USA ਚ ਮਨਦੀਪ ਦੀ ਭੈਣ ਨੇ ਰੋ-ਰੋ ਕੇ ਦੱਸੀਆਂ ਅੰਦਰਲੀਆਂ ਗੱਲਾਂ

ਮਨਦੀਪ ਦਾ ਮਾਮਲਾ ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਮਨਦੀਪ ਦੇ ਘਰਵਾਲੇ ਨੇ ਵੀ ਮੀਡਿਆ ਸਾਹਮਣੇ ਬਿਆਨ ਦਿੱਤਾ ਹੈ |ਹੁਣ ਹਾਲ ਹੀ ਦੇ ਵਿਚ ਮਨਦੀਪ ਦੀ ਭੈਣ ਨੇ ਵੀ ਮੀਡਿਆ ਦੇ ਨਾਲ ਗੱਲਬਾਤ ਕੀਤੀ ਤੇ ਵੱਡੇ ਖੁਲਾਸੇ ਕੀਤੇ | ਮਨਦੀਪ ਦੀ ਭੈਣ ਨੇ ਖੁਲਾਸੇ ਕਰਦੇ ਕਿਹਾ ਕਿ ਮਨਦੀਪ ਦਾ ਘਰਵਾਲਾ ਉਸਨਾਲ ਬਹੁਤ ਕੁੱਟਮਾਰ ਕਰਦਾ ਸੀ | ਉਸਨੇ ਦਸਿਆ ਕਿ ਇਕ ਵਾਰ ਉਹ ਮਨਦੀਪ ਤੇ ਬੱਚਿਆਂ ਨੂੰ ਲੈਕੇ ਟਰੱਕ ਦੇ ਵਿਚ ਚਲਾ ਗਿਆ ਤੇ ਓਥੇ ਮਨਦੀਪ ਨੂੰ ਬੰਦੀ ਬਣਾ ਕ ਰੱਖਿਆ ਓਥੇ ਵੀ ਉਸਦੇ ਨਾਲ ਕੁੱਟਮਾਰ ਕੀਤੀ |

ਉਸਨੇ ਦਸਿਆ ਕਿ ਮਨਦੀਪ ਦੀਆ ਫੋਟੋਵਾ ਵੀ ਦੇਖਿਆ ਉਸਦੇ ਸ਼ਰੀਰ ਤੇ ਨਿਸ਼ਾਨ ਪਾਏ ਹੋਏ ਸੀ | ਉਸ ਤੋਂ ਬਾਅਦ ਉਸਦੇ ਖਿਲਾਫ ਪੁਲਿਸ ਕੇਸ ਵੀ ਹੋਇਆ ਸੀ ਤੇ ਪੁਲਿਸ ਨੇ ਦੋਨਾਂ ਨੂੰ ਅਲੱਗ ਕਰ ਦਿੱਤਾ ਸੀ | ਅਲੱਗ ਕਰਨ ਤੋਂ ਬਾਅਦ ਵੀ ਉਸਦਾ ਘਰਵਾਲਾ ਕਿਸੇ ਬਹਾਨੇ ਮਿਲਦਾ ਹੁੰਦਾ ਸੀ | ਉਹ ਆਪਣੇ ਬੱਚਿਆਂ ਦੇ ਲਈ ਪਿਆਰ ਦਿਖਾਉਂਦਾ ਸੀ | ਜਿਸਦੇ ਕਰਕੇ ਮਨਦੀਪ ਫਿਰ ਪਿਗਲ ਗਈ ਤੇ ਉਸਨੇ ਘਰ ਵੀ ਕਿਹਾ ਕਿ ਮਈ ਪੁਲਿਸ ਕੇਸ ਵਾਪਿਸ ਲੈ ਰਹੀ ਹਾਂ | ਓਹਨਾ ਨੇ ਇਥੋਂ ਤਕ ਦਸਿਆ ਕਿ ਮਨਦੀਪ ਨੇ ਤਾ ਸਾਨੂ ਵੀ ਛੱਡ ਦਿੱਤਾ ਸੀ ਪਤਾ ਨੀ ਓਹਦੇ ਘਰਵਾਲੇ ਨੇ ਕਿ ਕਿਹਾ ਸੀ ਉਸ ਨੂੰ | ਪਰ ਥੋੜੀ ਦੇਰ ਬਾਦ ਉਹ ਫਿਰ ਘਰਦਿਆਂ ਨਾਲ ਗੱਲਬਾਤ ਕਰਨ ਲੱਗੀ ਸੀ | ਤੇ ਥੋੜੇ ਸਮੇ ਬਾਅਦ ਓਹਨਾ ਦਾ ਓਹੀ ਹਾਲ ਓਹੀ ਹੋ ਗਿਆ ਫਿਰ ਉਹ ਆਪਸ ਦੇ ਵਿਚ ਲੜਨ ਲੱਗ ਗਏ | ਇਸ ਤੋਂ ਬਾਅਦ ਵੀ ਉਸਦੇ ਨਾਲ ਕੁੱਟਮਾਰ ਹੋਈ |

ਮਨਦੀਪ ਦੀ ਭੈਣ ਨੇ ਕਿਹਾ ਕਿ ਉਸਦੇ ਜੀਜੇ ਦਾ ਬਾਹਰ ਅਫੇਅਰ ਚਲਦਾ ਸੀ | ਉਸਨੇ ਦਸਿਆ ਕਿ ਉਹ ਕੁੜੀ ਦਾ ਵੀ ਪਤਾ ਚਲ ਗਿਆ ਸੀ ਤੇ ਮਨਦੀਪ ਨੂੰ ਵੀ ਇਸ ਬਾਰੇ ਪਤਾ ਸੀ | ਇਸੇ ਕਰਕੇ ਹੀ ਲੜਾਈ ਵੀ ਹੁੰਦੀ ਸੀ | ਉਸਨੇ ਦਸਿਆ ਕਿ ਮਨਦੀਪ ਕਹਿੰਦੀ ਸੀ ਜੇ ਤੂੰ ਤਲਾਕ ਵੀ ਲੈਣਾ ਤਾ ਤੂੰ ਲੈ ਲੈ ਪਰ ਮੈਨੂੰ ਮੇਰੀ ਜਿੰਦਗੀ ਜਿਓ ਲੈਣ ਦੇ | ਪਰ ਮਨਦੀਪ ਇਸੇ ਚਕ੍ਰ ਦੇ ਵਿਚ ਹੀ ਸਾਨੂ ਛੱਡ ਗਈ | ਦੇਖੋ ਮਾਮਲੇ ਦੇ ਨਾਲ ਜੁੜੀ ਇਹ ਇਕ ਵੀਡੀਓ ਰਿਪੋਰਟ

ਮਨਦੀਪ ਮਾਮਲੇ ਤੋਂ ਬਾਅਦ ਹੁਣ ਇਕ ਹੋਰ ਕੁੜੀ ਦੀ ਵੀਡੀਓ ਹੋਈ ਵਾਇਰਲ

ਇਕ ਪਾਸੇ ਮਨਦੀਪ ਕੌਰ ਦਾ ਮਾਮਲਾ ਠੰਡਾ ਨਹੀਂ ਹੋਇਆ ਤੇ ਇਕ ਹੋਰ ਪੰਜਾਬ ਦੀ ਕੁੜੀ ਨੇ ਵੀਡੀਓ ਪਾ ਕੇ ਸੋਸ਼ਲ ਮੀਡਿਆ ਤੇ ਵਾਇਰਲ ਕਰ ਦਿਤੀ ਹੈ | ਇਸ ਵੀਡੀਓ ਵਿਚ ਇਕ ਕੁੜੀ ਰੋਂਦੀ ਹੋਈ ਦਿਖਾਈ ਦਿੰਦੀ ਹੈ |ਉਹ ਕਹਿ ਰਹੀ ਹੈ ਕਿ ਆਪਣੀਆਂ ਕੁੜੀਆਂ ਨੂੰ ਕਿਸੇ ਦੇ ਨਾਲ ਨਾ ਭੇਜੋ ਜੇਕਰ ਉਹ ਆਪਣੇ ਦਮ ਤੇ ਆਉਣਾ ਚੁਹੰਦੀਆਂ ਹਨ ਤਾ ਓਹਨਾ ਨੂੰ ਆਉਣ ਦਿਓ ਪਰ ਕਿਸੇ ਦੇ ਨਾਲ ਵਿਆਹ ਕਰਵਾ ਕੇ ਨਾ ਭੇਜੋ |

ਉਸਨੇ ਕਿਹਾ ਕਿ ਕਿਸੇ ਦੇ ਵੀ ਦਿਲ ਦਾ ਪਤਾ ਨਹੀਂ ਹੁੰਦਾ ਕੌਣ ਕਿਦਾਂ ਦਾ ਹੁੰਦਾ ਹੈ | ਉਸਨੇ ਦਸਿਆ ਕਿ ਉਹ ਵਿਆਹ ਕਰਵਾ ਕੇ ਹੀ ਅਮਰੀਕਾ ਆਈ ਸੀ | ਜਨਵਰੀ ਇੰਟੈਕਲੇ ਦੇ ਵਿਚ ਉਹ ਅਤੇ ਆਈ ਤੇ ਉਸਨੇ ਆਪਣੀ ਪੜ੍ਹਾਈ ਸ਼ੁਰੂ ਕਰ ਦਿਤੀ | ਇਸ ਤੋਂ ਬਾਅਦ ਉਸਨੇ ਆਪਣੇ ਘਰਵਾਲੇ ਦੀ ਫਾਈਲ ਵੀ ਲਗਾ ਦਿਤੀ ਪਰ ਕਿਸੇ ਕਾਰਨ ਕਰਕੇ ਉਹ ਲੇਟ ਹੋ ਗਈ | ਕੁੱਛ ਸਮੇ ਬਾਅਦ ਉਸਦੀ ਇੰਟਰਵਿਊ ਵੀ ਹੋ ਗਈ ਤੇ ਮੁੰਡਾ ਅਮਰੀਕਾ ਵੀ ਆ ਗਿਆ | ਇਸ ਤੋਂ ਬਾਅਦ ਕੁੜੀ ਨੇ ਕਿਹਾ ਕਿ ਮੁੰਡੇ ਨੇ ਨਿਊ ਯੌਰਕ ਲੈਂਡ ਹੋਣਾ ਸੀ ਤੇ ਉਸਨੇ ਟੈਕਸੀ ਵੀ ਭੇਜੀ ਸੀ ਪਰ ਉਹ ਟੈਕਸੀ ਵਾਲੇ ਨੂੰ ਮੁੰਡਾ ਮਿਲਿਆ ਨਹੀਂ | ਪਤਾ ਨਹੀਂ ਮੁੰਡਾ ਕਿਥੇ ਗਿਆ ਕਿਥੇ ਨਹੀਂ ਮੈਨੂੰ ਕੁੱਛ ਵੀ ਪਤਾ ਨਹੀਂ ਹੈ |

ਉਸਨੇ ਕਿਹਾ ਕਿ ਕਲ ਨੂੰ ਜੇ ਮੈਨੂੰ ਕੁੱਛ ਹੁੰਦਾ ਹੈ ਤਾ ਬੇਨਤੀ ਹੈ ਮੇਰੀ ਇਹ ਵੀਡੀਓ ਵਾਇਰਲ ਕਰ ਦਿਓ | ਉਸਨੇ ਕਿਹਾ ਹਰ ਵਾਰੀ ਕੁੜੀ ਹੀ ਗ਼ਲਤ ਨਹੀਂ ਹੁੰਦੀ | ਉਸਨੇ ਇਹ ਵੀ ਕਿਹਾ ਕਿ ਭਾਰਤ ਦੇ ਵਿਚ ਜਦ ਉਹ ਸੀ ਤਾ ਕੁੜੀ ਦੇ ਨਾਲ ਕੁੱਟ ਮਾਰ ਵੀ ਕੀਤੀ ਗਈ ਸੀ | ਉਸਨੇ ਕਿਹਾ ਕਿ ਕਿਰਪਾ ਕਰਕੇ ਜੋ ਪੰਜਾਬ ਦੇ ਵਿਚ ਇਸ ਤਰਾਂ ਬਾਹਰ ਜਾਣ ਨੂੰ ਲੈਕੇ ਚੱਲ ਰਿਹਾ ਹੈ ਇਸ ਨੂੰ ਬੰਦ ਕਰਦੋ | ਅਜਕਲ ਅਜਿਹੇ ਕੇਸ ਬਹੁਤ ਆ ਰਹੇ ਹਨ ਜਾ ਤਾ ਬਾਹਰ ਜਾ ਕੇ ਕੁੜੀ ਮੁਕਰ ਜਾਂਦੀ ਹੈ ਤੇ ਆਪਣੇ ਘਰਵਾਲੇ ਨੂੰ ਬੁਲਾਉਂਦੀ ਹੀ ਨਹੀਂ ਤੇ ਜਾ ਫਿਰ ਮੁੰਡੇ ਕੁੜੀਆਂ ਦੇ ਨਾਲ ਧੋਖਾ ਕਰ ਜਾਂਦੇ ਹਨ | ਦੇਖੋ ਮਾਮਲੇ ਦੇ ਨਾਲ ਜੁੜੀ ਇਹ ਇਕ ਵੀਡੀਓ ਰਿਪੋਰਟ

ਅਧਿਆਪਕ ਕਰਦਾ ਸੀ ਕੁੜੀਆਂ ਨਾਲ ਹਰਕਤਾਂ ਤੇ ਫਿਰ ਦੇਖੋ

ਰੋਪੜ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਜਿਥੇ ਇਕ ਅਧਿਆਪਕ ਵਲੋਂ ਕੁੜੀਆਂ ਦੇ ਨਾਲ ਛੇੜ ਛਾੜ ਦਾ ਮਾਮਲਾ ਸਾਹਮਣੇ ਆ ਰਿਹਾ ਹੈ | ਇਸ ਬਾਰੇ ਵਿਦਿਆਰਥਣਾਂ ਦੇ ਨਾਲ ਗੱਲਬਾਤ ਕਰਦੇ ਓਹਨਾ ਨੇ ਦਸਿਆ ਕਿ ਸੁਨੀਲ ਸਰ ਹੈ ਜੋ ਕਿ ਸਾਨੂ ਗ਼ਲਤ ਗ਼ਲਤ ਜਗਾਹ ਤੇ ਹੱਥ ਲਗਾਉਂਦਾ ਹੈ |ਗੱਲ Dav ਸਕੂਲ ਦੀ ਹੈ ਜੋ ਕਿ ਰੋਪੜ ਦੇ ਵਿਚ ਇਕ ਜਾਣਾ ਮਾਨਾ ਸਕੂਲ ਹੈ | ਇਥੋਂ ਦੀਆ ਵਿਦਿੱਥਣਾ ਨੇ ਸੁਨੀਲ ਕੁਮਾਰ ਸਰ ਤੇ ਇਲਜ਼ਾਮ ਲਗਾਉਂਦੇ ਕਿਹਾ ਹੈ ਕਿ ਉਹ ਵਿਦਿਆਰਥਣਾਂ ਦੇ ਨਾਲ ਗ਼ਲਤ ਹਰਕਤਾਂ ਕਰਦੇ ਹਨ |

ਓਹਨਾ ਨੇ ਕਿਹਾ ਕਿ ਉਹ ਕੁੜੀਆਂ ਨੂੰ ਆਪਣੇ ਕਮਰੇ ਦੇ ਵਿਚ ਬੁਲਾ ਲੈਂਦੇ ਹਨ ਫਿਰ ਓਹਨਾ ਦੇ ਗ਼ਲਤ ਗ਼ਲਤ ਜਗਾਹ ਤੇ ਹੱਥ ਲਗਾਉਂਦੇ ਹਨ | ਵਿਦਿਆਰਥਣਾਂ ਨੇ ਬੇਬਾਕ ਹੋ ਕੇ ਇਹ ਗੱਲ ਕਹਿ ਕਿ ਉਹ ਸਾਨੂ ਫੋਨ ਤੇ ਵੀ ਫੋਟੋਵਾ ਭੇਜਣ ਦੇ ਲਈ ਕਹਿੰਦੇ ਹਨ | ਜਦੋ ਇਹ ਗੱਲ ਓਹਨਾ ਨੇ ਪ੍ਰਿੰਸੀਪਲ ਨੂੰ ਕਹੀ ਗਈ ਤਾ ਓਹਨਾ ਨੇ ਕਿਹਾ ਕਿ ਬੱਚਿਓ ਤੁਹਾਨੂੰ ਕੋਈ ਗ਼ਲਤ ਫਹਿਮੀ ਹੋਈ ਹੈ |ਅੱਜ DAV ਸਕੂਲ ਦੇ ਬਹਤ ਮਾਪੇ ਤੇ ਹੋਰ ਬਹੁਤ ਵੱਡਾ ਇਕੱਠ ਹੋਇਆ ਸੀ ਜਿਸਦੇ ਵਿਚ ਲੋਕਾਂ ਨੇ ਸੁਨੀਲ ਕੁਮਾਰ ਨੂੰ ਸਾਹਮਣੇ ਪੇਸ਼ ਹੋਣ ਬਾਰੇ ਕਿਹਾ ਗਿਆ ਸੀ | ਓਹਨਾ ਨੇ ਇਹ ਕਿਹਾ ਕਿ ਇਸਨੂੰ ਤੁਰੰਤ ਡਿਸਮਿਸ ਕੀਤਾ ਜਾਵੇ | ਓਥੇ ਖੜ੍ਹੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾ ਬੱਚਿਆਂ ਦੇ ਘਰਵਾਲ਼ਾ ਨੇ ਕਿਹਾ ਕਿ ਇਹ ਹੁੰਦਾ ਕੌਣ ਹੈ ਜੋ ਸਾਡੀਆਂ ਬੱਚੀਆਂ ਨੂੰ ਹੱਥ ਲਗਾਉਂਦਾ ਹੈ |

ਓਹਨਾ ਨੇ ਕਿਹਾ ਕਿ ਇਹ MSG ਕਰ ਕਰ ਕੇ ਫੋਟੋਵਾ ਭੇਜਣ ਲਈ ਕਹਿੰਦਾ ਹੈ ਗੰਦੇ ਗੰਦੇ msg ਕਰਦਾ ਹੈ | ਦਾਸ ਦੇਈਏ ਕਿ ਅੱਜ ਸਵੇਰੇ ਹੀ ਬਹੁਤ ਵੱਡਾ ਇਕੱਠ ਸੁਨੀਲ ਕੁਮਾਰ ਦੇ ਖਿਲਾਫ DAV ਸਕੂਲ ਦੇ ਬਾਹਰ ਹੋਇਆ ਤੇ ਮਾਪਿਆਂ ਨੇ ਪ੍ਰਸ਼ਾਸ਼ਨ ਨੂੰ ਜਲਦ ਕਾਰਵਾਈ ਕਰਨ ਦੀ ਗੱਲ ਕਹੀ ਹੈ| ਕੁਸ਼ ਮਾਪਿਆਂ ਨੇ ਤਾ ਇਹ ਕਹਿ ਦਿੱਤੋ ਸੀ ਕਿ ਉਸਨੂੰ ਸਾਡੇ ਸਾਹਮਣੇ ਕਰ ਦੋ ਕਾਰਵਾਈ ਅਸੀਂ ਆਪ ਹੀ ਕਰ ਲਾਵਾਂਗੇ | ਦੇਖੋ ਮਾਮਲੇ ਦੇ ਨਾਲ ਜੁੜੀ ਇਕ ਵੀਡੀਓ ਰਿਪੋਰਟ

ਆਪ MLA ਬਲਕਾਰ ਸਿੱਧੂ ਦਾ ਵੱਡਾ ਐਕਸ਼ਨ

ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਮੌਕਾ ਦਿੱਤਾ ਹੈ | ਭਗਵੰਤ ਮਾਨ ਨੂੰ ਮੁਖ ਮੰਤਰੀ ਬਣਾ ਕੇ ਲੋਕ ਨੇ ਆਮ ਆਦਮੀ ਪਾਰਟੀ ਦੇ ਵਿਚ ਆਪਣਾ ਵਿਸ਼ਵਾਸ ਦਿਖਾਇਆ ਹੈ | ਰਾਮਪੁਰਾ ਫੂਲ ਤੋਂ ਬਣੇ ਆਮ ਆਦਮੀ ਪਾਰਟੀ ਦੇ MLA ਬਲਕਾਰ ਸਿੰਘ ਸਿੱਧੂ ਨੇ ਇਕ ਸਟਿੰਗ ਕੀਤਾ ਜਿਸਦੇ ਵਿਚ ਉਸਨੇ ਥਾਣੇਦਾਰ ਨੂੰ ਰੰਗੇ ਹਾਥੀ ਰਿਸ਼ਵਤ ਲੈਂਦੇ ਕਾਬੂ ਕੀਤਾ ਹੈ | ਮਾਮਲਾ ਰਿਸ਼ਵਤ ਦਾ ਸੀ |

ਰਾਮਪੁਰਾ ਫੂਲ ਤੋਂ ‘ਆਪ’ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਅੱਜ ਦੇਰ ਸ਼ਾਮ ਪੁਲਸ ਚੌਕੀ ਦਿਆਲਪੁਰਾ ਭਾਈਕਾ ਦੇ ਏ. ਐੱਸ. ਆਈ. ਜਗਤਾਰ ਸਿੰਘ ਨੂੰ 5 ਹਜ਼ਾਰ ਰੁਪਏ ਕਥਿਤ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਵਿਧਾਇਕ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਏ. ਐੱਸ. ਆਈ. ਵੱਲੋਂ ਰਿਸ਼ਵਤ ਲੈਣ ਬਾਰੇ ਜਦੋਂ ਸੂਚਨਾ ਮਿਲੀ ਤਾਂ ਉਨ੍ਹਾਂ ਖੁਦ ਪੁਲਸ ਚੌਕੀ ਦਿਆਲਪੁਰਾ ਭਾਈਕਾ ਵਿਖੇ ਜਾ ਕੇ ਉਸ ਕੋਲੋਂ 5 ਹਜ਼ਾਰ ਰੁਪਏ ਬਰਾਮਦ ਕਰ ਲਏ। ਪ੍ਰਾਪਤ ਜਾਣਕਾਰੀ ਅਨੁਸਾਰ ਏ. ਐੱਸ. ਆਈ. ਨੇ ਇਹ ਪੈਸੇ ਲਾਹਣ ਬਰਾਮਦਗੀ ਦੇ ਇਕ ਮਾਮਲੇ ਵਿਚ ਰਿਸ਼ਵਤ ਵਜੋਂ ਲਏ ਸਨ।ਦਰਅਸਲ ਦੇ ਵਿਚ ਥਾਣੇਦਾਰ ਨੇ ਇਕ ਪਾਰਟੀ ਤੋਂ 5000 ਰੁਪਏ ਲਏ ਸੀ ਤੇ ਓਧਰੋਂ MLA ਬਲਕਾਰ ਸਿੱਧੂ ਆ ਗਏ | ਬਲਕਾਰ ਸਿੱਧੂ ਨੇ ਰੰਗੇ ਹਾਥੀ ਰਿਸ਼ਵਤ ਲੈਂਦੇ ਫੜ ਲਿਆ ਤੇ ਮੌਕੇ ਤੇ ਹੀ ਓਸ ਕੋਲੋ ਪੈਸੇ ਕਢਵਾ ਕੇ ਪੈਸਿਆਂ ਦੇ ਨੰਬਰ ਮਿਲਾਏ ਗਏ | ਬਲਕਾਰ ਸਿੱਧੂ ਨੇ ਗੱਲਬਾਤ ਕਰਦੇ ਕਿਹਾ ਕਿ ਇਸ ਥਾਣੇਦਾਰ ਨੂੰ ਪਹਿਲਾ ਵੀ ਅੱਸੀ ਇਕ ਵਾਰ ਸਮਝਾਇਆ ਸੀ ਕਿ ਰਿਸ਼ਵਤ ਨਾ ਲਿਆ ਕਰ | ਓਹਨਾ ਕਿਹਾ ਕਿ ਪਹਿਲਾ ਵੀ ਇਸਦੀਆਂ ਸ਼ਿਕਾਇਤਾਂ ਆਇਆ ਸਨ ਤੇ ਅਸੀਂ ਇਸਨੂੰ ਫੋਨ ਕਰਕੇ ਕਿਹਾ ਸੀ ਕਿ ਇਹ ਕੰਮ ਛੱਡ ਦੇ ਹੁਣ ਸਾਡੀ ਸਰਕਾਰ ਹੈ |ਪਰ ਓਹਨਾ ਕਿਹਾ ਅੱਜ ਫਿਰ ਅਸੀ ਇਸ ਨੂੰ ਮੌਕੇ ਤੇ ਆ ਕੇ ਫੜ ਲਿਆ | ਤੇ ਓਹਨਾ ਨੇ ਕਿਹਾ ਕਿ ਇਸਤੇ ਜੋ ਵੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ |

ਓਹਨਾ ਨੇ ਸਾਫ ਕਿਹਾ ਕਿ ਸਾਨੂ ਇਹੋ ਜਿਹੇ ਭ੍ਰਿਸ਼ਟ ਅਫਸਰ ਨਹੀਂ ਚਾਹੀਦੇ | ਸਾਨੂੰ ਇਮਾਨਦਾਰ ਨੌਕਰੀ ਕਾਰਨ ਵਾਲੇ ਹੀ ਚਾਹੀਦੇ ਹਨ | ਉਮੀਦ ਹੈ ਕਿ ਆਮ ਆਦਮੀ ਦੀ ਸਰਕਾਰ ਦੇ ਵਿਚ ਭ੍ਰਿਸ਼ਟਾਚਾਰੀ ਖਤਮ ਹੋਵੇਗੀ | ਹਾਲੇ ਤਾ ਸਰਕਾਰ ਨੂੰ ਬਣਾਏ ਵੀ ਕੁੱਛ ਜਿਆਦਾ ਸਮਾਂ ਨਹੀਂ ਹੋਇਆ |ਲੋਕਾਂ ਨੇ ਬਦਲਾਵ ਲਈ ਆਮ ਆਦਮੀ ਸਰਕਾਰ ਨੂੰ ਜਿਤਾਇਆ | ਹੁਣ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਆਪਣੀ ਉਮੀਦ ਤੇ ਖਰਾ ਉਤਰਦੀ ਹੈ ਜਾ ਨਹੀਂ |

ਮਨਦੀਪ ਦੇ ਇਨਸਾਫ ਦੇ ਲਈ ਲੋਕ ਅਮਰੀਕਾ ਵਿਚ ਸੜਕਾਂ ਤੇ ਉਤਰੇ

ਮਨਦੀਪ ਕੌਰ ਦਾ ਮਾਮਲਾ ਅਮਰੀਕਾ ਦੇ ਵਿਚ ਕਾਫੀ ਚਰਚਾ ਦੇ ਵਿਚ ਹੈ | ਬਹੁਤ ਸਾਰੇ ਪੰਜਾਬੀ ਮਨਦੀਪ ਕੌਰ ਦੇ ਹੱਕ ਦੇ ਵਿਚ ਉਤਰੇ ਹਨ | ਬਹੁਤ ਸਾਰੇ ਪੰਜਾਬੀ ਸੜਕ ਤੇ ਉੱਤਰ ਕੇ ਮਨਦੀਪ ਦੇ ਲਾਇ ਇਨਸਾਫ ਦੀ ਮੰਗ ਕਰ ਰਹੇ ਹਨ | ਅਮਰੀਕਾ ਦੇ ਵਿਚ ਲੋਕ ਵਿਚ ਬਹੁਤ ਰੋਸ ਦੇਖਣ ਨੂੰ ਮਿਲਿਆ ਹੈ |ਓਹਨਾ ਦਾ ਕਹਿਣਾ ਹੈ ਕਿ ਜੇ ਅਮਰੀਕਾ ਵਰਗੇ ਸ਼ਹਿਰ ਦੇ ਵਿਚ ਇਹ ਹਾਲਤ ਨੇ ਤਾ ਭਾਰਤ ਦਾ ਤਾ ਪਤਾ ਹੀ ਹੈ ਸਭ ਨੂੰ |

ਓਹਨਾ ਦਸਿਆ ਕਿ ਮਨਦੀਪ ਦਾ ਘਰਵਾਲਾ ਸੀ ਜੋ ਉਹ ਉਸਨੂੰ ਕਿਸ ਤਰਾਂ ਮਾਰਦਾ ਸੀ | ਉਹ ਉਸਨੂੰ ਮੈਂਟਲੀ ਤੋਰ ਤੇ ਟਾਰਚਰ ਕਰਦਾ ਸੀ ਜਿਸਦੇ ਕਰਕੇ ਮਨਦੀਪ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ | ਪਰ ਓਹਨਾ ਨੇ ਸਾਰੇ ਲੋਕ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਤੇ ਕਿਹਾ ਕਿ ਅਸੀਂ ਮਨਦੀਪ ਨੂੰ ਇਨਸਾਫ ਦਿਲਾਵਾਂਗੇ | ਦੂਜੇ ਪਾਸੇ ਮਨਦੀਪ ਦਾ ਘਰਵਾਲਾ ਸਾਹਮਣੇ ਆਇਆ ਤੇ ਉਸਨੇ ਗਲੋਬਲ ਪੰਜਾਬ ਦੀ ਟੀਮ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਲੋਕ ਸਾਰੇ ਹੀ ਮੈਨੂੰ ਗ਼ਲਤ ਕਹਿ ਰਹੇ ਹਨ |ਪਰ ਲੋਕ ਮੇਰਾ ਪੱਖ ਸੁਣੇ ਬਿਨਾ ਹੀ ਮੈਨੂੰ ਇਸ ਤਰਾਂ ਗ਼ਲਤ ਬੋਲ ਰਹੇ ਹਨ |

ਉਸਨੇ ਕਿਹਾ ਕਿ ਮਨਦੀਪ ਦਾ ਵਿਆਹ ਮੇਰੇ ਨਾਲ ਤਕਰੀਬਨ ਅੱਠ ਸਾਲ ਪਹਿਲਾ ਹੋਇਆ ਸੀ | ਉਸਨੇ ਦਸਿਆ ਕਿ ਮਨਦੀਪ ਪਹਿਲਾ ਹੀ ਡਿਪਰੈਸ਼ਨ ਦੀ ਸ਼ਿਕਾਰ ਸੀ ਜਿਸਦੇ ਕਰਕੇ ਉਹ ਕੁੱਛ ਅਜੀਬ ਹਰਕਤਾਂ ਵੀ ਕਰਦੀ ਸੀ | ਉਸਨੇ ਦਸਿਆ ਕਿ ਉਹ ਜੇ ਕਿਧਰੇ ਫੋਨ ਵੀ ਕਰਦੀ ਸੀ ਤਾ ਲੜਾਈ ਕਰਦੀ ਸੀ | ਉਸ ਨੇ ਕਿਹਾ ਕਿ ਉਹ ਬਿਨਾ ਵਜ੍ਹਾ ਤੋਂ ਹੀ ਆਪਣੇ ਆਪ ਨੂੰ ਮਾਰ੍ਡੀ ਸੀ ਜੋ ਕਿ ਉਸਦੀ ਵੀਡੀਓ ਵੀ ਉਸਨੇ ਦਿਖਾਈ |

ਪਰ ਇੱਧਰ ਦੇਖੀਏ ਤਾ ਇੱਧਰ ਸਬ ਉਸਦੇ ਘਰਵਾਲੇ ਦਾ ਹੀ ਦੋਸ਼ ਦਸ ਰਹੇ ਹਨ | ਬਾਕੀ ਲੋਕ ਦਾ ਕਹਿਣਾ ਹੈ ਕਿ ਤਫਤੀਸ਼ ਹੋ ਰਹੀ ਹੈ ਤੇ ਜੋ ਵੀ ਤਫਤੀਸ਼ ਤੋਂ ਫੈਸਲਾ ਆਵੇਗਾ ਉਸ ਦੇ ਹਿਸਾਬ ਨਾਲ ਹੀ ਅਸੀਂ ਇਨਸਾਫ ਦੀ ਮੰਗ ਕਰਾਂਗੇ |ਦੇਖੋ ਮਾਮਲੇ ਦੇ ਨਾਲ ਜੁੜੀ ਇਹ ਇਕ ਵੀਡੀਓ ਰਿਪੋਰਟ

ਮਨਦੀਪ ਦੇ ਸੋਹਰੇ ਘਰ ਦੀ ਇਹ ਖਾਸ ਰਿਪੋਰਟ

ਅਜਕਲ ਮਨਦੀਪ ਕੌਰ ਦਾ ਮਾਮਲਾ ਚਾਰੇ ਪਾਸੇ ਚਰਚਾ ਦੇ ਵਿਚ ਹੈ |ਮਨਦੀਪ ਕੌਰ ਤਾ ਦੁਨੀਆ ਨੂੰ ਅਲਵਿਦਾ ਕਹਿ ਗਈ ਪਰ ਆਪਣੇ ਪਿੱਛੇ ਬਹੁਤ ਸਾਰੇ ਸਵਾਲ ਛੱਡ ਗਈ | ਮਨਦੀਪ ਕੌਰ ਦਾ ਘਰਵਾਲਾ ਮੀਡਿਆ ਨਾਲ ਰਾਬਤਾ ਕਰਦਾ ਹੈ ਤੇ ਕਹਿੰਦਾ ਹੈ ਕਿ ਮਨਦੀਪ ਤਾ ਜਦੋ ਦੀ ਵਿਆਹੀ ਆਈ ਹੈ ਓਦੋ ਤੋਂ ਹੀ ਡਿਪਰੈਸ਼ਨ ਦੀ ਸ਼ਿਕਾਰ ਸੀ ਤੇ ਅਜਿਹੀਆਂ ਹਰਕਤਾਂ ਕਰਦੀ ਸੀ ਜਿਸ ਨੂੰ ਤੁਸੀਂ ਵੀ ਦੇਖ ਕੇ ਹੀ ਕਹੋਗੇ ਕਿ ਮਨਦੀਪ ਸੱਚਮੁੱਚ ਹੀ ਡਿਪਰੈਸ਼ਨ ਦੀ ਸ਼ਿਕਾਰ ਸੀ |

ਪਰ ਇਸ ਤੋਂ ਉਲਟ ਮਨਦੀਪ ਦਾ ਕਹਿਣਾ ਸੀ ਕਿ ਉਸਦਾ ਘਰਵਾਲਾ ਓਸਦੇਨਾਲ ਕੁੱਟਮਾਰ ਕਰਦਾ ਸੀ ਤੇ ਉਸਦੇ ਹੋਰ ਔਰਤਾਂ ਦੇ ਨਾਲ ਵੀ ਸੰਬੰਧ ਸਨ | ਇਹ ਗੱਲਾਂ ਦੇ ਵਿਚ ਕੀਨੀ ਕ ਸਚਾਈ ਹੈ ਮੀਡਿਆ ਕਰਮੀ ਮਨਦੀਪ ਦੇ ਸੋਹਰੇ ਪਿੰਡ ਪੁਜੇ ਤੇ ਓਥੇ ਜਾ ਕੇ ਓਹਨਾ ਨੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ | ਪਿੰਡ ਵਾਲਿਆਂ ਨੇ ਦਸਿਆ ਕਿ ਮਨਦੀਪ ਦਾ ਸੋਹਰਾ ਪਰਿਵਾਰ ਓਸੇ ਦਿਨ ਤੋਂ ਗਾਇਬ ਹੈ ਜਿਸਦੀਂ ਮਨਦੀਪ ਨੇ ਇਹ ਸਟੈਪ ਚੁਕਿਆ ਸੀ | ਓਹਨਾ ਨੇ ਦਸਿਆ ਕਿ ਉਹ ਬਿਨਾ ਦਸੇ ਹੀ ਪਿੰਡ ਵਿੱਚੋ ਚਲੇ ਗਏ ਓਹਨਾ ਦੇ ਘਰ ਦੇ ਅੱਗੇ ਤਾਲੇ ਲਗੇ ਹੋਏ ਸਨ |

ਪਿੰਡ ਵਾਲਿਆਂ ਨੇ ਦਸਿਆ ਕਿ ਉਹ ਮਨਦੀਪ ਨੂੰ ਕਿਧਰੇ ਆਉਣ ਜਾਂ ਨਹੀਂ ਸੀ ਦਿੰਦੇ | ਓਹਨਾ ਨੇ ਕਿਹਾ ਕਿ ਜੇਕਰ ਕੋਈ ਓਹਨਾ ਦੇ ਘਰ ਵੀ ਜਾਂਦਾ ਸੀ ਤਾ ਓਹਨਾ ਨੂੰ ਵੀ ਜਿਆਦਾ ਮਨਦੀਪ ਨਾਲ ਗੱਲਬਾਤ ਨਹੀਂ ਸੀ ਕਾਰਨ ਦਿੰਦੇ ਕਿ ਸ਼ਾਇਦ ਮਨਦੀਪ ਆਪਣਾ ਹਾਲ ਬਿਆਨ ਨਾ ਕਰ ਦੇਵੇ | ਮਨਦੀਪ ਦੇ ਘਰਵਾਲੇ ਦੇ ਸੰਬੰਧਾਂ ਤੇ ਪਿੰਡ ਵਾਲਿਆਂ ਨੇ ਕਿਹਾ ਕਿ ਮਨਦੀਪ ਦੇ ਘਰਵਾਲੇ ਬਾਰੇ ਅਸੀਂ ਵੀ ਸੁਣਿਆ ਹੈ ਕਿ ਓਹਦੇ ਹੋਰ ਔਰਤਾਂ ਦੇ ਨਾਲ ਵੀ ਸੰਬੰਧ ਸੀ |

ਪਰ ਓਹਨਾ ਇਹ ਵੀ ਕਿਹਾ ਕਿ ਓਹਨਾ ਕਦੀ ਅਜਿਹਾ ਕੁੱਛ ਦੇਖਿਆ ਨਹੀਂ ਸੀ | ਓਹਨਾ ਕਿਹਾ ਬਾਕੀ ਮਨਦੀਪ ਨੂੰ ਕਿਸੇ ਵਿਆਹ ਸ਼ਾਦੀ ਜਾ ਪਿੰਡ ਦੇ ਵਿਚ ਕਸੀਏ ਦੇ ਘਰ ਆਉਣ ਜਾਂ ਇਥੋਂ ਤਕ ਕਿ ਛੱਤ ਤੇ ਵੀ ਜਿਆਦਾ ਜਾਂ ਨਹੀਂ ਸੀ ਦਿੱਤਾ ਜਾਂਦਾ | ਦੇਖੋ ਹੋਰ ਪਿੰਡ ਵਾਸੀਆਂ ਨੇ ਕਿ ਕਿ ਦਸਿਆ ਮਨਦੀਪ ਦੇ ਸੋਹਰਾ ਪਰਿਵਾਰ ਤੇ ਮਨਦੀਪ ਦੇ ਬਾਰੇ

ਜੋਤੀ ਨੂਰਾਂ ਦੇ ਪਿਤਾ ਜੀ ਨਾਲ ਹੋਈ LIVE ਗੱਲਬਾਤ

ਜੋਤੀ ਨੂਰਾ ਦੇ ਇਲਜ਼ਾਮ ਤੋਂ ਬਾਅਦ ਸਾਡੇ ਮੀਡਿਆ ਦੇ ਵਿਚ ਇਕ ਦਮ ਹੀ ਇਹ ਮਾਮਲਾ ਲੋਕ ਸਾਹਮਣੇ ਆ ਗਿਆ | ਕੁਨਾਲ ਪੱਸੀ ਨੇ ਜੋਤੀ ਤੇ ਇਲਜ਼ਾਮ ਲਗਾਏ ਤੇ ਜੋਤੀ ਨੇ ਕੁਨਾਲ ਪੱਸੀ ਤੇ | ਕੌਣ ਸਹੀ ਤੇ ਕੌਣ ਗ਼ਲਤ ਇਹ ਤਾ ਕ਼ਾਨੂਨ ਫੈਸਲਾ ਕਰੇਗਾ | ਫਿਲਹਾਲ ਇਹ ਮਾਮਲਾ ਪੰਜਾਬ ਦੇ ਮੀਡਿਆ ਤੇ ਬਹੁਤ ਗਰਮਾਇਆ ਹੋਇਆ ਹੈ | ਇਕ ਪਾਸੇ ਜੋਤੀ ਮੀਡਿਆ ਨਾਲ ਗੱਲਬਾਤ ਕਰਕੇ ਇਹ ਦਸ ਰਹੀ ਹੈ ਕਿ ਉਹ ਸਹੀ ਹੈ ਉਸਨੂੰ ਕੁਨਾਲ ਨੇ ਸਮਝਿਆ ਨਹੀਂ |

ਦੂਜੇ ਪਾਸੇ ਕੁਨਾਲ ਵੀ ਇਲਜ਼ਾਮ ਲਗਾ ਰਿਹਾ ਹੈ ਕਿ ਉਹ ਸਹੀ ਤਰਾਂ ਰਹਿੰਦੀ ਨਹੀਂ ਹੈ | ਜੋਤਿ ਨੇ ਕੁਨਾਲ ਤੇ 20 ਕਰੋੜ ਦੇ ਪੈਸੇ ਦੇ ਹਰ ਫੇਰ ਬਾਰੇ ਵੀ ਮੀਡਿਆ ਦੇ ਵਿਚ ਗੱਲਬਾਤ ਕੀਤੀ |ਹੁਣ ਓਨਾ ਦੇ ਪਿਤਾ ਨੇ ਮੀਡਿਆ ਦੇ ਨਾਲ ਰਬਾਤ ਕੀਤਾ ਤੇ ਓਹਨਾ ਨੇ ਕਿਹਾ ਉਹ ਇਸ ਮਾਮਲੇ ਤੋਂ ਬਹੁਤ ਦੂਰ ਹਨ | ਓਹਨਾ ਨੇ ਕਿਹਾ ਕਿ ਜਦੋ ਹਨ ਨੇ ਲਵ ਮੈਰਿਜ ਕਰਵਾਈ ਸੀ ਓਦੋ ਵੀ ਸਾਡੇ ਤੋਂ ਬਾਹਰ ਹੋ ਕੇ ਕਾਰਵਾਈ ਸੀ | ਹੁਣ ਵੀ ਸਾਨੂ ਬਿਨਾ ਪੁੱਛੇ ਹੀ ਜੋਤੀ ਨੇ ਮੀਡਿਆ ਦੇ ਨਾਲ ਗੱਲਬਾਤ ਕੀਤੀ | ਓਹਨਾ ਨੇ ਕਿਹਾ ਕਿ ਕੁਨਾਲ ਦਾ ਫੋਨ ਜਰੂਰ ਆਇਆ ਸੀ ਕਿ ਸਾਡੀ ਲੜਾਈ ਹੋ ਗਈ ਪਰ ਮੈਨੂੰ ਇਹ ਨਾਈ ਸੀ ਪਤਾ ਕਿ ਗੱਲ ਏਥੇ ਤਕ ਪਹੁੰਚ ਗਈ ਹੈ |

ਓਹਨਾ ਨੇ ਕਿਹਾ ਕਿ ਜਿਹੜੇ 20 ਕਰੋੜ ਦੀ ਗੱਲ ਕਰਦੀ ਹੈ ਜੋਤੀ ਇਹ ਦਸੋ 20 ਕਰੋੜ ਦੀ ਰਕਮ ਬਹੁਤ ਵੱਡੀ ਹੈ | ਇਹ ਬੇ ਬੁਨਿਆਦ ਇਲਜ਼ਾਮ ਲਗਾ ਰਹੀ ਹੈ | ਓਹਨਾ ਨੇ ਇਸ ਮਾਮਲੇ ਤੇ ਕੁਨਾਲ ਦਾ ਪੱਖ ਪੂਰਦੇ ਕਿਹਾ ਕਿ ਇਹ ਰਕਮ ਬਹੁਤ ਵੱਡੀ ਹੈ ਜੋਤੀ ਐਵੇ ਹੀ ਇਹ ਗੱਲਾਂ ਬਣਾ ਰਹੀ ਹੈ | ਇਸ ਬਾਰੇ ਕਹਿਣਾ ਹਾਲੇ ਮੁਸ਼ਕਿਲ ਹੋਵੇਗਾ ਕਿਉਕਿ ਤਫਤੀਸ਼ ਤੋਂ ਬਾਅਦ ਹੀ ਜਾਣਕਾਰੀ ਬਾਹਰ ਆਵੇਗੀ | ਦਸ ਦਇਏ ਕਿ ਜੋਤੀ ਨੇ ਘਰਦਿਆਂ ਤੋਂ ਖਿਲਾਫ ਇਹ ਵਿਆਹ ਕਰਵਾਇਆ ਸੀ | ਤੇ ਅੱਜ ਆਪਣੀ ਮਰਜੀ ਨਾਲ ਹੀ ਉਹ ਤਲਾਕ ਲੈਣ ਬਾਰੇ ਬੋਲ ਰਹੇ ਹਨ |

ਜੋਤੀ ਨੂਰਾ ਨੇ ਪਤੀ ਦੇ ਇਲਜ਼ਾਮ ਦੇ ਦਿਤੇ ਵੱਡੇ ਜਵਾਬ

ਜੋਤੀ ਨੂਰ ਸਿਸਟਰ ਦਾ ਤਾ ਸਭ ਨੂੰ ਹੀ ਪਤਾ ਹੈ | ਸੂਫੀ ਗਾਇਕੀ ਲਈ ਜਾਣੇ ਜਾਂਦੇ ਜੋਤੀ ਤੇ ਨੂਰ ਦੀ ਜੋੜੀ ਬਹੁਤ ਮਸ਼ਹੂਰ ਹੈ | ਹਾਲ ਹੀ ਦੇ ਵਿਚ ਜੋਤੀ ਨੂਰ ਦੀ ਵੱਡੀ ਖਬਰ ਆ ਰਹੀ ਹੈ ਕਿ ਓਹਨਾ ਨੇ ਇਕ ਇੰਟਰਵਿਊ ਕਰਿ ਜਿਸਦੇ ਵਿਚ ਕਿਹਾ ਕਿ ਓਹਨਾ ਨੇ ਆਪਣੇ ਪਤੀ ਤੋਂ ਅਲੱਗ ਹੋਣ ਦਾ ਫੈਸਲਾ ਕੀਤਾ ਹੈ | ਓਹਨਾ ਨੇ ਕਿਹਾ ਕਿ ਓਹਨਾ ਦਾ ਪਤੀ ਲੜਾਈ ਝਗੜਾ ਕਰਦਾ ਏ ਰਹਿੰਦਾ ਸੀ |

ਓਹਨਾ ਕਿਹਾ ਉਹ ਨਸ਼ਾ ਵੀ ਕਰਦਾ ਹੈ | ਜੋਤੀ ਨੇ ਦਸਿਆ ਕਿ ਓਹਨਾ ਦਾ ਪਤੀ ਓਹਨਾ ਨਾਲ ਕਦੀ ਸਹੀ ਤਰਾਂ ਗੱਲ ਈ ਨਹੀਂ ਕਰਦਾ ਸੀ | ਉਸਨੇ ਦਸਿਆ ਕਿ ਮੈਨੂੰ ਸਿਰਫ ਕੰਮ ਦੇ ਬਾਰੇ ਹੀ ਗੱਲਾਂ ਦੱਸੀਆਂ ਜਾਂਦੀਆਂ ਸੀ | ਉਸਨੇ ਕਿਹਾ ਕਿ ਮੈਨੂੰ ਤਾ ਕਦੇ ਦਸਿਆ ਵੀ ਨਹੀਂ ਜਾਂਦਾ ਸੀ ਕਿ ਸ਼ੋ ਕਦੋ ਹੈ ਤੇ ਕਿਥੇ ਹੈ | ਉਸਨੇ ਕਿਹਾ ਮੈਂ ਬਸ ਇਕ ਨੌਕਰਾਣੀਆਂ ਵਾਂਗ ਕਦੀ ਸ਼ੋ ਤੇ ਕਦੀ ਰਿਕਾਰਡਿੰਗ ਤੇ ਜਾਂਦੀ ਸੀ | ਉਸਦੇ ਪਤੀ ਨੇ ਕਿਹਾ ਸੀ ਕਿ ਇਸਦੀਆਂ ਕਮੀਆਂ ਕਰਕੇ ਸਾਰੇ ਡਰਾਈਵਰ ਕੰਮ ਛੱਡ ਗਏ |

ਪਰ ਜੋਤੀ ਨੇ ਕਿਹਾ ਕਿ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਹੈ | ਉਸਨੇ ਸਪਸ਼ਟੀਕਰਨ ਦਿੰਦੇ ਇਹ ਕਿਹਾ ਸੀ ਕਿ ਜੇ ਮੈਨੂੰ ਲੋੜ ਹੈ ਮੈਂ ਤਾ ਡਰਾਈਵਰ ਨੂੰ ਲੈਕੇ ਜਾਵੇਗੀ ਜਾ ਫਿਰ ਆਪਣੇ ਗਨ ਮੈਨ | ਓਹਨਾ ਨੇ ਕਿਹਾ ਕਿ ਮੈਂ ਇਕੱਲੀ ਹਾਂ ਤੇ ਮਾਂ ਤੇ ਸਿਸਟਰ ਨੂੰ ਵੀ ਇਸ ਮੈਟਰ ਤੋਂ ਅਲੱਗ ਹੀ ਰੱਖਿਆ ਹੈ | ਹੁਣ ਜੋਤੀ ਨੂਰਾ ਨੇ ਕਿਹਾ ਕਿ ਉਸਨੇ ਪੈਸੇ ਦੀ ਹੈਰ ਫੇਰ ਵੀ ਕੀਤੀ |

ਉਸਨੇ ਇਹ ਵੀ ਕਿਹਾ ਸੀ ਕਿ ਮੈਨੂੰ ਕਿਸੇ ਨੇ ਸਮਝਿਆ ਈ ਨਹੀਂ |ਕੁਨਾਲ ਨੇ ਇਹ ਵੀ ਕਿਹਾ ਸੀ ਕਿ ਜੋਤੀ ਪਾਰਲਰ ਦੇ ਵਿਚ ਜਾਂਦੀ ਸੀ ਕਿੰਨਾ ਕਿੰਨਾ ਬਿੱਲ ਬਣ ਜਾਂਦਾ ਸੀ | ਮੈਂ ਬਸ ਬਿੱਲ ਹੀ ਤਾਰਦਾ ਰਿਹਾ ਹਾਂ | ਇਸਤੇ ਜੋਤੀ ਨੇ ਕਿਹਾ ਸੀ ਕਿ ਮੈਂ ਜਾਂਦੀ ਸੀ ਤਾ ਬਿੱਲ ਦੇਣ ਲਗੇ ਕਿ ਹੈ | ਉਸਨੇ ਕਿਹਾ ਕਿ ਮੈਂ ਖੜ੍ਹਾ ਅੱਸੀ ਹਾਜਰ ਬਣਾ ਦਿੰਦੀ ਸੀ | ਉਸਨੇ ਕਿਹਾ ਕਿ 4-੫ ਹਜਾਰ ਬੰਦਾ ਸੀ ਬਿੱਲ ਦੇ ਵੀ ਦੇਂਦੇ ਫਿਰ ਕਿ ਸੀ | ਦੇਖੋ ਜੋਤੀ ਦੇ ਨਾਲ ਹੋਈ ਇਸ ਇੰਟਰਵਿਊ ਬਾਰੇ

ਮਨਦੀਪ ਕੌਰ ਦਾ ਪਤੀ ਆਇਆ ਸਾਹਮਣੇ

ਪੰਜਾਬ ਤੋਂ ਬਹੁਤ ਸਾਰੇ ਲੋਕ ਅਮਰੀਕਾ ਦੇ ਵਿਚ ਵਾਸੇ ਹੋਏ ਯਹਨ | ਹਾਲ ਹੀ ਦੇ ਵਿਚ ਇਕ ਕੁੜੀ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ | ਜਿਸਦੇ ਵਿਚ ਕੁੜੀ ਵਲੋਂ ਕਿਹਾ ਗਿਆ ਸੀ ਕਿ ਉਸਦੇ ਪਤੀ ਤੇ ਸੋਹਰਾ ਪਰਿਵਾਰ ਨੇ ਬਹੁਤ ਤੰਗ ਕੀਤਾ ਸੀ ਤਾ ਕਰਕੇ ਉਹ ਇਹ ਕਦਮ ਚੱਕ ਰਹੀ ਹੈ | ਇਸ ਤੋਂ ਬਾਦ ਕੁੜੀ ਦੇ ਖ਼ੁਦਕੁਸ਼ੀ ਦੀ ਖ਼ਬਰ ਸਾਹਮਣੇ ਆਈ ਸੀ |

ਸੋਸ਼ਲ ਮੀਡਿਆ ਤੇ ਹਰ ਕੋਈ ਉਸਦੇ ਪਤੀ ਨੂੰ ਗ਼ਲਤ ਕਹਿ ਰਿਹਾ ਸੀ ਕਿ ਉਸਦੇ ਪਤੀ ਦੀ ਹੀ ਗ਼ਲਤੀ ਹੈ | ਉਸਤੋਂ ਬਾਅਦ ਓਸੇ ਔਰਤ ਦੀ ਇਕ ਕੁੱਟਮਾਰ ਦੀ ਵੀਡੀਓ ਵੀ ਸਾਹਮਣੇ ਆਈ ਸੀ ਜਿਸਦੇ ਵਿਚ ਉਸਦਾ ਪਤੀ ਕੁੱਟਮਾਰ ਕਰ ਰਿਹਾ ਸੀ | ਹੁਣ ਹਾਲ ਹੀ ਦੇ ਵਿਚ ਉਸਦਾ ਪਤੀ ਵੀ ਸਾਹਮਣੇ ਆਇਆ ਹੈ ਤੇ ਉਸਨੇ ਵੀ ਆਪਣਾ ਪੱਖ ਰੱਖਦੇ ਕਿਹਾ ਹੈ ਕਿ ਸਾਰੇ ਮੈਨੂੰ ਹੀ ਗ਼ਲਤ ਕਹਿਣ ਤੇ ਲਗੇ ਹੋਏ ਹਨ ਮੇਰਾ ਪੱਖ ਸੁਣੇ ਬਿਨਾ ਹੀ | ਹੁਣ ਉਸਨੇ ਕਿਹਾ ਹੈ ਕਿ ਮੈਂ ਜਿਵੇ ਵੀ ਆ ਮੈ ਜਾਂਦਾ ਮੇਰੇ ਤੇ ਕਿ ਬੀਤ ਰਹੀ ਹੈ |

ਉਸਨੇ ਕਿਹਾ ਕਿ ਕੁੜੀ ਪਹਿਲਾ ਹੀ ਡਿਪਰੈਸ਼ਨ ਦੀ ਸ਼ਿਕਾਰ ਸੀ | ਇਸ ਤੋਂ ਪਹਿਲਾ ਵੀ ਉਹ ਕਾਂਡ ਵਿਚ ਟਾਕਰਾ ਮਾਰ੍ਡੀ ਸੀ ਜਾ ਏਦਾਂ ਦੇ ਬਹੁਤ ਕਮ ਕਰਦੀ ਸੀ | ਉਸਦਾ ਏਘਰਵਾਲੇ ਨੇ ਕਿਹਾਕਿ ਉਹ ਟਰੱਕ ਚਲਾਉਂਦਾ ਹੈ ਤੇ ਉਸਦੀਆਂ ਦੋ ਕੁੜੀਆਂ ਹਨ | ਉਸਨੇ ਕੁੜੀ ਵਾਲੀ ਗੱਲ ਤੇ ਸ਼ਪਸ਼ਟੀਕਰਨ ਦੇਂਦੇ ਇਹ ਕਿਹਾ ਕਿ ਉਸਨੂੰ ਧੀ ਹੋਣ ਦਾ ਦੁੱਖ ਨਹੀਂ ਹੈ | ਉਸਨੇ ਕਿਹਾ ਕਿ ਉਸਨੂੰ ਦੁੱਖ ਇਹ ਹੈ ਜੇ ਓਹਨਾ ਦੀ ਧੀ ਵੀ ਮਾਂ ਵਰਗੀ ਨਿਕਲੀ ਤਾ ਜਿਥੇ ਵਿਆਹ ਕੇ ਜਾਵੇਗੀ ਉਸ ਮੁੰਡ ਏਦਾਂ ਹਾਲ ਕਿ ਹੋ ਇਹ ਮੈਂ ਹੀ ਜਾਂਦਾ ਹਾਂ |

ਇਸ ਤੋਂ ਬਾਅਦ ਉਸਨੇ ਕਿਹਾ ਕਿ ਹਨ ਦੀ ਰਿਸ਼ਤੇਦਾਰੀ ਦੇ ਵਿੱਚੋ ਮੈਨੂੰ ਫੋਨ ਵੀ ਆਏ ਸੀ ਕਿ ਤੂੰ ਇਥੋਂ ਭੱਜ ਕੇ maxico ਜਾ ਕੈਨੇਡਾ ਚਲਾ ਜਾ ਕਿਉਕਿ ਹੁਣ ਤੇਰੇ ਤੇ ਕਾਰਵਾਈ ਹੋ | ਪਰ ਉਸਨੇ ਕਿਹਾ ਮੈਂ ਗ਼ਲਤ ਹੋ ਮੈਨੂੰ ਸਜਾ ਮਿਲੂਗੀ ਪਰ ਜੇ ਮੈਂ ਸੱਚਾ ਹੈ ਮੈਂ ਕਿਊ ਭੱਜਾ | ਦੇਖੋ ਮਨਦੀਪ ਦੇ ਘਰਵਾਲੇ ਨੇ ਕਿ ਕਿਹਾ |

ਜਾਣੋ ਕਨੇਡਾ ਜਾਨ ਲਈ ਜਰੂਰੀ ਦਸਤਾਵੇਜ

ਕੈਨੇਡਾ ਤੋਂ ਬਾਹਰਲੇ ਦੇਸ਼ਾਂ ਦੇ ਸੰਭਾਵੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਆਪਣੇ ਵਿਦਿਆਰਥੀ ਵੀਜ਼ਾ (ਅਤੇ ਪਰਮਿਟ) ਦੀ ਅਰਜ਼ੀ ਦੇ ਸਮਰਥਨ ਵਿੱਚ ਕੁਝ ਵਿੱਤੀ ਦਸਤਾਵੇਜ਼ ਪ੍ਰਦਾਨ ਕਰਨੇ ਹੁੰਦੇ ਹਨ।
ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡੀਅਨ ਉੱਚ ਸਿੱਖਿਆ ਸੰਸਥਾਵਾਂ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਸਿੱਖਿਆ ਦੀ ਗੁਣਵੱਤਾ ਦੇ ਕਾਰਨ ਵਿਦੇਸ਼ਾਂ ਵਿੱਚ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਇੱਕ ਮੰਜ਼ਿਲ ਵਜੋਂ ਕੈਨੇਡਾ ਨੂੰ ਤਰਜੀਹ ਦਿੰਦੇ ਹਨ। ਤੁਸੀਂ ਕੈਨੇਡੀਅਨ ਉੱਚ ਸੰਸਥਾਵਾਂ ਵਿੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਾਪਤ ਕਰ ਸਕਦੇ ਹੋ, ਇਸ ਤੋਂ ਇਲਾਵਾ, ਤੁਸੀਂ ਇਹ ਵੀ ਦੇਖੋਗੇ ਕਿ ਕੈਨੇਡਾ ਵਿੱਚ ਸਿੱਖਿਆ ਦੀ ਲਾਗਤ ਦੂਜੇ ਦੇਸ਼ਾਂ ਦੇ ਮੁਕਾਬਲੇ ਘੱਟ ਹੈ। ਜਿਹੜੇ ਵਿਦਿਆਰਥੀ ਗ੍ਰੈਜੂਏਸ਼ਨ ਤੋਂ ਬਾਅਦ ਕੈਨੇਡਾ ‘ਚ ਰਹਿਣਾ ਚਾਹੁੰਦੇ ਹਨ, ਉਨ੍ਹਾਂ ਕੋਲ ਵੀ ਅਜਿਹਾ ਕਰਨ ਦਾ ਮੌਕਾ ਹੈ।

ਇਸ ਤੋਂ ਪਹਿਲਾਂ ਕਿ ਤੁਸੀਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਵਿੱਚ ਪੜ੍ਹ ਸਕੋ, ਤੁਹਾਨੂੰ ਲੋੜੀਂਦੀ ਫੰਡਿੰਗ ਦਾ ਸਬੂਤ ਦਿਖਾਉਣ ਦੀ ਲੋੜ ਹੋਵੇਗੀ ਅਤੇ ਕੈਨੇਡਾ ਸਟੱਡੀ ਪਰਮਿਟ ਲਈ ਲੋੜੀਂਦੇ ਕੁਝ ਵਿੱਤੀ ਦਸਤਾਵੇਜ਼ ਵੀ ਪੇਸ਼ ਕਰਨੇ ਹੋਣਗੇ। ਇਹ ਦਰਸਾਏਗਾ ਕਿ ਤੁਹਾਡੇ ਕੋਲ ਕੈਨੇਡਾ ਵਿੱਚ ਟਿਊਸ਼ਨ ਅਤੇ ਰਹਿਣ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਪੈਸਾ ਹੈ।ਜੇ ਤੁਹਾਡੇ ਕੋਲ ਇਹ ਲੋੜੀਂਦਾ ਸਬੂਤ ਨਹੀਂ ਹਨ ਤਾਂ ਤੁਸੀਂ ਕੈਨੇਡਾ ਸਟੱਡੀ ਪਰਮਿਟ ਜਾਂ ਵੀਜ਼ਾ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਗੁਆ ਦੇਵੋਗੇ। ਇਸ ਲਈ, ਕੈਨੇਡਾ ਸਟੱਡੀ ਪਰਮਿਟ ਲਈ ਅਰਜ਼ੀ ਦੇਣ ਦੇ ਯੋਗ ਹੋਣ ਲਈ, ਤੁਹਾਨੂੰ ਕੈਨੇਡਾ ਸਟੱਡੀ ਪਰਮਿਟ ਲਈ ਲੋੜੀਂਦੇ ਵਿੱਤੀ ਦਸਤਾਵੇਜ਼ਾਂ ਦੇ ਨਾਲ ਫੰਡਿੰਗ ਦਾ ਸਬੂਤ ਵੀ ਹੋਣਾ ਜ਼ਰੂਰੀ ਹੈ।

Proof of fund (ਪੀਓਐਫ) ਕੀ ਹੈ? ਇੱਕ ਅੰਤਰਰਾਸ਼ਟਰੀ ਵਿਦਿਆਰਥੀ ਹੋਣ ਦੇ ਨਾਤੇ, ਤੁਹਾਡੇ ਫੰਡਾਂ ਦਾ ਸਬੂਤ ਇਹ ਦਰਸਾਉਂਦਾ ਹੈ ਕਿ ਤੁਹਾਡੇ ਕੋਲ ਆਪਣੀ ਅਤੇ ਪਰਿਵਾਰ ਦੇ ਮੈਂਬਰਾਂ ਦੀ ਦੇਖਭਾਲ ਲਈ ਲੋੜੀਂਦੇ ਫੰਡ ਹਨ, ਜਿੰਨਾ ਚਿਰ ਤੁਸੀਂ ਆਪਣੀ ਪੜ੍ਹਾਈ ਲਈ ਕੈਨੇਡਾ ਵਿੱਚ ਰਹਿ ਰਹੇ ਹੋਵੋਗੇ। ਤੁਹਾਡੇ ਫੰਡਾਂ ਦੇ ਸਬੂਤ ਵਿੱਚ ਨਾ ਸਿਰਫ਼ ਤੁਹਾਡੀ ਟਿਊਸ਼ਨ ਫੀਸ, ਸਗੋਂ ਤੁਹਾਡੇ ਕੈਨੇਡਾ ਵਿੱਚ ਰਹਿਣ ਦੌਰਾਨ ਤੁਹਾਡੇ ਦੁਆਰਾ ਕੀਤੇ ਜਾਣ ਵਾਲੇ ਹੋਰ ਖਰਚੇ ਵੀ ਸ਼ਾਮਲ ਹੁੰਦੇ ਹਨ।
ਫੰਡਾਂ ਦਾ ਸਬੂਤ ਦਿਖਾਉਣ ਦੇ ਤਰੀਕੇ
ਤੁਸੀਂ ਕੈਨੇਡਾ ਸਟੱਡੀ ਪਰਮਿਟ ਲਈ ਲੋੜੀਂਦੇ ਫੰਡਾਂ ਅਤੇ ਵਿੱਤੀ ਦਸਤਾਵੇਜ਼ਾਂ ਦਾ ਸਬੂਤ ਕਈ ਤਰੀਕਿਆਂ ਨਾਲ ਦਿਖਾ ਸਕਦੇ ਹੋ। ਵੱਖ-ਵੱਖ ਢੰਗ ਇਸ ਵਿੱਚ ਸ਼ਾਮਲ ਹਨ
ਨਕਦ – ਗਾਰੰਟੀਸ਼ੁਦਾ ਨਿਵੇਸ਼ ਸਰਟੀਫਿਕੇਟ (GIC)
ਅਚੱਲ ਜਾਇਦਾਦ (ਅਚੱਲ ਜਾਇਦਾਦ ਜਿਵੇਂ ਕਿ ਮਕਾਨ ਅਤੇ ਜ਼ਮੀਨ)
ਤਰਲ ਸੰਪਤੀਆਂ (ਬਚਤ/ਚਾਲੂ ਖਾਤੇ, ਫਿਕਸਡ ਡਿਪਾਜ਼ਿਟ, ਪਾਲਿਸੀ ਨਿਵੇਸ਼, ਵਾਹਨ ਦੀ ਮੁੜ ਵਿਕਰੀ ਮੁੱਲ, ਸੋਨਾ)
ਸਪਾਂਸਰਸ਼ਿਪ (ਕੈਨੇਡਾ ਤੋਂ ਬਾਹਰ/ਵਿਚ ਰਹਿ ਰਹੇ ਰਿਸ਼ਤੇਦਾਰਾਂ ਅਤੇ ਗੈਰ-ਰਿਸ਼ਤੇਦਾਰਾਂ ਤੋਂ ਵਿੱਤੀ ਸਹਾਇਤਾ)

ਨਕਦ ਤੁਹਾਡੇ ਫੰਡਾਂ ਦਾ ਸਬੂਤ ਦਿਖਾਉਣ ਦਾ ਇੱਕ ਤਰੀਕਾ ਹੈ। ਕੈਸ਼ ਉਹ ਪੈਸਾ ਹੁੰਦਾ ਹੈ ਜੋ ਤੁਹਾਡੇ ਕੋਲ ਕੈਨੇਡਾ ਵਿੱਚ ਦਾਖਲ ਹੋਣ ਵੇਲੇ ਤੁਹਾਡੇ ਕੋਲ ਹੁੰਦਾ ਹੈ ਅਤੇ ਤੁਸੀਂ ਉਹਨਾਂ ਨੂੰ ਕੈਨੇਡਾ ਵਿੱਚ ਫੰਡਾਂ ਦੇ ਸਬੂਤ ਵਜੋਂ ਵਰਤ ਸਕਦੇ ਹੋ। ਜਦੋਂ ਤੁਸੀਂ ਫੰਡਾਂ ਦੇ ਸਬੂਤ ਵਜੋਂ ਨਕਦੀ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਹ ਪ੍ਰਵੇਸ਼ ਬੰਦਰਗਾਹ ‘ਤੇ ਇਮੀਗ੍ਰੇਸ਼ਨ ਅਧਿਕਾਰੀ ਨੂੰ ਦਿਖਾਉਣਾ ਚਾਹੀਦਾ ਹੈ।

ਹਾਲਾਂਕਿ, ਤੁਹਾਨੂੰ ਪੈਸੇ ਦੇ ਸਬੂਤ ਵਜੋਂ ਨਕਦੀ ਦੀ ਵਰਤੋਂ ਕਰਨ ਦੀ ਸਲਾਹ ਨਹੀਂ ਦਿੱਤੀ ਜਾਂਦੀ, ਕਿਉਂਕਿ ਤੁਸੀਂ ਇਸਦਾ ਸਮਰਥਨ ਕਰਨ ਲਈ ਕੋਈ ਦਸਤਾਵੇਜ਼ ਨਹੀਂ ਦਿਖਾ ਸਕਦੇ ਹੋ। ਇਮੀਗ੍ਰੇਸ਼ਨ ਅਧਿਕਾਰੀ ਕੈਨੇਡਾ ਸਟੱਡੀ ਪਰਮਿਟ ਲਈ ਲੋੜੀਂਦੇ ਵਿੱਤੀ ਦਸਤਾਵੇਜ਼ਾਂ ਨੂੰ ਦੇਖਣਾ ਚਾਹੁਣਗੇ ਅਤੇ ਹੋ ਸਕਦਾ ਹੈ ਕਿ ਤੁਸੀਂ ਇਹ ਦਿਖਾਉਣ ਦੇ ਯੋਗ ਨਾ ਹੋਵੋ ਜੇਕਰ ਤੁਸੀਂ ਆਪਣੇ ਫੰਡਾਂ ਦੇ ਪ੍ਰਾਇਮਰੀ ਸਬੂਤ ਵਜੋਂ ਨਕਦੀ ਦੀ ਵਰਤੋਂ ਕਰ ਰਹੇ ਹੋ।
ਸਪਾਂਸਰਸ਼ਿਪ – ਬਹੁਤੇ ਮਾਪੇ ਆਪਣੇ ਬੱਚਿਆਂ ਨੂੰ ਕੈਨੇਡਾ ਵਿੱਚ ਪੜ੍ਹਨ ਲਈ ਸਪਾਂਸਰ ਕਰਦੇ ਹਨ, ਕੁਝ ਮਾਪੇ ਆਪਣਾ ਘਰ ਜਾਂ ਜ਼ਮੀਨ ਵੇਚ ਕੇ ਵੱਡੀ ਰਕਮ ਵਿਦਿਆਰਥੀ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾ ਦਿੰਦੇ ਹਨ। ਇਹ ਸਾਬਤ ਕਰਨ ਲਈ ਕਿ ਤੁਹਾਡੇ ਕੋਲ ਫੰਡਾਂ ਤੱਕ ਪਹੁੰਚ ਹੈ, ਤੁਹਾਨੂੰ ਹੇਠਾਂ ਦਿੱਤੇ ਕੰਮ ਕਰਨੇ ਚਾਹੀਦੇ ਹਨ

ਜਾਇਦਾਦ ਦੇ ਮਾਲਕ ਨਾਲ ਸਬੰਧਾਂ ਦਾ ਸਬੂਤ,ਮਲਕੀਅਤ ਦਾ ਸਬੂਤ,ਵਿਕਰੀ ਦਾ ਸਬੂਤ,ਸਮਰਥਨ ਦੇ ਇੱਕ ਪੱਤਰ ਵਿੱਚ ਵੇਰਵੇ ਸ਼ਾਮਲ ਕਰੋ |
ਗਾਰੰਟੀਸ਼ੁਦਾ ਨਿਵੇਸ਼ ਸਰਟੀਫਿਕੇਟ (GIC)-ਤੁਹਾਡੇ ਫੰਡਾਂ ਦਾ ਸਬੂਤ ਦਿਖਾਉਣ ਦਾ ਇੱਕ ਹੋਰ ਤਰੀਕਾ ਹੈ ਇੱਕ GIC ਖਾਤਾ ਹੁੰਦਾ ਹੈ। ਜਦੋਂ ਤੁਹਾਡਾ ਆਪਣੇ ਦੇਸ਼ ਤੋਂ GIC ਖਾਤਾ ਹੁੰਦਾ ਹੈ, ਤਾਂ ਉਹ ਤੁਹਾਡੇ ਕੈਨੇਡੀਅਨ ਬੈਂਕ ਖਾਤੇ ਵਿੱਚ ਮਹੀਨਾਵਾਰ ਆਧਾਰ ‘ਤੇ ਤੁਹਾਨੂੰ ਪੈਸੇ ਭੇਜਣਾ ਜਾਰੀ ਰੱਖਣਗੇ।

ਤੁਹਾਨੂੰ ਆਪਣੇ ਦੇਸ਼ ਵਿੱਚ ਇੱਕ ਔਨਲਾਈਨ ਬੈਂਕ ਖਾਤਾ ਖੋਲ੍ਹਣ ਦੀ ਲੋੜ ਹੋਵੇਗੀ, ਫਿਰ, ਜਦੋਂ ਤੁਸੀਂ ਕੈਨੇਡਾ ਵਿੱਚ ਪਹੁੰਚਦੇ ਹੋ, ਤਾਂ ਤੁਸੀਂ ਕੈਨੇਡਾ ਵਿੱਚ ਇੱਕ ਪ੍ਰਵਾਨਿਤ ਵਿੱਤੀ ਸੰਸਥਾ ਦੇ ਨਾਲ ਇੱਕ ਹੋਰ GIC ਖਾਤਾ ਖੋਲ੍ਹੋਗੇ, ਜਿੱਥੇ ਤੁਹਾਨੂੰ ਮਹੀਨਾਵਾਰ ਪੈਸੇ ਪ੍ਰਾਪਤ ਹੋਣਗੇ। ਜਦੋਂ ਤੁਸੀਂ ਕੈਨੇਡਾ ਵਿੱਚ ਆਪਣਾ ਖਾਤਾ ਖੋਲ੍ਹਣਾ ਪੂਰਾ ਕਰ ਲੈਂਦੇ ਹੋ, ਤਾਂ ਤੁਸੀਂ ਖਾਤੇ ਵਿੱਚ CAD $10200 ਭੇਜੋਗੇ। ਇਹ ਉਹ ਥਾਂ ਹੈ ਜਿੱਥੇ ਤੁਸੀਂ ਕੈਨੇਡਾ ਵਿੱਚ ਆਪਣੀ ਪੜ੍ਹਾਈ ਦੇ ਸਮੇਂ ਲਈ ਹਰ ਮਹੀਨੇ ਪੈਸੇ ਪ੍ਰਾਪਤ ਕਰੋਗੇ।

ਸਭ ਕੁਝ ਕਰਨ ਤੋਂ ਬਾਅਦ, ਤੁਹਾਨੂੰ ਇੱਕ ਰਸੀਦ ਜਾਰੀ ਕੀਤੀ ਜਾਵੇਗੀ ਜਿਸਦਾ ਤੁਹਾਨੂੰ ਪ੍ਰਿੰਟਆਉਟ ਲੈਣਾ ਹੋਵੇਗਾ ਕਿਉਂਕਿ ਤੁਸੀਂ ਕੈਨੇਡਾ ਸਟੱਡੀ ਪਰਮਿਟ ਲਈ ਲੋੜੀਂਦੇ ਫੰਡਾਂ ਅਤੇ ਵਿੱਤੀ ਦਸਤਾਵੇਜ਼ਾਂ ਦੇ ਸਬੂਤ ਵਜੋਂ ਆਪਣੀ ਵੀਜ਼ਾ ਅਰਜ਼ੀ ਨਾਲ ਜੋੜਨ ਜਾ ਰਹੇ ਹੋ।GIC ਖਾਤੇ ਵਿੱਚ ਆਪਣੇ CAD $10,000 ਦੀ ਵਰਤੋਂ ਕਿਵੇਂ ਕਰੀਏ-ਤੁਹਾਡੇ ਕੈਨੇਡਾ ਪਹੁੰਚਣ ‘ਤੇ, ਤੁਹਾਨੂੰ ਸੈੱਟਅੱਪ ਲਾਗਤ ਵਜੋਂ ਸ਼ੁਰੂਆਤੀ CAD $2,000 ਪ੍ਰਾਪਤ ਹੋਵੇਗਾ, ਫਿਰ ਬਕਾਇਆ ਸਾਲ ਦੇ 12 ਮਹੀਨਿਆਂ ਲਈ 12 ਵਿੱਚ ਵੰਡਿਆ ਜਾਵੇਗਾ।