ਅਫਸਾਨਾ ਖਾਨ ਨੂੰ ਲੈ ਕੇ ਸਿੱਧੂ ਦੇ ਪਿਤਾ ਦਾ ਵੱਡਾ ਬਿਆਨ

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦੇ ਨਾਲ ਐਤਵਾਰ ਦੇ ਦਿਨ ਸੈਂਕੜਿਆਂ ਦੀ ਤਾਦਾਦ ਵਿੱਚ ਲੋਕ ਦੁੱਖ ਸਾਂਝਾ ਕਰਨ ਦੇ ਲਈ ਮੂਸਾ ਪਿੰਡ ਪਹੁੰਚੇ ਇਸ ਦੌਰਾਨ ਸਿੱਧੂ ਮੂਸੇ ਵਾਲਾ ਦੇ ਮਾਤਾ ਪਿਤਾ ਵੱਲੋਂ ਆਏ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਪੰਜ ਮਹੀਨੇ ਬੀਤ ਚੁੱਕੇ ਹਨ ਪਰ ਅਜੇ ਤੱਕ ਉਸ ਦੇ ਪੁੱਤਰ ਨੂੰ ਇਨਸਾਫ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਗੈਂਗਸਟਰ ਮਾਨਸਾ ਜ਼ਿਲ੍ਹੇ ਦੇ ਪਿੰਡ ਉੱਭਾ ਅਤੇ ਕੋਰੜਾ ਦੇ ਵਿਚ ਰਾਤਾਂ ਕੱਟ ਕੇ ਗਏ ਨੇ ਪਰ ਸੀਆਈਏ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਵੱਲੋਂ ਉਨ੍ਹਾਂ ਲੋਕਾਂ ਤੋਂ ਪੈਸੇ ਲੈ ਕੇ ਇਨਵੈਸਟੀਗੇਸ਼ਨ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ।

ਐਨਆਈਏ ਵੱਲੋਂ ਅਫਸਾਨਾ ਖਾਨ ਨੂੰ ਭੇਜੇ ਗਏ ਸੰਮਨ ਤੇ ਪੁੱਛਗਿੱਛ ਕਰਨ ਦੇ ਮਾਮਲੇ ਵਿੱਚ ਵੀ ਬਲਕੌਰ ਸਿੰਘ ਨੇ ਬੋਲਦਿਆਂ ਕਿਹਾ ਕਿ ਜੇਕਰ ਕੋਈ ਲੜਕੀ ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਬੋਲਦੀ ਹੈ ਤਾਂ ਉਸ ਨੂੰ ਵੀ ਡਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਅਫਸਾਨਾ ਖਾਨ ਤੋਂ ਐੱਨਆਈਏ ਵੱਲੋਂ ਪੁੱਛਗਿੱਛ ਕੀਤੀ ਗਈ ਅਤੇ ਹੁਣ ਜੋਨੀ ਜੌਹਲ ਨੂੰ ਸੰਮਨ ਭੇਜੇ ਗਏ ਹਨ ਪਰ ਜੈਨੀ ਜੌਹਲ ਵੱਲੋਂ ਤਾਂ ਸਿੱਧੂ ਮੂਸੇ ਵਾਲਾ ਦੇ ਨਾਲ ਕੋਈ ਗੀਤ ਵੀ ਨਹੀਂ ਗਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਐੱਨਆਈਏ ਪੁੱਛਗਿੱਛ ਕਰਨਾ ਚਾਹੁੰਦੀ ਹੈ ਤਾਂ ਮੈਨੂੰ ਸੰਮਨ ਭੇਜੇ ਤਾਂ ਮੈਂ ਸਿੱਧੂ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਉਸ ਦੇ ਸਫ਼ਰ ਬਾਰੇ ਦੱਸ ਦੇਵਾਂਗਾ।

ਉਨ੍ਹਾਂ ਕਿਹਾ ਕਿ ਜੇਕਰ ਗੋਲਡੀ ਬਰਾੜ ਕਿਸੇ ਦਾ ਨਾਮ ਲਿਖ ਕੇ ਪੋਸਟ ਪਾ ਦਿੰਦਾ ਹੈ ਤਾਂ ਤੁਰੰਤ ਉਸਨੂੰ ਸੰਮਨ ਕਰਕੇ ਬੁਲਾ ਲੈਂਦੀ ਹੈ ਜੋ ਕਿ ਸਰਕਾਰਾਂ ਵੀ ਗੈਂਗਸਟਰਾਂ ਦੇ ਨਾਲ ਮਿਲੀਆਂ ਹੋਈਆਂ ਹਨ।ਦੱਸ ਦੇਈਏ ਕਿ ਮਰਹੂਮ ਕਲਾਕਾਰ ਸਿੱਧੂ ਮੂਸੇਵਾਲਾ ਗਏ ਨੂੰ ਅੱਜ ਤਕਰੀਬਨ 6 ਮਹੀਨੇ ਦਾ ਸਮਾਂ ਹੋ ਗਿਆ ਹੈ ਪਾਰ ਹਾਲੇ ਤਕ ਉਸਦੇ ਮਾਂ ਬਾਪ ਉਸਦੇ ਇਨਸਾਫ ਦੇ ਲਾਇ ਗੁਹਾਰ ਲਗਾ ਰਹੇ ਹਨ |

ਵੈਸ਼ਾਲੀ ਠੱਕਰ ਦੀ ਇਹ ਵੀਡੀਓ ਹੋਈ ਵਾਇਰਲ

ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਫੇਮ ਅਦਾਕਾਰਾ ਵੈਸ਼ਾਲੀ ਠੱਕਰ ਦੇ ਦਿਹਾਂਤ ਨਾਲ ਟੀਵੀ ਜਗਤ ਵਿੱਚ ਸੋਗ ਦੀ ਲਹਿਲ ਹੈ। ਇੰਦੌਰ ਪੁਲਿਸ ਨੇ ਵੈਸ਼ਾਲੀ ਠੱਕਰ ਦੇ ਗੁਆਂਢੀ ਤੇ ਸਾਬਕਾ ਬੁਆਏਫ੍ਰੈਂਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੌਤ ਤੋਂ ਬਾਅਦ ਅਦਾਕਾਰਾ ਦੀ ਆਖ਼ਰੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਅਦਾਕਾਰਾ ਵੈਸ਼ਾਲੀ ਠੱਕਰ ਦੇ ਖੁਦਕੁਸ਼ੀ ਮਾਮਲੇ ਨੇ ਇਸ ਸਮੇਂ ਕਾਫੀ ਸੁਰਖੀਆਂ ਬਟੋਰੀਆਂ ਹਨ। ਛੋਟੀ ਉਮਰ ‘ਚ ਵੈਸ਼ਾਲੀ ਦੇ ਇਸ ਕਦਮ ਨੇ ਉਨ੍ਹਾਂ ਦੇ ਫੈਨਜ਼ ਨੂੰ ਕਾਫੀ ਹੈਰਾਨ ਕਰ ਦਿੱਤਾ ਹੈ।

ਅਦਾਕਾਰਾ ਦੀ ਮੌਤ ਉਸ ਦੇ ਫੈਨਜ਼ ਲਈ ਇੱਕ ਵੱਡਾ ਝਟਕਾ ਹੈ। ਯੇਵੈਸ਼ਾਲੀ ਨੇ ਆਪਣੇ ਇੰਦੌਰਾ ਸਥਿਤ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਸੀ। ਮੌਤ ਤੋਂ ਪਹਿਲਾਂ ਵੈਸ਼ਾਲੀ ਨੇ ਇੱਕ ਸੁਸਾਈਡ ਨੋਟ ਲਿਖਿਆ ਸੀ, ਜਿਸ ‘ਚ ਉਸ ਨੇ ਆਪਣੀ ਮੌਤ ਲਈ ਆਪਣੇ ਗੁਆਂਢੀ ਤੇ ਉਸ ਦੀ ਪਤਨੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ।ਅਦਾਕਾਰਾ ਦੇ ਦਿਹਾਂਤ ਤੋਂ ਬਾਅਦ ਉਸ ਦੀ ਇੱਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਉਸ ਸਮੇਂ ਦੀ ਜਦੋਂ ਵੈਸ਼ਾਲੀ ਹਸਪਤਾਲ ਵਿੱਚ ਭਰਤੀ ਸੀ। ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਵੈਸ਼ਾਲੀ ਜ਼ਿੰਦਗੀ ਦੇ ਬਾਰੇ ਗੱਲ ਕਰ ਰਹੀ ਹੈ।

ਵਾਇਰਲ ਹੋ ਰਹੀ ਇਹ ਵੀਡੀਓ ਵੈਸ਼ਾਲੀ ਨੇ ਹਸਪਤਾਲ ਵਿੱਚ ਬਣਾਇਆ ਸੀ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵੈਸ਼ਾਲੀ ਹਸਪਤਾਲ ਦੇ ਬੈਡ ਉੱਤੇ ਲੰਮੇਂ ਪਈ ਹੋਈ ਹੈ। ਉਹ ਸਭ ਦੀ ਜ਼ਿੰਦਗੀ ਨੂੰ ਬੇਹੱਦ ਕੀਮਤੀ ਦੱਸ ਰਹੀ ਹੈ।ਵੈਸ਼ਾਲੀ ਆਪਣੇ ਫੈਨਜ਼ ਨੂੰ ਕਹਿ ਰਹੀ ਹੈ ‘ਇਹ ਜੋ ਜ਼ਿੰਦਗੀ ਹੈ ਨਾਂ ਦੋਸਤੋ, ਇਹ ਬਹੁਤ ਕੀਮਤੀ ਹੈ। ਤੁਸੀਂ ਲੋਕ ਜੋ ਇਹ ਬੇਕਾਰ ਦੇ ਕੰਮਾਂ ਵਿੱਚ ਲੱਗੇ ਹੋਏ ਹੋ, ਇਹ ਕਰਨਾ ਬੰਦ ਕਰ ਦਿਓ। ਬਾਹਰ ਦਾ ਖਾਣਾ-ਪੀਣਾ , ਸਟ੍ਰੀਮ ਪਾਰਟੀਆਂ ਕਰਨਾ, ਆਪਣੇ ਨਿਬਾ-ਨਬੀ ਨਾਲ ਮਾਮੂਲੀ ਝਗੜਾ ਹੋਇਆ ਨਹੀਂ ਕਿ ਦੇਵਦਾਸ ਵਾਂਗ ਸ਼ਰਾਬ ਦੇ ਨਸ਼ੇ ਵਿੱਚ ਡੁੱਬ ਜਾਣਾ ਅਤੇ ਆਪਣੇ ਲੀਵਰ ਨੂੰ ਸੜਨਾ।

ਦੋਸਤੋ ਮੈਨੂੰ ਬਹੁਤ ਗੰਦਾ ਵਾਇਰਲ ਬੁਖਾਰ ਹੈ। ਇਸ ਵੀਡੀਓ ‘ਚ ਉਹ ਜਲਦੀ ਠੀਕ ਹੋਣ ਅਤੇ ਦੁਬਾਰਾ ਵੀਡੀਓ ਬਣਾਉਣ ਦੀ ਗੱਲ ਕਰ ਰਹੀ ਹੈ।ਵੈਸ਼ਾਲੀ ਦੀ ਮੌਤ ਤੋਂ ਬਾਅਦ ਹੁਣ ਉਸ ਦਾ ਇਹ ਵੀਡੀਓ ਦੇਖ ਕੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਹੋ ਰਹੀਆਂ ਹਨ। ਲੋਕ ਇਸ ਵੀਡੀਓ ‘ਤੇ ਕਮੈਂਟ ਕਰਕੇ ਵੈਸ਼ਾਲੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰ ਰਹੇ ਹਨ। ਅਦਾਕਾਰਾ ਦੇ ਫੈਨਜ਼ ਉਸ ਦੀ ਇਸ ਵੀਡੀਓ ਨੂੰ ਵੇਖ ਕੇ ਉਸ ਨੂੰ ਯਾਦ ਕਰ ਰਹੇ ਹਨ।

ਪਤੀ ਨੇ ਪਤਨੀ ਦਾ ਕਰਵਾਇਆ ਉਸ ਦੇ ਪ੍ਰੇਮੀ ਨਾਲ ਵਿਆਹ

ਬਿਹਾਰ ਦੇ ਭਾਗਲਪੁਰ ਤੋਂ ਇੱਕ ਅਜੀਬ ਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਔਰਤ ਨੇ ਆਪਣੇ 4 ਬੱਚਿਆਂ ਅਤੇ ਪਤੀ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਵਿਆਹ ਕਰਵਾ ਲਿਆ ਹੈ। ਔਰਤ ਦੀ ਉਮਰ 26 ਸਾਲ ਹੈ। ਉਸ ਦੇ ਬੱਚੇ 2 ਤੋਂ 8 ਸਾਲ ਦੀ ਉਮਰ ਦੇ ਹਨ। ਉਸ ਦੇ ਪੇਕੇ ਬਿਹਾਰ ਦੇ ਜ਼ਿਲ੍ਹਾ ਬਾਂਕਾ ਵਿੱਚ ਹਨ। ਪੂਜਾ ਨਾਮ ਦੀ ਇਸ ਔਰਤ ਦਾ ਵਿਆਹ 2012 ਵਿੱਚ ਸੁਲਤਾਨਗੰਜ ਦੇ ਪਿੰਡ ਗਗਨੀਆ ਦੇ ਰਹਿਣ ਵਾਲੇ ਸ਼ਰਵਣ ਨਾਲ ਹੋਇਆ ਸੀ। ਵਿਆਹ ਤੋਂ ਪਹਿਲਾਂ ਪੂਜਾ ਦਾ ਆਪਣੇ ਪੇਕੇ ਪਿੰਡ ਛੋਟੂ ਨਾਮ ਦੇ ਲੜਕੇ ਨਾਲ ਪ੍ਰੇਮ ਚੱਕਰ ਚਲ ਗਿਆ।

ਛੋਟੂ ਦੇ ਨਾਨਕੇ ਪੂਜਾ ਦੇ ਪੇਕੇ ਘਰ ਦੇ ਨਾਲ ਸਨ। ਜਿੱਥੇ ਉਹ ਆਪਣੇ ਨਾਨਕੇ ਆਉਂਦਾ ਰਹਿੰਦਾ ਸੀ। ਪੂਜਾ ਦਾ ਭਾਵੇਂ ਵਿਆਹ ਹੋ ਗਿਆ ਸੀ ਪਰ ਉਹ ਅਜੇ ਵੀ ਆਪਣੇ ਪੇਕੇ ਆ ਕੇ ਛੋਟੂ ਨੂੰ ਮਿਲਦੀ ਰਹਿੰਦੀ ਸੀ। ਕਰਵਾ ਚੌਥ ਤੋਂ ਕੁਝ ਦਿਨ ਪਹਿਲਾਂ ਪੂਜਾ ਨੇ ਆਪਣੇ ਪਤੀ ਸ਼ਰਵਣ ਨੂੰ ਸੱਚੀ ਸੱਚੀ ਗੱਲ ਦੱਸ ਦਿੱਤੀ ਕਿ ਉਹ ਛੋਟੂ ਨੂੰ ਪਿਆਰ ਕਰਦੀ ਹੈ। ਇਸ ਤੋਂ ਬਾਅਦ ਸ਼ਰਵਣ ਨੇ ਆਪਣੇ ਪਰਿਵਾਰ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨਾਲ ਸਲਾਹ ਕੀਤੀ। ਇਹ ਫੈਸਲਾ ਕੀਤਾ ਗਿਆ ਕਿ ਪੂਜਾ ਦਾ ਵਿਆਹ ਛੋਟੂ ਨਾਲ ਕਰ ਦਿੱਤਾ ਜਾਵੇ।

ਚਾਰੇ ਬੱਚਿਆਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਸ਼ਰਵਣ ਨੇ ਲੈ ਲਈ। ਪੂਜਾ ਅਤੇ ਛੋਟੂ ਦੇ ਵਿਆਹ ਲਈ ਕਰਵਾ ਚੌਥ ਦਾ ਦਿਨ ਚੁਣਿਆ ਗਿਆ। ਇਸ ਤਰ੍ਹਾਂ 10 ਸਾਲ ਆਪਣੇ ਪਤੀ ਦੇ ਘਰ ਰਹਿਣ ਮਗਰੋਂ ਪੂਜਾ ਆਪਣੇ ਪ੍ਰੇਮੀ ਛੋਟੂ ਦੇ ਘਰ ਚਲੀ ਗਈ। ਉਸ ਨੇ ਬੱਚੇ ਆਪਣੇ ਪਤੀ ਨੂੰ ਸੌਂਪ ਦਿੱਤੇ ਅਤੇ ਸਹੁਰੇ ਘਰ ਦੀ ਜਾਇਦਾਦ ਵਿੱਚੋਂ ਕੁਝ ਵੀ ਨਾ ਲੈਣ ਦਾ ਫ਼ੈਸਲਾ ਕੀਤਾ। ਇਸ ਵਿਆਹ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ।

ਲਾਰੇਂਸ ਨਾਲ ਪੇਸ਼ੀ ਤੇ ਹੱਸ ਕੇ ਗੱਲਾਂ ਕਰਨ ਵਾਲੇ ਪੁਲਿਸ ਅਧਿਕਾਰੀ ਦਾ ਇੰਟਰਵਿਊ

ਅਜੇ ਸਵੇਰ ਦੀ ਹੀ ਇਕ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇਕ ਪੁਲਿਸ ਅਧਿਕਾਰੀ ਲਾਰੇਂਸ ਦੇ ਨਾਲ ਹੱਸ ਕੇ ਗੱਲ ਕਰਦਾ ਦਿਖਾਈ ਦੇ ਰਿਹਾ ਹੈ | ਪਹਿਲਾ ਵੀ ਮਾਨਸਾ ਦੇ CIA ਦੇ ਲਿੰਕ ਗੈਂਗਸਟਰ ਦੇ ਨਾਲ ਜਾਹਿਰ ਹੋਏ ਸਨ | ਤੇ ਹੁਣ ਵੀ ਲੋਕ ਨੇ ਸ਼ੱਕ ਜਾਹਿਰ ਕੀਤਾ ਸੀ | ਪਰ ਹੁਣ CIA ਇੰਚਾਰਜ ਮੋਗਾ ਨੇ ਇਕ ਨਿਜੀ ਚੈਨਲ ਦੇ ਨਾਲ ਇੰਟਰਵਿਊ ਕਰਕੇ ਆਪਣੀ ਸਫਾਈ ਰੱਖੀ ਹੈ |

ਓਹਨਾ ਨੇ ਕਿਹਾ ਅਜੇਹੀ ਕੋਈ ਵੀ ਗੱਲ ਨਹੀਂ ਹੈ ਜਿਸਤਰਾਂ ਦੇ ਨਾਲ ਲੋਕ ਸੋਚ ਰਹੇ ਹਨ | ਦਰਅਸਲ ਦੇ ਵਿਚ ਉਸਨੇ ਵਾਸ਼ਰੂਮ ਕਰਨ ਦੀ ਗੱਲ ਕਹੀ ਸੀ ਜਿਸਦੇ ਕਰਕੇ ਗੱਲ ਹਾਸੋਹੀਣੀ ਹੋ ਗਈ | ਓਹਨਾ ਕਿਹਾ ਮੇਰਾ ਇਸ ਤਰਾਂ ਦਾ ਕੋਈ ਵੀ ਇਰਾਦਾ ਨਹੀਂ ਹੈ ਤੇ ਨਾ ਹੀ ਮਈ ਕਿਸੇ ਦੀ ਸਪੋਰਟ ਕਰਦਾ | ਓਹਨਾ ਨੇ ਕਿਹਾ ਕਿ ਓਹਨਾ ਬਾਰੇ ਸਭ ਨੂੰ ਪਤਾ ਹੈ | ਗੋਲਡੀ ਬਰਾੜ ਸਾਨੂ ਧਮਕੀਆਂ ਦੇ ਰਿਹਾ ਹੈ ਤੇ ਅਸੀਂ ਇਸ ਤਰਾਂ ਕਿਊ ਕਰਾਂਗੇ | ਓਹਨਾ ਨੇ ਕਿਹਾ ਕਿ ਅਸੀਂ ਇਕ ਨੌਰਮਲ ਗੱਲ ਕੀਤੀ ਸੀ ਉਹ ਮੌਕਾ ਹੀ ਕੁੱਛ ਏਦਾਂ ਦਾ ਬਣ ਗਿਆ ਜੋ ਸਾਰੀ ਮੀਡਿਆ ਦੇ ਵਿਚ ਗੱਲ ਫੇਲ ਗਈ | ਓਹਨਾ ਕਿਹਾ ਕਿ ਉਹ ਸਖਤ ਪੁਲਿਸ ਅਧਿਕਾਰੀ ਹਨ |

ਓਹਨਾ ਨੇ ਇਹ ਵੀ ਕਿਹਾ ਅਸੀਂ ਹੀ ਗੈਂਗਸਟਰ ਨੂੰ ਫੜਣ ਦੇ ਲਈ ਮੁਹਿੰਮ ਚਲਾਈ ਸੀ | ਇਹ ਵੀਡੀਓ ਦੇਖ ਕ ਸਵੇਰ ਦਾ ਹੀ ਮੀਡਿਆ ਚੈਨਲ ਤੇ ਵੇਖੋ ਵੱਖ ਬਿਆਨਬਾਜ਼ੀ ਹੋ ਰਹੀ ਹੈ | ਕਿਉਕਿ ਇਹ ਵੀਡੀਓ ਪੁਲਿਸ ਅਧਿਕਾਰੀ ਨੂੰ ਸ਼ੱਕ ਦੇ ਘੇਰੇ ਦੇ ਵਿਚ ਲੈ ਕੇ ਆਉਂਦੀ ਹੈ | ਤੇ ਬਹੁਤ ਸਾਰੇ ਲੋਕ ਤੇ ਚੈਨਲ ਦੇ ਵਲੋਂ ਇਹ ਵੀ ਕਹਿਣਾ ਹੈ ਕਿ ਪੁਲਿਸ ਅਧਿਕਾਰੀ ਦੀ ਜਾਂਚ ਕੀਤੀ ਜਾਵੇ | ਦੇਖੋ ਇਸ ਵੀਡੀਓ ਰਿਪੋਰਟ ਦੇ ਵਿਚ ਕਿ ਕਿਹਾ ਪੁਲਿਸ ਅਧਿਕਾਰੀ ਨੇ

Lawrence Bishnoi ਦੀ ਪੁਲਿਸ ਵਾਲੇ ਨਾਲ ਯਾਰੀ ?

ਪੰਜਾਬ ਦੇ ਵਿਚ ਸਿੱਧੂ ਮੂਸੇਵਾਲਾ ਦਾ ਮਾਮਲਾ ਦੀਨੋ ਦਿਨ ਫਿਰ ਰਫਤਾਰ ਫੜ ਰਿਹਾ ਹੈ | ਬਹੁਤ ਸਾਰੇ ਪੰਜਾਬੀ ਕਲਾਕਾਰ ਤੇ ਬਹੁਤ ਸਾਰੇ ਪੰਜਾਬ ਦੇ ਨੌਜਵਾਨ ਸਿੱਧੂ ਨੂੰ ਇਨਸਾਫ ਦਿਵਾਉਣ ਦੇ ਲਾਇ ਅੱਗੇ ਆਏ ਹਨ | ਓਧਰ CIA ਮਾਨਸਾ ਦੇ ਇੰਚਾਰਜ ਪ੍ਰਿਤਪਾਲ ਸਿੰਘ ਵੀ ਖੂਬ ਚਰਚਾ ਦੇ ਵਿਚ ਰਹੇ ਕਿਉਕਿ ਦਸਿਆ ਇਹ ਗਿਆ ਹੈ ਕਿ ਦੀਪਕ ਟੀਨੂੰ ਨੂੰ ਭਜਾਉਣ ਦੇ ਵਿਚ ਤੇ ਹੋਰ ਸਿੱਧੂ ਮੂਸੇਵਾਲਾ ਦੇ ਕਾ-ਤ-ਲਾਂ ਨੂੰ ਬਚਾਉਣ ਦੇ ਵਿਚ ਮਦਦ ਕੀਤੀ |

ਹੁਣ ਹਾਲ ਹੀ ਦੇ ਵਿਚ ਲਾਰੇਂਸ ਦੀ ਪੇਸ਼ੀ ਦੌਰਾਨ ਇਕ ਵੀਡੀਓ ਦੁਬਾਰਾ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਪੰਜਾਬ ਪੁਲਿਸ CIA ਮੋਗਾ ਦੇ ਇੰਚਾਰਜ ਵੀ ਲਾਰੇਂਸ ਦੀ ਪਿੱਠ ਥਾਪੜ ਦੇ ਨਜ਼ਰ ਆਏ | ਇਹ ਵੀਡੀਓ ਥੋੜੇ ਹੀ ਸਮੇ ਦੇ ਵਿਚ ਵਾਇਰਲ ਹੋ ਗਈ | ਕਿਉਕਿ ਜਦੋ ਵੀ ਕੋਈ ਗੈਂਗਸਟਰ ਪੇਸ਼ੀ ਤੇ ਆਉਂਦਾ ਹੈ ਤਾ ਮੀਡਿਆ ਕਰਮੀ ਜਰੂਰ ਕਵਰੇਜ ਕਰਦੇ ਹਨ | ਇਸ ਵੀਡੀਓ ਦੇ ਵਿਚ ਸਾਫ ਹੀ ਦਿਖਾਈ ਦੇ ਰਿਹਾ ਹੈ ਲਾਰੇਂਸ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰ ਰਿਹਾ ਸੀ | ਹੁਣ ਇਕ ਵਾਰ ਫਿਰ ਦੁਬਾਰਾ ਸਵਾਲ ਖੜੇ ਹੋ ਰਹੇ ਹਨ ਕਿ ਲਾਰੇਂਸ ਬਹੁਤ ਖੁਸ਼ ਨਜ਼ਰ ਆ ਰਿਹਾ ਹੈ |

ਪਹਿਲਾ ਵੀ ਸਵਾਲ ਉਠੇ ਸਨ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਗੈਂਗਸਟਰ ਦੇ ਪਿੱਠ ਤੇ ਥਾਪੜਾ ਹੈ | ਮੋਗਾ CIA ਸਟਾਫ ਦੇ ਇੰਚਾਰਜ ਕਿੱਕਰ ਸਿੰਘ ਵਲੋਂ ਗੈਂਗਸਟਰ ਦੇ ਪਿੱਠ ਤੇ ਹੇਠ ਰੱਖਿਆ ਗਿਆ | ਮੀਡਿਆ ਕਰਮੀਆਂ ਨੇ ਇਸ ਬਾਰੇ ਓਹਨਾ ਦੇ ਨਾਲ ਗੱਲਬਾਤ ਕੀਤੀ ਤਾ ਓਹਨਾ ਕਿਹਾ ਕਿ ਲਾਰੇਂਸ ਨੇ ਓਹਨਾ ਨਾਲ ਵਾਸ਼ਰੂਮ ਜਾਨ ਬਾਰੇ ਗੱਲ ਕੀਤੀ ਤੇ ਓਹਨਾ ਨੇ ਕਿਹਾ ਕਿ ਪੇਸ਼ੀ ਤੋਂ ਬਾਦ ਹੀ ਜਾਇਆ ਜਾਵੇਗਾ | ਪਰ ਵੀਡੀਓ ਦੇਖ ਕੇ ਇੰਝ ਲੱਗਦਾ ਨਹੀਂ ਹੈ | ਇਸ ਲਾਇ ਇਹ ਵੀਡੀਓ ਸ਼ੱਕ ਦੇ ਘੇਰੇ ਦੇ ਵਿਚ ਹੈ | ਕਿਉਕਿ ਇਕ ਗੈਂਗਸਟਰ ਨੂੰ ਦੇਖ ਕ ਪੁਲਿਸ ਦੇ ਚੇਹਰੇ ਤੇ ਸਮਾਈਲ ਆ ਸਕਦੀ ਹੈ ? News Source – News18 Punjab/Haryana/Himachal

ਜੱਗੂ ਭਗਵਾਨਪੁਰੀਆ ਦੇ ਵੱਡੇ ਖੁਲਾਸੇ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਲਈ ਵਰਤੇ ਗਏ ਹਥਿਆਰ ਕਤਲ ਕਾਂਡ ਦੇ ਮੁੱਖ ਸਾਜਿਸ਼ਕਰਤਾ ਗੈਂਗਸਟਰ ਗੋਲਡੀ ਬਰਾੜ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਹਿਣ ‘ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਲੁਧਿਆਣਾ ਤੋਂ ਸਪਲਾਈ ਕਰਵਾਏ ਸਨ।ਗੈਂਗਸਟਰ ਜੱਗੂ ਨੇ ਲੁਧਿਆਣਾ ਪੁਲਿਸ ਕੋਲ ਪੁੱਛ ਪੜਤਾਲ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਹੈ।ਉਸ ਨੇ ਇਹ ਹਥਿਆਰ ਆਪਣੇ ਨਜ਼ਦੀਕੀ ਸਾਥੀ ਸੰਦੀਪ ਕਾਹਲੋਂ ਤੇ ਬਲਦੇਵ ਚੌਧਰੀ ਰਾਹੀਂ ਸਪਲਾਈ ਤੇ ਬਲਦੇਵ ਚੌਧਰੀ ਰਾਹੀਂ ਸਪਲਾਈ ਕਰਵਾਏ ਸਨ।ਗੈਂਗਸਟਰ ਮਨੀ ਰਈਆ ਅਤੇ ਸੰਦੀਪ ਤੂਫ਼ਾਨ ਨੂੰ ਵੀ ਬਠਿੰਡਾ ਪਹੁੰਚਾਉਣ ‘ਚ ਮਦਦ ਕੀਤੀ ਸੀ।ਜੱਗੂ ਭਗਵਾਨਪੁਰੀਆ ਤੋਂ ਕਮਿਸ਼ਨਰੇਟ ਪੁਲਿਸ ਦੇ ਨਾਲ ਏਜੀਟੀਐਫ ਦੇ ਅਧਿਕਾਰੀ ਵੀ ਪੁੱਛ-ਪੜਤਾਲ ਕਰ ਰਹੇ ਹਨ।

ਉਸਨੇ ਮੰਨਿਆ ਕਿ ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਵਰਤੇ ਗਏ ਹਥਿਆਰ ਲੁਧਿਆਣਾ ਤੋਂ ਸਪਲਾਈ ਕੀਤੇ ਗਏ ਸਨ।ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਹੁਣ ਮੁੜ ਪੁੱਛਗਿੱਛ ਲਈ ਬਲਦੇਵ ਚੌਧਰੀ, ਸੰਦੀਪ ਕਾਹਲੋਂ ਤੇ ਹੋਰ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਣ ਦੀ ਤਿਆਰੀ ‘ਚ ਹੈ।ਕਮਿਸ਼ਨਰੇਟ ਪੁਲਿਸ ਨੇ ਹਥਿਆਰ ਸਪਲਾਈ ਮਾਮਲੇ ‘ਚ ਦੋ ਦਿਨ ਪਹਿਲਾਂ ਜੱਗੂ ਭਗਵਾਨਪੁਰੀਆ ਨੂੰ ਬਟਾਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਸੀ।ਉਸ ਤੋਂ ਖਰੜ ਸਥਿਤ ਏਜੀਟੀਐਫ ਸੈਂਟਰ ‘ਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ।ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਮਾਮਲੇ ਦਾ ਮਾਸ੍ਟਰਮਾਇੰਡ ਗੋਲਡੀ ਬਰਾੜ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ |

ਸਾਰੇ ਪੰਜਾਬ ਤੇ ਬਾਹਰ ਦੇ ਲੋਕ ਵੀ ਸਿੱਧੂ ਦੇ ਇਨਸਾਫ ਦੇ ਲਈ ਆਏ ਦਿਨ ਹੀ ਸੋਸ਼ਲ ਮੀਡਿਆ ਤੇ ਗੁਹਾਰ ਲਗਾ ਰਹੇ ਹਨ |ਕਿਉਕਿ ਸਿੱਧੂ ਕਲੇ ਪੰਜਾਬ ਦਾ ਹੀ ਨਹੀਂ ਵਿਸ਼ਵ ਭਰ ਦਾ ਕਲਾਕਾਰ ਸੀ ਸਿੱਧੂ ਦੇ ਜਾਨ ਤੇ ਸਾਰਾ ਵਿਸ਼ਵ ਸੋਗ ਦੀ ਲਹਿਰ ਵਿਚ ਸੀ | ਸਿੱਧੂ ਅੱਜ ਵੀ ਲੋਕ ਦੇ ਦਿਲਾਂ ਦੇ ਵਿਚ ਜਿਉਂਦਾ ਹੈ | ਉਸਦੇ ਮਾਤਾ ਪਿਤਾ ਵੀ ਸਰਕਾਰ ਅਗੇ ਆਪਣੇ ਬਚੇ ਦੇ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ |

ਤਰਨਤਾਰਨ ਮਾਮਲੇ ਵਿਚ ਗੁਰਜੰਟ ਦੇ ਪਿਤਾ ਨੇ ਖੋਲ੍ਹੇ ਵੱਡੇ ਰਾਜ

ਤਾਰਨ ਤਾਰਨ ਦੇ ਰਸੂਲਪੁਰ ਪਿੰਡ ਦੇ ਨੌਜਵਾਨ ਗੁਰਜੰਟ ਸਿੰਘ ਦਾ ਦਿਨ ਦਿਹਾੜੇ ਕ-ਤ-ਲ ਕਰ ਦਿੱਤਾ ਗਿਆ | ਉਸ ਤੋਂ ਬਾਅਦ ਲਖਬੀਰ ਲੰਡਾ ਨੇ ਇਸਦੀ ਜਿੰਮੇਵਾਰੀ ਲਈ ਸੀ | ਉਸਨੇ ਕਿਹਾ ਸੀ ਤਰਨਤਾਰਨ ਚ ਜੋ ਵਾਰਦਾਤ ਹੋਈ ਉਹ ਮੈਂ ਕਰਵਾਈ ਹੈ | ਇਸ ਤੋਂ ਬਾਅਦ ਗੁਰਜੰਟ ਦੇ ਪਿਤਾ ਜੀ ਦੇ ਨਾਲ ਗੱਲਬਾਤ ਕੀਤੀ ਗਈ ਕਿ ਅਖੀਰ ਕਿਊ ਇਸ ਵਾ-ਰ-ਦਾ-ਤ ਨੂੰ ਅੰਜਾਮ ਦਿੱਤਾ ਗਿਆ |ਉਸਨੇ ਕਿਹਾ ਕਿ ਉਹ ਪੁਲਿਸ ਦੀ ਮੁਖਬਰੀ ਕਰਦਾ ਸੀ ਜਿਸਦੇ ਕਰਕੇ ਅਸੀਂ ਇਹ ਕੰਮ ਕੀਤਾ ਹੈ |

ਉਸਦੇ ਪਿਤਾ ਜੀ ਨੇ ਕਿਹਾ ਕਿ ਲਖਬੀਰ ਸਿੰਘ ਨੂੰ ਮੈਂ ਦਸ ਦੇਣਾ ਚਾਉਂਦਾ ਹਾਂ ਕਿ ਮੇਰਾ ਪੁੱਤ ਪੁਲਿਸ ਦੀ ਮੁਖਬਰੀ ਨਹੀਂ ਸੀ ਕਰਦਾ | ਓਹਨਾ ਕਿਹਾ ਕਿ ਉਹ ਮੇਹਨਤ ਮਜਦੂਰੀ ਕਰਨ ਵਾਲਾ ਬੰਦਾ ਸੀ | ਓਹਨਾ ਕਿਹਾ ਕਿ ਅਰਸ਼ਦੀਪ ਸਿੰਘ ਦੀ ਮਾਂ ਦੇ ਕਹਿਣ ਤੇ ਲਖਬੀਰ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ |ਦਸ ਦੇਈਏ ਕਿ ਅਰਸ਼ਦੀਪ ਸਿੰਘ ਗੁਰਜੰਟ ਦਾ ਚਚੇਰਾ ਭਰਾ ਹੀ ਲੱਗਦਾ ਸੀ | ਓਹਨਾ ਨੇ ਕਿਹਾ ਕਿ ਓਹਨਾ ਦੇ ਭਰਾ ਦੀ ਐਕਸੀਡੈਂਟ ਦੇ ਵਿਚ ਮੌਤ ਹੋ ਗਈ ਸੀ ਜਿਸਤੋ ਬਾਦ ਓਹਨਾ ਦੀ ਪਤਨੀ ਵਲੋਂ ਕਿਹਾ ਜਾਂਦਾ ਸੀ ਕਿ ਤੁਹਾਡੇ ਘਰ ਵਿਚ ਕੋਈ ਵਾ-ਰ-ਦਾ-ਤ ਹੋਵੇਗੀ | ਓਹਨਾ ਕਿਹਾ ਕਿ ਅਰਸ਼ਦੀਪ ਨੂੰ ਮੇਰੇ ਪੁੱਤ ਨੇ ਨਹੀਂ ਪੁਲਿਸ ਦੇ ਵਿਚ ਫੜਵਾਇਆ | ਓਹਨਾ ਨੇ ਕਿਹਾ ਕਿ ਅਰਸ਼ਦੀਪ ਦੇ ਉਪਰ ਬਹੁਤ ਸਾਰੇ ਕੇਸ ਸੀ ਜਿਸਦੇ ਕਰਕੇ ਉਹ ਅੰਦਰ ਗਿਆ |

ਓਹਨਾ ਨੇ ਕਿਹਾ ਕਿ ਸਾਡਾ ਪੁੱਤ ਭਾਂਡੇ ਮਾਂਝ ਮਾਂਝ ਕੇ ਇਥੋਂ ਤਕ ਪਹੁੰਚ ਸੀ ਉਹ ਮੇਹਨਤ ਕਰਕੇ ਇਥੋਂ ਤਕ ਪੁੱਜ ਗਿਆ |ਓਹਨਾ ਕਿਹਾ ਲਖਬੀਰ 20 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ | ਓਹਨਾ ਕਿਹਾ ਕਿ ਅਸੀਂ ਤਾ ਪਹਿਲਾ ਹੀ ਕਰਜੇ ਥੱਲੇ ਲੱਗੇ ਹੋਏ ਹਾਂ ਅਸੀਂ ਕਿਥੋਂ ਦੇ ਦਵਾਂਗੇ |ਓਹਨਾ ਨੇ ਕਿਹਾ ਸਾਡਾ ਮੁੰਡਾ ਵੀ ਤਰੱਕੀ ਕਰ ਗਿਆ ਤਾ ਉਹ ਵੀ ਦੁਨੀਆ ਨੂੰ ਅਲਵਿਦਾ ਬੋਲ ਗਿਆ | ਓਹਨਾ ਇਹ ਵੀ ਕਿਹਾ ਸਿੱਧੂ ਨੂੰ ਵੀ ਪੈਸੇ ਦੇ ਕੇ ਹੀ ਕ-ਤ-ਲ ਕਰਵਾ ਦਿੱਤਾ ਲੋਕ ਤਾ ਆਪ ਹੀ ਬਾਹਰ ਜਾਣਗੇ | ਓਹਨਾ ਕਿਹਾ ਜੇਕਰ ਸਿੱਧੂ ਨੂੰ ਇਨਸਾਫ ਨਹੀਂ ਮਿਲਿਆ ਤਾ ਸਾਡੇ ਗਰੀਬਾਂ ਨੂੰ ਕਿ ਇਨਸਾਫ ਮਿਲ ਜਾਣਗੇ |

ਆਮਿਰ ਖਾਨ ਬਾਰੇ ਆਈ ਵੱਡੀ ਖਬਰ

ਬਾਲੀਵੁੱਡ ਦੇ ‘ਮਿਸਟਰ ਪਰਫੈਕਸ਼ਨਿਸਟ’ ਮੰਨੇ ਜਾਣ ਵਾਲੇ ਆਮਿਰ ਖ਼ਾਨ ਇਕ ਵਾਰ ਮੁੜ ਚਰਚਾ ’ਚ ਹਨ। ਇਸ ਦਾ ਕਾਰਨ ਇਕ ਐਡ ਹੈ, ਜਿਸ ’ਚ ਉਹ ਕਿਆਰਾ ਅਡਵਾਨੀ ਨਾਲ ਨਜ਼ਰ ਆ ਰਹੇ ਹਨ। ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਆਮਿਰ ’ਤੇ ਭੜਕ ਗਏ ਹਨ। ਇਸ ਵੀਡੀਓ ਨੂੰ ਹਿੰਦੂ ਪ੍ਰੰਪਰਾ ਦੇ ਖ਼ਿਲਾਫ਼ ਦੱਸਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਸ ਨਾਲ ਸਮਾਜਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।ਟਵਿਟਰ ’ਤੇ #AamirKhan_Insults_HinduDharma ਟਰੈਂਡ ਹੋ ਰਿਹਾ ਹੈ।

ਟਵਿਟਰ ਦੀ ਜਨਤਾ ਤੋਂ ਇਲਾਵਾ ‘ਦਿ ਕਸ਼ਮੀਰ ਫਾਈਲਜ਼’ ਫ਼ਿਲਮ ਦੇ ਡਾਇਰੈਕਟਰ ਵਿਵੇਕ ਅਗਨੀਹੋਤਰੀ ਨੇ ਵੀ ਆਮਿਰ ਤੇ ਕਿਆਰਾ ’ਤੇ ਆਪਣਾ ਗੁੱਸਾ ਕੱਢਿਆ ਹੈ ਤੇ ਉਨ੍ਹਾਂ ਨੂੰ ਬੇਫਕੂਫ ਤਕ ਕਹਿ ਦਿੱਤਾ ਹੈ।ਦਰਅਸਲ ਹਾਲ ਹੀ ’ਚ ਆਮਿਰ ਖ਼ਾਨ ਤੇ ਕਿਆਰਾ ਅਡਵਾਨੀ ਦੀ ਇਕ ਵੀਡੀਓ ਸਾਹਮਣੇ ਆਈ, ਜਿਸ ’ਚ ਦੋਵੇਂ ਲਾੜਾ-ਲਾੜੀ ਬਣੇ ਨਜ਼ਰ ਆ ਰਹੇ ਹਨ। ਕਿਆਰਾ ਦੀ ਬਜਾਏ ਆਮਿਰ ਦੀ ਵਿਦਾਈ ਹੋ ਰਹੀ ਹੈ। ਉਹ ਆਪਣੇ ਸਹੁਰੇ ਘਰ ਰਹਿਣ ਜਾਂਦੇ ਹਨ। ਉਹ ਗ੍ਰਹਿ ਪ੍ਰਵੇਸ਼ ਦੀ ਰਸਮ ਵੀ ਨਿਭਾਉਂਦੇ ਹਨ। ਅਜਿਹਾ ਕਿਉਂ?

ਅਜਿਹਾ ਕਿਆਰਾ ਦੇ ਬੀਮਾਰ ਪਿਤਾ ਕਾਰਨ ਹੈ। ਇਸ ਐਡ ’ਚ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਜਿਸ ਤਰ੍ਹਾਂ ਲੜਕੀ ਆਪਣਾ ਘਰ ਛੱਡ ਕੇ ਵਿਆਹ ਕਰਕੇ ਸਹੁਰੇ ਘਰ ਚਲੀ ਜਾਂਦੀ ਹੈ, ਠੀਕ ਉਸੇ ਤਰ੍ਹਾਂ ਲੜਕਾ ਵੀ ਵਿਆਹ ਤੋਂ ਬਾਅਦ ਆਪਣੀ ਪਤਨੀ ਦੇ ਘਰ ਰਹਿ ਸਕਦਾ ਹੈ।

ਵੀਡੀਓ ਦੇ ਅਖੀਰ ’ਚ ਆਮਿਰ ਕਹਿੰਦੇ ਹਨ, ‘‘ਸਦੀਆਂ ਤੋਂ ਚੱਲੀ ਆ ਰਹੀ ਪ੍ਰੰਪਰਾ ਕਿਉਂ ਚੱਲਦੀ ਰਹੇ? ਇਸ ਲਈ ਅਸੀਂ ਬੈਂਕਿੰਗ ਪ੍ਰੰਪਰਾ ’ਤੇ ਸਵਾਲ ਚੁੱਕਦੇ ਹਾਂ।’’ਹਾਲਾਂਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦਾ ਗੁੱਸਾ ਭੜਕ ਗਿਆ ਹੈ। ਇਸ ਨੂੰ ਹਿੰਦੂ ਪ੍ਰੰਪਰਾ ਵਿਰੋਧੀ ਤੇ ਸਮਾਜਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਐਡ ਦੱਸਿਆ ਜਾ ਰਿਹਾ ਹੈ। ਇਸ ਨੂੰ ਬਾਈਕਾਟ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਹੈ।

ਤਾਰਨ ਤਾਰਨ ਤੋਂ ਆਈ ਵੱਡੀ ਖਬਰ

ਪੰਜਾਬ ਦੇ ਵਿਚ ਹਾਲਤ ਕੁਸ਼ ਬਹੁਤੇ ਵਧੀਆ ਨਹੀਂ ਰਹਿ ਗਏ | ਤਰਨਤਾਰਨ ਦੇ ਵਿੱਚੋ ਇਕ ਬਹੁਤ ਹੀ ਵੱਡੀ ਖਬਰ ਆ ਰਹੀ ਹੈ | ਦਸਿਆ ਜਾ ਰਿਹਾ ਹੈ ਕਿ ਇਕ ਕੱਪੜੇ ਦੇ ਵਪਾਰੀ ਦਾ ਤਾ-ਬ-ੜਤੋ-ੜ ਗੋ-ਲੀ-ਆਂ ਮਾ-ਰ ਕੇ ਕ-ਤਲ- ਕਰ ਦਿੱਤਾ | ਮ੍ਰਿ-ਤਕ ਦੀ ਪਹਿਚਾਣ ਗੁਰਜੰਟ ਸਿੰਘ ਦੇ ਨਾਮ ਦੇ ਨਾਲ ਹੋਈ ਹੈ | ਪਰਿਵਾਰ ਦਾ ਕਹਿਣਾ ਹੀ ਹੈ ਕਿ ਆਏ ਦਿਨ ਹੀ ਧਮਕੀ ਭਰੀਆਂ ਕਾਲਾਂ ਆ ਰਹੀਆਂ ਸਨ ਤੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ |

ਓਹਨਾ ਨੇ ਲਖਬੀਰ ਲੰਡਾ ਦਾ ਨਾਮ ਲੈਂਦੇ ਕਿਹਾ ਕਿ ਉਹ ਆਏ ਦਿਨ ਹੀ ਫੋਨ ਕਰਕੇ ਫਿਰੌਤੀ ਦੀ ਮੰਗ ਕਰ ਰਿਹਾ ਸੀ | ਪਰਿਵਾਰ ਨੇ ਸ਼ੱਕ ਜਿਤਾਇਆ ਕਿ ਲਖਬੀਰ ਨੇ ਹੀ ਇਸ ਵਾਰ-ਦਾ-ਤ ਨੂੰ ਅੰਜਾਮ ਦਿੱਤਾ ਹੈ | ਕਿਉਕਿ ਆਏ ਦਿਨ ਹੀ ਉਹ ਫਿਰੌਤੀ ਦੀ ਮੰਗ ਕਰ ਰਿਹਾ ਸੀ ਤੇ ਤਕਰੀਬਨ 20 ਲੱਖ ਰੁਪਏ ਦੀ ਫਿਰੌਤੀ ਮੰਗ ਰਿਹਾ ਸੀ |ਓਹਨਾ ਦਸਿਆ ਕਿ ਦੋ ਨੌਜਵਾਨ ਕੱਪੜੇ ਲੈਣ ਦੇ ਲਾਇ ਆਏ ਤਾ ਜਦੋ ਵਪਾਰੀ ਕੱਪੜਾ ਦਿਖਾ ਰਿਹਾ ਸੀ ਤਾ ਉਸ ਦੇ ਉਪਰ ਤਾਬ-ੜਤੋ-ੜ ਗੋ-ਲੀ-ਆਂ ਦੀ ਬੌਸ਼ਾੜ ਕਰ ਦਿਤੀ ਗਈ ਜਿਸਦੇ ਕਰਕੇ ਮੌਕੇ ਤੇ ਹੀ ਗੁਰਜੰਟ ਸਿੰਘ ਦੀ mot ਹੋ ਗਈ | ਪੰਜਾਬ ਦੇ ਹਾਲਤ ਆਏ ਦਿਨ ਹੀ ਵਿਗੜ ਰਹੇ ਹਨ |

ਸਰਕਾਰ ਵਲੋਂ ਪੂਰਾ ਯਤਨ ਕੀਤਾ ਜਾ ਰਿਹਾ ਹੈ ਕਿ ਇਸ ਕਲਚਰ ਨੂੰ ਰੋਕਿਆ ਜਾ ਸਕੇ ਪਰ ਇਹ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ | ਸਿੱਧੂ ਮੂਸੇਵਾਲਾ ਤੋਂ ਬਾਅਦ ਬਹੁਤ ਸਾਰੇ ਨਾਮਿ ਗੈਂਗਸਟਰ ਹਿਰਾਸਤ ਦੇ ਵਿਚ ਲਏ ਗਏ ਪਰ ਇਹਨਾਂ ਵਾਰਦਾਤਾਂ ਨੂੰ ਠੱਲ ਨਹੀਂ ਪੈ ਰਹੀ | ਆਏ ਦਿਨ ਹੀ ਪੰਜਾਬ ਦੇ ਹਾਲਤ ਦਿਨ ਬ ਦਿਨ ਖ਼ਰਾਬ ਹੁੰਦੇ ਆ ਰਹੇ ਹਨ | ਪੰਜਾਬ ਸਰਕਾਰ ਇਹਨਾਂ ਨੂੰ ਰੋਕਣ ਦੇ ਯਤਨ ਤਾ ਕਰ ਰਹੀ ਹੈ ਪਰ ਆਏ ਦਿਨ ਹੀ ਕੋਈ ਨਵੀ ਵਾ-ਰਦਾ-ਤ ਹੋ ਰਹੀ ਹੈ |

ਜੈਨੀ ਜੋਹਲ ਦੇ ਗੀਤ ਤੋਂ ਬਾਦ ਬੋਲੇ ਅਕਾਲੀ ਦਲ ਤੇ ਕਾਂਗਰਸ ਦੇ ਉਮੀਦਵਾਰ

ਪੰਜਾਬੀ ਗਾਇਕਾ ਜੈਨੀ ਜੌਹਲ ਦੇ ਗੀਤ ‘ਲੈਟਰ ਟੂ ਸੀ.ਐੱਮ.’ ’ਤੇ ਯੂ-ਟਿਊਬ ’ਤੇ ਪਾਬੰਦੀ ਲਾਉਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਤੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ। ਮਜੀਠੀਆ ਨੇ ਆਖਿਆ ਕਿ ਉਹ ਪੰਜਾਬ ਦੀ ਇਕ ਧੀ ਵੱਲੋਂ ਚੁੱਕੇ ਸਵਾਲਾਂ ਦਾ ਜਵਾਬ ਦੇਣ ਤੋਂ ਕਿਉਂ ਡਰ ਰਹੇ ਹਨ ਤੇ ਉਸ ਦੇ ਗੀਤ ’ਤੇ ਪਾਬੰਦੀ ਕਿਉਂ ਲਗਵਾਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਉਨ੍ਹਾਂ ਨੂੰ ਜੈਨੀ ਜੌਹਲ ਦਾ ਗੀਤ ਸੁਣਨ ਲਈ ਮਜਬੂਰ ਕਰੇਗਾ ਅਤੇ ਇਸ ਵਾਸਤੇ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਉੱਚੀ ਆਵਾਜ਼ ’ਚ ਇਹ ਗੀਤ ਵਜਾਉਂਦਿਆਂ ਰੋਸ ਮਾਰਚ ਕਰੇਗਾ।

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਿਨ੍ਹਾਂ ਨੇ ਕਦੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੀ ਵਕਾਲਤ ਕੀਤੀ, ਉਹ ਯੂਟਿਊਬ ’ਤੇ ਜੈਨੀ ਜੌਹਲ ਦੇ ਗੀਤ ’ਤੇ ਸਿਰਫ ਇਸ ਕਰ ਕੇ ਪਾਬੰਦੀ ਲਗਵਾ ਰਹੇ ਹਨ ਕਿਉਂਕਿ ਗਾਇਕਾ ਨੇ ਮੁੱਖ ਮੰਤਰੀ ਤੋਂ ਕੁਝ ਸਵਾਲ ਪੁੱਛੇ ਹਨ। ਉਨ੍ਹਾਂ ਕਿਹਾ ਕਿ ਇਹ ਉਹੀ ਲੋਕ ਹਨ, ਜਿਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਸਿੱਧੂ ਮੂਸੇਵਾਲਾ ਦੇ ਗੀਤ ’ਤੇ ਪਾਬੰਦੀ ਲਗਾਉਣ ਦਾ ਵਿਰੋਧ ਕਰ‌ਦਿਆਂ ਆਵਾਜ਼ ਬੁਲੰਦ ਕੀਤੀ ਸੀ ਤੇ ਅੱਜ ਆਪ ਪਾਬੰਦੀਆਂ ਲਗਵਾ ਰਹੇ ਹਨ।ਇਸੇ ਤਰ੍ਹਾਂ ਕਾਂਗਰਸ ਪ੍ਰਧਾਨ ਵੜਿੰਗ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜੈਨੀ ਜੌਹਲ ਦੇ ਨਵੇਂ ਗੀਤ ‘ਲੈਟਰ ਟੂ ਸੀ.ਐੱਮ.’ ਦੇ ਪ੍ਰਸਾਰਣ ’ਤੇ ਪਾਬੰਦੀ ਲਾਉਣ ਦੀ ਨਿਖੇਧੀ ਕੀਤੀ ਹੈ, ਜਿਸ ’ਚ ਉਹ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਆਪਣੀ ਮੂਲ ਪਾਰਟੀ ਭਾਜਪਾ ਦੇ ਨਕਸ਼ੇ-ਕਦਮਾਂ ’ਤੇ ਚੱਲ ਰਹੀ ਹੈ, ਜਿਸ ਨੇ ਵੀ ਲੋਕਾਂ ਦੀ ਆਵਾਜ਼ ਉਠਾਉਣ ਵਾਲੇ ਗੀਤਾਂ ’ਤੇ ਪਾਬੰਦੀ ਲਗਾ ਦਿੱਤੀ ਸੀ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ‘ਆਪ’ ਸਰਕਾਰ ਗੀਤ ’ਚ ਉਠਾਏ ਮੁੱਦਿਆਂ ’ਤੇ ਧਿਆਨ ਦੇਣ ਅਤੇ ਉਨ੍ਹਾਂ ਨੂੰ ਹੱਲ ਕਰਨ ਦੀ ਬਜਾਏ ਤਾਨਾਸ਼ਾਹੀ ਵਾਲਾ ਕੰਮ ਕੀਤਾ ਹੈ ਪਰ ਇਹ ਉਨ੍ਹਾਂ ਦੀ ਵੱਡੀ ਭੁੱਲ ਹੈ ਕਿ ਉਹ ਗੀਤ ’ਤੇ ਪਾਬੰਦੀ ਲਗਾ ਕੇ ਲੋਕਾਂ ਤੱਕ ਇਸ ਦੀ ਪਹੁੰਚ ਨੂੰ ਰੋਕ ਸਕਦੇ ਹਨ। ਇਹ ਗੀਤ ਹੋਰ ਵੀ ਮਸ਼ਹੂਰ ਹੋਵੇਗਾ, ਜਿਸ ’ਚ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਉਠਾਈ ਗਈ ਹੈ।ਕਾਂਗਰਸ ਦੇ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਦੇ ਬੁਨਿਆਦੀ ਹੱਕਾਂ ਤੋਂ ਵਾਂਝਿਆਂ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਗਾਇਕਾ ਜੈਨੀ ਜੌਹਲ ਵੱਲੋਂ ਗਾਏ ਗੀਤ ਉੱਪਰ ਲਗਵਾਈ ਗਈ ਪਾਬੰਦੀ ਇਸ ਸਰਕਾਰ ਦੀ ਤਾਨਾਸ਼ਾਹੀ ਦਾ ਸਬੂਤ ਹੈ। ਬਾਜਵਾ ਨੇ ਕਿਹਾ ਕਿ ਉਹ ਖੁਦ ਅਤੇ ਉਨ੍ਹਾਂ ਦੀ ਕਾਂਗਰਸ ਪਾਰਟੀ ਪੰਜਾਬ ਦੀ ਨੌਜਵਾਨ ਗਾਇਕਾ ਜੈਨੀ ਜੌਹਲ ਨਾਲ ਖੜ੍ਹੀ ਹੈ। ਜੈਨੀ ਜੌਹਲ ਤੇ ਗੀਤ ’ਤੇ ਪਾਬੰਦੀ ਲਗਾਉਣਾ ਇਕ ਗੈਰ-ਜਮਹੂਰੀਅਤ ਕਾਰਵਾਈ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਸੰਵਿਧਾਨ ਸਾਨੂੰ ਬੋਲਣ, ਲਿਖਣ ਅਤੇ ਖਾਣ-ਪੀਣ ਦੀ ਆਜ਼ਾਦੀ ਦਿੰਦਾ ਹੈ ਪਰ ਭਗਵੰਤ ਮਾਨ ਸਰਕਾਰ ਦੀ ਇਹ ਕਾਰਵਾਈ ਬਹੁਤ ਨਿੰਦਣਯੋਗ ਹੈ।