ਅਮਰੀਕਾ ਤੋਂ ਆਈ ਵੱਡੀ ਖਬਰ

ਪੰਜਾਬ ਵਿੱਚੋ ਬਹੁਤ ਸਾਰੇ ਪੰਜਾਬੀ ਵਿਦੇਸ਼ ਦੇ ਵਿਚ ਜਾ ਕੇ ਆਪਣਾ ਕਾਰੋਬਾਰ ਸਥਾਪਿਤ ਕਰ ਚੁੱਕੇ ਹਨ ਤੇ ਰਹਿੰਦੇ ਨੌਜਵਾਨ ਬਾਹਰ ਜਾਂ ਦੀ ਚਾਹਤ ਰੱਖਦੇ ਹਨ । ਇਸਦਾ ਇਕੋ ਇਕ ਹੀ ਕਰਨ ਹੈ ਕਿ ਭਾਰਤ ਦਾ ਸਿਸਟਮ ਸਹੀ ਨਹੀਂ ਹੈ ਲੋਕ ਬਾਹਰ ਜਾ ਕੇ ਕਮ ਕਰਨਾ ਹੀ ਬੇਹਤਰ ਸਮਝਦੇ ਨੇ । ਹੁਣ ਅਤੇ ਗੱਲ ਆਉਂਦੀ ਹੈ ਜੇਕਰ ਨੌਜਵਾਨ ਸਿਧੇ ਤਰੀਕੇ ਦੇ ਨਾਲ ਵਿਦੇਸ਼ ਨਹੀਂ ਜਾ ਪਾਉਂਦੇ ਤਾ ਉਹ ਡੌਂਕੀ ਦਾ ਰਸਤਾ ਆਪਣਾ ਲੈਂਦੇ ਹਨ ।

ਹਾਲਾਂਕਿ ਇਹਨਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਇਹ ਰਸਤਾ ਬਹੁਤ ਮੁਸ਼ਕਿਲ ਹੈ । ਪਰ ਕੀਤੇ ਨਾ ਕੀਤੇ ਪੰਜਾਬ ਵਿਚ ਮੁਸ਼ਕਿਲ ਹਾਲਤ ਗੁਜਾਰਨ ਤੋਂ ਬਾਅਦ ਓਹਨਾ ਨੂੰ ਇਹ ਰਸਤਾ ਹੀ ਸਹੀ ਲੱਗਦਾ ਹੈ ਤੇ ਉਹ ਇਸ ਰਸਤੇ ਤੁਰ ਪੈਂਦੇ ਹਨ ।ਏਜੇਂਟਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਹ ਅਮਰੀਕਾ ਨੂੰ ਚਾਲੇ ਪਾ ਦਿੰਦੇ ਹਨ ਤੇ ਏਜੇਂਟ ਵੀ ਸਮੇ ਸਮੇ ਸਰ ਪੈਸੇ ਦੀ ਮੰਗ ਕਰਦੇ ਰਹਿੰਦੇ ਹਨ । ਤਕਰੀਬਨ ਤੀਹ ਤੋਂ ਪੈਂਤੀ ਲੱਖ ਲੈ ਕੇ ਉਹ ਅਮਰੀਕਾ ਲਈ ਰਵਾਨਾ ਤਾ ਹੋ ਜਾਂਦੇ ਹਨ ਪਰ ਕਿ ਤੁਸੀਂ ਜਾਂਦੇ ਹੋ ਇਹ ਰਸਤਾ ਕਿਸੇ ਵੇਲੇ ਅਮਰੀਕਾ ਨਾਈ ਓਹਨਾ ਨੂੰ ਕਿਧਰੇ ਹੋਰ ਹੀ ਪਹੁੰਚਾ ਦੇਂਦਾ ਹੈ । ਹਾਲ ਹੀ ਦੇ ਵਿਚ ਇਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਕ ਟ੍ਰੇਲਰ ਦੇ ਵਿੱਚ 46 ਲੋਥਾਂ ਮਿਲਿਆ ਹਨ ।

ਦਸਿਆ ਜਾ ਰਿਹਾ ਹੈ ਕਿ ਟੈਕਸਾਸ ਦੇ ਵਿੱਚ ਤਾਪਮਾਨ ਬਹੁਤ ਜਿਆਦਾ ਵੱਧ ਹੋ ਚੁਕਾ ਸੀ ਤੇ ਟਰਾਲੇ ਦੇ ਵਿੱਚ ਜਾ ਰਹੇ ਹਨ ਨੌਜਵਾਨਾਂ ਕੋਲ ਖਾਨ ਪੀਣ ਦੇ ਲਾਇ ਕੁਸ਼ ਵੀ ਨਹੀਂ ਸੀ । ਤਕਰੀਬਨ 70 ਡਿਗਰੀ ਤਾਪਮਾਨ ਨੂੰ ਉਹ ਸਹਾਰ ਨਾ ਸਕੇ ਤੇ ਟਰਾਲੇ ਦੇ ਵਿੱਚ ਹੀ ਓਹਨਾ ਦੇ ਨਾਲ ਭਾਣਾ ਵਰਤ ਗਿਆ । ਤਕਰੀਬਨ 46 ਲੋਕ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤੇ 16 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ । ਅਸੀਂ ਵੀ ਅਪੀਲ ਕਰਦੇ ਹਾਂ ਕਿ ਨੌਜਵਾਨ ਸਹੀ ਤਰੀਕੇ ਦੇ ਨਾਲ ਹੀ ਵਿਦੇਸ਼ ਜਾਂ ਨਾ ਕਿ ਉਹ ਗ਼ਲਤ ਤਰੀਕੇ ਆਪਣਾ ਕੇ ।

SYL ਗੀਤ ਨੇ ਪੰਜਾਬ ਚ ਮਚਾਈ ਤਰਥੱਲੀ

ਵਿਸ਼ਵ ਪ੍ਰਸਿੱਧ ਸਿੱਧੂ ਮੂਸੇਵਾਲਾ ਨਾ ਤਾ ਜਿਉਂਦੇ ਜੀ ਕਿਸੇ ਨੂੰ ਰਾਹ ਦੇਂਦਾ ਸੀ ਤੇ ਅਜੇ ਸਰੀਰਕ ਤੋਰ ਤੇ ਸਾਡੇ ਵਿਚ ਨਹੀਂ ਪਰ ਫਿਰ ਵੀ ਓਹਨੇ ਆਪਣੇ ਨਾਵੈ ਗੀਤ ਨਾਲ ਕਿਸੇ ਨੂੰ ਰਾਹ ਨੀ ਦਿਤਾ । ਹਾਲੇ ਗੀਤ ਨੂੰ ਆਏ 24 ਘੰਟੇ ਪੂਰੇ ਨਹੀਂ ਹੋਏ ਪਰ ਇਹ ਗੀਤ ਵਿਸ਼ਵ ਪ੍ਰਸਿੱਧ ਸੋਸ਼ਲ ਮੀਡਿਆ ਪਲੈਟਫਾਰਮ youtube ਦੇ ਚਾਰਟ ਤੇ ਵਿਸ਼ਵ ਭਰ ਵਿਚ 1 ਨੰਬਰ ਤੇ ਹੈ । ਇਸ ਗੀਤ ਵਿਚ ਸਿੱਧੂ ਨੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਕੀਤੀ ਹੈ ।

ਅਜੇ ਉਹ ਉਹ ਸਿਆਸਤਦਾਨ ਜਿਹੜੇ ਸਿੱਧੂ ਨੂੰ ਇਕ ਕਲਾਕਾਰ ਦਸ ਕੇ ਮਜਾਕ ਬਣਾਉਂਦੇ ਸੀ ਓਹੀ ਕਹਿ ਰਹੇ ਹਨ ਕਿ ਸਿੱਧੂ ਨੇ ਹੱਕ ਦੀ ਗੱਲ ਕੀਤੀ ਹੈ ਤੇ ਇਹ ਪਾਣੀਆਂ ਦਾ ਮੁੱਦਾ ਹੁਣ ਦੁਬਾਰਾ ਤੋਂ ਇਕ ਵਾਰ ਫਿਰ ਐਕਟਿਵ ਹੋਣ ਦੀ ਸੰਭਾਵਨਾ ਹੈ ।ਇਸ ਗੀਤ ਦੇ ਵਿਚ ਚਾਹੇ ਗੱਲ ਕਿਸਾਨੀ ਮਸਲੇ ਦੀ ਚਾਹੇ ਪੰਜਾਬ ਦੀ ਚਾਹੇ ਉਹ 84 ਵਾਲੇ ਪੰਜਾਬ ਦੀ ਸਾਰੇ ਹੀ ਸਿੱਧੂ ਨੇ ਇਕ ਗੀਤ ਦੇ ਵਿਚ ਪਰੋ ਦਿੱਤੇ । ਜੇ ਸਿੱਧੂ ਜਿਉਂਦਾ ਹੁੰਦਾ ਤਾ ਸ਼ਾਇਦ ਬਹੁਤ ਸਿਆਸਤਦਾਨ ਉਸਦਾ ਵਿਰੋਧ ਵੀ ਕਰਦੇ ਕਿਉਕਿ ਇਹ ਗੀਤ ਨੌਜਵਾਨਾਂ ਨੂੰ ਜਗਾਉਣ ਦੇ ਲਈ ਕਾਫੀ ਹੈ । ਇਸ ਗੀਤ ਦੇ ਵਿਚ ਬਲਵਿੰਦਰ ਜੱਟਾਣਾ ਦੀ ਗੱਲ ਹੋਈ ਹੈ ਤੇ ਇਸ ਸਿੰਘ ਦੀ ਹਿਸਟਰੀ ਬਹੁਤ ਸਾਰੇ ਚੈਨਲ ਤੇ ਪਈ ਹੈ ।

ਹੁਣ ਸਵਾਲ ਏਹੇ ਹੈ ਕਿ ਕਿਸੇ ਨੂੰ ਇਸ ਗੀਤ ਦਾ ਪਤਾ ਸੀ ਜੋ ਮੂਸੇਵਾਲੇ ਦੇ ਨਾਲ ਇਹ ਭਾਣਾ ਵਰਤ ਦਿੱਤਾ । ਮੂਸੇਵਾਲਾ ਦੇ ਪਿਤਾ ਦਾ ਇਹ ਵੀ ਕਹਿਣਾ ਹੈ ਕਿ ਸਿੱਧੂ ਨੂੰ ਇਸ ਗੀਤ ਦੇ ਕਰਕੇ ਜੇਲ ਵੀ ਹੋ ਸਕਦੀ ਸੀ ।ਇਸ ਕਰਕੇ ਇਹ ਗੀਤ ਸਿੱਧੂ ਦੇ ਵਿਆਹ ਦੇ ਪਿੱਛੋਂ ਹੀ ਕਰਨ ਦੀ ਸਲਾਹ ਸੀ ।ਪਰ ਰੱਬ ਨੂੰ ਸ਼ਾਇਦ ਕੁਸ਼ ਹੋਰ ਹੀ ਮੰਜੂਰ ਸੀ । ਹੁਣ ਇਸ ਗੀਤ ਦੇ ਲੀਡਰ ਦੇਖੋ ਕਿ ਬੋਲ ਰਹੇ ਹਨ

ਗੋਲਡੀ ਬਰਾੜ ਨੇ ਪੱਤਰਕਾਰ ਨੂੰ ਲਗਾ ਲਿਆ ਫੋਨ ਤੇ ਫਿਰ

ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲਾ ਦੇ ਜਾਨ ਪਿੱਛੋਂ ਵੇਖੋ ਵੱਖ ਖੁਲਾਸੇ ਹੋ ਰਹੇ ਹਨ । ਜਿਥੇ ਉਸਦੇ ਜਾਨ ਦੇ ਨਾਲ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ | ਓਥੇ ਹੀ ਹੁਣ ਉਸਨੂੰ ਮਾਰਨ ਵਾਲਾ ਮਾਸ੍ਟਰਮਾਇੰਡ ਗੋਲਡੀ ਬਰਾੜ ਵੀ ਸਾਹਮਣੇ ਆਇਆ ਹੈ | ਉਸਨੇ ਕਿਹਾ ਹੈ ਕਿ ਓਹਨਾ ਨੇ ਸਿੱਧੂ ਨੂੰ ਨਜਾਇਜ ਨਹੀਂ ਮਾ-ਰਿਆ ਬਹੁਤ ਸਾਰੀਆਂ ਗੱਲਾਂ ਨੇ ਜੋ ਸਿੱਧੂ ਨੇ ਗ਼ਲਤੀਆਂ ਕੀਤੀਆਂ | ਉਸਨੇ ਦਸਿਆ ਕਿ ਉਹ ਸਿੱਧੂ ਨੂੰ ਮਾਰਨਾ ਨਹੀਂ ਸੀ ਚਾਉਂਦਾ ਪਰ ਉਸਨੇ ਗ਼ਲਤੀਆਂ ਹੀ ਏਨੀਆਂ ਵੱਡੀਆਂ ਕੀਤੀਆਂ ਹਨ ਕਿ ਓਹਨਾ ਨੂੰ ਇਹ ਕਮ ਕਰਨਾ ਪਿਆ |

ਗੋਲਡੀ ਬਰਾੜ ਨੇ ਪਤਰਕਾਰ ਨੂੰ ਫੋਨ ਰਹੀ ਦਸਿਆ ਕਿ ਸਿੱਧੂ ਸਾਡੀ ਐਂਟੀ ਪਾਰਟੀ ਦੇ ਨਾਲ ਸੰਬੰਧ ਰੱਖਦਾ ਸੀ ਤੇ ਓਹਨਾ ਤੋਂ ਬਹੁਤ ਕਮ ਵੀ ਕਰਵਾਉਂਦਾ ਸੀ | ਗੁਰਲਾਲ ਬਰਾੜ ਨੂੰ ਵੀ ਮ-ਰਵਾਉ-ਣ ਦੇ ਵਿਚ ਸਿੱਧੂ ਦਾ ਹੇਠ ਗੋਲਡੀ ਨੇ ਦਸਿਆ | ਉਸਨੇ ਕਿਹਾ ਕਿ ਉਸਦਾ ਮੈਨੇਜਰ ਜੋ ਆਸਟ੍ਰੇਲੀਆ ਦੇ ਵਿਚ ਹੈ ਸਿੱਧੂ ਦਾ ਖਾਸ ਬੰਦਾ ਸੀ | ਤੇ ਉਸ ਦੇ ਮੈਨੇਜਰ ਨੇ ਗੁਰਲਾਲ ਨੂੰ ਮਾਰਨ ਵਾਲੇ ਸ਼ੂ-ਟਰ ਓਹਨਾ ਨੂੰ ਸੰਭਾਲਿਆ | ਓਹਨਾ ਨੇ ਕਿਹਾ ਕਿ ਇਹ ਗੱਲਾਂ ਕੋਈ ਲੁਕੀਆਂ ਨਹੀਂ ਤੇ ਨਾ ਹੀ ਸਿੱਧੂ ਨੂੰ ਓਹਨਾ ਨੇ ਕਿਸੇ ਫੇਮ ਖਾਤਿਰ ਮਾ-ਰਿਆ | ਓਹਨਾ ਨੇ ਗ਼ਲਤੀਆਂ ਕਰਕੇ ਹੀ ਸਿੱਧੂ ਨਾਲ ਇਹ ਕਮ ਕੀਤਾ ਹੈ | ਗੱਲਾਂ ਕਰਦੇ ਪਤਰਕਾਰ ਨੇ ਕਿਹਾ ਕਿ ਜੇਕਰ ਸ਼ਗੁਨ ਦਾ ਕਸੂਰ ਸੀ ਤਾ ਸਿੱਧੂ ਕਿਊ ਮਾ-ਰਿਆ ?

ਉਸਨੇ ਬਾਰ ਬਾਰ ਕਿਹਾ ਹੈ ਕਿ ਸਿੱਧੂ ਇਕ ਵਾਰ ਨੀ ਬਹੁਤ ਵਾਰ ਗ਼ਲਤੀਆਂ ਕੀਤੀਆਂ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਚੋ ਸਿੱਧੂ ਰਾਜਨੇਤਾਵਾਂ ਦੇ ਕਰਕੇ ਬਾਹਰ ਹੋਗਿਆ | ਉਸਨੇ ਕਿਹਾ ਕਿ ਗੋਲ੍ਡ ਮੀਡਿਆ ਵਾਲੇ ਬੰਦੇ ਜੋ ਕਿ ਇਸਦੀ ਡਿਜਿਟਲ ਮਾਰਕੀਟਿੰਗ ਕਰਦੇ ਉਹ ਹਮੇਸ਼ਾ ਇਸਦੇ ਨਾਲ ਰਹਿੰਦੇ ਰਹੇ | ਤੇ ਓਹਨਾ ਕਿਹਾ ਕਿ ਗੋਲ੍ਡ ਮੀਡਿਆ ਵਾਲਿਆਂ ਦਾ ਨਾਮ ਵੀ ਵਿੱਕੀ ਮਿੱਡੂਖੇੜਾ ਵਾਲੇ ਕੇਸ ਚ ਆਇਆ ਸੀ ਤੇ ਸਿੱਧੂ ਨੇ ਹੀ ਓਨਾ ਨੂੰ ਪੇਸ਼ ਕਰਵਾਇਆ ਸੀ | ਉਹ ਬੰਦੇ ਮਹੀਨੇ ਚ ਬਾਹਰ ਆ ਗਏ ਸੀ | ਗੋਲਡੀ ਨੇ ਕਿਹਾ ਕਿ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ ਜਿਨ੍ਹਾਂ ਨੂੰ ਅਸੀਂ ਅਧਾਰ ਬਣਾ ਸਕਦੇ ਹਾਂ | ਦੇਖੋ ਇਹ ਵੀਡੀਓ ਰਿਪੋਰਟ

ਮੂਸੇਵਾਲਾ ਮਾਮਲੇ ਚ ਆਈ ਤਾਜ਼ਾ ਖਬਰ

ਮੂਸੇਵਾਲਾ ਮਾਮਲੇ ਦੇ ਵਿਚ ਵੱਡੇ ਖੁਲਾਸੇ ਹੋ ਰਹੇ ਹਨ । ਲਾਵਰਾਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਦੇ ਕੋਲ ਭੇਜ ਦਿੱਤੋ ਗਿਆ ਹੈ ਤੇ ਉਹ ਉਸ ਦੇ ਕੋਲੋਂ ਪੁੱਛ ਗਿੱਛ ਕਰ ਰਹੇ ਹਨ । ਹੁਣ ਹੁਣੇ ਨਵਾਂ ਖੁਲਾਸਾ ਹੋਇਆ ਹੈ ਕਿ ਪੰਜਾਬ ਹਰਿਆਣਾ ਦੇ ਬਾਰਡਰ ਤੇ ਹਥਿਆਰ ਮਿਤੀ ਦੇ ਵਿਚ ਦਫ਼ਨ ਕੀਤੇ ਗਏ ਹਨ । ਦਸਿਆ ਜਾ ਰਿਹਾ ਹੈ ਜੋ ਸਿੱਧੂ ਮਾਮਲੇ ਵਿਚ ਹਥਿਆਰ ਵਰਤੇ ਗਏ ਸੀ ਉਹ ਹਥਿਆਰ ਬਾਰੇ ਸੂਹ ਲੱਗੀ ਹੈ ।

ਸੂਤਰਾਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾ ਓਹਨਾ ਨੇ ਕਿਹਾ ਹੈ ਕਿ ਇਹ ਹਥਿਆਰ ਓਹਨਾ ਨੇ ਪੰਜਾਬ ਹਰਿਆਣਾ ਬਾਰਡਰ ਦੇ ਨੇੜੇ ਤੇੜੇ ਦਫ਼ਨ ਕੀਤੇ ਹਨ । ਲਾਰੇਂਸ ਨੇ ਹੋਰ ਵੀ ਕਈ ਵੱਡੇ ਖੁਲਾਸੇ ਕੀਤੇ ਹਨ । ਦੋ ਕਲਾਕਾਰਾਂ ਤੇ ਇਕ ਮਿਊਜ਼ਿਕ ਕਮ੍ਪਨੀ ਦਾ ਨਾਮ ਵੀ ਇਸ ਮਾਮਲੇ ਨਾਲ ਜੁੜ ਦਾ ਨਾਜਰ ਆ ਰਿਹਾ ਹੈ ।ਇਹ ਕਿਸ ਤਰੀਕੇ ਦੇ ਨਾਲ ਜੁੜ ਰਿਹਾ ਹੈ ਇਸ ਬਾਰੇ ਹਾਲੇ ਤਕ ਕੋਈ ਵੀ ਜਾਣਕਾਰੀ ਪੁਲਿਸ ਨੇ ਨਹੀਂ ਦਿੱਤੀ । ਸਿੱਧੂ ਦਾ ਮਾਮਲਾ ਸਿਰਫ ਪੰਜਾਬ ਵਿਚ ਹੀ ਨਹੀਂ ਵਿਦੇਸ਼ ਦੇ ਵਿਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਓਧਰ ਵਿਦੇਸ਼ ਵਿਚ ਰਹਿੰਦੇ ਗੋਲਡੀ ਬਰਾੜ ਲਈ ਵੀ ਰੇਡ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ।

ਇਹ ਮਾਮਲੇ ਦੀ ਤਫਤੀਸ਼ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ । ਕੇਜਰੀਵਾਲ ਨੇ ਵੀ ਬਿਆਨ ਦਿੱਤਾ ਹੈ ਕਿ ਇਸ ਕੇਸ ਦਾ ਇਨਸਾਫ ਜਲਦੀ ਹੀ ਦਿਲਾਇਆ ਜਾਵੇਗਾ ।ਉਸਨੇ ਇਹ ਵੀ ਕਿਹਾ ਕਿ ਜੋ ਇਹ ਗੈਂਗਸਟਰ ਸੀ ਉਹ ਪੁਰਾਣੀਆਂ ਸਰਕਾਰ ਦੇ ਹੀ ਬਣਾਏ ਹੋਏ ਹਨ ਹੁਣ ਇਹ ਅੱਸੀ ਖਤਮ ਕਰਾਂਗੇ । ਉਸਨੇ ਕਿਹਾ ਹੁਣ ਤਕ 130 ਤੋਂ ਵੱਧ ਗੈਂਗਸਟਰ ਨੂੰ ਫੜ ਲਿਆ ਗਿਆ ਹੈ । ਪੰਜਾਬ ਤੇ ਪੰਜਾਬੀ ਨਾਲ ਜੁੜੇ ਰਹਿਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ ।

ਲਾਰੇਂਸ ਨੇ ਮੂਸੇਵਾਲਾ ਮਾਮਲੇ ਚ ਕੀਤੇ ਵੱਡੇ ਖੁਲਾਸੇ

ਸਭ ਨੂੰ ਪਤਾ ਹੈ ਮੂਸੇਵਾਲਾ ਮਾਮਲਾ ਪੂਰਾ ਬਖੇਆ ਹੋਇਆ ਹੈ ਓਥੇ ਲਾਰੇਂਸ ਬਿਸ਼ਨੋਈ ਨੂੰ ਵੀ ਪੰਜਾਬ ਲੈ ਕੇ ਓਸ ਕੋਲੋ ਪੁੱਛ ਗਿੱਛ ਕੀਤੀ ਗਈ ।ਕਿਉਕਿ ਮੂਸੇਵਾਲਾ ਮਾਮਲੇ ਦੇ ਵਿਚ ਲਾਰੇਂਸ ਦਾ ਨਾਮ ਮੂਹਰੇ ਆ ਰਿਹਾ ਹੈ ।ਗੋਲਡੀ ਬਰਾੜ ਨੇ ਇਸ ਮਾਮਲੇ ਦੀ ਜਿੰਮੇਵਾਰੀ ਲਈ ਸੀ । ਗੋਲਡੀ ਬਰਾੜ ਲਈ ਵੀ ਰੇਡ ਨੋਟਿਸ ਨਿਕਲ ਚੁਕਾ ਹੈ । ਓਧਰ ਪੰਜਾਬ ਪੁਲਿਸ ਲਾਰੇਂਸ ਤੋਂ ਪੁੱਛ ਗਿੱਛ ਕਰਕੇ ਸਾਰੇ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ।

ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੂਸੇਵਾਲਾ ਮਾਮਲੇ ਦੇ ਵਿਚ ਦੋ ਕਲਾਕਾਰਾਂ ਤੇ ਇਕ ਮਿਊਜ਼ਿਕ ਕਮ੍ਪਨੀ ਦਾ ਨਾਮ ਵੀ ਆ ਰਿਹਾ ਹੈ । ਹਾਲਾਂਕਿ ਮੀਡਿਆ ਨੂੰ ਇਸ ਬਾਰੇ ਵਿਚ ਬਿਲਕੁਲ ਵੀ ਖੁਲਾਸਾ ਨੀ ਕੀਤਾ ਕਿ ਇਹ ਕਲਾਕਾਰ ਕੌਣ ਹਨ ਤੇ ਇਹ ਮਿਊਜ਼ਿਕ ਕੰਪਨੀ ਕਿਹੜੀ ਹੈ । ਫਿਲਹਾਲ ਇਹ ਵੀ ਮੀਡਿਆ ਦੇ ਵਿਚ ਖੁਲਾਸਾ ਨਹੀਂ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਇਹ ਕਲਾਕਾਰ ਇਸ ਮਾਮਲੇ ਦੇ ਨਾਲ ਜੁੜੇ ਹਨ । ਪੁਲਿਸ ਨੇ ਇਹ ਸਾਰੀ ਜਾਣਕਾਰੀ ਗੁਪਤ ਰੱਖੀ ਹੈ । ਹੁਣ ਮੂਸੇਵਾਲਾ ਦੇ ਮਾਮਲੇ ਦੀ ਸਖਤੀ ਦੇ ਨਾਲ ਜਾਂਚ ਹੋ ਰਹੀ ਹੈ ਤੇ ਆਏ ਦਿਨ ਹੀ ਨਵੇਂ ਨਵੇਂ ਬੰਦੇ ਫੜੇ ਜਾ ਰਹੇ ਹਨ ।

ਹੁਣ ਬਹੁਤ ਸਾਰੇ ਵੱਡੇ ਖੁਲਾਸਿਆਂ ਤੋਂ ਪਰਦੇ ਉੱਠ ਰਹੇ ਹਨ ।ਲਾਰੇਂਸ ਨੂੰ ਪੂਰੀ ਸੁਰੱਖਿਆ ਦੇ ਨਾਲ ਰੱਖਿਆ ਗਿਆ ਹੈ । ਕਿਉਕਿ ਲਾਰੇਂਸ ਹੀ ਇਸ ਬਾਰੇ ਪੁਖਤਾ ਸਬੂਤ ਪੁਲਿਸ ਨੂੰ ਦੇ ਸਕਦਾ ਹੈ ।ਮੂਸੇਵਾਲਾ ਮਾਮਲੇ ਦੇ ਵਿਚ ਹੋਰ ਵੀ ਨਾਮ ਆਏ ਸਨ ਜਿਨ੍ਹਾਂ ਨੂੰ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਗਿਆ ਹੈ ।ਹੋਰ ਨਵੀਆਂ ਨਵੀਆਂ ਖਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂ ਲਾਇਕ ਕਰੋ ਅੱਸੀ ਤੁਹਾਡੇ ਲਈ ਕੇ ਆ ਰਹੇ ਹਾਂ ਨਵੀਂ ਨਵੀਆਂ ਖਬਰਾਂ । ਦੇਖੋ ਮਾਮਲੇ ਦੇ ਨਾਲ ਜੁੜੀ ਇਹ ਵੀਡੀਓ ਰਿਪੋਰਟ

ਲਾਰੇਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫਤਾਰ

ਸਿੱਧੂ ਮੂਸੇਵਾਲਾ ਕੇਸ ਦੇ ਮਾਸ੍ਟਰਮਾਇੰਡ ਲਾਰੇਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਦੇ ਵਿਚ ਲੈ ਲਿਆ ਹੈ । ਸਿੱਧੂ ਮੂਸੇਵਾਲਾ ਦਾ ਕੇਸ ਬਹੁਤ ਏ ਵਿਸ਼ਵ ਪੱਧਰ ਦੇ ਵਿਚ ਸੁਰਖੀਆਂ ਦੇ ਵਿਚ ਰਿਹਾ ਹੈ । ਸਿੱਧੂ ਵਿਸ਼ਵ ਪੱਧਰ ਤੇ ਮਸ਼ਹੂਰ ਕਲਾਕਾਰ ਰਿਹਾ ਹੈ । ਥੋੜੀ ਹੀ ਉਮਰ ਦੇ ਵਿਚ ਵੱਡਾ ਨਾਮ ਬਣਾਉਣ ਵਾਲਾ ਸਿੱਧੂ ਮੂਸੇਵਾਲਾ ਨੂੰ 29 5 ਨੂੰ ਕਤ-ਲ ਕਰ ਦਿੱਤਾ ਗਿਆ ਸੀ ।

ਇਸ ਦੀ ਜਿੰਮੇਵਾਰੀ ਲਾਰੇਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੇ ਚਕੀ ਸੀ । ਗੋਲਡੀ ਬਰਾੜ ਦਾ ਕਹਿਣਾ ਹੈ ਕਿ ਸਿੱਧੂ ਨੇ ਵਿੱਕੀ ਮਿੱਡੂਖੇੜਾ ਦੇ ਕਤਲ ਵਿਚ ਦੋਸ਼ੀਆਂ ਦੀ ਮਦਦ ਕੀਤੀ ਸੀ । ਪਰ ਸਿੱਧੂ ਨੇ ਕਿਹਾ ਸੀ ਉਸਦਾ ਇਸਦੇ ਵਿਚ ਕੋਈ ਵੀ ਹੱਥ ਨਹੀਂ ਸੀ । ਅਜੇ ਲੰਬੀ ਬਹਿਸ ਤੋਂ ਬਾਅਦ ਲਾਰੇਂਸ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਲਾਰੇਂਸ ਨੂੰ ਕਰੜੇ ਸੁਰੱਖਿਆ ਪ੍ਰਬੰਧ ਤੇ ਪੂਰੀ ਚੌਕਸੀ ਦੇ ਨਾਲ ਪੰਜਾਬ ਵਿਚ ਲਿਆਂਦਾ ਜਾ ਰਿਹਾ ਹੈ ।ਦੂਜੇ ਪਾਸੇ ਡਰ ਇਹ ਵੀ ਹੈ ਕਿ ਲਾਰੇਂਸ ਬਿਸ਼ਨੋਈ ਦਾ ਜੈਲੀ ਮੁਕਾਬਲਾ ਨਾ ਬਣਾ ਦਿਤਾ ਜਾਵੇ । ਲਾਰੇਂਸ ਬਿਸ਼ਨੋਈ ਨੇ ਆਪ ਵੀ ਇਹ ਖ਼ਦਸ਼ਾ ਜਤਾਇਆ ਹੈ ਕਿ ਮੈਨੂੰ ਪੰਜਾਬ ਪੁਲਿਸ ਦੇ ਹਵਾਲੇ ਨਾ ਕੀਤਾ ਜਾਵੇ ਕਿਉਕਿ ਉਸ ਨੂੰ ਵੀ ਡਰ ਹੈ ਕਿ ਉਸਦਾ ਜੈਲੀ ਮੁਕਾਬਲਾ ਨਾ ਬਣਾ ਦਿਤਾ ਜਾਵੇ ।

ਦਿੱਲੀ ਤੋਂ ਲਾਰੇਂਸ ਨੂੰ ਮਾਨਸਾ ਦੇ ਵਿਚ ਲੈ ਕੇ ਜਾਇਆ ਜਾਵੇਗਾ ਤੇ ਸਿੱਧੂ ਦੇ ਮਾਮਲੇ ਬਾਰੇ ਪੁੱਛ ਗਿੱਛ ਕੀਤੀ ਜਾਵੇਗੀ । ਸਿੱਧੂ ਮਾਮਲੇ ਦੇ ਵਿਚ ਹੁਣ ਤਕ ਬਹੁਤ ਸਾਰੇ ਲੋਕ ਦੀ ਗ੍ਰਿਫਤਾਰੀ ਹੋ ਚੁਕੀ ਹੈ । ਪਰ ਗੋਲਡੀ ਬਰਾੜ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ । ਸਰਕਾਰ ਤੇ ਪੰਜਾਬ ਪੁਲਿਸ ਦੇ ਸਹਿਜੋਗ ਦੇ ਨਾਲ ਇਸ ਕੇਸ ਦੇ ਵਿਚ ਸਖਤ ਕਾਰਵਾਈ ਕੀਤੀ ਜਾ ਰਹੀ ਹੈ । ਥੋੜੇ ਦਿਨ ਹੀ ਪਹਿਲਾ ਕੇਕੜਾ ਨੂੰ ਗ੍ਰਿਫਤਾਰ ਕੀਤਾ ਸੀ ਜਿਸਨੇ ਸਿੱਧੂ ਦੀ ਸੂਹ ਦਿਤੀ ਸੀ । ਉਸਨੇ ਦਸਿਆ ਹੈ ਕਿ 15 ਹਜ਼ਾਰ ਲੈਕੇ ਇਹ ਕਮ ਕੀਤਾ ਹੈ ।

ਸਲਮਾਨ ਖਾਨ ਦਾ ਆਇਆ ਵੱਡਾ ਬਿਆਨ

ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਨੇ ਹਰ ਇੱਕ ਹੈਰਾਨ ਕਰ ਦਿੱਤਾ ਸੀ। ਜਿਸ ਤੋਂ ਬਾਅਦ ਹਾਲ ‘ਚ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਨੂੰ ਧਮਕੀ ਭਰਿਆ ਪੱਤਰ ਮਿਲਿਆ ਸੀ, ਜਿਸ ‘ਚ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਇਸ ਚਿੱਠੀ ‘ਚ ਸਲਮਾਨ ਖ਼ਾਨ ਨੂੰ ਗਾਇਕ ਸਿੱਧੂ ਮੂਸੇਵਾਲਾ ਵਰਗਾ ਹਾਲ ਕਰਨ ਦੀ ਗੱਲ ਲਿਖੀ ਹੋਈ ।ਉੱਥੇ ਹੀ ਹੁਣ ਇਸ ਪੂਰੇ ਮਾਮਲੇ ‘ਤੇ ਸਲਮਾਨ ਖ਼ਾਨ ਨੇ ਬਿਆਨ ਦਿੱਤਾ ਹੈ, ਜਿਸ ‘ਚ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ।

ਰਿਪੋਰਟ ਮੁਤਾਬਕ ਸਲਮਾਨ ਖ਼ਾਨ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਦਾ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਹੈ? ਇਸ ‘ਤੇ ਅਦਾਕਾਰ ਨੇ ਕਿਹਾ, ‘ਮੈਨੂੰ ਧਮਕੀ ਭਰੇ ਪੱਤਰ ‘ਤੇ ਕੋਈ ਸ਼ੱਕ ਨਹੀਂ ਹੈ ਅਤੇ ਅੱਜ ਕੱਲ੍ਹ ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਮੈਂ ਲਾਰੈਂਸ ਬਿਸ਼ਨੋਈ ਨੂੰ ਸਾਲ 2018 ਤੋਂ ਜਾਣਦਾ ਹਾਂ ਕਿਉਂਕਿ ਉਦੋਂ ਉਸ ਨੇ ਮੈਨੂੰ ਧਮਕੀ ਦਿੱਤੀ ਸੀ। ਪਰ ਮੈਨੂੰ ਨਹੀਂ ਪਤਾ ਗੋਲਡੀ ਬਰਾੜ ਕੌਣ ਹੈ।ਸਲਮਾਨ ਖਾਨ ਤੋਂ ਇਹ ਵੀ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਧਮਕੀ ਮਿਲੀ ਹੈ? ਇਸ ‘ਤੇ ਅਦਾਕਾਰ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਧਮਕੀ ਨਹੀਂ ਮਿਲੀ ਹੈ। ਪਿਛਲੇ ਕੁਝ ਦਿਨਾਂ ਤੋਂ ਉਸ ਦੀ ਕਿਸੇ ਨਾਲ ਤਕਰਾਰ ਜਾਂ ਲੜਾਈ ਵੀ ਨਹੀਂ ਹੋਈ ਅਤੇ ਨਾ ਹੀ ਉਸ ਨੂੰ ਧਮਕੀ ਭਰੇ ਮੈਸੇਜ ਜਾਂ ਫੋਨ ਆਏ ਹਨ। ਇਸ ਦੇ ਨਾਲ ਹੀ ਧਮਕੀ ਭਰੀ ਚਿੱਠੀ ਬਾਰੇ ਸਲਮਾਨ ਖ਼ਾਨ ਨੇ ਕਿਹਾ ਕਿ ਇਹ ਚਿੱਠੀ ਮੇਰੇ ਪਿਤਾ ਨੂੰ ਮਿਲੀ ਸੀ, ਮੈਨੂੰ ਨਹੀਂ ਮਿਲੀ। ਅਤੇ ਇਹ ਵੀ ਉਦੋਂ ਪਤਾ ਲੱਗਾ ਜਦੋਂ ਉਹ ਸਵੇਰੇ ਸੈਰ ਕਰਨ ਗਏ ਸੀ। ਇਸ ਲਈ ਮੈਨੂੰ ਕਿਸੇ ‘ਤੇ ਸ਼ੱਕ ਕਰਨ ਦੀ ਕੋਈ ਲੋੜ ਨਹੀਂ ਹੈ।

ਦੱਸ ਦੇਈਏ ਕਿ ਸਲਮਾਨ ਖ਼ਾਨ ਨੂੰ ਐਤਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਅਜਿਹਾ ਉਦੋਂ ਹੋਇਆ ਜਦੋਂ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਸੈਰ ਕਰਨ ਗਏ ਸਨ। ਉਸ ਸਮੇਂ ਉਸ ਨੂੰ ਧਮਕੀ ਭਰਿਆ ਪੱਤਰ ਮਿਲਿਆ ਸੀ। ਇਹ ਪੱਤਰ ਉਸੇ ਬੈਂਚ ‘ਤੇ ਰੱਖਿਆ ਗਿਆ ਸੀ ਜਿੱਥੇ ਉਹ ਸੈਰ ਕਰਨ ਤੋਂ ਬਾਅਦ ਬੈਠਦਾ ਸੀ। ਇਸ ਪੱਤਰ ਵਿੱਚ ਜੀ ਬੀ ਐਲ ਬੀ ਵੀ ਲਿਖਿਆ ਗਿਆ ਸੀ। ਅਜਿਹੇ ‘ਚ ਹੁਣ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਹ ਚਿੱਠੀ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੀ ਹੈ।ਵਰਕ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਕਭੀ ਈਦ ਕਭੀ ਦੀਵਾਲੀ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ, ਜਿਸ ਦਾ ਨਾਂ ਹੁਣ ਬਦਲ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਇਸ ਫਿਲਮ ਦਾ ਨਾਂ ਹੁਣ ‘ਭਾਈਜਾਨ’ ਹੋਵੇਗਾ।

ਮੂਸੇਵਾਲਾ ਮਾਮਲੇ ਵਿਚ ਤਾਜਾ ਖਬਰ ਪੁਲਿਸ ਅਫਸਰਾਂ ਨੂੰ

ਮੂਸੇਵਾਲਾ ਕੇਸ ਦੇ ਵਿਚ ਹੁਣ ਤਕ ਤਫਤੀਸ਼ ਜਾਰੀ ਹੈ ।ਤੇ ਹੁਣੇ ਹੁਣੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਸ ਕੇਸ ਦੀ ਤਫਤੀਸ਼ ਕਰ ਰਹੇ ਉੱਚ ਪੱਧਰ ਦੇ ਅਧਿਕਾਰੀਆਂ ਨੂੰ ਵੀ ਧਮਕਾਇਆ ਜਾ ਰਿਹਾ ਹੈ ਕਿ ਇਸ ਕੇਸ ਤੋਂ ਦੂਰ ਰਹੋ । ਕਿਹਾ ਜਾ ਰਿਹਾ ਹੈ ਕਿ ਜਿਵੇ ਤੁਸੀਂ ਛਾਪੇਮਾਰੀ ਕਰ ਰਹੇ ਹੋ ਇਸਦਾ ਅੰਜਾਮ ਠੀਕ ਨਹੀਂ ਹੋਵੇਗਾ । ਦਸਿਆ ਜਾ ਰਿਹਾ ਹੈ ਸਿੱਧੂ ਦੇ ਕੇਸ ਨਾਲ ਜੁੜੇ ਪੁਲਿਸ ਅਫਸਰ ਨੂੰ ਵੀ ਧਮਕਾਇਆ ਜਾ ਰਿਹਾ ਹੈ ।

ਹੁਣ ਸਿੱਧੂ ਵਾਲੇ ਕੇਸ ਦੇ ਵਿਚ ਬਹੁਤ ਸਾਰੇ ਬੰਦੇ ਫੜੇ ਗਏ ਹਨ ਤੇ ਉਹ ਸ਼ੂਟਰਾ ਦਾ ਵੀ ਖੁਲਾਸਾ ਹੋ ਗਿਆ ਹੈ ਜਿਨ੍ਹਾਂ ਨੇ ਸਿੱਧੂ ਤੇ ਗੋਲੀਆਂ ਚਲਾਇਆ ਸੀ । ਪਰ ਏਥੇ ਇਹ ਕਹਿਣਾ ਜਿਕਰਜੋਗ ਹੈ ਕਿ ਇਹ ਸ਼ੂਟਰ ਜਾ ਤਾਲੁਕਾਤ ਰੱਖਣ ਵਾਲਾ ਇਨਸਾਨ ਪੁਲਿਸ ਦੇ ਗ੍ਰਿਫਤ ਵਿਚ ਹੋਵੇਗਾ ਜਾ ਨਹੀਂ । ਸਿੱਧੂ ਦਾ ਭੋਗ 8 ਤਾਰੀਕ ਨੂੰ ਮਾਨਸਾ ਵਿਚ ਹੀ ਹੈ । ਸਿੱਧੂ ਦੇ ਜਾਨ ਤੇ ਪੰਜਾਬ ਹੀ ਨਹੀਂ ਬਲਕਿ ਪੂਰਾ ਦੇਸ਼ ਰੋਇਆ । ਬਹੁਤ ਸਾਰੇ ਗੋਰੇ ਕਾਲੇ ਜੋ ਸਿੱਧੂ ਦੇ ਫੈਨ ਸੀ ਉਹ ਉਸਦੀਆਂ ਵੀਡੀਓ ਦੇਖਦੇ ਰੋਂਦੇ ਹੋਏ ਨਾਜਰ ਆ ਰਹੇ ਹਨ ।ਜਿਵੇ ਵੀ ਸੀ ਸਿੱਧੂ ਮੂਸੇਵਾਲਾ ਨੇ ਵਿਦੇਸ਼ ਤਕ ਆਪਣਾ ਨਾਮ ਬਣਾਇਆ ਹੈ ।

ਬਾਲੀਵੁੱਡ ਨੂੰ ਛੱਡ ਕੇ ਸਿੱਧੂ ਨੇ ਹਾਲੀਵੁੱਡ ਵੱਲ ਨੂੰ ਰੁੱਖ ਕੀਤਾ ਸੀ ਤੇ ਹਾਲੀਵੁੱਡ ਤਕ ਆਪਣੀ ਪਹਿਚਾਣ ਕਾਇਮ ਕੀਤੀ ਸੀ । ਸਿੱਧੂ ਮੂਸੇਵਾਲਾ ਮਾਰਿਆ ਨਾਈ ਸਗੋਂ ਅਮਰ ਹੋ ਗਿਆ ਉਹ ਹਰੇਕ ਬੱਚੇ ਤੇ ਬਜ਼ੁਰਗ ਦੇ ਦਿਲ ਤੇ ਰਾਜ ਕਰ ਗਿਆ ਤੇ ਉਸਦੀ ਆਵਾਜ਼ ਵੀ ਅਮਰ ਹੋ ਗਈ । ਸ਼ਾਇਦ ਹੀ ਕੋਈ ਕਲਾਕਾਰ ਉਸਦੇ ਵਾਂਗ ਰੁਤਬਾ ਤੇ ਨਾਮ ਬਣਾ ਸਕੇ ਕਿਉਕਿ ਸਿੱਧੂ ਇਕ ਕਲਾਕਾਰ ਹੀ ਨਹੀਂ ਸਗੋਂ ਇਕ ਰਾਜਨੀਤਿਕ ਨੇਤਾ ਵੀ ਸੀ । ਉਸਨੇ ਅਜੇ ਤਕ ਕਿਸੇਵੀ ਨਸ਼ੇ ਤੇ ਗੀਤ ਨਹੀਂ ਗਾਇਆ ਸ਼ਾਇਦ ਇਸੇ ਕਰਕੇ ਲੋਕ ਉਸਨੂੰ ਬਹੁਤ ਪਸੰਦ ਕਰਦੇ ਸਨ ।

ਸੁਰੱਖਿਆ ਮੁਲਾਜਮਾ ਨੇ ਸਿੱਧੂ ਬਾਰੇ ਕੀਤੇ ਵੱਡੇ ਖੁਲਾਸੇ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲੈ ਕੇ ਜਿੱਥੇ ਆਏ ਦਿਨ ਹੀ ਬਹੁਤ ਸਾਰੇ ਖੁਲਾਸੇ ਹੋ ਰਹੇ ਹਨ। ਉੱਥੇ ਹੀ ਅਜੇ ਤਕ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਭਰੋਸਾ ਦੁਆਇਆ ਜਾ ਰਿਹਾ ਹੈ ਅਤੇ ਇਸ ਵਾਸਤੇ ਸਰਕਾਰ ਵੱਲੋਂ ਇਕ ਸਿੱਟ ਦਾ ਗਠਨ ਕੀਤਾ ਗਿਆ ਹੈ ਜੋ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਪੋਸਟ ਮਾਰਟਮ ਤੋਂ ਪਹਿਲਾਂ ਇਸ ਮਾਮਲੇ ਦੀ ਜਾਂਚ ਕੇਂਦਰੀ ਏਜੰਸੀਆਂ ਤੋਂ ਕਰਵਾਏ ਜਾਣ ਦੀ ਮੰਗ ਕੀਤੀ ਗਈ ਸੀ ਜਿਸ ਬਾਬਤ ਉਨ੍ਹਾਂ ਵੱਲੋਂ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਗਈ ਹੈ।

ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕੱਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਚਿੱਠੀ ਲਿਖੀ ਗਈ ਹੈ। ਉਸ ਵਿੱਚ ਇਸ ਮਾਮਲੇ ਦੀ ਕੇਂਦਰੀ ਏਜੰਸੀਆਂ ਕੋਲੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੈ । ਹੁਣ ਗਾਇਕ ਸਿੱਧੂ ਮੂਸੇਵਾਲਾ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਕਈ ਅਹਿਮ ਖੁਲਾਸੇ ਕੀਤੇ ਗਏ ਹਨ ਕਿ ਉਹ ਪਿਸਤੌਲ ਵਿੱਚ ਦੋ ਗੋਲੀਆਂ ਹੀ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਿੱਚ ਦੋ ਪੁਲਸ ਮੁਲਾਜ਼ਮ ਤੈਨਾਤ ਸਨ। ਜਿਨ੍ਹਾਂ ਵੱਲੋਂ ਹੁਣ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਸ ਦਿਨ ਸਿੱਧੂ ਉਨ੍ਹਾਂ ਨੂੰ ਆਪਣੇ ਨਾਲ ਨਹੀਂ ਲੈ ਕੇ ਗਿਆ ਸੀ।

ਅਤੇ ਉਹ ਆਪਣੇ ਪਿੰਡ ਦੇ ਬੱਸ ਸਟੈਂਡ ਤੋਂ ਗੋਲ-ਗੱਪੇ ਖਾਣ ਦਾ ਕਹਿ ਕੇ ਗਿਆ ਸੀ ਕਿ ਮੈਂ ਪੰਜ ਮਿੰਟ ਤੱਕ ਵਾਪਸ ਘਰ ਆ ਜਾਵਾਂਗਾ। ਜਿਥੇ ਦੋਵੇਂ ਸੁਰੱਖਿਆ ਮੁਲਾਜ਼ਮਾਂ ਨੂੰ ਘਰ ਛੱਡ ਗਿਆ ਸੀ ਉੱਥੇ ਹੀ ਉਸ ਦੇ ਪਿਤਾ ਜੀ ਦੇ ਘਰ ਆਉਣ ਤੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਇਸ ਦੀ ਜਾਣਕਾਰੀ ਉਨ੍ਹਾਂ ਦੇ ਪਿਤਾ ਜੀ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਜੀ ਬੁਲਟ ਪਰੂਫ ਗੱਡੀ ਦੇ ਵਿੱਚ ਲੈ ਕੇ ਜਾਣ ਲਈ ਤਿਆਰ ਹੋਏ ਤਾ ਉਹ ਪੰਚਰ ਹੋਈ ਸੀ ਇਸ ਲਈ ਥੋੜਾ ਸਮਾਂ ਲੱਗ ਗਿਆ ਅਤੇ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਇਹ ਘਟਨਾ ਵਾਪਰ ਗਈ।

ਉੱਥੇ ਹੀ ਮਾਤਾ-ਪਿਤਾ ਵੱਲੋਂ ਵੀ ਸੁਰੱਖਿਆ ਮੁਲਾਜ਼ਮਾਂ ਦਾ ਪੱਖ ਪੂਰਿਆ ਗਿਆ ਹੈ ਕਿ ਇਸ ਵਿੱਚ ਉਨ੍ਹਾਂ ਦੀ ਕੋਈ ਗਲਤੀ ਨਹੀਂ ਹੈ। ਉਨ੍ਹਾਂ ਦਾ ਪੁੱਤਰ ਹੀ ਉਹਨਾਂ ਨੂੰ ਨਾਲ ਨਹੀਂ ਲੈ ਕੇ ਗਿਆ ਸੀ। ਉਥੇ ਹੀ ਗੋਲ ਗਪਿਆਂ ਵਾਲੇ ਵੱਲੋਂ ਵੀ ਦੱਸਿਆ ਗਿਆ ਹੈ ਕਿ ਸਿੱਧੂ ਮੂਸੇਵਾਲ ਨੇ ਉਨ੍ਹਾਂ ਨੂੰ ਫੋਨ ਕਰਕੇ ਗੋਲਗੱਪੇ ਖਾਣ ਲਈ ਆਖਿਆ ਸੀ ਅਤੇ ਦੁਕਾਨ ਤੇ ਆਉਂਣ ਤੋਂ ਬਾਅਦ ਉਹ ਵੈਸੇ ਹੀ ਚਲਾ ਗਿਆ ਤੇ ਆਖਿਆ ਕਿ ਉਹ ਵਾਪਸ ਆ ਕੇ ਖਾ ਲਵੇਗਾ।

ਅਰਵਿੰਦ ਕੇਜਰੀਵਾਲ ਨੇ ਮੂਸੇਵਾਲੇ ਮਾਮਲੇ ਤੇ ਦੇਖੋ ਕਿ ਕਿਹਾ

ਸਿੱਧੂ ਮੂਸੇਵਾਲਾ ਦੇ ਮਾਮਲੇ ਵਿਚ ਰੋਜ ਹੀ ਸਿਆਸੀ ਪਾਰਟੀਆਂ ਵਲੋਂ ਆਏ ਦਿਨ ਨਵੇਂ ਨਵੇਂ ਬਿਆਨ ਦਿੱਤੇ ਜਾ ਰਹੇ ਹਨ |ਅਜਿਹਾ ਲੱਗ ਰਿਹਾ ਹੈ ਕਿ ਜਿਵੇ ਮੂਸੇਵਾਲਾ ਤੇ ਸਿਆਸੀ ਰਾਜਨੀਤੀ ਕੀਤੀ ਜਾ ਰਹੀ ਹੋਵੇ | ਹਾਲੇ ਇਸ ਮਾਮਲੇ ਤੇ ਪੁਲਿਸ ਜਾਂਚ ਕਰ ਰਹੀ ਹੈ | ਪਰ ਹਾਲੇ ਤਕ ਇਹ ਪੁਸ਼ਟੀ ਨੀ ਹੋਈ ਕਿ ਅਸਲੀ ਕਾ-ਤਿ-ਲ ਕੌਣ ਹੈ | ਹੁਣ ਪੰਜਾਬ ਨੂੰ ਛੱਡ ਇਹ ਮਾਮਲਾ ਕੇਂਦਰ ਦੇ ਵਿਚ ਵੀ ਗਰਮਾਇਆ ਹੋਇਆ ਹੈ |

ਹੁਣ ਕੇਂਦਰ ਸਰਕਾਰ ਵਿਚ ਕੇਜਰੀਵਾਲ ਨੇ ਇਕ ਬਿਆਨ ਸਿੱਧੂ ਮੂਸੇਵਾਲਾ ਬਾਰੇ ਦਿੱਤਾ ਹੈ ਉਸਨੇ ਕਿਹਾ ਕਿ ਸਿੱਧੂ ਦੀ ਮੌ-ਤ ਤੇ ਕੋਈ ਸਿਆਸਤ ਨਾ ਕੀਤੀ ਜਾਵੇ ਪੰਜਾਬ ਸਰਕਾਰ ਨੇ ਇਹ ਯਕੀਨੀ ਕਿਹਾ ਹੈ ਕਿ ਸਿੱਧੂ ਦੇ ਕਾਤਿਲ ਨੂੰ ਬਖਸ਼ਿਆ ਨਹੀਂ ਜਾਵੇਗਾ |ਓਹਨਾ ਨੇ ਕਿਹਾ ਸਗੋਂ ਪੰਜਾਬ ਵਿਚ ਵਿਰੋਧੀ ਪਾਰਟੀਆਂ ਨੂੰ ਵੀ ਇਸ ਮਾਮਲੇ ਵਿਚ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਤਾ ਜੋ ਸਿੱਧੂ ਦੇ ਘਰਦਿਆਂ ਨੂੰ ਇਨਸਾਫ ਮਿਲ ਸਕੇ | ਕੇਜਰੀਵਾਲ ਨੇ ਕਿਹਾ ਕਿ ਨਵੀ ਸਰਕਾਰ ਹੈ ਪਹਿਲਾ ਵੀ ਸਾਰੇ ਮਸਲੇ ਸੁਲਝਾ ਰਹੀ ਹੈ ਤੇ ਇਹ ਵੀ ਯਕੀਨੀ ਸੁਲਝਾ ਦੇਵੇਗੀ | ਲੋਕ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਵੀ ਸਰਕਾਰ ਦਾ ਸਾਥ ਦੇਣ |

ਦਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਘਰ ਵੱਖ ਵੱਖ ਸਿਆਸੀ ਲੀਡਰ ਹਾਜਰੀ ਲਗਵਾ ਕੇ ਜਾ ਰਹੇ ਹਨ |ਸੁਖਬੀਰ ਸਿੰਘ ਬਾਦਲ ਸਾਬਕਾ ਚੀਫ ਮਨਿਸਟਰ ਪੰਜਾਬ ਤੇ ਬੀਬਾ ਹਰਸਿਮਰਤ ਕੌਰ ਬਾਦਲ ਵੀ ਸਿੱਧੂ ਦੇ ਘਰੇ ਦੁੱਖ ਦਾ ਪ੍ਰਗਟਾਵਾ ਕਰਕੇ ਗਏ | ਪੰਜਾਬ ਦੇ ਮੌਜੂਦਾ ਮੁਖ ਮੰਤਰੀ ਭਗਵੰਤ ਸਿੰਘ ਮਾਨ ਵੀ ਸਿੱਧੂ ਦੇ ਘਰੇ ਸਿੱਧੂ ਦੇ ਜਾਨ ਤੇ ਦੁੱਖ ਦਾ ਪ੍ਰਗਟਾਵਾ ਕਰਕੇ ਆਏ ਤੇ ਓਹਨਾ ਦੇ ਪਰਿਵਾਰ ਦੇ ਨਾਲ ਦੁੱਖ ਸੁਖ ਸਾਂਝਾ ਕੀਤਾ |ਓਹਨਾ ਯਕੀਨ ਦਿਲਾਇਆ ਕਿ ਉਹ ਜਰੂਰ ਸਿੱਧੂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣਗੇ | ਦੇਖੋ ਮਾਮਲੇ ਨਾਲ ਜੁੜੀ ਇਕ ਵੀਡੀਓ ਰਿਪੋਰਟ