ਪੰਜਾਬੀ ਅਦਾਕਾਰਾ ਸੋਨੀਆ ਮਾਨ ਲਗਾਤਾਰ ਕਿਸਾਨ ਮੋਰਚੇ ਤੇ ਡਟੀ ਹੋਈ ਹੈ । ਹਾਲ ਹੀ ਵਿੱਚ ਉਹਨਾਂ ਨੇ ਮੋਰਚੇ ਦੀ ਸਟੇਜ ਤੋਂ ਕਿਸਾਨਾਂ ਨੂੰ ਸੰਬੋਧਨ ਕੀਤਾ। ਉਸ ਨੇ ਕਿਹਾ, “ਕਿਸਾਨਾਂ ਲਈ ਕਰੀਅਰ ਦੀ ਵੀ ਪ੍ਰਵਾਹ ਨਹੀਂ।”
ਸੋਸ਼ਲ ਮੀਡੀਆ ਦੀਆਂ ਅਫਵਾਹਾਂ ਦਾ ਸੋਨੀਆ ਮਾਨ ਨੇ ਜਵਾਬ ਦਿੰਦੇ ਹੋਏ ਕਿਹਾ, “ਮੇਰੇ ਪਿਤਾ ਦਾ ਮਜ਼ਾਕ ਉਡਾਇਆ ਗਿਆ। ਸੱਚ ਬੋਲਣ ਦੀ ਸੋਸ਼ਲ ਮੀਡੀਆ ‘ਤੇ ਸਜ਼ਾ ਮਿਲੀ ਪਰ ਸਟੇਜਾਂ ‘ਤੇ ਕਦੇ ਧਰਮ ਦੀ ਗੱਲ ਨਹੀਂ ਕੀਤੀ।ਅੰਦੋਲਨ ਨੂੰ ਧਰਮ ਦੇ ਨਾਂ ‘ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਾਡੀ ਲੜ੍ਹਾਈ ਖੇਤੀ ਕਾਨੂੰਨਾਂ ਖਿਲਾਫ ਹੈ।” ਸੋਨੀਆ ਮਾਨ ਨੇ ਆਪਣੇ ਇੰਸਟਾਗ੍ਰਾਮ ਤੋਂ ਕਿਸਾਨ ਮੋਰਚੇ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ । ਜਿਨ੍ਹਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
ਲੋਕ ਲਗਾਤਾਰ ਕਮੈਂਟ ਕਰਕੇ ਇਹਨਾਂ ਤਸਵੀਰਾਂ ਤੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਨੀਆ ਮਾਨ ਪਿਛਲੇ ਕਈ ਦਿਨਾਂ ਤੋਂ ਕਿਸਾਨ ਮੋਰਚੇ ਤੇ ਡਟੀ ਹੋਈ ਹੈ । ਉਹਨਾਂ ਵੱਲੋਂ ਮੋਰਚੇ ਵਿੱਚ ਚੱਲ ਰਹੀਆਂ ਵੱਖ ਵੱਖ ਸੇਵਾਵਾਂ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ।ਸੋਨੀਆ ਮਾਨ ਪੰਜਾਬੀ ਸਿਤਾਰਿਆਂ ਵਿਚ ਇਕ ਅਵੱਲ ਦਰਜੇ ਦਾ ਨਾਮ ਹੈ |ਤੇ ਉਸਨੇ ਪੰਜਾਬੀ ਫ਼ਿਲਮੀ ਦੁਨੀਆ ਦੇ ਵਿਚ ਬਹੁਤ ਸਾਰਾ ਨਾਮ ਕਮਾਇਆ ਹੈ |
ਪਰ ਫਿਲਹਾਲ ਉਸ ਨੇ ਇਕ ਵੱਡਾ ਬਿਆਨ ਦਿੱਤਾ ਹੈ ਤੇ ਕਿਹਾ ਹੈ ਕਿ ਉਹ ਇਸ ਅੰਦੋਲਨ ਦੇ ਲਈ ਆਪਣਾ ਕੈਰੀਅਰ ਵੀ ਨਹੀਂ ਦੇਖੇਗੀ ਤੇ ਕਿਸਾਨਾਂ ਦੇ ਨਾਲ ਚਲੇਗੀ |ਅਤੇ ਇਹ ਕਹਿਣਾ ਜਿਕਰਜੋਗ ਹੈ ਕਿ ਸੋਨੀਆ ਮਾਨ ਐਸ਼ ਭਰੀ ਜਿੰਦਗੀ ਛੱਡ ਕੇ ਕਿਸਾਨਾਂ ਦੇ ਨਾਲ ਡੱਟੀ ਹੋਈ ਹੈ |ਬਹੁਤ ਸਾਰੇ ਪੰਜਾਬੀ ਨੌਜਵਾਨ ਤੇ ਪੰਜਾਬੀ ਸਿਤਾਰੇ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋੜਾ ਜੋੜ ਕੇ ਖੜ੍ਹੇ ਹਨ |
View this post on Instagram
ਲੰਬੇ ਸਮੇ ਤੋਂ ਅੰਦੋਲਨ ਦੇ ਨਾਲ ਜੁੜੇ ਪੰਜਾਬੀਆਂ ਦੇ ਨਾਲ ਹਾਲੀਵੁੱਡ ਤੋਂ ਵੀ ਮੰਨੇ ਪ੍ਰਮੰਨੇ ਸਿਤਾਰੇ ਆਪਣਾ ਯੋਗਦਾਨ ਪਾ ਰਹੇ ਹਨ |ਇਹ ਅੰਦੋਲਨ ਭਾਰਤ ਵਿਚ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਪੱਧਰ ਤਕ ਪਹੁੰਚ ਚੁੱਕਾ ਹੈ |ਹੁਣ ਸਰਕਾਰ ਇਸ ਬਾਰੇ ਕਿ ਪ੍ਰਤੀਕਿਰਿਆ ਦਿੰਦੀ ਹੈ ਇਸ ਦਾ ਇੰਤਜ਼ਾਰ ਹੈ |ਹੋਰ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ |