆਪਣੇ ਵਿਧਾਇਕਾਂ ਦੇ ਨਾਮ ਵੀ ਘੋਸ਼ਿਤ ਕੀਤੇ ਜਾ ਰਹੇ ਹਨ। ਉਥੇ ਹੀ ਵੋਟਰਾਂ ਨੂੰ ਭਰਮਾਊਣ ਲਈ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਵੱਖ ਵੱਖ ਏਜੰਡੇ ਉਲੀਕੇ ਜਾ ਰਹੇ ਹਨ। ਕਾਂਗਰਸ ਪਾਰਟੀ ਵੱਲੋਂ ਵੀ ਪਿਛਲੇ ਦਿਨੀਂ ਰੈਲੀਆਂ ਦਾ ਆਗਾਜ ਕਰ ਦਿੱਤਾ ਗਿਆ ਹੈ। ਉਥੇ ਹੀ ਪੰਜਾਬ ਦੀ ਸਿਆਸਤ ਵਿਚ ਉਹ ਲੋਕ ਵੀ ਸ਼ਾਮਲ ਹੋ ਰਹੇ ਹਨ ਜਿਨ੍ਹਾਂ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ।
ਹੁਣ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਵੀ ਸਿਆਸਤ ਵਿੱਚ ਆਉਣ ਦੀਆਂ ਖਬਰਾਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸਨ। ਉਥੇ ਹੀ ਹੁਣ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਇੱਕ ਕਰੀਬੀ ਦੋਸਤ ਸੰਨੀ ਮਾਲਤੋ ਵੱਲੋਂ ਇਹਨਾਂ ਅਫਵਾਹਾਂ ਬਾਰੇ ਪੁਸ਼ਟੀ ਕੀਤੀ ਗਈ ਹੈ, ਅਤੇ ਜਿਸ ਵੱਲੋਂ ਸਿੱਧੂ ਮੂਸੇਵਾਲੇ ਦੇ ਸਿਆਸਤ ਵਿੱਚ ਆਉਣ ਉਪਰ ਵੀ ਮੋਹਰ ਲਗਾ ਦਿੱਤੀ ਗਈ ਹੈ।
ਉਸ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ਉਪਰ ਸਿੱਧੂ ਮੂਸੇਵਾਲੇ ਦੇ ਸਿਆਸਤ ਵਿੱਚ ਆਉਣ ਦੀ ਖਬਰ ਦਸੀ ਗਈ ਹੈ। ਇਸ ਤੋਂ ਬਾਅਦ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਵੀ ਆਪਣੇ ਦੋਸਤ ਦੀ ਸਾਂਝੀ ਕੀਤੀ ਗਈ ਜਾਣਕਾਰੀ ਨੂੰ ਸ਼ੇਅਰ ਕੀਤਾ ਗਿਆ ਹੈ। ਸਿੱਧੂ ਮੁਸੇਵਾਲਾ ਜਿੱਥੇ ਆਪਣੇ ਤਲਖ ਸੁਭਾਅ ਅਤੇ ਆਪਣੇ ਗੀਤਾਂ ਨੂੰ ਲੈ ਕੇ ਹਮੇਸ਼ਾ ਚਰਚਾ ਵਿਚ ਰਹਿੰਦਾ ਹੈ। ਉਥੇ ਹੀ ਉਸ ਵੱਲੋਂ ਸਿਆਸਤ ਵਿੱਚ ਆਉਣ ਦਾ ਮਨ ਵੀ ਬਣਾ ਲਿਆ ਗਿਆ ਹੈ। ਜਿਸ ਵੱਲੋਂ ਹੁਣ ਮਾਨਸਾ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਜਾ ਸਕਦੀ ਹੈ।
ਸਿਧੂ ਮੁਸੇਵਾਲਾ ਦੇ ਦੋਸਤ ਸੰਨੀ ਮੱਲਤੋਂ ਵੱਲੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਸੈਲੀਬ੍ਰਿਟੀਜ਼ ਦੇ ਵੀ ਆਪਣੇ ਸੁਪਨੇ ਹੁੰਦੇ ਹਨ ਅਤੇ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲੈ ਸਕਦੇ ਹਨ। ਉਥੇ ਹੀ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਸਕਦਾ ਹੈ। ਉਥੇ ਹੀ ਪਿਛਲੇ ਦਿਨੀਂ ਉਹਨਾਂ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਸਨ , ਜਿਨ੍ਹਾਂ ਵਿਚ ਕੁਝ ਸਖਸ਼ੀਅਤਾਂ ਨਾਲ ਖੜ੍ਹੇ ਹੋਏ ਵੀ ਨਜ਼ਰ ਆਏ।
UK ਤੋਂ ਆਈ ਇਹ ਵੱਡੀ ਖਬਰ
ਕਰੋਨਾ ਦੇ ਖਤਮ ਤੋਂ ਬਾਅਦ ਹੁਣ ਹੁਣ ਅਸਟ੍ਰੇਲੀਆ ਵਿੱਚ ਵੀ ਨਵੇਂ ਵੈਰੀਆ ਦੇ ਦੋ ਮਾਮਲੇ ਸਾਹਮਣੇ ਆਉਣ ਨਾਲ ਸਰਕਾਰ ਚਿੰਤਾ ਵਿੱਚ ਪੈ ਗਈ ਹੈ ਅਤੇ ਉਸ ਵੱਲੋਂ ਪਾਬੰਦੀਆਂ ਵੀ ਵਧਾ ਦਿਤੀਆਂ ਗਈਆਂ ਹਨ। ਉਥੇ ਹੀ ਹੁਣ ਇੰਗਲੈਂਡ ਵਿੱਚ ਵੀ ਮੌਜੂਦਾ ਹਾਲ ਨੂੰ ਦੇਖਦੇ ਹੋਏ ਇਹ ਹੁਕਮ ਲਾਗੂ ਕਰ ਦਿੱਤਾ ਗਿਆ ਹੈ ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਦੱਖਣੀ ਅਫ਼ਰੀਕਾ ਵਿੱਚ ਪਾਏ ਜਾਣ ਵਾਲੇ ਨਵੇਂ ਵੈਰੀਐਂਟ ਓਮੀਕਰੋਨ ਨੇ ਯੂਕੇ ਵਿੱਚ ਵੀ ਦਸਤਕ ਦੇ ਦਿੱਤੀ ਹੈ।
ਦੱਸ ਦਈਏ ਕਿ ਜਿੱਥੇ ਸ਼ਨੀਵਾਰ ਨੂੰ ਯੂ ਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਹੈ ਕਿ ਯੂਕੇ ਵਿੱਚ ਇਸ ਵਾਇਰਸ ਦੇ ਦੋ ਮਾਮਲੇ ਸਾਹਮਣੇ ਆਏ ਹਨ ਜੋ ਕਿ ਬ੍ਰੇਟਵੁਡ ਅਤੇ ਨਾਟਿੰਘਮ ਵਿੱਚ ਪਾਏ ਗਏ ਹਨ। ਉਥੇ ਹੀ ਉਨ੍ਹਾਂ ਵੱਲੋਂ ਨਵੇਂ ਸੁਰੱਖਿਆ ਉਪਾਂਵਾਂ ਦੀ ਘੋਸ਼ਣਾ ਵੀ ਕੀਤੀ ਗਈ ਹੈ। ਯੂਕੇ ਆਉਣ ਵਾਲੇ ਸਾਰੇ ਯਾਤਰੀਆਂ ਨੂੰ 48 ਘੰਟਿਆਂ ਦੇ ਅੰਦਰ ਆਪਣਾ ਟੈਸਟ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ। ਉਸ ਦੀ ਰਿਪੋਰਟ ਆਉਣ ਤੱਕ ਯਾਤਰੀਆਂ ਨੂੰ ਇਕਾਂਤ ਵਾਸ ਕੀਤਾ ਜਾਵੇਗਾ ਅਤੇ ਨੈਗਟਿਵ ਰਿਪੋਰਟ ਆਉਣ ਤੇ ਹੀ ਘਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਦੱਸ ਦਈਏ ਕਿ ਕਰੋਨਾ ਦੇ ਨਵੇਂ ਕੇਸ ਸਾਹਮਣੇ ਆਉਣ ਤੇ ਯੂ ਕੇ ਵਿਚ ਮਾਸਕ ਦੀ ਵਰਤੋਂ ਦੁਬਾਰਾ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਜੋ ਕਿ ਜਨਤਕ ਆਵਾਜਾਈ ਅਤੇ ਦੁਕਾਨਾਂ ਉੱਪਰ ਲਾਜ਼ਮੀ ਹੋਵੇਗੀ। ਜਿਨ੍ਹਾਂ ਯਾਤਰੀਆਂ ਦਾ ਟੀਕਾਕਰਨ ਵੀ ਹੋ ਚੁੱਕਾ ਹੋਵੇਗਾ, ਉਨ੍ਹਾਂ ਦੇ ਵੀ ਇਸ ਦੇ ਵਿਚ ਆਉਣ ਜਾਂ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਦਸ ਦਿਨਾਂ ਲਈ ਇਕਾਂਤਵਾਸ ਰਹਿਣਾ ਲਾਜ਼ਮੀ ਕੀਤਾ ਗਿਆ ਹੈ।।।
ਲੁਧਿਆਣੇ ਤੋਂ ਆਈ ਇਹ ਤਾਜਾ ਖ਼ਬਰ
ਅੱਜ ਕੱਲ੍ਹ ਲੋਕੀ ਛੋਟੀ ਜਿਹੀ ਗੱਲ ਕਾਰਨ ਅਜਿਹੇ ਗਲਤ ਕਦਮ ਚੁੱਕਦੇ ਹਨ ਕਿ ਦੂਜਿਆਂ ਦਾ ਨੁ-ਕ-ਸਾ-ਨ ਕਰਨ ਲੱਗੇ ਸਕਿੰਟ ਵੀ ਨਹੀਂ ਲਾਉਂਦੇ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਿਥੇ ਦੇ ਸ਼ਿਮਲਾਪੁਰੀ ਕੁਆਲਿਟੀ ਚੌਕ ਨੇੜੇ ਸਥਿਤ ਗਲੀ ਨੰਬਰ 8 ਵਿਖੇ ਇੱਕ ਗੁਆਂਢਣ ਨੇ ਆਪਸੀ ਗੱਲਬਾਤ ਕਰਕੇ ਗੁਆਂਢੀ ਦੀ ਢਾਈ ਸਾਲਾ ਬੱਚੀ ਨੂੰ ਮਿੱਟੀ ਪੁੱਟ ਕੇ ਧਰਤੀ ਵਿੱਚ ਦ-ਫ-ਨਾ ਦਿੱਤਾ। ਇਸ ਕਾਰਨ ਬੱਚੀ ਦੀ ਜਾਨ ਚਲੀ ਗਈ। ਜਿਸ ਪਿੱਛੋਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ।
ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਬੱਚੀ ਦਿਲਰੋਜ਼ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਉਹ 2 ਵਜੇ ਘਰ ਆਏ ਤਾਂ ਦਿਲਰੋਜ ਗੇਟ ਕੋਲ ਖੜੀ ਸੀ। ਉਹ ਕਿਸੇ ਕੰਮ ਲਈ ਅੰਦਰ ਚਲੀ ਗਈ। ਇਸ ਤੋਂ ਬਾਅਦ ਜਦੋਂ ਉਹ ਬਾਹਰ ਆ ਗਈ ਤਾਂ ਆਪਣੇ ਲੜਕੇ ਨੂੰ ਦਿਲਰੋਜ ਬਾਰੇ ਪੁੱਛਿਆ। ਲੜਕੇ ਨੇ ਦੱਸਿਆ ਕਿ ਦਿਲਰੋਜ਼ ਗੁਆਂਢਣ ਭੂਆ ਨਾਲ ਗਈ ਹੈ। ਇਸ ਦੌਰਾਨ ਕਿ ਉਹਨਾਂ ਨੇ ਗੁਆਂਢਣ ਨੂੰ ਫੋਨ ਕੀਤਾ ਕਿ ਦਿਲਰੋਜ ਤਾਂ ਧਿਆਨ ਰੱਖਿਓ ,ਗੁਆਂਢਣ ਨੇ ਕਹਿ ਦਿੱਤਾ ਕਿ ਉਹ ਦਿਲਰੋਜ ਨੂੰ ਲੈ ਕੇ ਹੀ ਨਹੀਂ ਗਈ। ਇਸ ਦੁ-ਖ-ਦਾ-ਈ ਘਟਨਾ ਤੋਂ ਬਾਅਦ ਮਾਂ ਦਾ ਜੋ ਹਾਲ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ 2:13 ਵਜੇ ਦਿਲਰੋਜ ਦੇ ਪਿਤਾ ਹਰਪ੍ਰੀਤ ਸਿੰਘ ਤੋਂ ਬੱਚੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਤੁਰੰਤ ਹੀ ਸ਼ਿਮਲਾਪੁਰੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਸ ਪਾਸ ਦੇ ਲੋਕਾਂ ਤੋਂ ਪੁੱਛ ਗਿੱਛ ਕੀਤੀ ਅਤੇ ਸੀ ਸੀ ਟੀ ਵੀ ਕੈਮਰੇ ਵੀ ਦੇਖੇ।
ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਦਿਲਰੋਜ਼ ਦੀ ਗੁਆਂਢਣ ਨੀਲਮ ਨੇ ਹੀ ਉਸ ਨੂੰ ਲਾਪਤਾ ਕੀਤਾ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਨੀਲਮ ਤੋਂ ਪੁੱਛ ਗਿੱਛ ਕਰ ਰਹੇ ਹਨ। ਨੀਲਮ ਵੱਲੋਂ ਮੰਨਿਆ ਗਿਆ ਕਿ ਉਸ ਨੇ ਹੀ ਦਿਲਰੋਜ ਨੂੰ ਸ਼ਿਮਲਾਪੁਰੀ ਤੋਂ ਲਾਪਤਾ ਕੀਤਾ ਅਤੇ ਸਲੇਮ ਟਾਬਰੀ ਇਲਾਕੇ ਵਿਖੇ ਲਿਜਾ ਕੇ ਇਕ ਖੇਤ ਵਿੱਚ ਦ-ਫ-ਨਾ ਦਿੱਤਾ ਸੀ। ਪੁਲੀਸ ਨੀਲਮ ਦੀ ਨਿ-ਸ਼ਾ-ਨ ਦੇਹੀ ਤੇ ਘਟਨਾ ਸਥਾਨ ਤੇ ਪਹੁੰਚੀ, ਜਿਥੋਂ ਉਹਨਾਂ ਨੇ ਦਿਲ ਰੋਜ਼ ਦੀ ਦੇਹ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਵਿੱਚ ਭੇਜ ਦਿੱਤਾ।
ਡਾਕਟਰਾਂ ਨੇ ਦਿਲਰੋਜ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਨ੍ਹਾਂ ਗੁਆਂਢੀਆਂ ਦੀ ਕੋਈ ਪੁਰਾਣੀ ਗੱ-ਲ-ਬਾ-ਤ ਚਲ ਰਹੀ ਸੀ। ਜਿਸ ਦੇ ਚਲਦਿਆਂ ਹੀ ਨੀਲਮ ਵੱਲੋਂ ਅਜਿਹਾ ਕਾਂਡ ਕੀਤਾ ਗਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਕਨੇਡਾ ਤੋਂ ਆਈ ਇਹ ਤਾਜਾ ਖ਼ਬਰ
ਵੱਡੀ ਖਬਰ ਆ ਰਹੀ ਹੈ ਕਨੇਡਾ ਜਾਣ ਵਾਲਿਆਂ ਲਈ ਜਾਣਕਾਰੀ ਅਨੁਸਾਰ ਸਾਰੇ ਦੇਸ਼ਾਂ ਵਿੱਚ ਜਿੱਥੇ ਕਰੋਨਾ ਨੂੰ ਠੱਲ ਪਾ ਲਈ ਗਈ ਸੀ, ਕਿਉਂਕਿ ਟੀਕਾਕਰਣ ਕੀਤੇ ਜਾਣ ਤੋਂ ਬਾਅਦ ਹੀ ਮੁੜ ਆਪਣੇ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਸਨ। ਕਿਉਂਕਿ ਕਰੋਨਾ ਕਾਰਨ ਸਾਰੇ ਦੇਸ਼ਾਂ ਵੱਲੋਂ ਕੀਤੀ ਗਈ ਤਾਲਾਬੰਦੀ ਦੇ ਕਾਰਨ ਆਰਥਿਕ ਸਥਿਤੀ ਬਹੁਤ ਹੀ ਜ਼ਿਆਦਾ ਕਮਜ਼ੋਰ ਹੋ ਚੁੱਕੀ ਸੀ ਅਤੇ ਸਾਰੇ ਦੇਸ਼ਾਂ ਵੱਲੋਂ ਉਡਾਨਾਂ ਉਪਰ ਲਗਾਈ ਗਈ ਰੋਕ ਨੂੰ ਵੀ ਹਟਾ ਦਿੱਤਾ ਗਿਆ ਸੀ।
ਦੱਸ ਦਈਏ ਕਿ ਉਥੇ ਹੀ ਯਾਤਰੀਆਂ ਨੂੰ ਕਰੋਨਾ ਪਾਬੰਦੀਆਂ ਦੇ ਅਨੁਸਾਰ ਯਾਤਰਾ ਕਰਨ ਦੀ ਇਜ਼ਾਜ਼ਤ ਦੇ ਦਿੱਤੀ ਗਈ ਸੀ। ਜਿਨ੍ਹਾਂ ਲੋਕਾਂ ਵੱਲੋਂ ਆਪਣਾ ਕਰੋਨਾ ਦਾ ਟੀਕਾਕਰਨ ਕਰਵਾਇਆ ਜਾ ਚੁੱਕਾ ਸੀ ਉਹ ਲੋਕੀ ਹਵਾਈ ਸਫਰ ਕਰ ਸਕਦੇ ਸਨ।ਹੁਣ ਕੈਨੇਡਾ ਜਾਣ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਸਰਕਾਰ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਖਣੀ ਅਫਰੀਕਾ ਵਿੱਚ ਨਵਾ ਕਰੋਨਾ ਵੈਰੀਐਂਟ ਸਾਹਮਣੇ ਆਉਣ ਦੀ ਪੁਸ਼ਟੀ ਹੋਣ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਨੂੰ ਵਧੇਰੇ ਤੇਜ਼ੀ ਨਾਲ ਫੈਲਣ ਵਾਲਾ ਘੋਸ਼ਿਤ ਕਰ ਦਿੱਤਾ ਹੈ।
ਦੱਸ ਦਈਏ ਕਿ ਉੱਥੇ ਹੀ ਹੁਣ ਕੈਨੇਡਾ ਸਰਕਾਰ ਵੱਲੋ ਦੱਖਣੀ ਅਫਰੀਕਾ ਵਿੱਚ 14 ਦਿਨਾਂ ਦੌਰਾਨ ਯਾਤਰਾ ਕਰਕੇ ਆਉਣ ਵਾਲੇ 7 ਦੇਸ਼ਾਂ ਦੇ ਲੋਕਾਂ ਉਪਰ ਰੋਕ ਲਗਾ ਦਿੱਤੀ ਗਈ ਹੈ।ਉੱਥੇ ਹੀ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਆਪਣੀ ਕਰੋਨਾ ਦੀ ਨੇਗਟਿਵ ਰਿਪੋਰਟ ਵਿਖਾਉਣੀ ਲਾਜ਼ਮੀ ਕੀਤੀ ਗਈ ਹੈ। ਉੱਥੇ ਹੀ ਜਾਰੀ ਕੀਤੀ ਗਈ ਸੂਚੀ ਦੇ ਅਨੁਸਾਰ 7 ਦੇਸ਼ਾਂ ਤੋਂ ਆਉਣ ਵਾਲੇ ਇਨ੍ਹਾਂ ਯਾਤਰੀਆਂ ਨੂੰ ਕੈਨੇਡਾ ਆਉਣ ਉਪਰੰਤ 14 ਦਿਨਾਂ ਲਈ ਇਕਾਂਤਵਾਸ ਕੀਤਾ ਜਾਵੇਗਾ ਉਸ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਘਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਦੱਸ ਦਈਏ ਕਿ ਜਿਸ ਪਿੱਛੋਂ 8 ਦਿਨਾਂ ਬਾਅਦ ਉਨ੍ਹਾਂ ਦਾ ਦੁਬਾਰਾ ਕਰੋਨਾ ਟੈਸਟ ਹੋਵੇਗਾ,ਕਰੋਨਾ ਟੀਕਾਕਰਨ ਦੀਆਂ ਹਦਾਇਤਾਂ ਨੂੰ ਵੱਖ ਰੱਖਦੇ ਹੋਏ ਇਹ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਇਨ੍ਹਾਂ ਦੇਸ਼ਾਂ ਤੋਂ ਕੈਨੇਡਾ ਲਈ ਕੋਈ ਵੀ ਸਿੱਧੀ ਉਡਾਣ ਨਹੀਂ ਆਵੇਗੀ। ਜਿਨ੍ਹਾਂ ਦੇਸ਼ਾਂ ਉਪਰ ਕੈਨੇਡਾ ਸਰਕਾਰ ਵੱਲੋਂ ਪਾਬੰਦੀ ਲਗਾਈ ਗਈ ਹੈ ਉਨ੍ਹਾਂ ਦੇਸ਼ਾਂ ਵਿੱਚ ਦੱਖਣੀ ਅਫ਼ਰੀਕਾ, ਬੋਤਸਵਾਨਾ, ਈਸਵਾਤੀਨੀ, ਨਾਮੀਬੀਆ, ਲੇਸੋਥੋ, ਮੋਜ਼ਾਮਬੀਕ ਅਤੇ ਜ਼ਿੰਬਾਬਵੇ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਸਭ ਪਾਬੰਦੀਆਂ ਇਹਨਾਂ 7 ਦੇਸ਼ਾਂ ਤੋਂ ਕੈਨੇਡਾ ਆਉਣ ਵਾਲੇ ਯਾਤਰੀਆਂ ਉੱਪਰ ਲਗਾਈਆਂ ਗਈਆਂ ਹਨ।
ਦਰਬਾਰ ਸਾਹਿਬ ਨਤਮਸਤਕ ਹੋਏ ਪ੍ਰੀਤ ਹਰਪਾਲ
ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਸਾਲ ਪਹਿਲਾਂ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕੀਤੀ ਸੀ ਕਿ ਜਦੋਂ ਤਿੰਨੇ ਨਵੇਂ ਖੇਤੀ ਕਾਨੂੰਨ ਵਾਪਿਸ ਹੋਣਗੇ ਤਾਂ ਉਹ ਜਲੰਧਰ ਆਪਣੇ ਘਰੋਂ ਪੈਦਲ ਚੱਲ ਕੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਏਗਾ| ਸੋਂ ਅੱਜ ਉਸਨੇ ਪੈਦਲ ਯਾਤਰਾ ਕਰਕੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਸ਼ੁਕਰਾਨਾ ਕੀਤਾ | ਇਸ ਮੌਕੇ ਕਿਸਾਨੀ ਸੰਘਰਸ਼ ਵਿੱਚ ਬਾਕੀ ਪੰਜਾਬੀ ਗਾਇਕਾ ਦੇ ਚੰਗੇ ਰੋਲ ਨੂੰ ਵੀ ਸਾਲਾਹਿਆ।।
ਪੰਜਾਬੀ ਗਾਇਕ ਤੇ ਅਦਾਕਾਰ ਪ੍ਰੀਤ ਹਰਪਾਲ ਗੁਰੂ ਦੀ ਨਗਰੀ ਅੰਮ੍ਰਿਤਸਰ ‘ਚ ਪਹੁੰਚ ਹਨ। ਜਿੱਥੇ ਪ੍ਰੀਤ ਹਰਪਾਲ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਗੁਰੂ ਦੀ ਬਾਣੀ ਸਰਵਨ ਕੀਤੀ ਹੈ।ਉਨ੍ਹਾਂ ਨੇ ਗੁਰੂ ਘਰ ਮੱਥਾ ਟੇਕ ਕੇ ਗੁਰੂਆਂ ਦਾ ਆਸ਼ੀਰਵਾਦ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ।
ਦੱਸ ਦਈਏ ਕਿ ਇਸ ਦੀਆਂ ਤਸਵੀਰ ਪ੍ਰੀਤ ਹਰਪਾਲ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ ਹੈ, ਜੋ ਕਾਫੀ ਵਾਇਰਲ ਹੋ ਰਹੀ ਹੈ। ਉਨ੍ਹਾਂ ਨੇ ਦਰਬਾਰ ਸਾਹਿਬ ਤੋਂ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, ”ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।”। ਵਾਹਿਗੁਰੂ ਜੀ ਸਭ ਨੂੰ ਖੁਸ਼ ਰੱਖੀ।।
ਹਰਪਾਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1997 ਵਿੱਚ ਆਪਣੀ ਪਹਿਲੀ ਐਲਬਮ ਕੀਤੀ। ਉਸ ਦੀ ਦੂਜੀ ਐਲਬਮ “ਬੈਗਾਨੇ ਤਾਂ ਬੈਗਾਨੇ ਹੁੰਦੇ ਨੇ” ਸੀ। ਆਪਣੇ ਅਦਾਕਾਰੀ ਦੇ ਕੈਰੀਅਰ ਦੀ ਸ਼ੁਰੂਆਤ ਉਸ ਨੇ ਫਿਲਮ ਸਿਰਫਿਰੇ ਦੇ ਨਾਲ ਕੀਤੀ। ਆਪਣੀ ਪਹਿਲੀ ਫ਼ਿਲਮ ‘ਸਿਰਫਿਰੇ’ ਵਿੱਚ ਇਸ ਨੇ ਗੁਰਲੀਨ ਚੋਪੜਾ, ਮੋਨਿਕਾ ਬੇਦੀ, ਰੌਸ਼ਨ ਪ੍ਰਿੰਸ ਨਾਲ ਕੰਮ ਕੀਤਾ। ਇਹ ਫਿਲਮ 2010 ਵਿੱਚ ਰਿਲੀਜ਼ ਹੋਈ ਸੀ।।