Home / न्यूज़ / CM ਚੰਨੀ ਨਵੀ ਵਿਆਹੀ ਵੋਹਟੀ ਤੇ ਬੇਟੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਪਹੁੰਚੇ

CM ਚੰਨੀ ਨਵੀ ਵਿਆਹੀ ਵੋਹਟੀ ਤੇ ਬੇਟੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਪਹੁੰਚੇ

ਤਾਜ਼ਾ ਖ਼ਬਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਪਰਿਵਾਰ ਸਮੇਤ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫ਼ਾਰਮ ਤੇ ਪਹੁੰਚੇ ਹਨ। ਇਹ ਉਨ੍ਹਾਂ ਦੀ ਨਿੱਜੀ ਮਿਲਣੀ ਕਹੀ ਜਾ ਸਕਦੀ ਹੈ। ਮਿਲੀ ਜਾਣਕਾਰੀ ਮੁਤਾਬਕ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣਾ ਅਹੁਦਾ ਸੰਭਾਲਿਆ ਸੀ ਤਾਂ ਆਪਣਾ ਮੁੱਖ ਮੰਤਰੀ ਦਾ ਅਹੁਦਾ ਛੱਡਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਖਾਣੇ ਤੇ ਸੱਦਿਆ ਸੀ

ਪਰ ਰੁਝੇਵੇਂ ਜ਼ਿਆਦਾ ਹੋਣ ਕਾਰਨ ਚਰਨਜੀਤ ਸਿੰਘ ਚੰਨੀ ਕੈਪਟਨ ਦੇ ਸੱਦੇ ਤੇ ਉਸ ਦਿਨ ਜਾ ਨਹੀਂ ਸਕੇ। ਫਿਰ ਸੋਚਿਆ ਜਾ ਰਿਹਾ ਸੀ ਕਿ ਹੋ ਸਕਦਾ ਹੈ ਅਗਲੇ ਦਿਨ ਉਹ ਜਾਣ ਪਰ ਉਨ੍ਹਾਂ ਕੋਲ ਫੇਰ ਵੀ ਸਮਾਂ ਨਹੀਂ ਮਿਲਿਆ ਅਤੇ ਇਸ ਤੋਂ ਬਾਅਦ ਉਹ ਆਪਣੇ ਪੁੱਤਰ ਦੇ ਵਿਆਹ ਵਿੱਚ ਰੁੱਝ ਗਏ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੇ ਰੁਝੇਵੇਂ ਵੀ ਪਹਿਲਾਂ ਨਾਲੋਂ ਜ਼ਿਆਦਾ ਵਧ ਗਏ ਹਨ। ਆਪਣੇ ਪੁੱਤਰ ਦੇ ਵਿਆਹ ਤੋਂ ਵਿਹਲੇ ਹੋ ਕੇ ਉਹ ਆਪਣੇ ਕਾਫ਼ਲੇ ਸਮੇਤ ਕੈਪਟਨ ਦੇ ਸਿਸਵਾਂ ਫ਼ਾਰਮ ਤੇ ਪਹੁੰਚੇ ਹਨ।

ਮੁੱਖ ਮੰਤਰੀ ਦੇ ਕਾਫ਼ਲੇ ਵਿੱਚ ਉਨ੍ਹਾਂ ਦੇ ਨੂੰਹ ਪੁੱਤਰ ਵੀ ਸ਼ਾਮਲ ਹਨ। ਜੋ ਸਾਬਕਾ ਮੁੱਖ ਮੰਤਰੀ ਤੋਂ ਅਸ਼ੀਰਵਾਦ ਲੈਣ ਪਹੁੰਚੇ ਹਨ। ਇਹ ਵੀ ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਵਿਆਹੀ ਜੋੜੀ ਨੂੰ ਸੱਦਿਆ ਹੋਵੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੇਂਦਰ ਸਰਕਾਰ ਦੁਆਰਾ ਪੰਜਾਬ ਸਬੰਧੀ ਲਏ ਗਏ ਬੀ.ਐਸ.ਐਫ ਵਾਲੇ ਫ਼ੈਸਲੇ ਤੇ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵੱਖ ਵੱਖ ਰਾਏ ਹੈ। ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਪੱਖ ਵਿੱਚ ਹਨ

ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਫ਼ੈਸਲੇ ਨੂੰ ਠੀਕ ਨਹੀਂ ਸਮਝਦੇ। ਨਵੇਂ ਫ਼ੈਸਲੇ ਮੁਤਾਬਕ ਕੇਂਦਰ ਸਰਕਾਰ ਨੇ ਬੀ.ਐਸ.ਐਫ ਨੂੰ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ 50 ਕਿਲੋਮੀਟਰ ਤੱਕ ਦੇ ਏਰੀਏ ਵਿਚ ਤਲਾਸ਼ੀ ਲੈਣ ਅਤੇ ਕਿਸੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦੇ ਅਧਿਕਾਰ ਦੇ ਦਿੱਤੇ ਹਨ। ਇਸ ਤੋਂ ਪਹਿਲਾਂ ਬੀ.ਐਸ.ਐਫ ਨੂੰ ਸਿਰਫ਼ 15 ਕਿਲੋਮੀਟਰ ਦੇ ਏਰੀਏ ਵਿਚ ਹੀ ਤਲਾਸ਼ੀ ਲੈਣ ਦੇ ਅਧਿਕਾਰ ਸਨ। ਇਸ ਤਰ੍ਹਾਂ ਕਰਨ ਨਾਲ ਪੰਜਾਬ ਪੁਲਿਸ ਦੇ ਅਧਿਕਾਰ ਖੇਤਰ ਵਿਚੋਂ ਏਰੀਆ ਘਟ ਗਿਆ ਹੈ।

About Jagjit Singh

Leave a Reply

Your email address will not be published. Required fields are marked *