ਪੰਜਾਬ ਦੇ ਵਿਚ ਕੁੜੀਆਂ ਦਾ ਵੀ ਹੋ ਰਿਹਾ ਏਹ ਹਾਲ

ਪੰਜਾਬ ਦੇ ਵਿਚ ਨ-ਸ਼ਿ-ਆਂ ਦੀ ਭਰਮਾਰ ਬਹੁਤ ਜਿਆਦਾ ਵੱਧ ਰਹੀ ਹੈ | ਜਿਸਦੇ ਕਰਕੇ ਬਹੁਤ ਸਾਰੇ ਲੋਕ ਵਿਦੇਸ਼ ਦੇ ਵਿਚ ਹੀ ਚਲੇ ਜਾਂਦੇ ਹਨ ਤੇ ਆਪਣਾ ਭਵਿੱਖ ਉੱਜਲ ਕਾਰਨ ਦੇ ਲਈ ਓਥੇ ਦੇ ਹੀ ਵਸਨੀਕ ਬਣਦੇ ਜਾ ਰਹੇ ਹਨ | ਕਿਉਕਿ ਪਿੱਛਲੇ ਕੁਸ਼ ਸਾਲਾਂ ਦੇ ਵਿਚ ਨ-ਸ਼ਿ-ਆਂ ਦੇ ਕਾਰੋਬਾਰ ਵੀ ਬਹੁਤ ਵੱਧ ਚੁਕੇ ਹਨ ਤੇ ਇਸਨੂੰ ਸੇਵਨ ਕਰਨ ਵਾਲੇ ਨੌਜਵਾਨ ਵੀ ਬਹੁਤ ਵੱਧ ਚੁੱਕੇ ਹਨ | ਪਹਿਲਾ ਤਾ ਇਹ ਮੁੰਡਿਆਂ ਤਕ ਹੀ ਸੀਮਤ ਸੀ ਪਰ ਹੁਣ ਕੁੜੀਆਂ ਵੀ ਨ-ਸ਼ਿ-ਆਂ ਦਾ ਸ਼ਿ-ਕਾਰ ਹੋ ਰਹੀਆਂ ਹਨ |

ਸਮੇ ਸਮੇ ਤੇ ਕੁੜੀਆਂ ਦੀਆ ਵੀ ਵੀਡਿਓਜ਼ ਵਾਇਰਲ ਹੋ ਹੁੰਦੀਆਂ ਰਹੀਆਂ ਹਨ | ਇਹ ਵੀਡੀਓ ਸ਼ੇਅਰ ਕਰਨ ਦਾ ਮਤਲਬ ਇਹ ਨਹੀਂ ਹੈ ਕਿਸੇ ਦੇ ਫਿਲ ਨੂੰ ਠੇਸ ਪਹੁੰਚਾਈ ਜਾਵੇ | ਪਰ ਪੰਜਾਬ ਦੇ ਵਿਚ ਜੋ ਚੱਲ ਰਿਹਾ ਹੈ ਉਸਦਾ ਸੱਚ ਵੀ ਸਾਹਮਣੇ ਲੈਕੇ ਆਉਣਾ ਬਹੁਤ ਜਰੂਰੀ ਹੈ ਤਾ ਜੋ ਮੌਕੇ ਦੀ ਸਰਕਾਰ ਇਸਦੇ ਖਿਲਾਫ ਬਣਦੀ ਕਾਰਵਾਈ ਕਰੇ ਤੇ ਇਸ ਨੂੰ ਰੋਕਣ ਦੇ ਵਿਚ ਸਮਰੱਥ ਹੋ ਸਕੇ | ਅੰਮ੍ਰਿਤਸਰ ਦੇ ਮਕਬੂਲਪੁਰਾ ਦੇ ਵਿਚ ਇਕ ਲੜਕੀ ਦੀ ਵੀਡੀਓ ਸਾਹਮਣੇ ਆਉਂਦੀ ਹੈ ਜਿਸਦੇ ਵਿਚ ਕੁੜੀ ਦੇ ਵਲੋਂ ਨਾ ਤਾ ਸਹੀ ਤਰਾਂ ਉਠਿਆ ਜਾ ਰਿਹਾ ਹੈ ਤੇ ਨਾ ਹੀ ਕੁੜੀ ਕੋਲੋਂ ਬੈਠਾ ਜਾ ਰਿਹਾ ਹੈ | ਆਪਣੇ ਹੀ ਆਪ ਦੇ ਵਿਚ ਇਹ ਕੁੜੀ ਚਲ ਵੀ ਨਹੀਂ ਸਕਦੀ ਬਸ ਨ-ਸ਼ੇ ਦੇ ਕਰਕੇ ਇਹ ਕੁੜੀ ਇਕ ਜਗਾਹ ਹੀ ਰੁਕੀ ਹੋਈ ਸੀ |

ਅੰਮ੍ਰਿਤਸਰ ਸ਼ਹਿਰ ਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਲਗਭਗ ਅਜਿਹੇ ਹੀ ਹਾਲਤ ਨੇ | ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ ਪਰ ਪਹਿਲਾ ਵੀ ਏਥੇ ਅਜਿਹੇ ਮਾਮਲੇ ਦੇਖਣ ਨੂੰ ਮਿਲੇ ਹਨ | ਇਹਨਾਂ ਨੂੰ ਨਥ ਪਾਉਣ ਦੇ ਲਈ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾ ਜੋ ਆਉਣ ਵਾਲੀ ਨੌਜਵਾਨ ਪੀੜੀ ਨੂੰ ਬਚਾਇਆ ਜਾ ਸਕੇ |ਬਹੁਤ ਸਾਰੇ ਸਹੀ ਲੋਕ ਵੀ ਹਨ ਜੋ ਇਸ ਨੂੰ ਰੋਕਣ ਦਾ ਯਤਨ ਤਾ ਕਰਦੇ ਹਨ ਪਰ ਇਕੱਲੇ ਹੋਣ ਕਰਕੇ ਓਹਨਾ ਦੀ ਆਵਾਜ਼ ਵੀ ਦਬੀ ਹੀ ਰਹਿਣ ਜਾਂਦੀ ਹੈ |

ASI ਦੇ ਭਰਾ ਦਾ ਰੋ ਰੋ ਕੇ ਬੁਰਾ ਹਾਲ

ਟਾਂਡਾ ਵਿਖੇ ਆਪਣੀ ਹੀ ਸਰਵਿਸ ਰਿਵਾਲਵਰ ਨਾਲ ਗੋ-ਲ਼ੀ ਮਾਰ ਕੇ ਖ਼ੁ-ਦਕੁਸ਼ੀ ਕਰਨ ਵਾਲੇ ਏ.ਐਸ.ਆਈ. ਦੇ ਭਰਾ ਵੱਲੋਂ ਐਸ.ਐਚ.ਓ. ‘ਤੇ ਉਸ ਦੇ ਭਰਾ ਨੂੰ ਉਕਸਾਉਣ ਦੇ ਇਲਜ਼ਾਮ ਲਗਾਏ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਐਸ.ਐਚ.ਓ. ਉਨ੍ਹਾਂ ਦੇ ਭਰਾ ਨੂੰ ਤੰਗ ਪਰੇਸ਼ਾਨ ਕਰਦਾ ਸੀ ਜਿਵੇਂ ਕਿ ਉਨ੍ਹਾਂ ਨੇ ਸੁਸਾਈਡ ਨੋਟ ਤੇ ਵੀਡੀਓ ‘ਚ ਵੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਐਸ.ਐਚ.ਓ. ਵੱਲੋਂ ਮੇਰੇ ਭਰਾ ਨੂੰ ਜ਼ਲੀਲ ਕਰਦਿਆਂ ਗੰਦੀਆਂ ਗਾ-ਲਾਂ ਕੱਢੀਆਂ ਗਈਆਂ ਜਿਸ ਕਾਰਨ ਉਹ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਗਿਆ ਤੇ ਉਨ੍ਹਾਂ ਨੇ ਆਪਣੇ ਹੀ ਸਰਵਿਸ ਰਿਵੋਲਵਰ ਨਾਲ ਆਪਣੇ ਆਪ ਨੂੰ ਗੋ-ਲੀ ਮਾ-ਰ ਲਈ।

ਅੱਜ ਟਾਂਡਾ ਵਿਖੇ ਥਾਣੇਦਾਰ ਵੱਲੋਂ ਆਪਣੀ ਸਰਵਿਸ ਰਿਵਾਲਵਰ ਨਾਲ ਗੋ-ਲ਼ੀ ਮਾਰ ਕੇ ਖ਼ੁ-ਦਕੁ-ਸ਼ੀ ਕਰ ਲਈ। ਮ੍ਰਿਤ-ਕ ਦੀ ਪਛਾਣ ਥਾਣੇਦਾਰ ਸਤੀਸ਼ ਕੁਮਾਰ ਵਜੋਂ ਹੋਈ ਹੈ। ਸਤੀਸ਼ ਕੁਮਾਰ ਨੇ ਮ-ਰ-ਨ ਤੋਂ ਪਹਿਲਾਂ ਇਕ ਵੀਡੀਓ ਬਣਾ ਐਸ.ਐਚ.ਓ. ‘ਤੇ ਵੱਡੇ ਦੋ-ਸ਼ ਲਗਾਏ।ਮਰਨ ਤੋਂ ਪਹਿਲਾਂ ਬਣਾਈ ਗਈ ਵੀਡੀਓ ਵਿਚ ਸਤੀਸ਼ ਕੁਮਾਰ ਨੇ ਦੱਸਿਆ ਕਿ 8 ਸਤੰਬਰ ਨੂੰ ਮੈਂ ਥਾਣਾ ਹਰਿਆਣਾ ਵਿਖੇ ਬਤੌਰ ਡਿਊਟੀ ਅਫ਼ਸਰ ਵਜੋਂ ਮੌਜੂਦ ਸੀ ਤਾਂ ਰਾਤ 2 ਵਜੇ ਓਂਕਾਰ ਸਿੰਘ ਐੱਸ. ਐੱਚ. ਓ. ਟਾਂਡਾ ਚੈਕਿੰਗ ਕਰਨ ਲਈ ਆਏ ਸਨ। ਉਨ੍ਹਾਂ ਨੇ ਮੈਨੂੰ ਬੁਲਾਇਆ ਤੇ ਪੁੱਛਿਆ ਕਿ ਸਵੇਰੇ ਹਾਈਕੋਰਟ ਮੈਟਰ ਕਿੰਨੇ ਲੱਗੇ ਹਨ ਅਤੇ ਮੇਰੇ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਕ ਹੀ ਹਾਈਕੋਰਟ ਮੈਟਰ ਲੱਗਾ ਹੈ। ਉਨ੍ਹਾਂ ਨੇ ਮੇਰੇ ਕੋਲ ਉਹ ਸਵਾਲ ਪੁੱਛੇ ਜੋ ਮੇਰੀ ਡਿਊਟੀ ਨਾਲ ਸਬੰਧਤ ਨਹੀਂ ਸਨ। ਇਸ ਦੌਰਾਨ ਉਨ੍ਹਾਂ ਮੈਨੂੰ ਬਹੁਤ ਜ਼ਲੀਲ ਕੀਤਾ ਤੇ ਕਿਹਾ ਕਿ ਮੈਨੂੰ ਕੁਝ ਵੀ ਨਹੀਂ ਪਤਾ ਹੈ।

ਇਸ ਦੇ ਇਲਾਵਾ ਮੈਨੂੰ ਮਾਂ-ਭੈਣ ਦੀਆਂ ਗਾਲ੍ਹਾਂ ਵੀ ਕੱਢੀਆਂ। ਮੈਂ ਉਨ੍ਹਾਂ ਨੂੰ ਆਖਿਆ ਕਿ ਜ਼ਲੀਲ ਕਰਨ ਨਾਲੋਂ ਚੰਗਾ ਹੈ ਕਿ ਮੈਨੂੰ ਗੋਲ਼ੀ ਹੀ ਮਾ-ਰ ਦਿਓ। ਉਹ ਜਾਂਦੇ ਸਮੇਂ ਮੇਰੇ ਖ਼ਿਲਾਫ਼ ਰਿਪੋਰਟ ਵੀ ਲਿਖਵਾ ਗਏ। ਇਸ ਸਬੰਧੀ ਮੈਂ ਆਪਣੇ ਐੱਸ. ਐੱਚ. ਓ. ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਵੀ ਇਹੀ ਕਿਹਾ ਕਿ ਐੱਸ. ਐੱਚ. ਓ. ਟਾਂਡਾ ਓਂਕਾਰ ਸਿੰਘ ਨੇ ਬੇਹੱਦ ਮਾ-ੜਾ ਕੀਤਾ ਹੈ।ਦੇਖੋ ਮਾਮਲੇ ਦੇ ਨਾਲ ਜੁੜੀ ਇਕ ਵੀਡੀਓ ਰਿਪੋਰਟ

ਸਿੱਧੂ ਦੇ ਈ-ਮੇਲ ਚ ਦਿਤੀ ਸੀ ਧਮਕੀ ਪੁਲਿਸ ਨੇ ਰਾਜਸਥਾਨ ਚੋ

ਸਿੱਧੂ ਮੂਸੇਵਾਲਾ ਮਾਮਲੇ ਦੇ ਵਿਚ ਬਹੁਤ ਸਾਰੇ ਦੋਸ਼ੀ ਫੜੇ ਗਏ ਹਨ ਤੇ ਬਹੁਤ ਸਾਰੇ ਫਰਾਰ ਵੀ ਚਲਦੇ ਸਨ | ਸਿੱਧੂ ਦੇ ਪਿਤਾ ਬਲਕੌਰ ਸਿੰਘ ਨੂੰ ਲਗਾਤਾਰ ਧ-ਮਕੀਆਂ ਆ ਰਹੀਆਂ ਸਨ ਕਿ ਸਿੱਧੂ ਦੇ ਇਨਸਾਫ ਦੀ ਮੰਗ ਛੱਡ ਦੇ | ਬੀਤੇ ਦਿਨੀ ਇਕ ਈ-ਮੇਲ ਦੇ ਜਰੀਏ ਸਿੱਧੂ ਦੇ ਪਿਤਾ ਜੀ ਨੂੰ ਧਮਕੀ ਆਈ ਸੀ ਜਿਸਦੇ ਵਿਚ ਫਿਰ ਤੋਂ ਹੀ ਲਿਖਿਆ ਸੀ ਕਿ ਆਪਣੇ ਪੁੱਤ ਦੇ ਇਨਸਾਫ ਦੀ ਮੰਗ ਛੱਡ ਦੇ ਨਹੀਂ ਤਾ ਤੇਰਾ ਹਾਲ ਉਸ ਤੋਂ ਵੀ ਬੁ-ਰਾ ਕਰਾਂਗੇ |

ਪਰ ਸਿੱਧੂ ਦੇ ਪਿਤਾ ਜੀ ਨੇ ਕਿਹਾ ਸੀ ਕਿ ਉਹ ਆਪਣੇ ਪੁੱਤ ਦਾ ਇਨਸਾਫ ਜਰੂਰ ਲੈਣਗੇ ਤੇ ਇਹ ਧਮ-ਕਾ-ਉਣ ਵਾਲੇ ਜੋ ਵੀ ਕਰਨਾ ਹੋਵੇ ਕਰ ਲੈਣ | ਓਹਨਾ ਦਾ ਕਹਿਣਾ ਇਹ ਸੀ ਕਿ ਜੇਕਰ ਸਿੱਧੂ ਨੂੰ ਇਨਸਾਫ ਹੀ ਨਾ ਦਿਵਾ ਪਾਇਆ ਤਾ ਉਸਦਾ ਪੁੱਤ ਕਿ ਕਹੇਗਾ | ਓਹਨਾ ਨੇ ਕਿਹਾ ਸੀ ਕਿ ਮੇਰੀ ਦੁਨੀਆ ਮੇਰਾ ਪੁੱਤ ਸਿੱਧੂ ਤਾ ਚਲਾ ਗਿਆ ਹੋਰ ਹੁਣ ਮੇਰੇ ਕੋਲ ਖੋਣ ਦੇ ਲਈ ਕੁਸ਼ ਵੀ ਨਹੀਂ ਜੋ ਕਿਸੇ ਨੇ ਕਰਨਾ ਉਹ ਕਰ ਲਵੇ ਪਰ ਮੈਂ ਇਹ ਮੰਗ ਨਹੀਂ ਛੱਡਾਂਗੇ |ਅੱਜ ਇਕ ਸਕਸ਼ ਜਿਸਨੂੰ ਕਿ ਰਾਜਸਥਾਨ ਦੇ ਵਿੱਚੋ ਫੜ ਲਿਆ ਗਿਆ ਹੈ | ਪੰਜਾਬ ਪੁਲਿਸ ਨੇ ਜਗਾਹ ਨੂੰ ਟ੍ਰੇਸ ਕਰਕੇ ਇਸ ਸਕਸ਼ ਤਕ ਪਹੁੰਚ ਕੀਤੀ ਤੇ ਇਸ ਨੂੰ ਫੜ ਲਿਆ | ਹੁਣ ਇਸ ਸਕਸ਼ ਨੂੰ ਪੰਜਾਬ ਦੇ ਵਿਚ ਲਿਆਂਦਾ ਜਾ ਰਿਹਾ ਹੈ | ਇਹ ਸਕਸ਼ ਵੀ ਕਿਸੇ ਗੈਂਗ ਦਾ ਹਿਸਾ ਦਸਿਆ ਜਾ ਰਿਹਾ ਹੈ |ਪੰਜਾਬ ਪੁਲਿਸ ਇਸਦੀ ਵੀ ਪੁੱਛਗਿੱਛ ਕਰੇਗੀ |

ਦਸ ਦੇਈਏ ਕਿ ਸਿੱਧੂ ਮਾਮਲੇ ਦੀ ਜਿੰਮੇਵਾਰੀ ਲਾਰੇਂਸ ਗਰੁੱਪ ਨੇ ਲਈ ਸੀ ਤੇ ਗੋਲਡੀ ਬਰਾੜ ਇਸ ਦਾ ਮਾਸ੍ਟਰਮਾਇੰਡ ਸੀ | ਗੋਲਡੀ ਬਰਾੜ ਹਾਲੇ ਤਕ ਪੁਲਿਸ ਦੀ ਗ੍ਰਿਫਤ ਦੇ ਵਿੱਚੋ ਬਾਹਰ ਹੈਪਰ ਗੋਲਡੀ ਬਰਾੜ ਦੇ ਖਿਲਾਫ ਪੰਜਾਬ ਪੁਲਿਸ ਵਲੋਂ ਰੇਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ | ਦੇਖੋ ਮਾਮਲੇ ਦੇ ਨਾਲ ਜੁੜੀ ਇਕ ਵੀਡੀਓ ਰਿਪੋਰਟ

ਖੇੜੀ ਵਾਲੇ ਬਾਬੇ ਦੇ ਵੱਡੇ ਖੁਲਾਸੇ

ਬਾਬਾ ਗੁਰਿੰਦਰ ਸਿੰਘ ਖੇੜੀ ਵਾਲਾ ਪੰਜਾਬ ਦੇ ਵਿਚ ਇਕ ਮਸ਼ਹੂਰ ਨਾਮ ਹੈ | ਗੁਰਿੰਦਰ ਬਾਬਾ ਨੇ ਇਕ ਅਨਾਥ ਆਸ਼ਰਮ ਖੋਲ ਕੇ ਲੋੜਵੰਦ ਲੋਕ ਦੀ ਸੇਵਾ ਕਰਦਾ ਹੈ | ਬੀਤੇ ਦਿਨੀ ਬਾਬਾ ਖੇੜੀ ਵਾਲਾ ਭਵਿੱਖਬਾਣੀ ਕਰਨ ਦੇ ਕਰਕੇ ਵੀ ਚਰਚਾ ਦੇ ਵਿਚ ਆਇਆ ਸੀ | ਕਿਸਾਨ ਮੋਰਚੇ ਨਾਲ ਸੰਬੰਧਿਤ ਹੋਈ ਭਵਿੱਖਬਾਣੀ ਸੱਚ ਵੀ ਹੋਈ | ਪਰ ਉਸਤੋਂ ਬਾਅਦ ਵੋਟਾਂ ਵਾਲੀ ਭਵਿੱਖਬਾਣੀ ਗ਼ਲਤ ਹੋ ਗਈ | ਖੈਰ ਬਾਬਾ ਗੁਰਿੰਦਰ ਸਿੰਘ ਸੇਵਾ ਕਰ ਰਿਹਾ ਹੈ ਤੇ ਇਹ ਵੱਡੀ ਗੱਲ ਹੈ |

ਹਾਲ ਹੀ ਦੇ ਵਿਚ ਬਾਬਾ ਖੇੜੀ ਵਾਲੇ ਨੇ ਇਕ ਇੰਟਰਵਿਊ ਦਿੱਤਾ ਜਿਸਦੇ ਵਿਚ ਬਹੁਤ ਸਾਰੀਆਂ ਪੋਲਾ ਖੋਲਿਆ ਹਨ | ਓਹਨਾ ਨੇ ਇਹ ਵੀ ਕਿਹਾ ਕਿ ਕੁਨਾਲ ਪਾਸੀ ਜੋ ਕਿ ਜੋਤਿ ਨੂਰਾਂ ਦਾ ਘਰਵਾਲਾ ਹੈ ਉਸਨੇ ਇਕ ਵਾਰ 3 ਲੱਖ ਰੁਪਏ ਉਧਾਰੇ ਮੰਗੇ ਸੀ | ਓਹਨਾ ਦਸਿਆ ਕਿ ਤਕਰੀਬਨ ਇਕ ਸਾਲ ਹੋ ਚੁੱਕੇ ਹਨ ਪਰ ਕੁਨਾਲ ਮੇਰੇ ਨੰਬਰ ਦਾ ਜਵਾਬ ਹੀ ਨਹੀਂ ਦੇਂਦਾ | ਜੇਕਰ ਮੈਂ ਨਵੇਂ ਨੰਬਰ ਤੋਂ ਫੋਨ ਕਰ ਤਾ ਜਦ ਮੇਰੀ ਆਵਾਜ਼ ਸੁਨ ਲੈਂਦਾ ਹੈ ਤਾ ਫੋਨ ਚੁੱਕ ਕੇ ਕੱਟ ਦੇਂਦਾ ਹੈ ਦੁਬਾਰਾ ਉਹ ਨੰਬਰ ਤੋਂ ਫੋਨ ਨਹੀਂ ਚੱਕਦਾ | ਬਾਬੇ ਨੇ ਕਿਹਾ ਕਿ ਓਹਨਾ ਨੇ ਮਦਦ ਦੇ ਲਈ ਹੀ ਪੈਸੇ ਦਿਤੇ ਸੀ ਪਰ ਇਹ ਨਹੀਂ ਸੀ ਕਿ ਪੈਸੇ ਦੇਕੇ ਵਿਗਾੜ ਲਓ | ਓਹਨਾ ਕਿਹਾ ਕਿ ਉਹ 3 ਲੱਖ ਰੁਪਈਆ ਵੀ ਹਨ ਨੇ ਕਿਸੇ ਤੋਂ ਫੜ ਕੇ ਹੀ ਦਿੱਤਾ ਸੀ |

ਪਰ ਹੁਣ ਜਿਸਦੇ ਕੋਲੋਂ ਪੈਸੇ ਲੈਕੇ ਦਿੱਤੇ ਸੀ ਉਂਦੇ ਨਾਲ ਵੀ ਫਰਕ ਪੈ ਗਿਆ ਹਨ ਨਾਲ ਤਾ ਪੈਣਾ ਹੀ ਸੀ | ਓਹਨਾ ਕਿਹਾ ਕਿ ਜੋਤੀ ਨੂਰਾਂ ਹੋਣੀ ਕਰੋੜਾਂ ਹੀ ਕਮਾਉਂਦੇ ਹਨ ਇਸ ਕਰਕੇ ਹੀ ਦੇ ਦਿਤੇ ਕਿ ਚਲੋ ਜਲਦੀ ਵਾਪਿਸ ਕਰ ਦੇਣਗੇ ਪਰ ਓਹਨਾ ਨੇ ਪੈਸੇ ਹੁਣ ਤਕ ਦਿੱਤੇ ਹੀ ਨਹੀਂ | ਓਹਨਾ ਕਿਹਾ ਕਿ ਓਹਨਾ ਪੁਲਿਸ ਕੋਲ ਨਹੀਂ ਜਾਣਾ ਪੈਸੇ ਤਾ ਉਹ ਕਢਵਾ ਹੀ ਲੈਣਗੇ | ਓਹਨਾ ਕਿਹਾ ਪ੍ਰੋਗਰਾਮ ਨਹੀਂ ਲੱਗਣ ਦੇਣਾ ਜੇ ਪੈਸੇ ਨਾ ਦਿੱਤੇ ਤਾ ਅਸੀਂ ਪੁਲਿਸ ਕੋਲ ਨੀ ਆਪ ਹੀ ਕਢਵਾ ਲਵਾਂਗੇ ਪੈਸੇ | ਦੇਖੋ ਬਾਬੇ ਖੇੜੀ ਵਾਲੇ ਨੇ ਹੋਰ ਕੀ ਕੀ ਖੁਲਾਸੇ ਕੀਤੇ

ਬਹੁ ਚਰਚਿਤ ਬੇਅੰਤ-ਲਵਪ੍ਰੀਤ ਮਾਮਲੇ ‘ਚ ਆਇਆ ਵੱਡਾ ਅਪਡੇਟ

ਪਿੱਛਲੇ ਸਾਲ ਇਕ ਕੇਸ ਬਹੁਤ ਹੀ ਚਰਚਿਤ ਹੋਇਆ ਸੀ | ਜਿਸਦੇ ਵਿਚ ਇਕ ਵਿਦੇਸ਼ ਗਈ ਪਤਨੀ ਕਰਕੇ ਇਕ ਪਤੀ ਨੇ ਖ਼ੁ-ਦਕੁ-ਸ਼ੀ ਕਰ ਲਈ ਸੀ | ਬੇਅੰਤ ਕੌਰ ਤੇ ਲਵਪ੍ਰੀਤ ਦਾ ਮਾਮਲਾ ਬਹੁਤ ਹੀ ਚਰਚਿਤ ਮਾਮਲਾ ਸੀ | ਇਸ ਮਾਮਲੇ ਤੋਂ ਬਾਅਦ ਵੀ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਸੀ | ਪਰ ਹੁਣ ਬੇਅੰਤ ਕੌਰ ਦੇ ਮਾਮਲੇ ਦੇ ਵਿਚ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਇਹ ਮਾਮਲਾ ਦੁਬਾਰਾ ਸੁਰਖੀਆ ਦਾ ਹਿੱਸਾ ਬਣਿਆ ਹੋਇਆ ਹੈ |

ਵੱਡੀ ਖ਼ਬਰ ਆ ਰਹੀ ਹੈ ਕਿ ਬੇਅੰਤ ਕੌਰ ਦੀ ਸੱਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ | ਲਵਪ੍ਰੀਤ ਦੇ ਚਾਚਾ ਜੋ ਕਿ ਉਸ ਸਮੇ ਵੀ ਆਵਾਜ਼ ਬੁਲੰਦ ਕਰ ਰਹੇ ਸਨ ਓਹਨਾ ਨੇ ਉਮੀਦ ਨਹੀਂ ਛੱਡੀ | ਓਹਨਾ ਦਾ ਕਹਿਣਾ ਹੀ ਹੈ ਕਿ ਉਹ ਬੇਅੰਤ ਕੌਰ ਨੂੰ ਵੀ ਸਜਾ ਦਿਲਵਾਉਂਗੇ | ਓਹਨਾ ਨੇ ਇਹ ਕਿਹਾ ਕਿ ਚਾਹੇ ਉਹ 2 ਘੰਟੇ ਲਈ ਹੀ ਜੇਲ ਜਾਵੇ ਮੈਂ ਉਸ ਨੂੰ ਜੇਲ ਭੇਜਾਂਗਾ ਜਰੂਰ | ਬੇਅੰਤ ਕੌਰ ਦੇ ਖਿਲਾਫ 306 ਤੇ 120 ਦਾ ਮੁਕੱਦਮਾ ਬੇਅੰਤ ਕੌਰ ਦੇ ਖਿਲਾਫ ਦਰਜ ਹੁੰਦਾ ਇਸ ਦੇ ਨਾਲ 420 ਦਾ ਪਰਚਾ ਵੀ ਦਰਜ ਹੁੰਦਾ ਹੈ | ਪਰ ਹੁਣ ਬੇਅੰਤ ਕੌਰ ਦੀ ਮਾਤਾ ਨੂੰ ਪੁਲਿਸ ਹਿਰਾਸਤ ਦੇ ਵਿਚ ਲਿਆ ਗਿਆ ਹੈ | ਬੇਅੰਤ ਕੌਰ ਕੈਨੇਡਾ ਦੇ ਵਿਚ ਹੀ ਰਹਿ ਰਹੀ ਹੈ ਜੋ ਕਿ ਇਕ ਵਾਰੀ ਵੀ ਭਾਰਤ ਨਹੀਂ ਆਈ |

ਤਕਰੀਬਨ 14 ਮਹੀਨੇ ਬਾਅਦ ਲਵਪ੍ਰੀਤ ਦਾ ਕੇਸ ਮੁੜ ਚਰਚਾ ਦੇ ਵਿਚ ਆ ਗਿਆ ਹੈ |ਹੁਣ ਪੁਲਿਸ ਵਲੋਂ ਬੇਅੰਤ ਕੌਰ ਦੀ ਮਾਤਾ ਨੂੰ ਅਦਾਲਤ ਦੇ ਵਿਚ ਪੇਸ਼ ਕੀਤਾ ਜਾਵੇਗਾ | ਦਸ ਦੇਈਏ ਕਿ ਬੇਅੰਤ ਕੌਰ ਨੂੰ ਲਵਪ੍ਰੀਤ ਨੇ ਆਪਣੇ ਖਰਚੇ ਤੇ ਕਨੇਡਾ ਭੇਜਿਆ ਸੀ ਤੇ ਬੇਅੰਤ ਕੌਰ ਕਨੇਡਾ ਜਾ ਕੇ ਲਵਪ੍ਰੀਤ ਦੇ ਨਾਲ ਸਹੀ ਤਰਾਂ ਗੱਲਬਾਤ ਵੀ ਨਹੀਂ ਸੀ ਕਰਦੀ | ਦਬਾਵ ਤੇ ਕਰਜੇ ਦੇ ਹੇਠ ਆਏ ਲਵਪ੍ਰੀਤ ਨਾਲ ਜਦੋ ਉਸਦੀ ਪਤਨੀ ਵੀ ਸਹੀ ਤਰਾਂ ਗੱਲ ਨਹੀਂ ਸੀ ਕਰਦੀ ਤਾ ਉਸ ਨੇ ਇਹ ਕਦਮ ਚੁੱਕ ਲਿਆ ਸੀ |ਦੇਖੋ ਮਾਮਲੇ ਦੇ ਨਾਲ ਜੁੜੀ ਇਹ ਇਕ ਵੀਡੀਓ ਰਿਪੋਰਟ

Toll ਪਲਾਜ਼ੇ ਬੰਦ ਕਰਵਾਉਣ ਪਹੁੰਚੇ ਖ਼ੁਦ CM ਭਗਵੰਤ ਮਾਨ

ਪੰਜਾਬ ਦੇ ਸੰਗਰੂਰ ਵਿਚ 2 ਟੋਲ ਪਲਾਜ਼ਾ ਬੰਦ ਕਰਵਾ ਦਿੱਤੇ ਗਏ ਹਨ। ਮੁੱਖ ਮੰਤਰੀ ਮਾਨ ਨੇ ਸੰਗਰੂਰ ਪਹੁੰਚ ਕੇ ਇਸ ਦਾ ਐਲਾਨ ਕੀਤਾ। ਮਾਨ ਨੇ ਕਿਹਾ ਕਿ ਕੰਪਨੀ ਨੇ ਉਨ੍ਹਾਂ ਤੋਂ 6 ਮਹੀਨੇ ਦਾ ਸਮਾਂ ਮੰਗਿਆ ਸੀ। ਸਮਾਂ ਨਾ ਦੇਣ ‘ਤੇ 50 ਕਰੋੜ ਦਾ ਮੁਆਵਜ਼ਾ ਮੰਗਿਆ ਸੀ। ਕੰਪਨੀ ਇਸ ਲਈ ਕੋਰੋਨਾ ਤੇ ਕਿਸਾਨ ਅੰਦੋਲਨ ਦੇ ਸਮੇਂ ਹੋਏ ਨੁਕਸਾਨ ਦਾ ਤਰਕ ਦੇ ਰਹੀ ਸੀ। ਕੋਈ ਦੂਜੀ ਸਰਕਾਰ ਹੁੰਦੀ ਤਾਂ 6 ਦੀ ਜਗ੍ਹਾ 10 ਮਹੀਨੇ ਦੇ ਦਿੰਦੀ ਕਿ ਬਾਕੀ ਪੈਸਾ ਸਾਨੂੰ ਦੇ ਦੇਣਾ। ਪਰ ਆਪ ਸਰਕਾਰ ਨੇ ਕੰਪਨੀ ਦੀ ਮੰਗ ਖਾਰਜ ਕਰ ਦਿੱਤੀ। ਰਾਤ 12 ਵਜੇ ਦੇ ਬਾਅਦ ਦੋਵੇਂ ਟੋਲ ਪਲਾਜ਼ਾ ਬੰਦ ਹੋ ਜਾਣਗੇ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੰਪਨੀ ਨੇ ਕੋਰੋਨਾ ਨਾਲ ਨੁਕਸਾਨ ਦੀ ਗੱਲ ਕਹੀ। ਮੈਂ ਉਨ੍ਹਾਂ ਨੂੰ ਕਿਹਾ ਕਿ ਕੋਰੋਨਾ ਕੁਦਰਤੀ ਆਫਤ ਸੀ। ਪੂਰੀ ਦੁਨੀਆ ਨੂੰ ਇਸ ਨਾਲ ਨੁਕਸਾਨ ਹੋਇਆ। ਆਮ ਲੋਕਾਂ ਨੂੰ ਵੀ ਘਾਟਾ ਪਿਆ। ਸਾਰਿਆਂ ਨੂੰ ਘਾਟਾ ਸਹਿਣਾ ਪਿਆ ਤਾਂ ਕੰਪਨੀ ਵੀ ਸਹਿਣ ਕਰੇ। ਕਿਸਾਨ ਅੰਦੋਲਨ ਵਿਚ ਕੇਂਦਰ ਸਰਕਾਰ ਨੇ ਗਲਤ ਕਾਨੂੰਨ ਬਣਾਏ ਸੀ। ਇਹ ਪੂਰੇ ਦੇਸ਼ ਦਾ ਅੰਦੋਲਨ ਸੀ। ਕੰਪਨੀ ਨੂੰ ਅਸੀਂ ਕੋਈ ਮੁਆਵਜ਼ਾ ਨਹੀਂ ਦੇਵਾਂਗੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੰਗਰੂਰ ਤੋਂ ਲੁਧਿਆਣਾ ਜਾਣ ‘ਤੇ 70 ਕਿਲੋਮੀਟਰ ਜਾਣ ਵਿਚ 2 ਟੋਲ ਪਲਾਜ਼ਾ ਹਨ ਜਿਨ੍ਹਾਂ ਦਾ ਡੀਜ਼ਲ ਲੱਗਦਾ ਹੈ, ਓਨਾ ਹੀ ਟੋਲ ਟੈਕਸ ਲੱਗਦਾ ਹੈ। ਜਦੋਂ ਸ਼ੋਅਰੂਮ ਤੋਂ ਗੱਡੀ ਖਰੀਦਦੇ ਹੋ ਤਾਂ 8 ਫੀਸਦੀ ਰੋਡ ਟੈਕਸ ਦਿੰਦੇ ਹਾਂ ਤਾਂ ਫਿਰ ਟੋਲ ਟੈਕਸ ਕਿਉਂ ਦਿੰਦੇ ਹੋ?ਦਸ ਦੇਈਏ ਕਿ ਭਗਵੰਤ ਮਾਨ ਪੂਰੇ ਐਕਸ਼ਨ ਦੇ ਵਿਚ ਨਜਰ ਆ ਰਹੇ ਹਨ | ਓਹਨਾ ਨੇ ਆਪਣੇ ਵਾਅਦੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਹਨ | ਜਿਵੇ ਹੀ ਭਗਵੰਤ ਮਾਨ ਨੇ ਪੰਜਾਬ ਦੀ ਕਮਾਂਡ ਸੰਭਾਲੀ ਹੈ ਉਹ ਆਪਣੇ ਵਾਅਦੇ ਪੂਰੇ ਕਰਦੇ ਨਜਰ ਆ ਰਹੇ ਹਨ ਦੇਖਣਾ ਹੈ ਕਿ ਉਹ ਆਪਣੇ ਕਾਰਜਕਾਲ ਦੇ ਦੌਰਾਨ ਕਿੰਨੇ ਕ ਹੋਰ ਕੰਮ ਕਰਦੇ ਹਨ |

ਮਨੀਸ਼ਾ ਗੁਲਾਟੀ ਨੇ ਬਲਜਿੰਦਰ ਕੌਰ ਮਾਮਲੇ ਤੇ ਦੇਖੋ ਕੀ ਕਿਹਾ

ਬਲਜਿੰਦਰ ਕੌਰ ਤੇ ਹੋਈ ਘਰੇਲੂ ਹਿੰਸਾ ਦੀ ਸਾਰੇ ਪਾਸੇ ਨਿਖੇਧੀ ਕੀਤੀ ਜਾ ਰਹੀ ਹੈ | ਇਕ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਕੋਈ ਘਰੇਲੂ ਨਹੀਂ ਰਹਿ ਗਿਆ | ਦਰਅਸਲ ਦੇ ਵਿਚ ਬਲਜਿੰਦਰ ਕੌਰ ਦਾ ਰਿਸ਼ਤਾ ਓਹਨਾ ਦੇ ਪਤੀ ਦੇ ਨਾਲ ਬਹੁਤ ਵਧੀਆ ਨਹੀਂ ਸੀ ਚਲ ਰਿਹਾ | ਜਿਸਦੇ ਚਲਦੇ ਇਹ ਘਰੇਲੂ ਮਾਮਲਾ ਹੋਇਆ ਪਰ ਇਕ CCTV ਫੁਟੇਜ ਵਾਇਰਲ ਹੋਣ ਦੇ ਨਾਲ ਇਹ ਮਾਮਲਾ ਕੋਈ ਘਰੇਲੂ ਨਹੀਂ ਰਹਿ ਗਿਆ | ਮੰਤਰੀ ਬਲਜੀਤ ਕੌਰ ਨੇ ਵੀ ਆਪਣੀ ਪ੍ਰਤੀਕਿਰਿਆ ਦਿਤੀ ਤੇ ਹੁਣ ਮਨੀਸ਼ਾ ਘੁਲਾਟੀ ਜੋ ਕਿ ਚੇਅਰਪਰਸਨ ਨੇ ਪੰਜਾਬ ਵੂਮਨ ਕਮਿਸ਼ਨ ਦੇ ਓਹਨਾ ਨੇ ਵੀ ਪ੍ਰਤੀਕਿਰਿਆ ਦਿਤੀ ਕਿ ਉਹ ਪੰਜਾਬ ਦਾ ਇਕ ਵੱਡਾ ਚੇਹਰਾ ਹਨ |

ਜੋ ਵੀ ਓਹਨਾ ਦੇ ਨਾਲ ਹੋਇਆ ਮਾਨਭਾਗਾ ਹੈ | ਓਹਨਾ ਕਿਹਾ ਕਿ ਪਤੀ ਪਤਨੀ ਦੇ ਵਿਚ ਝਗੜੇ ਹੁੰਦੇ ਰਹਿੰਦੇ ਹਨ |ਪਰ ਇਹ ਨਹੀਂ ਹੈ ਕਿ ਓਹਨਾ ਦੇ ਨਾਲ ਹਿੰਸਾ ਕੀਤੀ ਜਾਵੇ | ਓਹਨਾ ਕਿਹਾ ਕਿ ਗੱਲ ਓਦੋ ਤਕ ਹੀ ਘਰੇਲੂ ਹੁੰਦੀ ਹੈ ਜਦੋ ਤਕ ਘਰ ਦੇ ਵਿਚ ਰਹੇ ਪਰ ਹੁਣ ਇਹ ਗੱਲ ਘਰੇਲੂ ਨਹੀਂ ਹੈ | ਓਹਨਾ ਕਿਹਾ ਕਿ ਜਦੋ ਕੋਈ ਔਰਤ ਕਿਸੇ ਕਮ ਕਰਨ ਦੇ ਸਮਰੱਥ ਹੁੰਦੀ ਹੈ ਜਾ ਕੋਈ ਕਮ ਕਰ ਦਿਖਾਉਂਦੀ ਹੈ ਤਾ ਸਾਡਾ ਸਮਾਜ ਦੇ ਵਿਚ ਅਜਿਹੇ ਲੋਕ ਹਨ ਜੋ ਉਸਨੂੰ ਅਗੇ ਨਹੀਂ ਵਧਣ ਦੇਂਦੇ | ਓਹਨਾ ਕਿਹਾ ਜਦੋ ਹੀ ਬਲਜਿੰਦਰ ਕੌਰ ਦੇ ਪਤੀ ਨੇ ਹੱਥ ਚੁਕਿਆ ਓਦੋ ਓਹਨਾ ਨੂੰ ਵੀ ਵਾਪਿਸ ਹੱਥ ਚੁੱਕਣਾ ਚਾਹੀਦਾ ਸੀ |ਸਮਾਜ ਥੋਡੇ ਨਾਲ ਖੜਾ ਹੋਵੇਗਾ ਮੀਡਿਆ ਤੁਹਾਡੇ ਨਾਲ ਹੋਵੇਗਾ |

ਇਸ ਤਰਾਂ ਨਾਲ ਹੀ ਉਹ ਸਹੀ ਕਰ ਸਕਦੇ ਹਨ | ਓਹਨਾ ਨੇ ਕਿਹਾ ਇਹ ਬਹੁਤ ਵੱਡੀ ਤ੍ਰਾਸਦੀ ਹੈ ਕਿ ਇਹ ਨਿਜੀ ਮਾਮਲਾ ਹੈ ਪਰ ਵੀਡੀਓ ਦੇ ਕਰਕੇ ਇਹ ਮਾਮਲਾ ਹੁਣ ਨਿੱਜੀ ਨਹੀਂ ਹੈ |ਓਹਨਾ ਨੇ ਕਿਹਾ ਉਹ ਜਰੂਰ ਕਾਰਵਾਈ ਕਰਨਗੇ ਪਰ ਉਹ ਦੋਨਾਂ ਦੇ ਪੱਖ ਨੂੰ ਜਾਣਕੇ ਹੀ ਕੋਈ ਕਾਰਵਾਈ ਕਰਨਗੇ | ਇਹ ਨਹੀਂ ਹੈ ਕਿ ਉਹ ਇਸ ਵੀਡੀਓ ਦੇ ਅਧਾਰ ਤੇ ਹੀ ਉਹ ਬਿਨਾ ਸਮਝੇ ਓਹਨਾ ਦੇ ਪਤੀ ਤੇ ਕਾਰਵਾਈ ਕਰਨਗੇ | ਦੇਖੋ ਇਹ ਵੀਡੀਓ ਮਨੀਸ਼ਾ ਘੁਲਾਟੀ ਨੇ ਕਿ ਕਿਹਾ

ਸਿੱਧੂ ਦੇ ਪਿਤਾ ਬਲਕੌਰ ਸਿੰਘ ਬਾਰੇ ਵੱਡੀ ਖਬਰ

ਸਿੱਧੂ ਮੂਸੇਵਾਲਾ ਮਾਮਲੇ ਨੂੰ ਅੱਜ ਤਕਰੀਬਨ 3 ਮਹੀਨੇ ਤੋਂ ਜਿਆਦਾ ਦਾ ਸਮਾਂ ਹੋ ਚੁੱਕਾ ਹੈ | ਪਰ ਹਜੇ ਤਕ ਕੁੱਛ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ | ਸਿੱਧੂ ਮੂਸੇਵਲਾ ਦੇ ਪਿਤਾ ਬਲਕੌਰ ਸਿੰਘ ਆਪਣੇ ਪੁੱਤ ਦੇ ਦੋਖੀਆਂ ਨੂੰ ਸਜਾ ਦਿਲਵਾਉਣ ਦੇ ਵਿਚ ਲਗੇ ਹਨ ਤੇ ਬਹੁਤੇ ਲੋਕ ਸਿੱਧੂ ਦਾ ਇਨਸਾਫ ਮੰਗ ਰਹੇ ਹਨ |ਇਨਸਾਫ ਲੈਣ ਲਈ ਓਹਨਾ ਨੇ ਕੈਂਡਲ ਮਾਰਚ ਵੀ ਕੱਢਿਆ ਸੀ ਜਿਸਦੇ ਵਿਚ ਵੱਡੀ ਗਿਣਤੀ ਦੇ ਵਿਚ ਲੋਕ ਸਮਰਥਨ ਕਰਨ ਦੇ ਲਈ ਪਹੁੰਚੇ ਸਨ |

ਸਿੱਧੂ ਦੇ ਪਿਤਾ ਨੇ ਕਿਹਾ ਸੀ ਕਿ ਲਾਰੇਂਸ ਵਰਗੇ ਜਿਨ੍ਹਾਂ ਨੂੰ ਪੂਰੀ ਸਕਿਉਰਿਟੀ ਦੇ ਵਿਚ ਰੱਖਿਆ ਹੋਇਆ ਹੈ ਓਹਨਾ ਨੂੰ ਬਿਨਾ ਸਕਿਉਰਿਟੀ ਬਾਹਰ ਲੈਕੇ ਆਉਣ | ਇਸ ਨੂੰ ਲੈ ਕੇ ਪਹਿਲਾ ਵੀ ਸਿੱਧੂ ਦੇ ਪਿਤਾ ਨੂੰ ਧ-ਮਕੀਆਂ ਮਿਲਦੀਆਂ ਆ ਰਹੀਆਂ ਹਨ | ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਇਕ ਵਾਰ ਫਿਰ ਸਿੱਧੂ ਦੇ ਪਿਤਾ ਨੂੰ ਲਾਰੇਂਸ ਗਰੁੱਪ ਵਲੋਂ ਧ-ਮਕੀ ਆਈ ਹੈ ਜੋ ਕਿ ਇਕ ਈ-ਮੇਲ ਦਵਾਰਾ ਦਿਤੀ ਗਈ | ਉਸ ਦੇ ਵਿਚ ਲਿਖਿਆ ਗਿਆ ਕਿ ਸੁਧਰ ਜਾ ਨਹੀਂ ਤੇ ਤੇਰਾ ਹਾਲ ਸਿੱਧੂ ਮੂਸੇਵਾਲਾ ਤੋਂ ਵੀ ਬੁਰਾ ਕਰਾਂਗੇ | ਉਸਦੇ ਵਿਚ ਲਿਖਿਆ ਕਿ ਪਹਿਲਾ ਵੀ ਤੇਰੇ ਦਬਾਵ ਹੇਠ ਆ ਕੇ ਸਾਡੇ ਭਰਾ ਮੰਨੂ ਤੇ ਕੁੱਸਾ ਦਾ ਫੇਕ ਐ-ਨਕਾਊਂਟ-ਰ ਕੀਤਾ ਗਿਆ ਹੈ |

ਹਿੰਦੀ ਦੇ ਵਿਚ ਲਿਖੇ ਗਏ ਇਸ ਈ-ਮੇਲ ਦੇ ਵਿਚ ਇਹ ਲਿਖਿਆ ਸੀ ਕਿ ਸਾਡੇ ਭਰਾਵਾਂ ਦੀ ਸਕਿਉਰਿਟੀ ਜੱਗੂ ਭਗਵਾਨਪੁਰੀਆ ਤੇ ਲਾਰੇਂਸ ਬਾਰੇ ਬੋਲਿਆ ਤਾ ਤੇਰਾ ਹਸ਼ਰ ਵੀ ਬੁਰਾ ਕਰਾਂਗੇ | ਪੁਲਿਸ ਨੇ ਇਸਦੀ ਜਾਂਚ ਸ਼ੁਰੂ ਕਰ ਦਿਤੀ ਹੈ | ਹਾਲਾਂਕਿ ਸਿੱਧੂ ਦੇ ਪਿਤਾ ਦੇ ਕੋਲ ਸਕਿਉਰਿਟੀ ਹੈ ਪਰ ਫਿਰ ਵੀ ਲਗਾਤਾਰ ਅਜਿਹੀਆਂ ਧ-ਮਕੀ-ਆਂ ਓਹਨਾ ਨੂੰ ਮਿਲਦੀਆਂ ਆ ਰਹੀਆਂ ਹੋਣ | ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਸਾਡਾ ਸਬ ਕੁੱਛ ਤਾ ਖ਼ਤ-ਮ ਆ ਪਰ ਜਦੋ ਤਕ ਹੈਗੇ ਆ ਅੱਸੀ ਓਦੋ ਤਕ ਇਨਸਾਫ ਲਵਾਂਗੇ ਜਰੂਰ | ਸਿੱਧੂ ਮੂਸੇਵਾਲਾ ਜਿਨ੍ਹਾਂ ਸਮਾਂ ਵੀ ਰਿਹਾ ਉਹ ਵੀ ਹਮੇਸ਼ਾ ਜੁਰਤ ਦੇ ਨਾਲ ਰਿਹਾ |

ਮੰਤਰੀ ਬਲਜੀਤ ਕੌਰ ਦਾ ਵੱਡਾ ਬਿਆਨ

ਹਾਲ ਹੀ ਦੇ ਵਿਚ ਇਕ ਵੀਡੀਓ ਦੇਖਦੇ ਹੀ ਦੇਖਦੇ ਸੋਸ਼ਲ ਮੀਡਿਆ ਤੇ ਫੇਲ ਗਿਆ | ਇਹ ਵੀਡੀਓ ਕਿਸੇ ਹੋਰ ਦਾ ਨਹੀਂ ਸਗੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਦੀ ਸੀ | ਦਰਅਸਲ ਦੇ ਵਿਚ ਬਲਜਿੰਦਰ ਕੌਰ ਦੀ ਇਕ ਵੀਡੀਓ ਵਾਇਰਲ ਹੋਈ ਜਿਸਦੇ ਵਿਚ ਉਹ ਕੋਈ ਭਾਸ਼ਣ ਨਹੀਂ ਦੇ ਰਹੇ ਸੀ | ਇਸ ਵੀਡੀਓ ਦੇ ਵਿਚ ਵਿਧਾਇਕ ਦੇ ਥੱਪੜ ਮਾਰਿਆ ਗਿਆ |

ਇਹ ਥੱਪੜ ਕਿਸੇ ਹੋਰ ਨੇ ਨਹੀਂ ਮਾਰਿਆ ਸਗੋਂ ਓਹਨਾ ਦੇ ਪਤੀ ਸੁਖਰਾਜ ਸਿੰਘ ਵਲੋਂ ਹੀ ਮਾਰਿਆ ਗਿਆ | ਦੱਸਿਆ ਜਾ ਰਿਹਾ ਹੈ ਕਿ ਇਹ ਕੋਈ ਘਰੇਲੂ ਮਾਮਲਾ ਹੈ | ਪਰ ਹੁਣ ਇਹ ਮਾਮਲਾ ਮੀਡਿਆ ਦੇ ਵਿਚ ਆ ਚੁਕਾ ਹੈ ਤੇ ਇਹ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਚੁਕੀ ਹੈ | ਦਰਅਸਲ ਦੇ ਵਿਚ ਵਿਧਾਇਕ ਬਲਜਿੰਦਰ ਕੌਰ ਤੇ ਸੁਖਰਾਜ ਸਿੰਘ ਦਾ ਰਿਸ਼ਤਾ ਵਧੀਆ ਨਹੀਂ ਚਲ ਰਿਹਾ ਅਜਿਹਾ ਸੂਤਰਾਂ ਵਲੋਂ ਦਸਿਆ ਗਿਆ | ਇਹ ਮਾਮਲਾ ਜਦੋ ਵਾਇਰਲ ਹੋਇਆ ਤਾ ਬਲਜੀਤ ਕੌਰ ਜੋ ਕਿ ਮਹਿਲਾ ਬਾਲ ਵਿਕਾਸ ਮੰਤਰੀ ਨੇ ਓਹਨਾ ਦੇ ਨਾਲ ਗੱਲਬਾਤ ਕੀਤੀ | ਓਹਨਾ ਨੇ ਮੀਡਿਆ ਨੂੰ ਕਿਹਾ ਕਿ ਤੁਸੀਂ ਇਹ ਮਾਮਲਾ ਸਾਡੇ ਧਿਆਨ ਦੇ ਵਿਚ ਲਿਆਂਦਾ ਹੈ ਅੱਸੀ ਇਸ ਮਾਮਲੇ ਤੇ ਕਾਰਵਾਈ ਜਰੂਰ ਕਰਾਂਗੇ ਜੇਕਰ ਸਾਡੇ ਕੋਲ ਕੋਈ ਸ਼ਿਕਾਇਤ ਆਉਂਦੀ ਹੈ |

ਓਹਨਾ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿਉਕਿ ਘਰੇਲੂ ਹਿੰਸਾ ਨੂੰ ਅਸੀਂ ਰੋਕ ਰਹੇ ਹਾਂ ਪਰ ਬਲਜਿੰਦਰ ਕੌਰ ਘਰੇਲੂ ਹਿੰਸਾ ਦਾ ਹੀ ਸ਼ਿਕਾਰ ਹੋ ਰਹੇ ਹਨ | ਓਹਨਾ ਨੇ ਕਿਹਾ ਕਿ ਉਹ ਇਕ ਮਹਿਲਾ ਤਾ ਹਨ ਇਸ ਦੇ ਨਾਲ ਉਹ ਸਰਕਾਰ ਦਾ ਵੀ ਹਿਸਾ ਹਨ | ਓਹਨਾ ਨੇ ਕਿਹਾ ਕਿ ਮਈ ਮੁਖ ਮੰਤਰੀ ਸਾਬ ਨੂੰ ਵੀ ਬੇਨਤੀ ਕਰਦੀ ਹਾਂ ਕਿ ਇਸਦੇ ਖਿਲਾਫ ਕਾਰਵਾਈ ਜਰੂਰ ਹੋਣੀ ਚਾਹੀਦੀ ਹੈ | ਦਸ ਦੇਈਏ ਕਿ ਬਲਜਿੰਦਰ ਕੌਰ ਖੁਦ ਤਲਵੰਡੀ ਸਾਬੋ ਤੋਂ MLA ਹਨ | ਜੇਕਰ ਇਕ ਵਿਧਾਇਕ ਦੇ ਨਾਲ ਅਜਿਹਾ ਵਰਤਾਰਾ ਹੋ ਰਿਹਾ ਹੈ ਤਾ ਆਮ ਮਹਿਲਾ ਦੇ ਨਾਲ ਕਿ ਹੋਵੇਗਾ | ਇਹ ਅੱਤ ਨਿੰਦਣਯੋਗ ਘਟਨਾ ਹੈ | ਦੇਖੋ ਕਿ ਕਿਹਾ ਵਿਧਾਇਕ ਬਲਜੀਤ ਕੌਰ ਨੇ

ਆਪ MLA ਬਲਜਿੰਦਰ ਕੌਰ ਬਾਰੇ ਵੱਡੀ ਖਬਰ

ਤਲਵੰਡੀ ਸਾਬੋ ਤੋਂ ਇਕ ਵੀਡੀਓ ਸਾਹਮਣੇ ਆ ਰਹੀ ਹੈ | ਆਪ MLA ਬਲਜਿੰਦਰ ਕੌਰ ਤੇ ਇਕ ਵਿਅਕਤੀ ਥੱਪੜ ਮਾਰਦਾ ਨਜ਼ਰ ਆ ਰਿਹਾ ਹੈ | ਇਹ ਵਿਅਕਤੀ ਕੋਈ ਹੋਰ ਨਹੀਂ ਓਹਨਾ ਦਾ ਪਤੀ ਹੀ ਹੈ | ਇਹ ਵੀਡੀਓ CCTV ਦੇ ਵਿਚ ਕੈਦ ਹੋ ਗਿਆ | ਦਸਿਆ ਜਾ ਰਿਹਾ ਹੈ ਇਹ ਵੀਡੀਓ ਕੁੱਛ ਸਮਾਂ ਹੀ ਪੁਰਾਣੀ ਹੈ | ਦਸਿਆ ਇਹ ਜਾ ਰਿਹਾ ਹੈ ਕਿ ਓਹਦੇ ਦੇ ਪਤੀ ਨਾਲ ਓਹਨਾ ਦਾ ਮਨ ਮਿਟਾਵ ਚਲ ਰਿਹਾ ਹੈ | ਦਸਿਆ ਜਾ ਰਿਹਾ ਹੈ ਕਿ ਘਰੇਲੂ ਕਲੇਸ਼ ਕਰਕੇ ਓਹਨਾ ਦੇ ਪਤੀ ਨੇ ਬਲਜਿੰਦਰ ਕੌਰ ਦੇ ਥਾਪੜ ਮਾਰਿਆ |

ਆਪ MLA ਬਲਜਿੰਦਰ ਕੌਰ ਦਾ ਵਿਆਹ 2019 ਦੇ ਵਿਚ ਹੋਇਆ ਸੀ | ਸੁਖਰਾਜ ਸਿੰਘ ਬੱਲ ਦੇ ਨਾਲ ਓਹਨਾ ਦਾ ਵਿਆਹ ਹੋਇਆ ਸੀ |ਹਾਲਾਂਕਿ ਇਸ ਗੱਲ ਬਾਰੇ ਖੁਲ ਕੇ ਗੱਲ ਸਾਹਮਣੇ ਨਹੀਂ ਆ ਸਕੀ ਕਿ ਓਹਨਾ ਨੇ ਥੱਪੜ ਕਿਉਂ ਮਾਰਿਆ ਸੀ | ਕੋਲ ਖੜੇ ਲੋਕਾਂ ਨੇ ਸੁਖਰਾਜ ਸਿੰਘ ਨੂੰ ਫੜ ਕੇ ਪਿੱਛੇ ਕੀਤਾ | ਤਸਵੀਰਾਂ ਦੇ ਵਿਚ ਸਾਫ ਨਜ਼ਰ ਆ ਰਿਹਾ ਹੈ ਜਦੋ ਬਲਜਿੰਦਰ ਕੌਰ ਖੜੇ ਸੀ ਤਾ ਓਸੇ ਵੇਲੇ ਸੁਖਰਾਜ ਸਿੰਘ ਨੇ ਆ ਕੇ ਇਕਦਮ ਹੀ ਥੱਪੜ ਮਾਰਿਆ | ਹਾਲਾਂਕਿ ਘਰੇਲੂ ਹਿੰਸਾ ਦੇ ਕਰਕੇ ਬਹੁਤ ਮਹਿਲਾਵਾਂ ਪ੍ਰੇਸ਼ਾਨ ਹੁੰਦੀਆਂ ਹਨ ਪਰ ਹੁਣ ਇਕ ਵਿਧਾਇਕ ਹੀ ਇਸ ਦਾ ਸ਼ਿਕਾਰ ਹੋ ਰਹੀ ਹੈ |

ਭਾਰਤ ਦੇ ਵਿਚ ਚਾਹੇ ਮਹਿਲਾਵਾਂ ਦੇ ਲਈ ਬਹੁਤ ਸਾਰੇ ਕ਼ਾਨੂਨ ਬਣੇ ਹਨ ਮਹਿਲਾ ਕਮਿਸ਼ਨ ਵੀ ਬਣੇ ਹਨ ਪਰ ਫਿਰ ਵੀ ਮਹਿਲਾਵਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਜਾਂਦੀਆਂ ਹਨ |ਹੁਣ ਹਾਲ ਹੀ ਦੇ ਵਿਚ ਬਲਜਿੰਦਰ ਕੌਰ ਨਾਲ ਇਸ ਤਰਾਂ ਦਾ ਵਤੀਰਾ ਸ਼ਰਮਸ਼ਾਰ ਹੈ | ਪੱਤਰਕਾਰਾਂ ਦੇ ਵਲੋਂ ਓਹਨਾ ਦੇ ਪਤੀ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਪਰ ਓਹਨਾ ਦਾ ਕੋਈ ਪ੍ਰਤੀਕਰਮ ਨਹੀਂ ਸਾਹਮਣੇ ਆ ਰਿਹਾ ਹੈ | ਬਲਜਿੰਦਰ ਕੌਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਭਾਵੁਕ ਨੇ ਤੇ ਬੋਲਣ ਦੇ ਹਾਲਤ ਦੇ ਵਿਚ ਨਹੀਂ ਹਨ | ਦੇਖੋ ਮਾਮਲੇ ਦੇ ਨਾਲ ਜੁੜੀ ਇਹ ਇਕ ਵੀਡੀਓ ਰਿਪੋਰਟ