ਗੁਰਪ੍ਰੀਤ ਘੁੱਗੀ ਦੀਆਂ ਪਰਿਵਾਰ ਨਾਲ ਖੂਬਸੂਰਤ ਤਸਵੀਰਾਂ

ਜਲੰਧਰ ਦੂਰਦਰਸ਼ਨ ਤੇ ਹਫ਼ਤਾਵਾਰੀ ਪ੍ਰੋਗਰਾਮ ‘ਰੌਣਕ ਮੇਲਾ’ ਵਿੱਚ ਬਲਵਿੰਦਰ ਵਿੱਕੀ ਉਰਫ ‘ਚਾਚਾ ਰੌਣਕੀ ਰਾਮ’ ਨਾਲ ਮਿਲ ਕੇ ਲੋਕਾਂ ਨੂੰ ਹਸਾਉਣ ਵਾਲੇ ‘ਗੁਰਪ੍ਰੀਤ ਘੁੱਗੀ’ ਨੇ ਅੱਜ ਪੰਜਾਬੀ ਸਿਨੇਮਾ ਵਿੱਚ ਹੀ ਨਹੀਂ ਸਗੋਂ ਬਾਲੀਵੁੱਡ ਅਤੇ ਕੈਨੇਡੀਅਨ ਫਿਲਮਾਂ ਵਿੱਚ ਵੀ ਆਪਣੀ ਪਛਾਣ ਬਣਾ ਲਈ ਹੈ।

‘ਰੌਣਕ ਮੇਲਾ’ ਤੋਂ ਬਿਨਾਂ ਉਨ੍ਹਾਂ ਨੂੰ ਅਸੀਂ ‘ਪਰਛਾਵੇਂ’ ਵਿੱਚ ਵੀ ਦੇਖ ਚੁੱਕੇ ਹਾਂ। ਉਨ੍ਹਾਂ ਦਾ ਅਸਲੀ ਨਾਂ ਗੁਰਪ੍ਰੀਤ ਸਿੰਘ ਵੜੈਚ ਹੈ। 19 ਜੁਲਾਈ 1971 ਨੂੰ ਗੁਰਦਾਸਪੁਰ ਦੇ ਪਿੰਡ ਖੋਖਰ ਫੌਜੀਆਂ ਵਿੱਚ ਜਨਮੇ ਗੁਰਪ੍ਰੀਤ ਸਿੰਘ ਵੜੈਚ ਉਰਫ ‘ਗੁਰਪ੍ਰੀਤ ਘੁੱਗੀ’ ਨੇ ਆਪਣੀ ਪੜ੍ਹਾਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੀਤੀ।

ਉਹ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਹੀ ਥੀਏਟਰ ਨਾਲ ਜੁੜ ਗਏ ਸਨ। ਉਨ੍ਹਾਂ ਦਾ ਇਹੋ ਸ਼ੌਕ ਉਨ੍ਹਾਂ ਨੂੰ ਦੂਰਦਰਸ਼ਨ ਤੱਕ ਲੈ ਗਿਆ। ਜਿਸ ਸਦਕਾ ਅੱਜਕੱਲ੍ਹ ਉਹ ਆਪਣੀ ਮਾਂ ਬੋਲੀ ਪੰਜਾਬੀ ਦੀ ਫਿਲਮਾਂ ਰਾਹੀਂ ਸੇਵਾ ਕਰ ਰਹੇ ਹਨ। 2003 ਵਿੱਚ ਉਨ੍ਹਾਂ ਦੀ ਵੀਡੀਓ ‘ਘੁੱਗੀ ਜੰਕਸ਼ਨ’ ਅਤੇ 2004 ਵਿੱਚ ‘ਘੁੱਗੀ ਸ਼ੂ ਮੰਤਰ’ ਆਈ।

ਇਨ੍ਹਾਂ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਗਿਆ। ਇਨ੍ਹਾਂ ਵੀਡੀਓਜ਼ ਨੇ ਦਰਸ਼ਕਾਂ ਦਾ ਬਹੁਤ ਮਨੋਰੰਜਨ ਕੀਤਾ। ਸਾਲ 2003 ਵਿੱਚ ਉਨ੍ਹਾਂ ਨੂੰ ‘ਸ਼ੌੰਕੀ ਮੇਲਾ’ ਵਿੱਚ ਕਮਲ ਹੀਰ, ਮਨਮੋਹਨ ਵਾਰਿਸ ਅਤੇ ਸੰਗਤਾਰ ਨਾਲ ਦੇਖਿਆ ਗਿਆ। 2004 ਵਿੱਚ ਗੁਰਪ੍ਰੀਤ ਘੁੱਗੀ ਨੇ ‘ਅਸਾਂ ਨੂੰ ਮਾਣ ਵਤਨਾਂ ਦਾ’ ਪੰਜਾਬੀ ਫਿਲਮ ਰਾਹੀਂ ਫਿਲਮਾਂ ਵਿੱਚ ਐੰਟਰੀ ਕੀਤੀ।

ਇਸ ਤਰਾਂ ਹੀ ਉਹ ‘ਵਿਸਾਖੀ ਮੇਲਾ 2009’ ਵਿੱਚ ਜੈਜ਼ੀ ਬੀ ਅਤੇ ਸੁਖਸ਼ਿੰਦਰ ਸ਼ੇਰਾ ਨਾਲ, ‘ਵਿਸਾਖੀ ਮੇਲਾ 2010’ ਵਿੱਚ ਨਛੱਤਰ ਗਿੱਲ, ਮਾਸਟਰ ਸਲੀਮ ਅਤੇ ਹੋਰ ਕਲਾਕਾਰਾਂ ਨਾਲ ਨਜ਼ਰ ਆਏ। 2012 ਵਿੱਚ ਉਨ੍ਹਾਂ ਨੇ ਪੰਜਾਬੀ ਫਿਲਮ ‘ਕੈਰੀ ਆਨ ਜੱਟਾ’ ਵਿੱਚ ਭੂਮਿਕਾ ਨਿਭਾਈ।

ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਬੋਲਬਾਲਾ ਹੋਇਆ ਤਾਂ ਉਹ 2014 ਵਿੱਚ ਆਮ ਆਦਮੀ ਪਾਰਟੀ ਨਾਲ ਜੁੜ ਗਏ। 2015 ਵਿੱਚ ਉਨ੍ਹਾਂ ਨੇ ‘ਅਰਦਾਸ’ ਫਿਲਮ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਸਤੰਬਰ 2016 ਵਿੱਚ ਗੁਰਪ੍ਰੀਤ ਘੁੱਗੀ ਨੂੰ ਆਮ ਆਦਮੀ ਪਾਰਟੀ ਪੰਜਾਬ ਦਾ ਕਨਵੀਨਰ ਬਣਾ ਦਿੱਤਾ ਗਿਆ। ਇਸ ਅਹੁਦੇ ਤੇ ਉਹ ਮਈ 2017 ਤੱਕ ਰਹੇ।

ਜਦੋਂ ਪਾਰਟੀ ਨੇ ਇਹ ਅਹੁਦਾ ਭਗਵੰਤ ਮਾਨ ਨੂੰ ਦੇ ਦਿੱਤਾ ਤਾਂ ਗੁਰਪ੍ਰੀਤ ਘੁੱਗੀ ਨੇ ਪਾਰਟੀ ਛੱਡ ਦਿੱਤੀ। ਉਨ੍ਹਾਂ ਨੇ ਬਾਲੀਵੁੱਡ ਫਿਲਮ ‘ਸਿੰਘ ਇਜ਼ ਕਿੰਗ’ ਅਤੇ ਕੈਨੇਡੀਅਨ ਫਿਲਮ ‘ਬਰੇਕ ਵੇਅ’ ਵਿੱਚ ਵੀ ਹਾਜ਼ਰੀ ਲਗਵਾਈ। ਉਨ੍ਹਾਂ ਦੀਆਂ ਹੁਣ ਤੱਕ ਚੜ੍ਹਾਈ ਯਾਰਾਂ ਦੀ, ਪੰਜਾਬੀ ਗੱਭਰੂ, ਮੇਰੀ ਵਹੁਟੀ ਦਾ ਵਿਆਹ, ਘੁੱਗੀ ਖੋਲ੍ਹ ਪਿਟਾਰੀ, ਤਮਾਸ਼ਾ ਘੁੱਗੀ ਦਾ, ਘੁੱਗੀ ਸ਼ੂ ਮੰਤਰ, ਘੁੱਗੀ ਦਾ ਵਿਆਹ, ਘੁੱਗੀ ਦੇ ਬੱਚੇ, ਘੁੱਗੀ ਜੰਕਸ਼ਨ ਅਤੇ ਤੋਹਫੇ ਘੁੱਗੀ ਦੇ ਆਦਿ ਐਲਬਮਜ਼ ਆ ਚੁੱਕੀਆਂ ਹਨ।

ਗੁਰਪ੍ਰੀਤ ਘੁੱਗੀ ਦੀਆਂ ਵੀਡੀਓਜ਼ ਵਿੱਚ ਘਸੀਟਾ ਹਵਲਦਾਰ ਸੰਤਾ ਬੰਤਾ ਫਰਾਰ, ਖਿੱਚ ਘੁੱਗੀ ਖਿੱਚ, ਘੁੱਗੀ ਹੈੰ ਤੇ ਉਡ ਕੇ ਦਿਖਾ, ਘੁੱਗੀ ਲੱਭੇ ਘਰ ਵਾਲੀ, ਘੁੱਗੀ ਯਾਰ ਗੱਪ ਨਾ ਮਾਰ ਅਤੇ ਘੁੱਗੀ ਦੇ ਬਰਾਤੀ ਦੇ ਨਾਮ ਲਏ ਜਾ ਸਕਦੇ ਹਨ। ਉਨ੍ਹਾਂ ਨੇ ਹੁਣ ਤੱਕ ਅਸਾਂ ਨੂੰ ਮਾਣ ਵਤਨਾਂ ਦਾ, ਪਿੰਡ ਦੀ ਕੁੜੀ, ਨਲਾਇਕ, ਜੀਜਾ ਜੀ, ਯਾਰਾਂ ਨਾਲ ਬਹਾਰਾਂ, ਅੰਬਰਸਰੀਆ, ਅਰਦਾਸ,

ਕੈਰੀ ਆਨ ਜੱਟਾ, ਕੈਰੀ ਆਨ ਜੱਟਾ 2, ਸੈਕਿੰਡ ਹੈੰਡ ਹਸਬੈੰਡ, ਡਬਲ ਦ ਟ੍ਰਬਲ, ਆ ਗਏ ਮੁੰਡੇ ਯੂ ਕੇ ਦੇ, ਫਤਿਹ, ਜੱਟ ਜੇਮਸ ਬਾਂਡ, ਜੱਟਸ ਇਨ ਗੋਲਮਾਲ, ਲੱਕੀ ਦੀ ਅਨਲੱਕੀ ਸਟੋਰੀ, ਯਾਰ ਪ੍ਰਦੇਸੀ, ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ, ਬਰੇਕ ਵੇਅ, ਇੱਕ ਕੁੜੀ ਪੰਜਾਬ ਦੀ, ਸਿੰਘ ਇਜ਼ ਕਿੰਗ, ਦਿਲ ਆਪਣਾ ਪੰਜਾਬੀ,

ਰੱਬ ਨੇ ਬਣਾਈਆਂ ਜੋੜੀਆਂ, ਇੱਕ ਜਿੰਦ ਇੱਕ ਜਾਨ, ਨਮਸਤੇ ਲੰਡਨ, ਮਿੱਟੀ ਵਾਜਾਂ ਮਾਰਦੀ, ਮੇਰਾ ਪਿੰਡ, ਚੱਕ ਦੇ ਫੱਟੇ, ਜੱਗ ਜਿਉਂਦਿਆਂ ਦੇ ਮੇਲੇ ਅਤੇ ਹੋਰ ਵੀ ਕਾਫੀ ਫਿਲਮਾਂ ਵਿੱਚ ਕੰਮ ਕੀਤਾ ਹੈ। ਦਰਸ਼ਕ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਪਸੰਦ ਕਰਦੇ ਹਨ।

ਮੈਡੀਕਲ ਦੀ ਵਿਦਿਆਰਥਣ ਕਿਵੇਂ ਬਣੀ ਪੰਜਾਬ ਦੀ ਸਭ ਤੋਂ ਚੋਟੀ ਦੀ ਸਿੰਗਰ

ਜਦੋਂ ਇਹ ਸੁਣਨ ਨੂੰ ਮਿਲੇ ਕਿ ਮੈਡੀਕਲ ਦੀ ਵਿਦਿਆਰਥਣ ਗਾਇਕੀ ਨੂੰ ਵੀ ਚੁਣ ਸਕਦੀ ਹੈ ਤਾਂ ਕੁਝ ਅਜੀਬ ਜਿਹਾ ਲੱਗਦਾ ਹੈ ਪਰ ਇਹ ਹੋਇਆ ਹੈ ਪੰਜਾਬੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਨਾਲ। ਜਿਸ ਦੇ ਅੱਜ ਅਨੇਕਾਂ ਹੀ ਫਾਲੋਅਰਜ਼ ਹਨ।

ਨਿਮਰਤ ਖਹਿਰਾ ਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਵਿੱਚ 8 ਅਗਸਤ 1992 ਨੂੰ ਹੋਇਆ। ਸ਼ਿਵ ਕੁਮਾਰ ਬਟਾਲਵੀ ਵੀ ਇਸੇ ਸ਼ਹਿਰ ਨਾਲ ਸਬੰਧਿਤ ਸਨ। ਜਿਨ੍ਹਾਂ ਨੂੰ ‘ਪੀੜਾ ਅਤੇ ਬਿਰਹਾ ਦਾ ਕਵੀ’ ਕਿਹਾ ਜਾਂਦਾ ਹੈ।

ਨਿਮਰਤ ਖਹਿਰਾ ਦਾ ਅਸਲ ਨਾਮ ਨਿਮਰਤਪਾਲ ਕੌਰ ਖਹਿਰਾ ਹੈ। ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਬਟਾਲਾ ਤੋਂ ਕੀਤੀ ਅਤੇ ਫੇਰ ਜਲੰਧਰ ਦੇ ਐੱਚ ਐੱਮ ਵੀ ਕਾਲਜ ਤੋਂ ਬਾਇਓ ਟੈਕਨਾਲੋਜੀ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਕੀਤੀ। ਨਿਮਰਤ ਖਹਿਰਾ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ।

ਜਿਸ ਕਰਕੇ ਉਸ ਨੇ ਇੱਕ ਵਾਰ 7 ਸਾਲ ਦੀ ਉਮਰ ਵਿੱਚ ਮਾਪਿਆਂ ਅੱਗੇ ਗਾਉਣਾ ਸਿੱਖਣ ਦੀ ਇੱਛਾ ਜ਼ਾਹਿਰ ਕੀਤੀ ਸੀ। ਉਸ ਸਮੇਂ ਤਾਂ ਮਾਪਿਆਂ ਨੇ ਇਸ ਪਾਸੇ ਕੋਈ ਖਾਸ ਗੌਰ ਨਹੀਂ ਕੀਤੀ ਪਰ ਫੇਰ ਉਸ ਦੀ ਦਿਲਚਸਪੀ ਨੂੰ ਦੇਖਦੇ ਹੋਏ ਉਸ ਲਈ ਮਿਊਜ਼ਿਕ ਟੀਚਰ ਦਾ ਪ੍ਰਬੰਧ ਕਰ ਦਿੱਤਾ।

ਬਾਰਵੀਂ ਜਮਾਤ ਦੀ ਪੜ੍ਹਾਈ ਕਰਦੇ ਸਮੇਂ ਨਿਮਰਤ ਖਹਿਰਾ ਨੇ ਪਹਿਲੀ ਵਾਰ ਵਾਇਸ ਆਫ ਪੰਜਾਬ ਰਾਇਲਟੀ ਸ਼ੋਅ ਵਿੱਚ ਹਿੱਸਾ ਲਿਆ ਪਰ ਸਫਲਤਾ ਨਹੀਂ ਮਿਲੀ। ਦੂਸਰੀ ਵਾਰ ਕੋਸ਼ਿਸ਼ ਕਰਨ ਤੇ ਵੀ ਸਫਲਤਾ ਨਹੀਂ ਮਿਲੀ ਪਰ ਤੀਸਰੀ ਵਾਰ 2012 ਵਿੱਚ ਫੇਰ ਟਰਾਈ ਕੀਤੀ ਤਾਂ ਕਾਮਯਾਬੀ ਮਿਲ ਗਈ। ਜਿਸ ਨੇ ਨਿਮਰਤ ਖਹਿਰਾ ਨੂੰ ਬੜਾ ਹੌਸਲਾ ਦਿੱਤਾ।

ਉਨ੍ਹਾਂ ਨੇ ਮਿਹਨਤ ਜਾਰੀ ਰੱਖੀ। ਉਨ੍ਹਾਂ ਨੇ 24 ਸਤੰਬਰ 2015 ਨੂੰ ਨਿਸ਼ਾਨ ਭੁੱਲਰ ਨਾਲ ਆਪਣਾ ਪਹਿਲਾ ਦੋਗਾਣਾ ‘ਰੱਬ ਕਰਕੇ’ ਰਿਲੀਜ਼ ਕਰਵਾਇਆ। ਇਸ ਗਾਣੇ ਨੂੰ ਕੁਝ ਹੁੰਗਾਰਾ ਮਿਲਿਆ। ਇਸ ਤੋਂ ਬਾਅਦ 2016 ਵਿੱਚ ਉਨ੍ਹਾਂ ਦੇ 2 ਗਾਣੇ ‘ਇਸ਼ਕ ਕਚਹਿਰੀ’ ਅਤੇ ‘ਐੱਸ ਪੀ’ ਦੇ ਰੈਂਕ ਵਰਗੀ’ ਆਏ। ਇਹ ਦੋਵੇਂ ਗਾਣੇ ਸੁਪਰ ਹਿੱਟ ਹੋਏ।

ਜਿਨ੍ਹਾਂ ਨੇ ਨਿਮਰਤ ਖਹਿਰਾ ਦੀ ਪਛਾਣ ਬਣਾ ਦਿੱਤੀ। 2016 ਵਿੱਚ ਹੀ ਬਠਿੰਡਾ ਵਿਖੇ ਸਰਸ ਮੇਲੇ ਵਿੱਚ ਪੇਸ਼ਕਾਰੀ ਕੀਤੀ। ਹੁਣ ਨਿਮਰਤ ਖਹਿਰਾ ਨੂੰ ਹਰ ਕੋਈ ਪਛਾਣਨ ਲੱਗਾ। 2017 ਵਿੱਚ ਉਨ੍ਹਾਂ ਨੂੰ ਪੰਜਾਬੀ ਫਿਲਮ ‘ਲਾਹੌਰੀਏ’ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫਿਲਮ ਵਿੱਚ ਉਨ੍ਹਾਂ ਨੂੰ ਅਮਰਿੰਦਰ ਗਿੱਲ ਦੀ ਭੈਣ ਦਾ ਰੋਲ ਮਿਲਿਆ।

5 ਅਕਤੂਬਰ 2018 ਨੂੰ ਨਿਮਰਤ ਖਹਿਰਾ ਦੀ ਤਰਸੇਮ ਜੱਸੜ ਨਾਲ ਫਿਲਮ ‘ਅਫਸਰ’ ਆਈ। ਜਿਸ ਵਿੱਚ ਨਿਮਰਤ ਨੇ ਹਰਮਨ ਦੀ ਭੂਮਿਕਾ ਨਿਭਾਈ ਹੈ। 2020 ਵਿੱਚ ਨਿਮਰਤ ਖਹਿਰਾ ਨੇ ਅੰਬਰਦੀਪ ਸਿੰਘ ਦੀ ਲਿਖੀ ਅਤੇ ਡਾਇਰੈਕਟ ਕੀਤੀ ‘ਜੋੜੀ’ ਫਿਲਮ ਵਿੱਚ ਕੰਮ ਕੀਤਾ।

ਨਿਮਰਤ ਖਹਿਰਾ ਨੂੰ ਅੰਮ੍ਰਿਤ ਮਾਨ ਨਾਲ ਰੇਡੀਓ ਮਿਰਚੀ ਸੰਗੀਤ ਅਵਾਰਡ ਦੇ ਤੀਜੇ ਐਡੀਸ਼ਨ ਦੀ ਮੇਜ਼ਬਾਨੀ ਕਰਨ ਦਾ ਵੀ ਮਾਣ ਹਾਸਲ ਹੈ। ਬ੍ਰਿਟ ਏਸ਼ੀਆ ਅਵਾਰਡ ਵੱਲੋਂ ਨਿਮਰਤ ਖਹਿਰਾ ਨੂੰ ਬੈਸਟ ਫੀਮੇਲ ਗਾਇਕਾ ਵਜੋਂ ਸਨਮਾਨਿਆ ਗਿਆ। ਉਨ੍ਹਾਂ ਦਾ ‘ਸੂਟ’ ਗੀਤ ਯੂ ਕੇ ਏਸ਼ੀਅਨ ਚਾਰਟ ਦੇ ਟਾਪ-20 ਗੀਤਾਂ ਵਿੱਚ ਆ ਚੁੱਕਾ ਹੈ।

ਨਿਮਰਤ ਦੇ ਮਾਰਕੀਟ ਵਿੱਚ ਚੱਲ ਰਹੇ ਗੀਤਾਂ ਦੀ ਸੂਚੀ ਕਾਫੀ ਲੰਬੀ ਹੈ। ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਸਲੂਟ ਵੱਜਦੇ, ਰੋਅਬ ਰੱਖਦੀ, ਦੁਬਈ ਵਾਲੇ ਸ਼ੇਖ, ਰਾਣੀ ਹਾਰ, ਡਿਜ਼ਾਈਨਰ, ਉਧਾਰ ਚੱਲਦਾ, ਲਹਿੰਗਾ, ਸਿਰਾ, ਸੰਗਦੀ ਸੰਗਦੀ, ਤਾਂ ਵੀ ਚੰਗਾ ਲੱਗਦਾ, ਝੁਮਕੇ (‘ਸਰਗੀ’ ਫਿਲਮ), ਅੱਖਰ, ਸੁਣ ਸੋਹਣੀਏ, ਖਤ ਅਤੇ ਸੱਚਾ ਝੂਠਾ ਆਦਿ ਦੇ ਨਾਮ ਲਏ ਜਾ ਸਕਦੇ ਹਨ।

ਨਿਮਰਤ ਖਹਿਰਾ ਨੂੰ ਪੰਜਾਬੀ ਅਦਾਕਾਰਾਂ ਵਿੱਚ ਦਲਜੀਤ ਦੁਸਾਂਝ ਪਸੰਦ ਹੈ, ਜਦਕਿ ਬਾਲੀਵੁੱਡ ਅਦਾਕਾਰਾਂ ਵਿੱਚੋਂ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਪਸੰਦੀਦਾ ਅਦਾਕਾਰ ਹਨ। ਨਿਮਰਤ ਨੂੰ ਰਾਜਸਥਾਨ ਵਿੱਚ ਬਣੇ ਹੋਏ ਮਹਿਲ ਦੇਖਣਾ ਚੰਗਾ ਲੱਗਦਾ ਹੈ। ਨਿਮਰਤ ਖਹਿਰਾ ਦੀ ਇੱਛਾ ਹੈ ਕਿ

ਉਸ ਦਾ ਪਤੀ ਸ਼ਾਂਤ ਸੁਭਾਅ ਦਾ ਮਾਲਕ ਹੋਵੇ ਅਤੇ ਹਰ ਕਿਸੇ ਦੀ ਇੱਜ਼ਤ ਕਰਦਾ ਹੋਵੇ। ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਨਿਮਰਤ ਖਹਿਰਾ ਨੂੰ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿੱਚ ਹੋਰ ਵੀ ਕਾਮਯਾਬੀ ਹਾਸਲ ਹੋਵੇਗੀ।

ਬਰਾਤ ਆਉਂਦਿਆ ਹੀ ਲਾੜੀ ਦੀ ਹੋਈ ਮੌ-ਤ, ਪਿਓ ਨੇ ਮਨ ਪੱਕਾ ਕਰਕੇ ਛੋਟੀ ਧੀ ਤੋਰੀ ਲਾੜੇ ਨਾਲ

ਧੀਆਂ ਦੀ ਵੀ ਕੀ ਜ਼ਿੰਦਗੀ ਹੈ? ਜਿਨ੍ਹਾਂ ਦੀ ਸਲਾਹ ਪੁੱਛੇ ਬਿਨਾਂ ਹੀ ਮਾਤਾ ਪਿਤਾ ਉਨ੍ਹਾਂ ਨੂੰ ਕਿਸੇ ਨਾਲ ਵੀ ਵਿਆਹ ਦਿੰਦੇ ਹਨ। ਸ਼ਾਇਦ ਇਸ ਵਿੱਚ ਹੀ ਮਾਤਾ ਪਿਤਾ ਆਪਣੀ ਇੱਜ਼ਤ ਅਤੇ ਆਪਣੀ ਧੀ ਦਾ ਭਲਾ ਸਮਝਦੇ ਹਨ। ਇਹ ਹੀ ਸਾਡੇ ਸਮਾਜ ਦੇ ਰਸਮੋ ਰਿਵਾਜ ਹਨ।

ਅਸੀਂ ਕੁਝ ਅਜਿਹੀਆਂ ਗੱਲਾਂ ਸੁਣਦੇ ਆਏ ਹਾਂ, ਜੋ ਸਾਨੂੰ ਅਜੀਬ ਲੱਗਦੀਆਂ ਸਨ ਪਰ ਹਾਲ ਹੀ ਵਿੱਚ ਗੁਜਰਾਤ ਦੇ ਭਾਵ ਨਗਰ ਸਥਿਤ ਸੁਭਾਸ਼ ਨਗਰ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ।

ਜਦੋਂ ਬਰਾਤ ਪਹੁੰਚਣ ਤੇ ਲਾੜੀ ਦੀ ਜਾਨ ਚਲੇ ਕਾਰਨ ਲਾੜੀ ਦੇ ਪਰਿਵਾਰ ਨੇ ਆਪਣੀ ਛੋਟੀ ਧੀ ਦਾ ਵਿਆਹ ਕਰ ਦਿੱਤਾ ਅਤੇ ਬਾਅਦ ਵਿੱਚ ਵੱਡੀ ਧੀ ਦਾ ਅੰਤਮ ਸਸਕਾਰ ਕੀਤਾ।

ਮਿਲੀ ਜਾਣਕਾਰੀ ਮੁਤਾਬਕ ਜੀਨਾ ਰਾਠੌਰ ਦੀ ਧੀ ਹੇਤਲ ਨੂੰ ਵਿਆਹੁਣ ਲਈ ਨਾਰੀ ਪਿੰਡ ਤੋਂ ਲਾੜਾ ਵਿਸ਼ਾਲ ਰਣਭਾਈ ਬਰਾਤ ਲੈ ਕੇ ਰਾਤ ਨੂੰ ਭਾਵ ਨਗਰ ਪਹੁੰਚਿਆ ਸੀ। ਇਸ ਦੌਰਾਨ ਹੀ ਲਾੜੀ ਦੀ ਸਿਹਤ ਖਰਾਬ ਹੋਣ ਕਾਰਨ ਉਹ ਬੇਹੋਸ਼ ਹੋ ਗਈ।

ਪਰਿਵਾਰ ਉਸ ਨੂੰ ਹਸਪਤਾਲ ਲੈ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮਿਰਤਕ ਕਰਾਰ ਦੇ ਦਿੱਤਾ। ਡਾਕਟਰਾਂ ਦਾ ਮੰਨਣਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਕੁੜੀ ਦੀ ਜਾਨ ਗਈ ਹੈ। ਮਿਰਤਕਾ ਦੇ ਪਰਿਵਾਰ ਨੇ ਬਰਾਤ ਨੂੰ ਖਾਲੀ ਮੋੜਨਾ ਠੀਕ ਨਾ ਸਮਝਦੇ ਹੋਏ, ਮਿਰਤਕ ਦੇਹ ਹਸਪਤਾਲ ਦੇ ਕੋਲਡ ਸਟੋਰ ਵਿੱਚ ਰਖਵਾ ਦਿੱਤੀ ਅਤੇ ਲਾੜੇ ਨਾਲ ਮਿ-ਰਤਕਾ ਦੀ ਛੋਟੀ ਭੈਣ ਦਾ ਵਿਆਹ ਕਰ ਦਿੱਤਾ।

ਬਰਾਤ ਨੂੰ ਵਿਦਾ ਕਰਨ ਤੋਂ ਬਾਅਦ ਹੇਤਲ ਦੀ ਮਿਰਤਕ ਦੇਹ ਦਾ ਅੰਤਮ ਸਸਕਾਰ ਕੀਤਾ ਗਿਆ। ਹਰ ਕਿਸੇ ਦੇ ਦਿਮਾਗ ਵਿੱਚ ਇਹ ਸੁਆਲ ਉੱਠਦਾ ਹੋਵੇਗਾ ਕਿ ਇਹ ਫੈਸਲਾ ਲੈਣ ਸਮੇਂ ਲਾੜੀ ਦੇ ਪਰਿਵਾਰ ਦੀ ਮਾਨਸਿਕ ਦਸ਼ਾ ਕੀ ਹੋਵੇਗੀ?

ਮਾਤਾ ਪਿਤਾ ਇੱਕ ਧੀ ਦੇ ਵਿਆਹ ਦੀ ਖੁਸ਼ੀ ਮਨਾਉਣ ਜਾਂ ਦੂਸਰੀ ਦੇ ਸਦੀਵੀ ਵਿਛੋੜੇ ਤੇ ਸੋਗ ਮਨਾਉਣ। ਜਿਸ ਲੜਕੀ ਦਾ ਵਿਆਹ ਕੀਤਾ ਗਿਆ ਉਸ ਦੀ ਮਾਨਸਿਕ ਸਥਿਤੀ ਕੀ ਹੋਵੇਗੀ?

ਗੰਨਮੈਨਾਂ ਸਾਹਮਣੇ ਸੜਕ ਤੇ ਲਿਟਕੇ ਕੀਤਾ ਹਾਈਵੋਲਟੇਜ ਡਰਾਮਾ

ਸੋਸ਼ਲ ਮੀਡੀਆ ਤੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਸੜਕ ਤੇ ਹਾਈ ਵੋਲਟੇਜ਼ ਡਰਾਮਾ ਕਰ ਰਹੇ ਹਨ। ਉਹ ਪੁਲਿਸ ਦੀ ਗੱਡੀ ਛੱਡ ਕੇ ਦੌੜ ਰਹੇ ਹਨ। ਉਨ੍ਹਾਂ ਨੂੰ ਪੁਲਿਸ ਮੁਲਾਜ਼ਮ ਰੋਕਣ ਦੀ ਕੋਸ਼ਿਸ਼ ਕਰਦੇ ਹਨ ਪਰ ਗੁਰਸਿਮਰਨ ਸਿੰਘ ਮੰਡ ਜ਼ਮੀਨ ਤੇ ਲੇਟ ਜਾਂਦੇ ਹਨ।

ਜਦੋਂ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਉਠਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਮੰਡ ‘ਪੰਜਾਬ ਪੁਲਿਸ ਮੁਰਦਾਬਾਦ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੰਦੇ ਹਨ। ਉਹ ਕਹਿੰਦੇ ਹਨ ਕਿ ਪੁਲਿਸ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ। ਜਿਸ ਕਰਕੇ ਉਹ ਇਸ ਇਲਾਕੇ ਨੂੰ ਛੱਡ ਕੇ ਜਾ ਰਹੇ ਹਨ।

ਉਨ੍ਹਾ ਨੂੰ ਆਪਣੇ ਸੁਰੱਖਿਆ ਮੁਲਾਜ਼ਮਾਂ ਦੀ ਜ਼ਰੂਰਤ ਨਹੀਂ ਹੈ। ਇਹ ਉਨ੍ਹਾਂ ਦ‍ਾ ਕਹਿਣਾ ਨਹੀਂ ਮੰਨਦੇ। ਮੰਡ ਦੇ ਦੱਸਣ ਮੁਤਾਬਕ ਇਹ ਮੁਲਾਜ਼ਮ ਉਨ੍ਹਾਂ ਦੀ ਮਿੰਟ ਮਿੰਟ ਦੀ ਖਬਰ ਪੁਲਿਸ ਅਤੇ ਸਰਕਾਰ ਨੂੰ ਭੇਜਦੇ ਹਨ। ਉਹ ਕਈ ਮੁਲਾਜ਼ਮਾਂ ਦੇ ਨਾਮ ਵੀ ਲੈ ਰਹੇ ਹਨ।

ਉਨ੍ਹਾਂ ਮੁਤਾਬਕ ਜੇਕਰ ਉਨ੍ਹਾਂ ਦੀ ਜਾਨ ਜਾਂਦੀ ਹੈ ਤਾਂ ਇਸ ਦੀ ਜ਼ਿੰਮੇਵਾਰ ਲੁਧਿਆਣਾ ਪੁਲਿਸ ਹੋਵੇਗੀ। ਉਨ੍ਹਾਂ ਨੂੰ ਧੱਕੇ ਨਾਲ ਘਰ ਵਿੱਚ ਹੀ ਬੰਦ ਕੀਤਾ ਹੋਇਆ ਹੈ। ਜਿਸ ਨਾਲ ਕਈ ਮਹੀਨੇ ਤੋਂ ਉਨ੍ਹਾਂ ਦੀ ਰੋਟੀ ਪਾਣੀ ਅਤੇ ਖਰਚਾ ਬੰਦ ਹੋ ਗਿਆ ਹੈ। ਪੁਲਿਸ ਉਨ੍ਹਾਂ ਨਾਲ ਤਾਂ ਧੱਕਾ ਕਰ ਰਹੀ ਹੈ ਪਰ ਅੰਮ੍ਰਿਤਪਾਲ ਸਿੰਘ ਦੇ ਕਹਿਣ ਤੇ ਬੰਦੇ ਛੱਡੇ ਜਾ ਰਹੇ ਹਨ।

ਪੁਲਿਸ ਅੰਮ੍ਰਿਤਪਾਲ ਸਿੰਘ ਤੋਂ ਡਾਂਗਾਂ ਵੀ ਖਾ ਰਹੀ ਹੈ। ਪਤਾ ਲੱਗਾ ਹੈ ਕਿ ਗੁਰਸਿਮਰਨ ਸਿੰਘ ਮੰਡ ਨੂੰ ਧ ਮ ਕੀ ਮਿਲਣ ਕਾਰਨ ਹੀ ਪੁਲਿਸ ਉਨਾਂ ਦੀ ਰਾਖੀ ਕਰ ਰਹੀ ਹੈ। ਇਸ ਕਰਕੇ ਹੀ ਪੁਲਿਸ ਉਨ੍ਹਾਂ ਨੂੰ ਕਿਧਰੇ ਜਾਣ ਤੋਂ ਰੋਕਦੀ ਹੈ।ਸਾਡੇ ਪੇਜ ਤੇ ਆਉ ਦੇ ਲਈ ਤੁਹਾਡਾ ਧੰਨਵਾਦ | ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

ਬਾਲੀਵੁੱਡ ਦੇ ਵੱਡੇ ਵੱਡੇ ਐਕਟਰਾਂ ਨਾਲ ਹੈ ਐਮੀ ਵਿਰਕ ਦੀ ਯਾਰੀ, ਦੇਖੋ ਤਸਵੀਰਾਂ

2015 ਵਿੱਚ ਅਮਰਿੰਦਰ ਗਿੱਲ ਦੀ ਪੰਜਾਬੀ ਫਿਲਮ ‘ਅੰਗਰੇਜ’ ਵਿੱਚ ‘ਹਾਕਮ’ ਦੇ ਕਿਰਦਾਰ ਵਿੱਚ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕਰਨ ਵਾਲਾ ਅਮਨਿੰਦਰਪਾਲ ਸਿੰਘ ਵਿਰਕ (ਐਮੀ ਵਿਰਕ) ਅੱਜ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ।

ਫਿਲਮਾਂ ਵਿੱਚ ‘ਪਟਿਆਲਾ ਸ਼ਾਹੀ’ ਪੱਗ ਉਸ ਦੀ ਪਛਾਣ ਹੁੰਦੀ ਹੈ। ਪੰਜਾਬੀ ਗਾਇਕੀ ਤੋਂ ਅਦਾਕਾਰੀ ਦੇ ਖੇਤਰ ਵਿੱਚ ਪ੍ਰਵੇਸ਼ ਕਰਕੇ ਆਪਣੀ ਵੱਖਰੀ ਪਛਾਣ ਬਣਾ ਲੈਣ ਵਾਲੇ ਐਮੀ ਵਿਰਕ ਦਾ ਜਨਮ ਜ਼ਿਲ੍ਹਾ ਪਟਿਆਲਾ ਦੇ ਹਲਕਾ ਨਾਭਾ ਦੇ ਪਿੰਡ ਲੁਹਾਰ ਮਾਜਰਾ ਵਿੱਚ 11 ਮਈ 1992 ਨੂੰ ਇੱਕ ਸਿੱਖ ਕਿਸਾਨ ਪਰਿਵਾਰ ਵਿੱਚ ਹੋਇਆ।

ਇਨ੍ਹਾਂ ਦਾ ਪਰਿਵਾਰ 1947 ਦੀ ਭਾਰਤ ਪਾਕਿਸਤਾਨ ਵੰਡ ਸਮੇਂ ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਤੋਂ ਇੱਧਰ ਆ ਗਿਆ ਸੀ। ਐਮੀ ਵਿਰਕ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬਾਇਓ ਟੈਕਨਾਲੋਜੀ ਵਿੱਚ ਬੀਐੱਸਸੀ ਕੀਤੀ ਅਤੇ ਫੇਰ ਐੱਮਐੱਸਸੀ ਕਰਕੇ ਆਪਣੀ ਪੜ੍ਹਾਈ ਮੁਕੰਮਲ ਕਰ ਲਈ।

ਉਨ੍ਹਾਂ ਦੀ ਮਾਂ ਨੂੰ ਆਪਣੇ ਪੁੱਤਰ ਵਿੱਚ ਇੱਕ ਗਾਇਕ ਦੇ ਗੁਣ ਨਜ਼ਰ ਆਏ। ਜਿਸ ਕਰਕੇ ਉਨ੍ਹਾਂ ਨੇ ਐਮੀ ਵਿਰਕ ਨੂੰ ਗਾਉਣ ਲਈ ਪ੍ਰੇਰਿਆ। ਆਪਣੀ ਮਾਂ ਦੀ ਪ੍ਰੇਰਨਾ ਸਦਕਾ ਉਨ੍ਹਾਂ ਨੇ ਗਾਇਕੀ ਦੇ ਖੇਤਰ ਵਿੱਚ ਪੈਰ ਰੱਖਿਆ ਅਤੇ ਅਖੀਰ ਅੱਜ ਇਸ ਮੁਕਾਮ ਤੇ ਪਹੁੰਚ ਗਏ। ਉਹ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਹਨ।

ਅੱਜ ਉਨ੍ਹਾਂ ਦੀ ਗਿਣਤੀ ਸਫਲ ਗਾਇਕਾਂ ਅਤੇ ਅਦਾਕਾਰਾਂ ਵਿੱਚ ਹੁੰਦੀ ਹੈ। ਦਰਸ਼ਕ ਉਨ੍ਹਾਂ ਦੀ ਅਦਾਕਾਰੀ ਨੂੰ ਪਸੰਦ ਕਰਦੇ ਹਨ। ਉਨ੍ਹਾਂ ਦੀਆਂ ਫਿਲਮਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਰਹਿੰਦੇ ਹਨ। ਗਾਇਕ ਅਤੇ ਅਦਾਕਾਰ ਤੋਂ ਇਲਾਵਾ ਉਹ ਨਿਰਮਾਤਾ ਵੀ ਹਨ।

ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਫੇਰ ਹਿੰਦੀ ਫਿਲਮਾਂ ਵਿੱਚ ਵੀ ਹਾਜ਼ਰੀ ਲਵਾਈ। ਉਨ੍ਹਾਂ ਨੇ ਪ੍ਰੋਡਕਸ਼ਨ ਹਾਉਸ ਵਿਲੇਜਰਸ ਫਿਲਮ ਸਟੂਡੀਓ ਅਤੇ ਇੱਕ ਡਿਸਟਰੀਬਿਉਸ਼ਨ ਕੰਪਨੀ ਇਨ ਹਾਉਸ ਗਰੁੱਪ ਸ਼ੁਰੂ ਕੀਤਾ।

ਜਿੱਥੇ ‘ਅੰਗਰੇਜ’ ਫਿਲਮ ਵਿੱਚ ਐਮੀ ਵਿਰਕ ‘ਹਾਕਮ’ ਦੇ ਰੂਪ ਵਿੱਚ ਨਜ਼ਰ ਆਏ, ਉੱਥੇ ਹੀ ਉਨ੍ਹਾਂ ਨੂੰ ‘ਕਿਸਮਤ’ ਅਤੇ ‘ਕਿਸਮਤ 2’ ਵਿੱਚ ‘ਸ਼ਿਵਜੀਤ’ ਦੇ ਰੋਲ ਵਿੱਚ, ‘ਹਰਜੀਤਾ’ ਵਿੱਚ ‘ਹਰਜੀਤ ਸਿੰਘ’ ਦੇ ਰੋਲ ਵਿੱਚ ਅਤੇ ‘ਨਿੱਕਾ ਜ਼ੈਲਦਾਰ’ ਫਿਲਮਾਂ ਦੀ ਲੜੀ ਵਿੱਚ ‘ਨਿੱਕਾ’ ਦੇ ਰੂਪ ਵਿੱਚ ਦੇਖਿਆ ਗਿਆ।

ਇਸ ਤੋਂ ਬਿਨਾਂ ਉਨ੍ਹਾਂ ਨੇ ‘ਬੰਬੂਕਾਟ’ ‘ਅਰਦਾਸ’ ਅਤੇ ‘ਲੌੰਗ ਲਾਚੀ’ ਫਿਲਮਾਂ ਵਿੱਚ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ‘ਅੰਗਰੇਜ’ ਅਤੇ ‘ਕਿਸਮਤ’ ਫਿਲਮਾਂ ਨੇ ਵਪਾਰਕ ਪੱਖੋਂ ਰਿਕਾਰਡ ਸਫਲਤਾ ਹਾਸਲ ਕੀਤੀ। ‘ਅੰਗਰੇਜ’ ਫਿਲਮ ਲਈ ਤਾਂ ਐਮੀ ਵਿਰਕ ਨੂੰ ਪੀ ਟੀ ਸੀ ਪੰਜਾਬੀ ਫਿਲਮ ਅਵਾਰਡ ਵਿੱਚ ਸਰਵ-ਉੱਤਮ ਡੈਬਿਊ ਅਦਾਕਾਰ ਦਾ ਅਵਾਰਡ ਹਾਸਲ ਹੋਇਆ।

‘ਨਿੱਕਾ ਜ਼ੈਲਦਾਰ’ ਫਿਲਮ ਲੜੀ ਵਿੱਚ ਵੀ ਉਨ੍ਹਾਂ ਦੁਆਰਾ ਨਿਭਾਏ ਗਏ ਕਿਰਦਾਰ ਨੂੰ ਖੂਬ ਸਲਾਹਿਆ ਗਿਆ। ‘ਸਾਬ ਬਹਾਦਰ’ ਵਿੱਚ ਵੀ ਐਮੀ ਵਿਰਕ ਦੇ ਰੋਲ ਨੇ ਉਨ੍ਹਾਂ ਦੇ ਪ੍ਰਸੰਸਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਤਰਸੇਮ ਜੱਸੜ ਦੇ ਸਟਾਰਰ ਰੱਬ ਦਾ ਰੇਡੀਓ ਗੀਤ ‘ਅੱਖ ਬੋਲਦੀ’ ਵਿੱਚ ਵੀ ਅਦਾਕਾਰੀ ਦਿਖਾਈ।

ਇਨ੍ਹਾਂ ਪੰਜਾਬੀ ਫਿਲਮਾਂ ਦੇ ਨਾਲ ਨਾਲ ਐਮੀ ਵਿਰਕ ਨੇ 2021 ਵਿੱਚ ਬਾਲੀਵੁੱਡ ਫਿਲਮ ‘ਭੁਜ ਦ ਪ੍ਰਾਈਡ ਆਫ ਇੰਡੀਆ’ ਵਿੱਚ ਡੈਬਿਊ ਕੀਤਾ। ਐਮੀ ਵਿਰਕ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸਫਲ ਗਾਣੇ ਵੀ ਦਿੱਤੇ ਹਨ। ਉਨ੍ਹਾਂ ਦੇ ਗਾਣੇ ਬੜੇ ਪਸੰਦ ਕੀਤੇ ਗਏ ਹਨ।

ਇਨ੍ਹਾਂ ਗਾਣਿਆਂ ਨੂੰ ਵਿਆਹ ਸ਼ਾਦੀਆਂ ਵਿੱਚ ਆਮ ਡੀ ਜੇ ਤੇ ਵੱਜਦੇ ਹਰ ਕਿਸੇ ਨੇ ਸੁਣਿਆ ਹੋਵੇਗਾ। ਉਨ੍ਹਾਂ ਦੇ ਕੁਝ ਗਾਣਿਆਂ ਦਾ ਅਸੀਂ ਇੱਥੇ ਜ਼ਿਕਰ ਕਰ ਰਹੇ ਹਾਂ। ਜਿਨ੍ਹਾਂ ਵਿੱਚ ਖੱਬੀ ਸੀਟ, ਮਿਨੀ ਕੂਪਰ, ਹਾਂ ਕਰਗੀ, ਵੰਗ ਦਾ ਨਾਪ, ਜ਼ਿੰਦਾਬਾਦ ਯਾਰੀਆਂ, ਆਏ ਹਾਏ ਜੱਟੀਏ, ਹੱਥ ਚੁੰਮੇ, ਤਾਰੇ ਬੱਲੀਏ, ਰਾਂਝਾ, ਕਿਸਮਤ, ਜਾਨ ਦਿਆਂਗੇ ਅਤੇ ਕੌਣ ਹੋਏਗਾ ਆਦਿ ਵਰਨਣ ਯੋਗ ਹਨ।

ਵੱਡੀ ਖਬਰ- ਸੀਬੀਆਈ ਨੇ ਚੱਕ ਲਿਆ ਕੇਜਰੀਵਾਲ ਦਾ ਇਹ ਮੰਤਰੀ

ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸੀਬੀਆਈ ਨੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ਤੋਂ ਲਗਾਤਾਰ 8 ਘੰਟੇ ਪੁੱਛਗਿੱਛ ਕੀਤੀ ਗਈ।

ਉਨ੍ਹਾਂ ਤੇ ਦੋਸ਼ ਲੱਗਾ ਹੈ ਕਿ ਉਹ ਜਾਂਚ ਵਿੱਚ ਅਧਿਕਾਰੀਆਂ ਨੂੰ ਸਹਿਯੋਗ ਨਹੀਂ ਸੀ ਦੇ ਰਹੇ। ਜਿਸ ਕਰਕੇ ਉਨ੍ਹਾਂ ਨੂੰ ਫੜ ਲਿਆ ਗਿਆ। ਮਾਮਲਾ ਆਬਕਾਰੀ ਨੀਤੀ ਨਾਲ ਸਬੰਧਿਤ ਹੈ। ਉਨ੍ਹਾਂ ਨੂੰ ਦਿੱਲੀ ਸਥਿਤ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਹਾਲਾਂਕਿ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੇ ਤਾਂ ਪਹਿਲਾਂ ਹੀ ਸ਼ੱਕ ਪ੍ਰਗਟਾਇਆ ਸੀ ਕਿ ਪੁੱਛਗਿੱਛ ਸਮੇਂ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਸੀਬੀਆਈ ਦੁਆਰਾ ਮਨੀਸ਼ ਸਿਸੋਦੀਆ ਤੇ ਇਹ ਕਾਰਵਾਈ ਦਾਰੂ ਦੇ ਮਾਮਲੇ ਵਿੱਚ ਬੇਨਿਯਮੀਆਂ ਹੋਣ ਦੀ ਗੱਲ ਆਖ ਕੇ ਕੀਤੀ ਗਈ ਹੈ।

ਉਨ੍ਹਾ ਤੇ ਮਾਮਲਾ ਦਰਜ ਹੋ ਗਿਆ ਸੀ ਪਰ ਸੀਬੀਆਈ ਨੂੰ ਸ਼ਿਕਵਾ ਹੈ ਕਿ ਮਨੀਸ਼ ਸਿਸੋਦੀਆ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਹੇ। ਦੂਜੇ ਪਾਸੇ ਆਪ ਆਗੂਆਂ ਦੀ ਦਲੀਲ ਹੈ ਕਿ ਮਨਿਸ਼ ਸਿਸੋਦੀਆ ਦੇ ਘਰ ਦੀ ਤਲਾਸ਼ੀ ਦੌਰਾਨ ਕੁਝ ਵੀ ਨਹੀਂ ਮਿਲਿਆ ਪਰ ਫੇਰ ਵੀ ਡਿਪਟੀ ਮੁੱਖ ਮੰਤਰੀ ਨੂੰ ਫੜ ਲਿਆ ਗਿਆ ਹੈ।

ਆਪ ਆਗੂਆਂ ਦਾ ਮੰਨਣਾ ਹੈ ਕਿ ਡਿਪਟੀ ਮੁਖ ਮੰਤਰੀ ਦਿੱਲੀ ਵਿੱਚ ਜੋ ਵਧੀਆ ਕੰਮ ਕਰ ਰਹੇ ਹਨ, ਉਸ ਨੂੰ ਕੇੰਦਰ ਸਰਕਾਰ ਪਸੰਦ ਨਹੀਂ ਕਰ ਰਹੀ। ਉਨ੍ਹਾਂ ਨੇ ਕੇਂਦਰ ਸਰਕਾਰ ਤੇ ਏਜੰਸੀਆਂ ਦੀ ਮਰਜੀ ਮੁਤਾਬਕ ਵਰਤੋਂ ਕਰਨ ਦੇ ਦੋਸ਼ ਲਗਾਏ ਹਨ।

ਦੂਜੇ ਪਾਸੇ ਭਾਜਪਾ ਦਾ ਤਰਕ ਹੈ ਕਿ ਸੀਬੀਆਈ ਨੇ ਸਬੂਤਾਂ ਅਤੇ ਗਵਾਹਾਂ ਦੇ ਅਧਾਰ ਤੇ ਕਾਰਵਾਈ ਕੀਤੀ ਹੈ। ਹੁਣ ਦਿੱਲੀ ਵਿੱਚ ਇਸ ਮਾਮਲੇ ਤੇ ਦੋਵੇਂ ਪਾਰਟੀਆਂ ਵਿਚਕਾਰ ਰਾਜਨੀਤੀ ਭਖਦੀ ਨਜ਼ਰ ਆ ਰਹੀ ਹੈ।

ਸੈਫ ਅਲੀ ਖਾਨ ਦੇ ਖਾਨਦਾਨੀ ਘਰ “ਪਟੌਦੀ ਪੈਲੇਸ” ਅੱਗੇ ਵੱਡੇ ਵੱਡੇ ਮਹਿਲ ਵੀ ਫੇਲ, ਦੇਖੋ ਤਸਵੀਰਾਂ

ਅੰਗਰੇਜ਼ਾਂ ਦੇ ਭਾਰਤ ਆਉਣ ਸਮੇਂ ਇੱਥੇ ਅਨੇਕਾਂ ਹੀ ਛੋਟੇ ਵੱਡੇ ਰਾਜੇ ਰਾਜ ਕਰਦੇ ਸਨ। ਉਨ੍ਹਾਂ ਦੇ ਰਾਜ ਨੂੰ ਰਿਆਸਤ ਕਿਹਾ ਜਾਂਦਾ ਸੀ। ਭਾਵੇਂ ਅੱਜਕੱਲ੍ਹ ਰਿਆਸਤਾਂ ਨਹੀਂ ਰਹੀਆਂ ਅਤੇ ਭਾਰਤ ਵਿੱਚ ਲੋਕਤੰਤਰੀ ਸਰਕਾਰ ਹੈ।

ਜਿਸ ਨੂੰ ਵੋਟਰ ਖੁਦ ਵੋਟਾਂ ਨਾਲ ਚੁਣਦੇ ਹਨ ਪਰ ਰਿਆਸਤਾਂ ਸਮੇਂ ਦੀਆਂ ਕੁਝ ਇਮਾਰਤਾਂ ਅਤੇ ਰਾਜਿਆਂ ਦੇ ਮਹਿਲ ਅਜੇ ਵੀ ਕਈ ਥਾਵਾਂ ਤੇ ਮੌਜੂਦ ਹਨ। ਇਨ੍ਹਾਂ ਵਿੱਚੋਂ ਇੱਕ ਹੈ, ‘ਪਟੌਦੀ ਪੈਲੇਸ’ ਜਿਸ ਨੂੰ ‘ਇਬਰਾਹੀਮ ਕੋਠੀ’ ਵਜੋਂ ਵੀ ਜਾਣਿਆ ਜਾਂਦਾ ਹੈ।

ਇਹ ਪੈਲੇਸ ਹਰਿਆਣਾ ਦੇ ਗੁੜਗਾਓੰ ਵਿੱਚ ਸਥਿਤ ਹੈ। ਜੋ ਪਟੌਦੀ ਰਿਆਸਤ ਦੀ ਯਾਦ ਦਿਵਾਉੰਦਾ ਹੈ। ਕਿਹਾ ਜਾ ਰਿਹਾ ਹੈ ਕਿ 1900 ਦੇ ਸ਼ੁਰੂਆਤੀ ਸਮੇਂ ਦੌਰਾਨ ਇਸ ਪੈਲੇਸ ਨੂੰ ਰਾਬਰਟ ਟਾਲ ਰਸੇਲ ਨੇ ਡਿਜ਼ਾਈਨ ਕੀਤਾ ਸੀ।

ਅੱਜਕੱਲ੍ਹ ਇਹ ਪੈਲੇਸ ਪਟੌਦੀ ਖਾਨਦਾਨ ਨਾਲ ਸਬੰਧਿਤ ਸੈਫ਼ ਅਲੀ ਖਾਨ ਪਟੌਦੀ ਦੇ ਕਬਜ਼ੇ ਹੇਠ ਹੈ। ਸੱਚਮੁੱਚ ਹੀ ਇਹ ਇੱਕ ਵਿਸ਼ਾਲ ਸੁੰਦਰ ਅਤੇ ਵਿਲੱਖਣ ਦਿੱਖ ਵਾਲਾ ਪੈਲੇਸ ਹੈ।

ਭਾਵੇਂ ਕਈ ਵਿਅਕਤੀ ਇਸ ਮਹਿਲ ਨੂੰ ਫਿਲਮਾਂ ਵਿੱਚ ਦੇਖ ਚੁੱਕੇ ਹਨ ਪਰ ਉਨ੍ਹਾਂ ਨੂੰ ਇਸ ਦੀ ਸਚਾਈ ਬਾਰੇ ਪਤਾ ਨਹੀਂ। ਜੇਕਰ ਰਕਬੇ ਦੀ ਗੱਲ ਕੀਤੀ ਜਾਵੇ ਤਾਂ ਇਹ ਪੈਲੇਸ 10 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ।

ਇਸ ਪੈਲੇਸ ਵਿੱਚ 150 ਕਮਰੇ, 7 ਡਰੈਸਿੰਗ ਰੂਮ, 7 ਬਿਲਿਆਰਡ ਟੇਬਲ ਰੂਮ, 7 ਬੈੱਡਰੂਮ, ਕਈ ਡਰਾਇੰਗ ਰੂਮ, ਅਤੇ ਡਾਈਨਿੰਗ ਰੂਮ ਉਪਲਬਧ ਹਨ। ਮਨਸੂਰ ਅਲੀ ਖਾਨ ਪਟੌਦੀ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਸੈਫ਼ ਅਲੀ ਖਾਨ ਇਸ ਦੇ ਮਾਲਕ ਬਣ ਗਏ।

ਇੱਥੇ ਦੱਸਣਾ ਜ਼ਰੂਰੀ ਹੈ ਕਿ ਮਨਸੂਰ ਅਲੀ ਖਾਨ ਨੇ ਇਹ ਪੈਲੇਸ 17 ਸਾਲ ਲਈ ਲੀਜ਼ ਤੇ ਦੇ ਦਿੱਤਾ ਸੀ। ਜਿਸ ਕਰਕੇ 2005 ਤੋਂ 2014 ਤੱਕ ਪਟੌਦੀ ਪੈਲੇਸ ਦੀ ਇੱਕ ਹੋਟਲ ਦੇ ਤੌਰ ਤੇ ਵਰਤੋਂ ਹੁੰਦੀ ਰਹੀ ਪਰ ਸੈਫ਼ ਅਲੀ ਖਾਨ ਨੇ ਇਹ ਪੈਲੇਸ ਵਾਪਸ ਕਰਵਾ ਲਿਆ ਪਰ ਇਸ ਲਈ ਸੈਫ਼ ਅਲੀ ਖਾਨ ਨੂੰ ਕਾਫੀ ਮੁਸ਼ੱਕਤ ਕਰਨੀ ਪਈ।

ਪਟੌਦੀ ਪੈਲੇਸ ਦੁਬਾਰਾ ਹਾਸਲ ਕਰਕੇ ਸੈਫ਼ ਅਲੀ ਖਾਨ ਨੇ ਇਸ ਨੂੰ ਫਿਰ ਤੋਂ ਡਿਜ਼ਾਈਨ ਕਰਵਾਇਆ। ਜਿਨ੍ਹਾਂ ਫਿਲਮਾਂ ਦੀ ਇਸ ਪੈਲੇਸ ਵਿੱਚ ਸ਼ੂਟਿੰਗ ਹੋਈ ਹੈ, ਉਨ੍ਹਾਂ ਫਿਲਮਾਂ ਵਿੱਚ ਆਮਿਰ ਖਾਨ ਦੀ ‘ਮੰਗਲ ਪਾਂਡੇ’, ਸ਼ਾਹਰੁਖ ਖਾਨ ਦੀ ‘ਵੀਰ ਜਾਰਾ’ ਅਤੇ ਅਕਸ਼ੈ ਖੰਨਾ ਦੀ ‘ਗਾਂਧੀ’ ਫਿਲਮ ਦੇ ਨਾਮ ਸ਼ਾਮਲ ਹਨ।

ਇਸ ਪੈਲੇਸ ਦੀ ਬਾਹਰੀ ਸੁੰਦਰਤਾ ਨੂੰ ਦੇਖ ਕੇ ਹਰ ਕਿਸੇ ਦੇ ਮਨ ਵਿੱਚ ਸੁਆਲ ਉੱਠਦਾ ਹੈ ਕਿ ਇਹ ਪੈਲੇਸ ਅੰਦਰ ਤੋਂ ਕਿਹੋ ਜਿਹਾ ਹੋਵੇਗਾ। ਜਦੋਂ ਵੀ ਸੈਫ਼ ਅਲੀ ਖਾਨ ਨੂੰ ਵਿਹਲ ਮਿਲਦੀ ਹੈ ਤਾਂ ਉਹ ਇੱਥੇ ਆ ਕੇ ਸਮਾਂ ਗੁਜ਼ਾਰਦੇ ਹਨ। ਇਹ ਪੈਲੇਸ ਉਸ ਸਮੇਂ ਦੀ ਭਵਨ ਨਿਰਮਾਣ ਕਲਾ ਦਾ ਇੱਕ ਨਮੂਨਾ ਕਿਹਾ ਜਾ ਸਕਦਾ ਹੈ।

ਪੀ ਐਸ ਚੌਹਾਨ ਦਾ ਨਵਾਂ ਧਾਰਮਿਕ ਗੀਤ

ਪੰਜਾਬ ਦੇ ਵਿਚ ਰੋਜਾਨਾ ਹੀ ਬਹੁਤ ਸਾਰੇ ਗੀਤ ਰਲੀਜ ਹੁੰਦੇ ਹਨ | ਅਜਕਲ ਬਹੁਤ ਸਾਰੇ ਲੋਕ ਕਲਾਕਾਰੀ ਦੇ ਵਿਚ ਆਪਣੀ ਕਿਸਮਤ ਅਜ਼ਮਾਉਂਦੇ ਹਨ | ਪਾਰ ਅਕਸਰ ਹੀ ਮੰਜਿਲ ਓਹਨਾ ਨੂੰ ਮਿਲਦੀ ਹੈ ਜਿਨ੍ਹਾਂ ਨੇ ਮੇਹਨਤ ਕੀਤੀ ਹੁੰਦੀ ਹੈ | ਉਹ ਬੰਦੇ ਹਮੇਸ਼ਾ ਨਾਮ ਚਮਕਾਉਂਦੇ ਹਨ ਜੋ ਦਿਨ ਰਾਤ ਮੇਹਨਤ ਕਰਦੇ ਹਨ | ਪਰ ਅਜਕਲ ਦੇ ਜਮਾਨੇ ਦੇ ਵਿਚ ਧਾਰਮਿਕ ਗੀਤ ਵਿਰਲੇ ਹੀ ਰਲੀਜ ਕੀਤੇ ਜਾਂਦੇ ਹਨ ਕਿਉਕਿ ਇਹਨਾ ਨੂੰ ਸੁਨਣ ਵਾਲੇ ਲੋਕ ਬਹੁਤ ਘਟ ਹੁੰਦੇ ਹਨ |

ਹਾਲ ਹੀ ਦੇ ਵਿਚ ਇਕ ਗੀਤ ਬੈਕ ਤੋਂ ਹੋਮ ਰਲੀਜ ਹੋਇਆ ਜੋ ਕਿ ਇਕ ਧਾਰਮਿਕ ਗੀਤ ਹੈ | ਇਹ ਗੀਤ ਕੁਸ਼ ਹੱਟ ਕੇ ਹੈ | ਕਿਉਕਿ ਇਸਦੇ ਵਿਚ ਗੁਰੂ ਗੋਬਿੰਦ ਸਿੰਘ ਤੇ ਓਹਨਾ ਦੇ ਵਾਰਿਸ ਦੀ ਗੱਲ ਕੀਤੀ ਗਈ ਹੈ | ਗੀਤ ਦੇ ਕੁਸ਼ ਬੋਲ ਹਨ ਅਨੰਦਪੁਰ ਨੂੰ ਲਿਜਾਵੇ ਸਿੰਘ ਮੋੜ ਮੋੜ ਕੇ | ਇਹ ਗੀਤ ਕਲਾਕਾਰ ਪੀ ਐਸ ਚੌਹਾਨ ਵਲੋਂ ਲਿਖਿਆ ਤੇ ਗਾਇਆ ਗਿਆ ਹੈ | ਇਸਦੇ ਵਿਚ ਇਸ ਤਰਾਂ ਲੱਗਦਾ ਹੈ ਜਿਸਤਰਾਂ ਸੈਂਟ ਜਰਨੈਲ ਸਿੰਘ ਤੇ ਮੌਜੂਦਾ ਸਮੇ ਦੇ ਵਿਚ ਅਮ੍ਰਿਤਪਾਲ ਸਿੰਘ ਦੀ ਗੱਲਬਾਤ ਕੀਤੀ ਗਈ ਹੁੰਦੀ ਹੈ | ਇਸ ਗੀਤ ਦੀ ਸ਼ੁਰੂਆਤ ਅਮ੍ਰਿਤਪਾਲ ਸਿੰਘ ਦੇ ਬੋਲਾਂ ਦੇ ਰਾਹੀਂ ਕੀਤੀ ਗਈ ਹੈ | ਇਸ ਗੀਤ ਦੇ ਵਿਚ ਨਸ਼ਿਆਂ ਨੂੰ ਛੱਡਣ ਦੀ ਗੱਲਬਾਤ ਕੀਤੀ ਗਈ ਹੈ ਤੇ ਅਨੰਦਪੁਰ ਸਾਹਿਬ ਨੂੰ ਜਾਣ ਦੀ ਗੱਲਬਾਤ ਕੀਤੀ ਗਈ ਹੈ |

ਕਿਉਕਿ ਅਨੰਦਪੁਰ ਸਾਹਿਬ ਸਿੱਖਾਂ ਦਾ ਘਰ ਹੈ ਜੋ ਕਿ ਖਾਲਸੇ ਦਾ ਜਨਮ ਅਸਥਾਨ ਹੈ | ਇਸ ਗੀਤ ਦੇ ਵਿਚ ਬਹਾਦੁਰ ਬਾਜ਼ ਸਿੰਘ ਦੀ ਵੀ ਗੱਲਬਾਤ ਕੀਤੀ ਜਿਸਨੇ ਮੁਗਲਾਂ ਦੇ ਸਮੇ ਦੇ ਵਿਚ ਫੌਜ ਦਾ ਬਹਾਦੁਰੀ ਦੇ ਨਾਲ ਟਾਕਰਾ ਕੀਤਾ | ਅਮ੍ਰਿਤਪਾਲ ਦੁਵਾਰਾ ਸਿੱਖੀ ਦਾ ਪ੍ਰਚਾਰ ਕਾਰਨ ਦੇ ਲਈ ਇਕ ਮੁਹਿੰਮ ਚਲਾਈ ਗਈ ਸੀ ਜੋ ਕਿ ਖਾਲਸਾ ਵਹੀਰ ਦੇ ਨਾਮ ਦੇ ਨਾਲ ਪ੍ਰਸਿੱਧ ਹੈ | ਇਸਦੇ ਵਿਚ ਉਸਦਾ ਵੀ ਜਿਕਰ ਹੈ | ਦੇਖੋ ਗਾਣੇ ਦੀ ਵੀਡੀਓ

ਉਮਰ 31 ਸਾਲ ਕੱਦ ਕੱਦ 3ਫੁੱਟ

ਦੋਸਤੋ ਇਸ ਵੀਡੀਓ ਦੇ ਜਰੀਏ ਤੁਸੀਂ ਦੇਖੋਗੇ ਉਹ ਕੁੜੀ ਦਾ ਸੁਪਨਾ ਹੈ ਕਿ ਮੈਂ ਵਿਆਹ ਨਹੀਂ ਕਰਵਾਉਣਾ ਮੈਂ ਆਪਣੇ ਦੰਮ ਤੇ ਕੁਝ ਦੁਨੀਆਂ ਨੂੰ ਕਰਕੇ ਦਿਖਾਉਣਾ ਹੈ ਜਿਹੜੇ ਲੋਕ ਮੈਨੂੰ ਅੱਜ ਮਾੜਾ ਕਹਿੰਦੇ ਹੈ ਕੱਦ ਤੇ ਮੈਨੂੰ ਟਿੱਚਰਾਂ ਕਰਦੇ ਹੈਂ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਮਾਰਨੀ ਹੈਂ

ਉਹ ਵੀ ਸਫ਼ਲਤਾ ਦੀ ਅਸੀਂ ਚਾਰ ਭੈਣ ਭਰਾ ਬਾਕੀ ਸਭ ਨੌਰਮਲ ਹੈ ਬਸ ਇਕ ਮੇਰੀ height ਛੋਟੀ ਹੈ ਕਈ ਡਾਕਟਰਾਂ ਨੂੰ ਦਿਖਾਇਆ ਇਸ ਦੀ ਹਾਈਟ ਬਚਪਨ ਤੋਂ ਹੀ ਹੈ ਏਦਾਂ ਹੀ ਰਹੇਗੀ ਇਹ ਨਹੀਂ ਵੱਧ ਸਕਦੀ ਪਰ ਮੈਂ ਕਿਹਾ ਕਿ ਨਹੀਂ ਵੱਧਦੀ ਨਾ ਵਧੇ ਆਪਾਂ ਐਦਾਂ ਹੀ ਜਿੰਦਗੀ ਜੀਮਾਂਗੇ

ਮੈਂ ਕਿਤੇ ਜਾਣੀ ਸੀ ਤਾਂ ਲੋਕੀ ਮੈਨੂੰ ਕਹਿੰਦੇ ਸੀ ਐਡੀ ਛੋਟੀ ਹਾਇਟ ਲੋਕੀ ਮੇਰੇ ਉੱਤੇ ਹੱਸਦੇ ਸੀ ਆਪਾਂ ਕਦੀ ਦਿਲ ਵਿੱਚ ਨਹੀਂ ਲਿਆ ਹੈ ਦਿਲ ਤਾਂ ਬਹੁਤ ਦੁਖੀ ਹੁੰਦਾ ਸੀ ਕਿ ਲੋਕ ਮੈਨੂੰ ਐਦਾ ਕਿਉਂ ਬੋਲਦੇ ਹਨ ਜੋ ਲੋਕ ਬੋਲਦੇ ਹਨ ਉਨ੍ਹਾਂ ਨੂੰ ਬੋਲਣ ਤੋ ਆਪੋ ਆਪਣੀ

ਜ਼ਿੰਦਗੀ ਜੀਣੀ ਹੈ ਇਹਨਾਂ ਲੋਕਾਂ ਕਰਕੇ ਮੈਂ ਆਪਣੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦੀ ਸਕੂਲ ਵਾਲੀਆ ਕੁੜੀਆਂ ਮੈਨੂੰ ਦੇਖਕੇ ਹੱਸਣ ਲੱਗ ਪਿਆ ਸੀ ਕੀ ਮੈਂ ਘਰ ਜਾ ਕੇ ਇਨ੍ਹਾਂ ਰੋਂਦੀ ਸੀ ਕਿ ਪਾਪਾ ਹੁਣਾ ਨੂੰ ਨਹੀਂ ਦੱਸਦੀ ਸੀ ਮੈਨੂੰ ਅੱਜ ਉਹ ਬੋਲਿਆ ਹੈ ਮੈਂ ਇਕੱਲੇ ਹੀ ਰੋਂਦੀ ਸੀ ਮੈਂ ਕਿਸੇ ਨੂੰ ਸੂਹ ਨਹੀਂ ਆਉਣ ਦਿੰਦੇ

ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੇ ਹੋਰ ਵੀ ਆਰਟੀਕਲ ਲੈ ਕੇ ਆਈਏ ਤਾਂ ਕ੍ਰਿਪਾ ਕਰਕੇ ਆਰਟੀਕਲ ਨੂੰ ਪਸੰਦ ਅਤੇ ਸਾਂਝਾ ਕਰੋ ਅਸੀਂ ਹਮੇਸ਼ਾ ਤੁਹਾਨੂੰ ਸਹੀ ਅਤੇ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ,ਸਾਡੀ ਪੇਜ ਦੇ ਨਾਲ ਇਸੇ ਤਰ੍ਹਾਂ ਬਣੇ ਰਹੋ ਕਿਉਂਕਿ ਅਸੀਂ ਹਮੇਸ਼ਾ ਸਹੀ ਜਾਣਕਾਰੀ ਤੁਹਾਡੇ ਅੱਗੇ ਲੈ ਕੇ ਆਉਂਦੇ ਹਾਂ ਅਤੇ ਤੁਹਾਡੇ ਨਾਲ ਹਰ ਇਕ ਖਬਰ ਅਸੀਂ ਸਾਂਝੀ ਕਰਦੇ ਹਾਂ ਸਾਡੇ ਪੇਜ ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਨ ਜੇਕਰ ਸਾਡਾ ਆਰਟੀਕਲ ਚੰਗਾ ਲੱਗਿਆ ਹੋਵੇ ਤਾਂ ਪੇਜ ਨੂੰ ਲਾਇਕ ਜਰੂਰ ਕਰ ਲਓ ਜੀ

ਦੇਖੋ ਗਿੱਪੀ ਗਰੇਵਾਲ ਦੀਆਂ ਅਣਦੇਖੀਆਂ ਤਸਵੀਰਾਂ

ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਮਸ਼ਹੂਰ ਗਾਇਕ ਐਕਟਰ ਪ੍ਰੋਡਿਊਸਰ ਅਤੇ ਡਾਇਰੈਕਟਰ ਦੀ। ਜਿਨ੍ਹਾਂ ਨੂੰ ਲੋਕਾਂ ਵੱਲੋਂ ਬਹੁਤ ਜਿਆਦਾ ਪਿਆਰ ਮਿਲਿਆ ਹੋਇਆ ਹੈ ਅਤੇ ਦੁਨੀਆ ਉਹਨਾਂ ਨੂੰ ਪਿਆਰ ਕਰਦੀ ਰਹੇਗੀ। ਅਸੀਂ ਗੱਲ ਕਰ ਰਹੇ ਹਾਂ ਗਿੱਪੀ ਗਰੇਵਾਲ ਦੀ। ਜੋ ਕਿ ਕੈਨੇਡਾ ਦੇ ਵਿੱਚ ਰਹਿੰਦੇ ਹਨ। ਅਤੇ ਉਹ ਸ਼ੁਰੂ ਤੋਂ ਪੰਜਾਬ ਦੇ ਪਿੰਡ ਕੂਮ ਕਲਾ ਦੇ ਹਨ ਜਿਥੇ ਉਨ੍ਹਾਂ ਦਾ ਜਨਮ ਹੋਇਆ ਸੀ। ਉਹਨਾਂ ਨੇ ਆਪਣੀ

ਸਕੂਲ ਗੁਰੂ ਨਾਨਕ ਪਬਲਿਕ ਸਕੂਲ ਤੋਂ ਕੀਤੀ ਹੈ। ਅਤੇ ਪੰਚਕੂਲਾ ਵਿਖੇ ਉਨ੍ਹਾਂ ਨੇ ਆਪਣੀ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਪੂਰੀ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਇੱਕ ਹੋਟਲ ਦੇ ਵਿੱਚ ਇੱਕ ਸਾਲ ਵੇਟਰ ਦਾ

ਕੰਮ ਵੀ ਕੀਤਾ ਜਿਥੇ ਸਿਰਫ ਉਨ੍ਹਾਂ ਦੀ ਤਨਖਾਹ 800 ਰੁਪਏ ਸੀ। ਅਤੇ ਇਹ ਤਨਖਾਹ ਬਹੁਤ ਘੱਟ ਹੋਣ ਕਰਕੇ ਉਨ੍ਹਾਂ ਨੇ ਉਥੋਂ ਕੰਮ ਛੱਡ ਦਿੱਤਾ ਅਤੇ ਏਧਰੋਂ ਉਧਰੋਂ ਪੈਸੇ ਇਕੱਠੇ ਕਰਕੇ ਉਹ ਕਨੇਡਾ ਦੇ ਵਿੱਚ ਆ

ਗਏ। ਅਤੇ ਕੈਨੇਡਾ ਦੇ ਵਿੱਚ ਆ ਕੇ ਉਹਨਾਂ ਨੇ ਸਕਿਉਰਟੀ ਗਾਰਡ ਦਾ ਕੰਮ ਵੀ ਕੀਤਾ। ਅਤੇ ਫੇਰ ਉਹ ਪੱਥਰ ਬਣਾਉਣ ਦਾ ਕੰਮ ਕਰਨ ਲੱਗੇ ਜਿਸ ਵਿੱਚ ਉਹਨਾਂ ਦੇ ਸਾਰੇ ਕੱਪੜੇ ਸਮਿੰਟ ਨਾਲ ਲਿਬੜ ਜਾਂਦੇ ਸੀ।

ਅਤੇ ਫਿਰ ਉਸ ਰਾਹੀਂ ਉਨ੍ਹਾਂ ਦੇ ਕਾਫੀ ਸਾਰੇ ਪੈਸੇ ਇਕੱਠੇ ਹੋ ਜਾਂਦੇ ਸੀ। ਅਤੇ ਉਹਨਾਂ ਨੂੰ ਗਾਉਣ ਦਾ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸ਼ੌਂਕ ਸੀ ਅਤੇ ਇਸ ਕਰਕੇ ਉਹ ਪੈਸੇ ਇੱਕਠੇ ਹੋਣ ਤੋਂ ਬਾਅਦ ਉਹ ਪੰਜਾਬ ਆ ਕੇ ਆਪਣੀ ਐਲਬਮ ਕਰ ਲੈਂਦੇ ਸੀ ਉਹਨਾਂ ਦੇ ਪਿੱਛੋਂ ਉਨ੍ਹਾਂ ਦੀ ਪਤਨੀ 18 18 ਘੰਟੇ ਕੰਮ ਕਰਕੇ ਪੈਸੇ ਜੋੜ ਦੀ ਸੀ।

ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਜੇਕਰ ਉਹ ਮਾੜੇ ਸਮੇਂ ਦੇ ਵਿੱਚ ਇਹ ਦੀ ਪਤਨੀ ਇਸਦੇ ਨਾਲ ਨਾ ਕਰਦੀ ਤਾਂ ਫਿਰ ਅੱਜ ਉਹ ਇਸ ਮੁਕਾਮ ਤੇ ਵੀ ਨਾ ਹੁੰਦਾ। ਅਤੇ ਉਹਨਾਂ ਦੀ ਜ਼ਿੰਦਗੀ ਨੂੰ ਸੁਧਾਰਨ ਦੇ ਵਿਚ ਉਹਨਾਂ ਦੀ ਪਤਨੀ ਦਾ ਪੂਰਾ ਹੱਥ ਹੈ। ਤਦ ਉਹ ਕਾਫੀ ਸਾਰੀਆਂ ਫਿਲਮਾਂ ਦੇ ਵਿੱਚ

ਕੰਮ ਕਰ ਚੁੱਕੇ ਹਨ ਫ਼ਿਲਮਾਂ ਬਣਾ ਚੁਕੇ ਹਨ ਉਹ ਸਭ ਕੁਝ ਕਰਦੇ ਹਨ ਅਤੇ ਓਹਨਾਂ ਨੇ ਦੁਨੀਆਂ ਦੇ ਉੱਤੇ ਆਪਣਾ ਨਾਮ ਕਰ ਲਿਆ ਹੈ ਆਪਣੀ ਮਿਹਨਤ ਦੇ ਨਾਲ ਪੂਰੀ ਸਟਰਗਲ ਦੇ ਨਾਲ ਉਹਨਾਂ ਨੇ ਜ਼ਿੰਦਗੀ ਬਤੀਤ ਕੀਤੀ ਅੱਜ ਉਹ ਜੇਕਰ ਖੁਸ਼ ਹਨ ਆਪਣੀ ਮਿਹਨਤ ਕਰਕੇ ਹਨ ਉਨ੍ਹਾਂ ਦੇ ਤਿੰਨ ਬੱਚੇ ਵੀ ਹਨ ਜਿਹੜੇ ਕਿ ਹੁਣੇ ਹੀ ਫ਼ਿਲਮਾਂ ਵਿੱਚ ਕੰਮ ਕਰਨ ਲੱਗ ਗਏ ਹਨ। ਅਤੇ ਉਹਨਾਂ ਨੂੰ ਬਹੁਤ ਸਾਰਾ ਪਿਆਰ ਦਿੱਤਾ ਜਾਂਦਾ ਹੈ ਕਿਉਂਕਿ ਮਿਹਨਤ ਕਰਕੇ ਬਣਿਆ ਬੰਦਾ ਕਦੇ ਵੀ ਮਾਨਹੀਂ ਖਾਂਦਾ।