ਦਿਲਜੀਤ ਬਾਰੇ ਆਈ ਵੱਡੀ ਖ਼ਬਰ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਹਨ, ਖ਼ਾਸ ਕਰਕੇ ਟਵਿਟਰ ’ਤੇ। ਇਸੇ ਦੇ ਚਲਦਿਆਂ ਦਿਲਜੀਤ ਨੇ ਟਵਿਟਰ ’ਤੇ 2 ਟਵੀਟ ਸਾਂਝੇ ਕੀਤੇ ਹਨ।ਪਹਿਲੇ ਟਵੀਟ ’ਚ ਦਿਲਜੀਤ ਲਿਖਦੇ ਹਨ, ‘ਆਪ ਹੀ ਬੋਲ ਰਿਹਾ, ਆਪ ਹੀ ਸੁਣ ਰਿਹਾ। ਆਪਣੇ ਆਪ ਨੂੰ ਹੀ ਨਫ਼ਰਤ ਕਰ ਰਿਹਾ, ਆਪਣੇ ਆਪ ਨਾਲ ਹੀ ਲੜ ਰਿਹਾ। ਚੰਗਾ ਖੇਲ ਖੇਲ ਰਿਹਾ, ਆਪਣੇ ਆਪ ਨੂੰ ਹੀ ਸਮਝਾ ਰਿਹਾ, ਆਪਣੇ ਆਪ ਨੂੰ ਹੀ ਸਮਝ ਕੇ ਅਣਜਾਣ ਬਣ ਰਿਹਾ।’
Aap Hee Bol Riha Aap Hee Sunn Riha APNE Aap Nu Hee Nafrat Kar Riha APNE Aap Naal Hee Ladd Riha Changa Khel Khel Riha APNE Aap Nu Hee Samjhaa Riha Aap Hee Na Samjh Ke Anjaan Ban Riha

ਇਸ ਤੋਂ ਬਾਅਦ ਦੂਜੇ ਟਵੀਟ ’ਚ ਦਿਲਜੀਤ ਨੇ ਲਿਖਿਆ, ‘ਸਾਲ ਆਉਂਦੇ ਜਾਂਦੇ ਰਹਿਣੇ ਆ, ਖੇਲ ਚੱਲਦਾ ਰਹਿਣਾ। ਕਦੇ ਕਿਤੇ, ਕਦੇ ਕਿਤੇ। ਸਭ ਠੀਕ ਹੋ ਜਾਵੇ, ਇਹ ਆਸ ਹੀ ਗਲਤ ਹੈ। ਸਭ ਕੁਝ ਕਦੇ ਠੀਕ ਨਹੀਂ ਹੋਣਾ, ਚੰਗਾ-ਮਾੜਾ ਸਭ ਖੇਲ ਦਾ ਹਿੱਸਾ ਹੈ। ਕੁਝ ਵੀ ਸਹੀ ਤੇ ਕੁਝ ਵੀ ਗਲਤ ਨਹੀਂ, ਜੋ ਹੋ ਰਿਹਾ, ਕਮਾਲ ਹੋ ਰਿਹਾ। ਨਵਾਂ ਸਾਲ ਮੁਬਾਰਕ।’ਦੱਸ ਦੇਈਏ ਕਿ ਦਿਲਜੀਤ ਦੇ ਇਨ੍ਹਾਂ ਟਵੀਟਸ ’ਤੇ ਉਸ ਦੇ ਚਾਹੁਣ ਵਾਲੇ ਖ਼ੂਬ ਕੁਮੈਂਟਸ ਕਰ ਰਹੇ ਹਨ। ਉਥੇ ਦਿਲਜੀਤ ਦੋਸਾਂਝ ਹਾਲ ਹੀ ’ਚ ਰਿਲੀਜ਼ ਹੋਏ ਆਪਣੇ ਗੀਤਾਂ ‘ਵੱਟ ਵੇ’ ਤੇ ‘ਅਨਫੋਰਗੈਟੇਬਲ’ ਨੂੰ ਲੈ ਕੇ ਵੀ ਚਰਚਾ ’ਚ ਹਨ। ਇਹ ਗੀਤ ਲੋਕਾਂ ਵਲੋਂ ਖ਼ੂਬ ਪਸੰਦ ਕੀਤੇ ਜਾ ਰਹੇ ਹਨ।
Saal Aunde Jande Rehne An Khel Chalda Rehna Kadey Kitey Kadey Kitey Sab Theek Ho Jave Eh Aas Hee Galt Hai Sab Kush Kadey Theek Ni Hona Changa Maada Sab Khel Da Hissa Hai Kush V Sahi Te Kush V Galt Nahi Jo Ho Riha..Kamaal Ho Riha HAPPY YOU NEAR

ਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਪੋਸਟ ਨੂੰ ਪਸੰਦ ਕਰੋਗੇ ਅਤੇ ਇਸਨੂੰ ਪੜ੍ਹ ਕੇ ਅਨੰਦ ਲਓਗੇ| ਅਸੀਂ ਸਾਰਿਆਂ ਨੂੰ ਸੰਤੁਸ਼ਟ ਨਹੀਂ ਕਰ ਸਕਦੇ ਪਰ ਕੋਸ਼ਿਸ਼ ਕਰ ਸਕਦੇ ਹਾਂ|ਅਤੇ ਸਾਡੀ ਸਾਈਟ ਤੇ ਆਉਣ ਲਈ ਧੰਨਵਾਦ|ਹੋਰ ਜਾਣਕਾਰੀ ਅਤੇ ਨਵੇਂ ਅਪਡੇਟਾਂ ਲਈ ਸਾਡੀ ਸਾਈਟ ਨੂੰ ਵੇਖਦੇ ਰਹੋਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਸਾਰੀ ਪੋਸਟ ਨੂੰ ਪਸੰਦ ਕਰੋਗੇ ਅਤੇ ਸਾਡੀ ਸਾਈਟ ਤੇ ਪੋਸਟ ਵੇਖਣ ਅਤੇ ਪੜ੍ਹਨ ਲਈ ਬਹੁਤ ਧੰਨਵਾਦ

ਕਨੇਡਾ ਤੋਂ ਆਈ ਤਾਜੀ ਖ਼ਬਰ

ਟੋਰਾਂਟੋ (ਏ.ਪੀ.): ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਕਾਰਨ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।ਕੈਨੇਡਾ ਦੇ 6 ਸੂਬਿਆ ਵਿੱਚ ਬੁੱਧਵਾਰ ਨੂੰ ਇੱਕ ਦਿਨ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਨਵੇਂ ਸਿਖਰ ‘ਤੇ ਪਹੁੰਚ ਗਏ, ਜਿਸ ਨਾਲ ਵੱਖ-ਵੱਖ ਸੂਬਿਆਂ ਨੂੰ ਓਮੀਕਰੋਨ ਵੇਰੀਐਂਟ ਦੇ ਪ੍ਰਸਾਰ ਨੂੰ ਰੋਕਣ ਲਈ ਹੋਰ ਪਾਬੰਦੀਆਂ ਲਗਾਉਣ ਲਈ ਮਜਬੂਰ ਹੋਣਾ ਪਿਆ। ਇਨਫੈਕਸ਼ਨ ਦੇ ਮਾਮਲਿਆਂ ਵਿਚ ਸਭ ਤੋਂ ਵੱਧ ਮਾਮਲੇ ਓਂਟਾਰੀਓ, ਕਿਊਬਿਕ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਸਾਹਮਣੇ ਆਏ, ਜੋ ਕਿ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬਿਆਂ ਵਿੱਚ ਸ਼ਾਮਲ ਹਨ।

ਪਿਛਲੇ 24 ਘੰਟਿਆਂ ਵਿੱਚ ਕਿਊਬਿਕ ਵਿੱਚ 13 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਓਂਟਾਰੀਓ ਵਿੱਚ 10,436 ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ 2,944 ਲੋਕ ਸੰਕਰਮਿਤ ਪਾਏ ਗਏ ਹਨ। ਮੈਨੀਟੋਬਾ, ਅਲਬਰਟਾ, ਨਿਊਫਾਊਂਡਲੈਂਡ ਅਤੇ ਲੈਬਰਾਡੋਰ ਨੇ ਵੀ ਲਾਗ ਦੇ ਨਵੇਂ ਮਾਮਲਿਆਂ ਵਿੱਚ ਰਿਕਾਰਡ ਕਾਇਮ ਕੀਤੇ ਹਨ। ਮੈਨੀਟੋਬਾ ਵਿੱਚ ਸੰਕਰਮਣ ਦੇ 947 ਮਾਮਲੇ ਸਾਹਮਣੇ ਆਏ, ਜਿਸ ਨੇ ਆਪਣਾ ਇੱਕ ਦਿਨ ਪੁਰਾਣਾ ਰਿਕਾਰਡ ਤੋੜ ਦਿੱਤਾ ਜਦੋਂ 825 ਨਵੇਂ ਕੇਸ ਸਾਹਮਣੇ ਆਏ। ਅਲਬਰਟਾ ਵਿੱਚ 2,775 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਵਿੱਚ 312 ਨਵੇਂ ਮਾਮਲੇ ਸਾਹਮਣੇ ਆਏ ਹਨ।

ਬ੍ਰਿਟਿਸ਼ ਕੋਲੰਬੀਆ ਨੇ ਘੋਸ਼ਣਾ ਕੀਤੀ ਹੈ ਕਿ ਉਸਨੇ ਕ੍ਰਿਸਮਸ ਦੀਆਂ ਛੁੱਟੀਆਂ ਤੋਂ ਬਾਅਦ ਸਕੂਲਾਂ ਨੂੰ ਦੇਰੀ ਨਾਲ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਸਕੂਲ ਕਰਮਚਾਰੀਆਂ ਨੂੰ ਸਿਹਤ ਉਪਾਅ ਕਰਨ ਲਈ ਸਮਾਂ ਮਿਲ ਸਕੇ। ਸਕੂਲ ਸਟਾਫ਼ ਅਤੇ ਵਿਦਿਆਰਥੀ ਜਿਨ੍ਹਾਂ ਦੇ ਮਾਪੇ ਸਿਹਤ ਕਰਮਚਾਰੀ ਹਨ, ਨੂੰ 3 ਜਾਂ 4 ਜਨਵਰੀ ਤੋਂ ਸਕੂਲ ਆਉਣਾ ਪਵੇਗਾ, ਜਦਕਿ ਬਾਕੀ ਸਾਰੇ ਵਿਦਿਆਰਥੀ 10 ਜਨਵਰੀ ਤੋਂ ਸਕੂਲ ਆਉਣਗੇ। ਨਿਊਫਾਊਂਡਲੈਂਡ ਅਤੇ ਲੈਬਰਾਡੋਰ ਦੇ ਅਧਿਕਾਰੀਆਂ ਨੇ ਕਿਹਾ ਕਿ ਛੁੱਟੀ ਤੋਂ ਬਾਅਦ ਸਕੂਲਾਂ ਵਿੱਚ ਦੂਰੀ ਤੋਂ ਪੜ੍ਹਾਈ ਕਰਨ ਦਾ ਆਯੋਜਨ ਕੀਤਾ ਜਾਵੇਗਾ।

ਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਪੋਸਟ ਨੂੰ ਪਸੰਦ ਕਰੋਗੇ ਅਤੇ ਇਸਨੂੰ ਪੜ੍ਹ ਕੇ ਅਨੰਦ ਲਓਗੇ| ਅਸੀਂ ਸਾਰਿਆਂ ਨੂੰ ਸੰਤੁਸ਼ਟ ਨਹੀਂ ਕਰ ਸਕਦੇ ਪਰ ਕੋਸ਼ਿਸ਼ ਕਰ ਸਕਦੇ ਹਾਂ|ਅਤੇ ਸਾਡੀ ਸਾਈਟ ਤੇ ਆਉਣ ਲਈ ਧੰਨਵਾਦ|ਹੋਰ ਜਾਣਕਾਰੀ ਅਤੇ ਨਵੇਂ ਅਪਡੇਟਾਂ ਲਈ ਸਾਡੀ ਸਾਈਟ ਨੂੰ ਵੇਖਦੇ ਰਹੋਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਸਾਰੀ ਪੋਸਟ ਨੂੰ ਪਸੰਦ ਕਰੋਗੇ ਅਤੇ ਸਾਡੀ ਸਾਈਟ ਤੇ ਪੋਸਟ ਵੇਖਣ ਅਤੇ ਪੜ੍ਹਨ ਲਈ ਬਹੁਤ ਧੰਨਵਾਦ

ਨਨਕਾਣਾ ਸਾਹਿਬ ਤੋਂ ਆਈ ਤਾਜਾ ਖ਼ਬਰ

ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ II ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ II ਸ੍ਰੀ ਨਨਕਾਣਾ ਸਾਹਿਬ ਦੇ ਹੈਡ ਗ੍ਰੰਥੀ ਸਰਦਾਰ ਰਵੇਲ ਸਿੰਘ ਜੀ ਜੌ ਅਪਣੇ ਸਵਾਸ ਪੂਰੇ ਕਰਦਿਆ ਗੁਰੁ ਸਾਹਿਬ ਦੇ ਚਰਨਾਂ ਵਿਚ ਜਾ ਬਿਰਾਜੇ ਹਨ ਅਰਦਾਸ ਹੈ ਨੇਕ ਆਤਮਾ ਨੂੰ ਅਪਣੇ ਚਰਨਾੱ ਵਿਚ ਨਿਵਾਸ ਅਤੇ ਪਿਛੇ ਪਰਿਵਾਰ ਨੂੰ ਭਾਣਾਂ ਮਨਣ ਦਾ ਬਲ ਬਖ਼ਸ਼ਣ।।

ਦੱਸ ਦਈਏ ਕਿ ਹੁਣ ਇਸ ਮਹਾਨ ਹਸਤੀ ਦੀ ਅਚਾਨਕ ਦੇ ਚਲੇ ਜਾਣ ਨਾਲ ਸੋਗ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਰਵੇਲ ਸਿੰਘ ਦਾ ਦਿ ਹਾਂਤ ਹੋਣ ਦੀ ਖਬਰ ਸਾਹਮਣੇ ਆਈ। ਜਿੱਥੇ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਦੀ ਸਿਹਤ ਨੂੰ ਦੇਖਦੇ ਹੋਏ ਲਾਹੌਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਜਿੱਥੇ ਉਹ ਜੇਰੇ ਅ ਲਾਜ ਸਨ ਉਥੇ ਹੀ ਅੱਜ ਉਨ੍ਹਾਂ ਦਾ 80 ਸਾਲ ਦੀ ਉਮਰ ਵਿਚ ਪੂਰਾ ਹੋ ਗਏ ਹਨ ।।

ਦੱਸ ਦਈਏ ਕਿ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਪਿਛਲੇ ਕਈ ਦਿਨਾਂ ਤੋਂ ਹੌਸਪੀਟਲ ਦਾਖਲ ਕਰਾਇਆ ਗਿਆ ਸੀ। ਉਨ੍ਹਾਂ ਦੇ ਪੂਰਾ ਹੋਣ ਦੀ ਖਬਰ ਮਿਲਦੇ ਹੀ ਵੱਖ ਵੱਖ ਸਖ਼ਸੀਅਤਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਗ ਹਿਰੇ ਦੁੱ ਖ ਦਾ ਇਜ਼ਹਾਰ ਕੀਤਾ ਗਿਆ ਹੈ। ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਅੰ ਤਿਮ ਸੰਸਕਾਰ ਨਨਕਾਣਾ ਸਾਹਿਬ ਦੇ ਸ਼ਮਸ਼ਾਨਘਾਟ ਵਿੱਚ ਕੱਲ ਸ਼ੁਕਰਵਾਰ ਨੂੰ ਕੀਤਾ ਜਾਵੇਗਾ।

ਜਿੱਥੇ ਉਨ੍ਹਾਂ ਵੱਲੋਂ ਲੰਮਾ ਸਮਾਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ। ਉਥੇ ਹੀ ਉਹ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਨਾਲ ਜੁੜੇ ਹੋਏ ਸਨ। ਉਨ੍ਹਾਂ ਦੇ ਦਿਹਾਂਤ ਉਪਰ ਵੱਖ ਵੱਖ ਗੁਰਦੁਆਰਾ ਕਮੇਟੀਆਂ ਦੇ ਸੰਸਥਾਪਕਾਂ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।।।

ਕਨੇਡਾ ਤੋਂ ਆਈ ਪੰਜਾਬੀ ਨੌਜਵਾਨ ਦੀ ਮਾੜੀ ਖ਼ਬਰ

ਇਨਸਾਨੀ ਸੁਭਾਅ ਹੈ, ਹਰ ਸਮੇਂ ਅੱਗੇ ਵਧਦੇ ਰਹਿਣਾ ਅਤੇ ਤਰੱਕੀ ਕਰਨਾ। ਇਸ ਤਰੱਕੀ ਦੀ ਲਾਲਸਾ ਹੀ ਇਨਸਾਨ ਨੂੰ 7 ਸਮੁੰਦਰਾਂ ਤੋਂ ਪਾਰ ਤੱਕ ਲੈ ਜਾਂਦੀ ਹੈ। ਭਾਰਤ ਤੋਂ ਨੌਜਵਾਨ ਪਡ਼੍ਹਾਈ ਕਰਨ ਲਈ ਵਿਦੇਸ਼ਾਂ ਵਿੱਚ ਜਾਂਦੇ ਹਨ ਅਤੇ ਫੇਰ ਪੀ ਆਰ ਲੈ ਕੇ ਉੱਥੇ ਹੀ ਵਸ ਜਾਂਦੇ ਹਨ। ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਵਿਚ ਵੱਡੀ ਗਿਣਤੀ ਵਿੱਚ ਪੰਜਾਬੀ ਹਨ। ਇਨ੍ਹਾਂ ਨੌਜਵਾਨਾਂ ਦੇ ਮਨ ਵਿੱਚ ਅਨੇਕਾਂ ਹੀ ਸੁਪਨੇ ਹੁੰਦੇ ਹਨ ਪਰ ਹਰ ਕਿਸੇ ਦੇ ਸੁਪਨੇ ਸਾਕਾਰ ਨਹੀਂ ਹੁੰਦੇ।

ਕੁਝ ਇਸ ਤਰ੍ਹਾਂ ਦੇ ਹੀ ਸੁਪਨੇ ਲੈ ਕੇ ਫ਼ਰੀਦਕੋਟ ਦੇ ਪਿੰਡ ਸੂਰਘੁਰੀ ਤੋਂ ਇਕ ਨੌਜਵਾਨ ਅਮਰਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਿਆ ਸੀ। ਉੱਥੇ ਉਹ ਸਰੀ ਵਿਖੇ ਰਹਿ ਰਿਹਾ ਸੀ। ਉਸ ਨੂੰ ਪੰਜਾਬ ਤੋਂ ਗਏ ਲਗਪਗ 4 ਸਾਲ ਹੋ ਚੁੱਕੇ ਹਨ। ਅਗਲੇ ਮਹੀਨੇ ਭਾਵ ਜਨਵਰੀ 2022 ਵਿੱਚ ਉਸ ਨੂੰ ਕੈਨੇਡਾ ਦੀ ਪੀ.ਆਰ ਮਿਲ ਜਾਣੀ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪੀ.ਆਰ ਤੋਂ ਪਹਿਲਾਂ ਹੀ ਇਕ ਮੰਦਭਾਗੀ ਘਟਨਾ ਵਾਪਰ ਗਈ।

ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਅਮਰਜੀਤ ਸਿੰਘ ਸਦਾ ਦੀ ਨੀਂਦ ਸੌਂ ਗਿਆ। ਜਦੋਂ ਇਹ ਖ਼ਬਰ ਉਸ ਦੇ ਪਰਿਵਾਰ ਨੂੰ ਮਿਲੀ ਤਾਂ ਉਨ੍ਹਾਂ ਨੂੰ ਵੱਡਾ ਝਟਕਾ ਲੱਗਾ। ਉਸ ਦੀ ਉਮਰ ਇਸ ਸਮੇਂ ਸਿਰਫ਼ 26 ਸਾਲ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਇੱਕ ਭੈਣ ਦਾ ਭਰਾ ਸੀ। ਪਰਿਵਾਰ ਲਈ ਹਨੇਰ ਪੈ ਗਿਆ ਹੈ। ਪਰਿਵਾਰ ਨੇ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਮਰਜੀਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਮੰਗਵਾਉਣ ਵਿਚ ਪਰਿਵਾਰ ਦੀ ਮਦਦ ਕੀਤੀ ਜਾਵੇ।

ਪੰਜਾਬ ਦੀ ਇਸ ਜਗਾਹ ਤੋਂ ਆ ਰਹੀ ਅਜੀਬੋ ਗਰੀਬ ਘਟਨਾ ਸਾਹਮਣੇ

ਹਰ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਹ ਤਰੱਕੀ ਕਰੇ। ਇਸ ਲਈ ਉਹ ਆਪਣੀ ਗੁੰਜਾਇਸ਼ ਮੁਤਾਬਕ ਕੋਈ ਨਾ ਕੋਈ ਕਾਰੋਬਾਰ ਕਰਦਾ ਹੈ। ਜਿੰਨੀ ਰਕਮ ਕੋਈ ਲਗਾ ਸਕਦਾ ਹੈ। ਉਨ੍ਹਾਂ ਹੀ ਵੱਡਾ ਕਾਰੋਬਾਰ ਤੋਰਿਆ ਜਾ ਸਕਦਾ ਹੈ। ਫ਼ਰੀਦਕੋਟ ਦੇ ਇੱਕ ਗ਼ਰੀਬ ਪਰਿਵਾਰ ਨੇ ਕੁਝ ਕਰਜ਼ਾ ਲੈ ਕੇ ਬੱਕਰੀਆਂ ਪਾਲਣ ਦਾ ਧੰਦਾ ਸ਼ੁਰੂ ਕੀਤਾ ਸੀ ਪਰ ਕੁਝ ਦਿਨਾਂ ਤੋਂ ਉਨ੍ਹਾਂ ਦੀਆਂ ਬੱਕਰੀਆਂ ਦਮ ਤੋੜ ਰਹੀਆਂ ਹਨ। ਕਰਜ਼ਾ ਦੇਣ ਵਾਲੇ ਕਰਜ਼ੇ ਦੀਆਂ ਕਿਸ਼ਤਾਂ ਮੰਗ ਰਹੇ ਹਨ। ਇਸ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।

ਗੁਰਚਰਨ ਸਿੰਘ ਨਾਮ ਦੇ ਨੌਜਵਾਨ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਔਰਤਾਂ ਨੂੰ ਮਿਲਣ ਵਾਲਾ ਕਰਜ਼ਾ ਲੈ ਕੇ ਬੱਕਰੀਆਂ ਖਰੀਦੀਆਂ ਸਨ ਪਰ ਹੁਣ ਉਨ੍ਹਾਂ ਦੀਆਂ ਬੱਕਰੀਆਂ ਹਰ ਰੋਜ਼ ਦਮ ਤੋੜ ਰਹੀਆਂ ਹਨ। ਗੁਰਚਰਨ ਸਿੰਘ ਦਾ ਕਹਿਣਾ ਹੈ ਕਿ 3 ਬੱਕਰੀਆਂ ਦੀ ਅੱਜ ਜਾਨ ਜਾ ਚੁੱਕੀ ਹੈ ਅਤੇ 3 ਦੀ ਕੱਲ ਚਲੀ ਗਈ ਸੀ। ਪਹਿਲਾਂ ਬੱਕਰੀਆਂ ਨੂੰ ਜ਼ੁਕਾਮ ਹੁੰਦਾ ਹੈ ਅਤੇ ਫਿਰ ਅੱਖਾਂ ਮੀਟ ਜਾਂਦੀਆਂ ਹਨ। ਉਨ੍ਹਾਂ ਨੇ ਦਵਾਈ ਵੀ ਬਥੇਰੀ ਦਵਾਈ ਹੈ ਪਰ ਬੱਕਰੀਆਂ ਦੀ ਜਾਨ ਨਹੀਂ ਬਚਾਈ ਜਾ ਸਕੀ।

ਉਨ੍ਹਾਂ ਦੇ ਸਿਰ ਤੇ ਕਰਜ਼ਾ ਖੜ੍ਹਾ ਹੈ। ਗੁਰਚਰਨ ਸਿੰਘ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ। ਇਸ ਗਰੀਬ ਪਰਿਵਾਰ ਦੀ ਇਕ ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਰਜ਼ਾ ਲੈ ਕੇ ਬੱਕਰੀਆਂ ਖ਼ਰੀਦੀਆਂ ਸਨ। ਹੁਣ ਉਨ੍ਹਾਂ ਦੀਆਂ ਬੱਕਰੀਆਂ ਦਮ ਤੋੜ ਰਹੀਆਂ ਹਨ। ਉਨ੍ਹਾਂ ਨੇ ਆਪਣੇ ਵੱਲੋਂ ਬੱਕਰੀਆਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਡਾਕਟਰਾਂ ਤੋਂ ਦਵਾਈ ਦਿਵਾਈ ਹੈ ਪਰ ਕੋਈ ਫ਼ਾਇਦਾ ਨਹੀਂ ਹੋਇਆ। ਜਿਸ ਕਰਕੇ ਡਾਕਟਰ ਵੀ ਬਦਲ ਕੇ ਦੇਖ ਲਏ।

ਔਰਤ ਦੇ ਦੱਸਣ ਮੁਤਾਬਕ ਕਈ ਦਿਨਾਂ ਤੋਂ ਹਰ ਰੋਜ਼ 3 ਬੱਕਰੀਆਂ ਦੀ ਜਾਨ ਚਲੀ ਜਾਂਦੀ ਹੈ। ਔਰਤ ਦਾ ਕਹਿਣਾ ਹੈ ਕਿ ਉਹ ਬਹੁਤ ਗ਼ਰੀਬ ਹਨ। ਉਨ੍ਹਾਂ ਨੇ ਜਿਨ੍ਹਾਂ ਤੋਂ ਕਰਜ਼ਾ ਲਿਆ ਹੈ। ਉਹ ਕਰਜ਼ੇ ਦੀਆਂ ਕਿਸ਼ਤਾਂ ਮੰਗਦੇ ਹਨ ਪਰ ਉਹ ਕਿਸ਼ਤਾਂ ਭਰਨ ਤੋਂ ਅਸਮਰੱਥ ਹਨ। ਇਸ ਔਰਤ ਨੇ ਮਦਦ ਦੀ ਮੰਗ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

ਕਨੇਡਾ ਤੋਂ ਆਈ ਪੰਜਾਬੀਆਂ ਲਈ ਖੁਸ਼ਖਬਰੀ

ਇੰਟਰਨੈਸ਼ਨਲ ਡੈਸਕ (ਬਿਊਰੋ): ਦੁਨੀਆ ਭਰ ਵਿਚ ਪ੍ਰਵਾਸੀਆਂ ਖਾਸ ਕਰਕੇ ਭਾਰਤੀਆਂ ਦੀ ਪਹਿਲੀ ਪਸੰਦ ਕੈਨੇਡਾ ਨੇ ਵੱਡਾ ਐਲਾਨ ਕੀਤਾ ਹੈ। ਇਸ ਨਾਲ ਕੈਨੇਡਾ ਜਾਣ, ਉੱਥੇ ਪੱਕੇ ਹੋਣ ਅਤੇ ਵਰਕ ਪਰਮਿਟ ਪਾਉਣ ਦੇ ਚਾਹਵਾਨਾਂ ਨੂੰ ਫਾਇਦਾ ਹੋਵੇਗਾ। ਕੈਨੇਡਾ ਸਰਕਾਰ ਨੇ ਕੋਰੋਨਾ ਸੰਕਟ ਦੌਰਾਨ 90 ਹਜ਼ਾਰ ਪ੍ਰਵਾਸੀਆਂ ਨੂੰ ਕੈਨੇਡਾ ਦੀ ਪੱਕੀ ਨਾਗਰਿਕਤਾ ਦੇਣ ਦਾ ਐਲਾਨ ਕੀਤਾ ਹੈ। ਇਹ ਨਾਗਰਿਕਤਾ ਕੁਝ ਸ਼ਰਤਾਂ ਪੂਰੀਆਂ ਕਰਨ ਮਗਰੋਂ ਹਾਸਲ ਕੀਤੀ ਜਾ ਸਕਦੀ ਹੈ। ਇਸ ਸੰਬੰਧੀ ਹੋਰ ਜਾਣਕਾਰੀ ਲਈ ਤੁਸੀਂ 9875908387 ’ਤੇ ਸੰਪਰਕ ਕਰ ਸਕਦੇ ਹੋ ਜਾ ਵੈਬਸਾਈਟ wwwicsgroup.com ‘ਤੇ ਜਾ ਸਕਦੇ ਹੋ।

ਕੈਨੇਡਾ ਵਿਚ ਵਰਕ ਪਰਮਿਟ ਦੇ ਚਾਹਵਾਨ ਵੀ ਉਕਤ ਨੰਬਰ ‘ਤੇ ਸੰਪਰਕ ਕਰ ਕੇ ਜ਼ਿਆਦਾ ਜਾਣਕਾਰੀ ਹਾਸਲ ਕਰ ਸਕਦੇ ਹਨ।ਕੈਨੇਡਾ ਸਰਕਾਰ ਨੇ 6 ਮਈ ਤੋਂ ਪੀ.ਆਰ. ਵੀਜ਼ੇ ਮਤਲਬ ਸਥਾਈ ਵਸਨੀਕ ਬਣਨ ਸੰਬੰਧੀ ਵੀਜ਼ੇ ਦੇਣੇ ਸ਼ੁਰੂ ਕਰ ਦਿੱਤੇ ਗਏ ਹਨ। ਜਿਹੜੇ ਲੋਕ ਸਰਕਾਰ ਦੀ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹਨ ਉਹ ਜਲਦੀ ਤੋਂ ਜਲਦੀ ਆਨਲਾਈਨ ਅਪਲਾਈ ਕਰਨ। ਫੈਡਰਲ ਸਰਕਾਰ ਦੇ ਫ਼ੈਸਲੇ ਨਾਲ ਕੈਨੇਡਾ ਵਿਚ ਪਹਿਲਾਂ ਤੋਂ ਰਹਿ ਰਹੇ ਯੋਗ ਕਾਮਿਆਂ, ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਫ਼ੈਸਲੇ ਨਾਲ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਨੂੰ ਵੀ ਫ਼ਾਇਦਾ ਪਹੁੰਚਣ ਦੀ ਪੂਰੀ ਸੰਭਾਵਨਾ ਹੈ।ਇਸ ਪ੍ਰੋਗਰਾਮ ਅਧੀਨ ਸਭ ਤੋਂ ਵੱਧ ਲਾਭ ਵਿਦੇਸ਼ੀ ਵਿਦਿਆਰਥੀਆਂ ਨੂੰ ਹੋਵੇਗਾ।

ਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਪੋਸਟ ਨੂੰ ਪਸੰਦ ਕਰੋਗੇ ਅਤੇ ਇਸਨੂੰ ਪੜ੍ਹ ਕੇ ਅਨੰਦ ਲਓਗੇ| ਅਸੀਂ ਸਾਰਿਆਂ ਨੂੰ ਸੰਤੁਸ਼ਟ ਨਹੀਂ ਕਰ ਸਕਦੇ ਪਰ ਕੋਸ਼ਿਸ਼ ਕਰ ਸਕਦੇ ਹਾਂ|ਅਤੇ ਸਾਡੀ ਸਾਈਟ ਤੇ ਆਉਣ ਲਈ ਧੰਨਵਾਦ|ਹੋਰ ਜਾਣਕਾਰੀ ਅਤੇ ਨਵੇਂ ਅਪਡੇਟਾਂ ਲਈ ਸਾਡੀ ਸਾਈਟ ਨੂੰ ਵੇਖਦੇ ਰਹੋਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਸਾਰੀ ਪੋਸਟ ਨੂੰ ਪਸੰਦ ਕਰੋਗੇ ਅਤੇ ਸਾਡੀ ਸਾਈਟ ਤੇ ਪੋਸਟ ਵੇਖਣ ਅਤੇ ਪੜ੍ਹਨ ਲਈ ਬਹੁਤ ਧੰਨਵਾਦ

ਕਨੇਡਾ ਤੋਂ ਆਈ ਫਿਰ ਮਾੜੀ ਖ਼ਬਰ

ਟੋਰਾਂਟੋ (ਏ.ਪੀ.): ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਕਾਰਨ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।ਕੈਨੇਡਾ ਦੇ 6 ਸੂਬਿਆ ਵਿੱਚ ਬੁੱਧਵਾਰ ਨੂੰ ਇੱਕ ਦਿਨ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਨਵੇਂ ਸਿਖਰ ‘ਤੇ ਪਹੁੰਚ ਗਏ, ਜਿਸ ਨਾਲ ਵੱਖ-ਵੱਖ ਸੂਬਿਆਂ ਨੂੰ ਓਮੀਕਰੋਨ ਵੇਰੀਐਂਟ ਦੇ ਪ੍ਰਸਾਰ ਨੂੰ ਰੋਕਣ ਲਈ ਹੋਰ ਪਾਬੰਦੀਆਂ ਲਗਾਉਣ ਲਈ ਮਜਬੂਰ ਹੋਣਾ ਪਿਆ। ਇਨਫੈਕਸ਼ਨ ਦੇ ਮਾਮਲਿਆਂ ਵਿਚ ਸਭ ਤੋਂ ਵੱਧ ਮਾਮਲੇ ਓਂਟਾਰੀਓ, ਕਿਊਬਿਕ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਸਾਹਮਣੇ ਆਏ, ਜੋ ਕਿ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬਿਆਂ ਵਿੱਚ ਸ਼ਾਮਲ ਹਨ।

ਪਿਛਲੇ 24 ਘੰਟਿਆਂ ਵਿੱਚ ਕਿਊਬਿਕ ਵਿੱਚ 13 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਓਂਟਾਰੀਓ ਵਿੱਚ 10,436 ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ 2,944 ਲੋਕ ਸੰਕਰਮਿਤ ਪਾਏ ਗਏ ਹਨ। ਮੈਨੀਟੋਬਾ, ਅਲਬਰਟਾ, ਨਿਊਫਾਊਂਡਲੈਂਡ ਅਤੇ ਲੈਬਰਾਡੋਰ ਨੇ ਵੀ ਲਾਗ ਦੇ ਨਵੇਂ ਮਾਮਲਿਆਂ ਵਿੱਚ ਰਿਕਾਰਡ ਕਾਇਮ ਕੀਤੇ ਹਨ। ਮੈਨੀਟੋਬਾ ਵਿੱਚ ਸੰਕਰਮਣ ਦੇ 947 ਮਾਮਲੇ ਸਾਹਮਣੇ ਆਏ, ਜਿਸ ਨੇ ਆਪਣਾ ਇੱਕ ਦਿਨ ਪੁਰਾਣਾ ਰਿਕਾਰਡ ਤੋੜ ਦਿੱਤਾ ਜਦੋਂ 825 ਨਵੇਂ ਕੇਸ ਸਾਹਮਣੇ ਆਏ। ਅਲਬਰਟਾ ਵਿੱਚ 2,775 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਵਿੱਚ 312 ਨਵੇਂ ਮਾਮਲੇ ਸਾਹਮਣੇ ਆਏ ਹਨ।

ਬ੍ਰਿਟਿਸ਼ ਕੋਲੰਬੀਆ ਨੇ ਘੋਸ਼ਣਾ ਕੀਤੀ ਹੈ ਕਿ ਉਸਨੇ ਕ੍ਰਿਸਮਸ ਦੀਆਂ ਛੁੱਟੀਆਂ ਤੋਂ ਬਾਅਦ ਸਕੂਲਾਂ ਨੂੰ ਦੇਰੀ ਨਾਲ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਸਕੂਲ ਕਰਮਚਾਰੀਆਂ ਨੂੰ ਸਿਹਤ ਉਪਾਅ ਕਰਨ ਲਈ ਸਮਾਂ ਮਿਲ ਸਕੇ। ਸਕੂਲ ਸਟਾਫ਼ ਅਤੇ ਵਿਦਿਆਰਥੀ ਜਿਨ੍ਹਾਂ ਦੇ ਮਾਪੇ ਸਿਹਤ ਕਰਮਚਾਰੀ ਹਨ, ਨੂੰ 3 ਜਾਂ 4 ਜਨਵਰੀ ਤੋਂ ਸਕੂਲ ਆਉਣਾ ਪਵੇਗਾ, ਜਦਕਿ ਬਾਕੀ ਸਾਰੇ ਵਿਦਿਆਰਥੀ 10 ਜਨਵਰੀ ਤੋਂ ਸਕੂਲ ਆਉਣਗੇ। ਨਿਊਫਾਊਂਡਲੈਂਡ ਅਤੇ ਲੈਬਰਾਡੋਰ ਦੇ ਅਧਿਕਾਰੀਆਂ ਨੇ ਕਿਹਾ ਕਿ ਛੁੱਟੀ ਤੋਂ ਬਾਅਦ ਸਕੂਲਾਂ ਵਿੱਚ ਦੂਰੀ ਤੋਂ ਪੜ੍ਹਾਈ ਕਰਨ ਦਾ ਆਯੋਜਨ ਕੀਤਾ ਜਾਵੇਗਾ।

ਕੇਜਰੀਵਾਲ ਨੇ ਕੀਤਾ ਵੱਡਾ ਐਲਾਨ

2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਨਵਰੀ ਦੇ ਤੀਜੇ ਹਫ਼ਤੇ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਹੁਣ ਤੱਕ ਆਪਣੇ ਕਾਫੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪਰ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੇ ਅਜੇ ਤੱਕ ਆਪਣੇ ਉਮੀਦਵਾਰਾਂ ਦੇ ਨਾਮ ਜਨਤਕ ਨਹੀਂ ਕੀਤੇ। ਆਮ ਆਦਮੀ ਪਾਰਟੀ ਨੇ ਹੁਣ ਆਪਣੇ ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ ਕੀਤੀ ਹੈ।

ਇਸ ਸੂਚੀ ਵਿੱਚ 8 ਉਮੀਦਵਾਰਾਂ ਦੇ ਨਾਮ ਦਰਜ ਹਨ। ਇਸ ਤੋਂ ਪਹਿਲਾਂ 88 ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਜਾ ਚੁੱਕਾ ਹੈ। ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਹਲਕਾ ਨੰਬਰ 8, ਸ੍ਰੀ ਹਰਗੋਬਿੰਦਪੁਰ ਤੋਂ ਐਡਵੋਕੇਟ ਅਮਰਪਾਲ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ। ਡਾ ਜਸਬੀਰ ਸਿੰਘ ਨੂੰ ਵਿਧਾਨ ਸਭਾ ਹਲਕਾ ਨੰਬਰ 16, ਅੰਮ੍ਰਿਤਸਰ ਪੱਛਮੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਵਿਧਾਨ ਸਭਾ ਹਲਕਾ ਨੰਬਰ 18, ਅੰਮ੍ਰਿਤਸਰ ਪੂਰਬੀ ਦੀ ਉਮੀਦਵਾਰੀ ਜੀਵਨਜੋਤ ਕੌਰ ਦੇ ਹਿੱਸੇ ਆਈ ਹੈ।

ਗੁਰਿੰਦਰ ਸਿੰਘ ‘ਗੈਰੀ’ ਵੜਿੰਗ ਵਿਧਾਨ ਸਭਾ ਸੀਟ ਨੰਬਰ 56, ਅਮਲੋਹ ਤੋਂ ਉਮੀਦਵਾਰ ਹੋਣਗੇ। ਨਰਿੰਦਰਪਾਲ ਸਿੰਘ ਸਾਵਨਾ ਨੂੰ ਵਿਧਾਨ ਸਭਾ ਸੀਟ ਨੰਬਰ 80, ਫਾਜ਼ਿਲਕਾ ਤੋਂ ਪਾਰਟੀ ਨੇ ਚੋਣ ਮੈਦਾਨ ਵਿੱਚ ਉਤਾਰਨ ਦਾ ਫ਼ੈਸਲਾ ਕੀਤਾ ਹੈ। ਵਿਧਾਨ ਸਭਾ ਹਲਕਾ ਨੰਬਰ 84, ਗਿੱਦੜਬਾਹਾ ਤੋਂ ਪ੍ਰੀਤਪਾਲ ਸ਼ਰਮਾ ਆਪਣੀ ਕਿਸਮਤ ਅਜ਼ਮਾਉਣਗੇ। ਇਸ ਤਰ੍ਹਾਂ ਹੀ ਪਾਰਟੀ ਨੇ ਵਿਧਾਨ ਸਭਾ ਹਲਕਾ ਨੰਬਰ 95, ਮੌੜ ਤੋਂ ਸੁਖਵੀਰ ਮਾਈਸਰ ਖਾਨਾ ਨੂੰ ਯੋਗ ਉਮੀਦਵਾਰ ਸਮਝਿਆ ਹੈ।

ਡਾ ਮੁਹੰਮਦ ਜਮਿਲ ਉਰ ਰਹਿਮਾਨ ਨੂੰ ਵਿਧਾਨ ਸਭਾ ਸੀਟ ਨੰਬਰ 105, ਮਲੇਰਕੋਟਲਾ ਤੋਂ ਥਾਪੜਾ ਦਿੱਤਾ ਗਿਆ ਹੈ। ਭਾਵੇਂ ਸਰਦੀ ਜ਼ੋਰਾਂ ਤੇ ਪੈ ਰਹੀ ਹੈ ਪਰ ਰਾਜਨੀਤਕ ਆਗੂ ਪੂਰੀ ਤਰ੍ਹਾਂ ਸਰਗਰਮ ਹਨ। ਉਨ੍ਹਾਂ ਵੱਲੋਂ ਵੋਟਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਆਪਣੇ ਨਾਲ ਜੋੜਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦਿਲਜੀਤ ਨੂੰ ਨਿਮਰਤ ਨੇ ਕੀਤਾ ਇਗਨੋਰ

ਚੰਡੀਗੜ੍ਹ (ਬਿਊਰੋ) – ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੀ ਗਾਇਕੀ ਦੇ ਨਾਲ-ਨਾਲ ਆਪਣੇ ਫਨੀ ਅੰਦਾਜ਼ ਨਾਲ ਅੰਗਰੇਜ਼ੀ ਬੋਲਣ ਲਈ ਵੀ ਜਾਣੇ ਜਾਂਦੇ ਹਨ। ਇਹ ਅੰਦਾਜ਼ ਇਸ ਵਾਰ ਉਨ੍ਹਾਂ ਦੇ ਨਵੇਂ ਗੀਤ ‘ਵੱਟ ਵੇ’ (What Ve) ‘ਚ ਵੀ ਸੁਣਨ ਨੂੰ ਮਿਲ ਰਿਹਾ ਹੈ। ਜੀ ਹਾਂ ਨਿਮਰਤ ਖਹਿਰਾ ਨਾਲ ਆਉਣ ਵਾਲਾ ਉਨ੍ਹਾਂ ਦਾ ਇਹ ਗੀਤ ਦਰਸ਼ਕਾਂ ਦੇ ਸਨਮੁੱਖ ਹੋ ਗਿਆ ਹੈ। ਇਸ ਗੀਤ ਨੂੰ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਨੇ ਮਿਲ ਕੇ ਗਾਇਆ ਹੈ। ਗੀਤ ਬਹੁਤ ਹੀ ਮਜ਼ੇਦਾਰ ਰੋਮਾਂਟਿਕ ਗੀਤ ਹੈ, ਜਿਸ ‘ਚ ਦੋਵਾਂ ਗਾਇਕਾਂ ਨੇ ਆਪਣੇ ਅੰਦਾਜ਼ ਨਾਲ ਆਪਣੇ ਦਿਲ ਦੀ ਗੱਲ ਨੂੰ ਬਿਆਨ ਕੀਤਾ ਹੈ। ਦਰਸ਼ਕਾਂ ਨੂੰ ਇਸ ਗੀਤ ‘ਚ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦਾ ਸੁਮੇਲ ਸੁਣਨ ਨੂੰ ਮਿਲੇਗਾ।

ਦੱਸ ਦਈਏ ਇਸ ਗੀਤ ਦੇ ਬੋਲ Arjan Dhillon ਨੇ ਲਿਖੇ ਹਨ। ਜੇ ਗੱਲ ਕਰੀਏ ਗਾਣੇ ਦੇ ਮਿਊਜ਼ਿਕ ਵੀਡੀਓ ਦੀ ਤਾਂ ਉਹ ਬਹੁਤ ਹੀ ਸ਼ਾਨਦਾਰ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਹੋਟਲ ‘ਚ ਟੇਕ ਕੇਅਰ ਦਾ ਕੰਮ ਕਰਦੇ ਹੋਏ ਨਜ਼ਰ ਆ ਰਹੇ ਹਨ। ਦਿਲਜੀਤ ਆਪਣੇ ਅੰਦਾਜ਼ ‘ਚ ਨਿਮਰਤ ਨੂੰ ਆਪਣੇ ਦਿਲ ਦਾ ਹਾਲ ਦੱਸਦਾ ਹੈ ਅਤੇ ਵਿਆਹ ਕਰਨ ਦੀ ਖੁਹਾਇਸ਼ ਨੂੰ ਵੀ ਦੱਸਦਾ ਹੈ। ਦੋਵਾਂ ਦੀ ਅਦਾਕਾਰੀ ਤੇ ਗਾਇਕੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਗਾਣੇ ਦਾ ਸ਼ਾਨਦਾਰ ਵੀਡੀਓ Baljit Deo ਵੱਲੋਂ ਤਿਆਰ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਇਕੱਠੇ ਪੰਜਾਬੀ ਫ਼ਿਲਮ ‘ਜੋੜੀ’ ‘ਚ ਵੀ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਵੀ ਕਾਫੀ ਉਤਸੁਕ ਹਨ। ਜੇ ਗੱਲ ਕਰੀਏ ਨਿਮਰਤ ਖਹਿਰਾ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ‘ਤੀਜਾ ਪੰਜਾਬ’ ਫ਼ਿਲਮ ਲ ਦਰਸ਼ਕਾਂ ਦੇ ਰੁਬਰੂ ਹੋਈ ਹੈ। ਇਹ ਫ਼ਿਲਮ ਸਿਨੇਮਾ ਘਰਾਂ ‘ਚ ਕਮਾਲ ਦਾ ਪ੍ਰਦਰਸ਼ਨ ਕਰ ਰਹੀ ਹੈ। ਦੱਸ ਦਈਏ ਦਿਲਜੀਤ ਦੋਸਾਂਝ ਵੀ ਪੰਜਾਬੀ ਫ਼ਿਲਮ ‘ਹੌਸਲਾ ਰੱਖ’ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਇਹ ਫ਼ਿਲਮ ਵੀ ਬਾਕਸ ਆਫਿਸ ‘ਤੇ ਕਮਾਲ ਦਾ ਪ੍ਰਦਰਸ਼ਨ ਕਰਕੇ ਚੰਗੀ ਕਮਾਈ ਕਰ ਚੁੱਕੀ ਹੈ।

ਪਰਮੀਸ਼ ਵਰਮਾ ਨੇ ਦਿੱਤੀ ਪੰਜਾਬ ਆਣਕੇ ਵੱਡੀ ਪਾਰਟੀ

ਪ੍ਰਸਿੱਧ ਮਾਡਲ, ਗਾਇਕ, ਅਦਾਕਾਰ ਤੇ ਵੀਡੀਓ ਨਿਰਦੇਸ਼ਕ ਦੇ ਤੌਰ ‘ਤੇ ਜਾਣੇ ਜਾਂਦੇ ਪਰਮੀਸ਼ ਵਰਮਾ ਬੀਤੇ ਕੁਝ ਮਹੀਨੇ ਪਹਿਲਾਂ ਆਪਣੀ ਪ੍ਰੇਮਿਕਾ ਗੀਤ ਗਰੇਵਾਲ ਨਾਲ ਵਿਆਹ ਦੇ ‘ਚ ਬੱਝੇ ਹਨ। ਬੀਤੇ ਦਿਨੀਂ ਪਰਮੀਸ਼ ਵਰਮਾ ਨੇ ਪਟਿਆਲਾ ਵਿਖੇ ਵੈਡਿੰਗ ਰਿਸੈਪਸ਼ਨ ਰੱਖੀ ਸੀ, ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਰਿਸੈਪਸ਼ਨ ਪਾਰਟੀ ‘ਚ ਵੱਡੀ ਗਿਣਤੀ ‘ਚ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੇ ਕਲਾਕਾਰ ਪਹੁੰਚੇ ਸਨ। ਇਸ ਦੌਰਾਨ ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ, ਰੇਸ਼ਮ ਸਿੰਘ ਅਨਮੋਲ, ਗੋਲਡੀ, ਸੱਤਾ, ਜੌਰਡਨ ਸੰਧੂ ਤੇ ਅੰਮ੍ਰਿਤ ਮਾਨ ਵਰਗੇ ਕਈ ਕਲਾਕਾਰ ਪਹੁੰਚੇ ਸਨ।

ਪਰਮੀਸ਼ ਵਰਮਾ ਨੇ ਇਸ ਵੈਡਿੰਗ ਰਿਸੈਪਸ਼ਨ ਪਾਰਟੀ ਦੀਆਂ ਕੁਝ ਵੀਡੀਓਜ਼ ਤੇ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਸ ਵੀਡੀਓ ‘ਚ ਪਰਮੀਸ਼ ਆਪਣੀ ਪਤਨੀ ਗੀਤ ਗਰੇਵਾਲ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਹਨ। ਦੋਵਾਂ ਦਾ ਇਹ ਰੋਮਾਂਟਿਕ ਵੀਡੀਓ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ”ਸਾਡੀ ਜ਼ਿੰਦਗੀ ਦੇ ਇਸ ਖਾਸ ਮੌਕੇ ਨੂੰ, ਤੁਹਾਡੇ ਪਿਆਰ ਅਤੇ ਅਸ਼ੀਰਵਾਦ ਨਾਲ ਹੋਰ ਵੀ ਜ਼ਿਆਦਾ ਖ਼ਾਸ ਬਣਾਉਣ ਲਈ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।” ਨਾਲ ਹੀ ਉਨ੍ਹਾਂ ਨੇ ਆਪਣੀ ਪਤਨੀ ਗੀਤ ਗਰੇਵਾਲ ਨੂੰ ਵੀ ਟੈਗ ਕੀਤਾ ਹੈ। ਇਸ ਦੇ ਨਾਲ ਹੀ ਗੀਤ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਰਿਸੈਪਸ਼ਨ ਪਾਰਟੀ ਦਾ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ ‘ਚ ਉਹ ਪਰਮੀਸ਼ ਵਰਮਾ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗੀਤ ਨੇ ਸੇਮ ਹੀ ਕੈਪਸ਼ਨ ਲਿਖੀ ਹੈ।

ਦੱਸ ਦਈਏ ਕਿ ਸਤਿੰਦਰ ਸੱਤੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਗੀਤ ਗਰੇਵਾਲ ਅਤੇ ਸੁਨੰਦਾ ਸ਼ਰਮਾ ਨਾਲ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ ‘ਚ ਸੁਨੰਦਾ ਤੇ ਸਤਿੰਦਰ ਸੱਤੀ ਗੀਤ ਗਰੇਵਾਲ ਨਾਲ ਗੱਲਾਂ ਕਰਦੀਆਂ ਨਜ਼ਰ ਆ ਰਹੀਆਂ ਹਨ।ਇਸ ਤੋਂ ਇਲਾਵਾ ਸੁਨੰਦਾ ਸ਼ਰਮਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਉਹ ਸਟੇਜ ‘ਤੇ ਨਜ਼ਰ ਆ ਰਹੀ ਹੈ। ਇਸ ਦੌਰਾਨ ਸੁਨੰਦਾ ਬੱਚਿਆਂ ਨਾਲ ਸਟੇਜ ‘ਤੇ ਆਪਣੇ ਗੀਤ ਨੂੰ ਗੁਣਗਾਉਂਦੀ ਹੋਈ ਨਜ਼ਰ ਆਈ। ਇਸ ਦੌਰਾਨ ਸਤਿੰਦਰ ਸਰਤਾਜ ਨੇ ਆਪਣੇ ਸੂਫ਼ੀ ਅੰਦਾਜ਼ ‘ਚ ਪਾਰਟੀ ‘ਚ ਮੌਜੂਦ ਲੋਕਾਂ ਨੂੰ ਆਪਣੀ ਗਾਇਕੀ ਨਾਲ ਮੰਤਰ ਮੁਗਧ ਕਰ ਦਿੱਤਾ।

ਬੀਤੇ ਕੁਝ ਦਿਨ ਪਹਿਲਾਂ ਹੀ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੀ ਇੱਕ ਖ਼ਾਸ ਤਸਵੀਰ ਸ਼ੇਅਰ ਕੀਤੀ ਸੀ, ਜਿਸ ‘ਚ ਉਹ ਆਪਣੀ ਪਤਨੀ ਗੀਤ ਗਰੇਵਾਲ ਨਾਲ ਨਜ਼ਰ ਆ ਰਹੇ ਸਨ। ਇਸ ਤਸਵੀਰ ‘ਚ ਪਰਮੀਸ਼ ਆਪਣੀ ਪਤਨੀ ਗੀਤ ਗਰੇਵਾਲ ਨਾਲ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ‘ਰੁਮਾਲਾ ਸਾਹਿਬ ਭੇਟ’ ਕਰਦੇ ਜਾਂਦੇ ਹੋਏ ਨਜ਼ਰ ਆਏ ਸਨ।ਦੱਸਣਯੋਗ ਹੈ ਕਿ ਪਰਮੀਸ਼ ਵਰਮਾ ਪਹਿਲਾਂ ਆਪਣੇ ਵਿਆਹ ਕਰਕੇ ਖੂਬ ਸੁਰਖੀਆਂ ‘ਚ ਰਹੇ ਸਨ ਅਤੇ ਹੁਣ ਆਪਣੀ ਵੈਡਿੰਗ ਰਿਸੈਪਸ਼ਨ ਕਰਕੇ ਚਰਚਾ ‘ਚ ਬਣੇ ਹੋਏ ਹਨ। ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦਾ ਵਿਆਹ ਕੈਨੇਡਾ ‘ਚ ਬਹੁਤ ਹੀ ਧੂਮਧਾਮ ਨਾਲ ਹੋਇਆ ਸੀ। ਉਨ੍ਹਾਂ ਦੇ ਵਿਆਹ ਕੁਝ ਖ਼ਾਸ ਦੋਸਤ ਤੇ ਕਰੀਬੀ ਰਿਸ਼ਤੇਦਾਰ ਹੀ ਪਹੁੰਚੇ ਸਨ, ਜਿਨ੍ਹਾਂ ‘ਚ ਰੌਸ਼ਨ ਪ੍ਰਿੰਸ, ਪ੍ਰਭ ਗਿੱਲ, ਅਖਿਲ ਅਤੇ ਸ਼ੈਰੀ ਮਾਨ ਸਣੇ ਕਈ ਪੰਜਾਬੀ ਕਲਾਕਾਰ ਨਜ਼ਰ ਆਏ ਸਨ।ਗੀਤ ਗਰੇਵਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਿਬਰਲ ਪਾਰਟੀ ਨਾਲ ਜੁੜੀ ਹੋਈ ਹੈ। ਪਰਮੀਸ਼ ਵਰਮਾ ਬਤੌਰ ਮਿਊਜ਼ਿਕ ਵੀਡੀਓ ਡਾਇਰੈਕਟਰ, ਗਾਇਕ, ਐਕਟਰ, ਲੇਖਕ ਪੰਜਾਬੀ ਮਨੋਰੰਜਨ ਜਗਤ ਨਾਲ ਜੁੜੇ ਹੋਏ ਹਨ। ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖ਼ੇਤਰ ‘ਚ ਸਰਗਰਮ ਹਨ।